more-and-more-use-of-the-brain-is-necessary-to-maintain-memory

ਯਾਦਦਾਸ਼ਤ ਠੀਕ ਰੱਖਣ ਲਈ ਜ਼ਰੂਰੀ ਹੈ ਦਿਮਾਗ ਦਾ ਜ਼ਿਆਦਾ ਇਸਤੇਮਾਲ
ਭੁੱਲਣਾ ਇੱਕ ਸੁਭਾਵਿਕ ਕਿਰਿਆ ਹੈ ਅਮਰੀਕਾ ਦੇ ਪ੍ਰਸਿੱਧ ਮਨੋਵਿਗਿਆਨਕ ਅਤੇ ਦਾਰਸ਼ਨਿਕ ਵਿਲੀਅਮ ਜੇਮਸ ਕਹਿੰਦੇ ਹਨ ਕਿ ਦਿਮਾਗ ਦੇ ਸਹੀ ਇਸਤੇਮਾਲ ਲਈ ਭੁੱਲਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਯਾਦ ਰੱਖਣਾ ਜੇਕਰ ਅਸੀਂ ਹਰ ਚੀਜ਼ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਸਾਡਾ ਦਿਮਾਗ ਪ੍ਰੇਸ਼ਾਨ ਹੋ ਜਾਵੇ ਅਤੇ ਸਹੀ ਸਮੇਂ ‘ਤੇ ਇੱਕ ਚੀਜ਼ ਵੀ ਯਾਦ ਨਾ ਆਏ

ਕੁਝ ਚੀਜ਼ਾਂ ਭੁੱਲ ਜਾਣ ‘ਚ ਹੀ ਸਾਡੀ ਭਲਾਈ ਹੈ ਪਰ ਏਨਾ ਵੀ ਨਹੀਂ ਕਿ ਅਸੀਂ ਆਮ ਗੱਲਾਂ ਵੀ ਭੁੱਲ ਜਾਈਏ ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ਼ ਜ਼ਰੂਰੀ ਚੀਜ਼ਾਂ ਨੂੰ ਹੀ ਯਾਦ ਰੱਖੀਏ ਪਰ ਸਾਡੀ ਯਾਦਦਾਸ਼ਤ ਆਮ ਬਣੀ ਰਹੇ, ਇਸ ਗੱਲ ਦਾ ਵੀ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ

ਅਸਲ ‘ਚ ਯਾਦਦਾਸਤ ਚੰਗੀ ਜਾਂ ਬੁਰੀ ਨਹੀਂ ਹੁੰਦੀ ਹੋਰ ਗੱਲਾਂ ਵਾਂਗ ਸਾਡੀ ਯਾਦਦਾਸ਼ਤ ਵੀ ਸਾਡੀ ਸੋਚ ਤੋਂ ਪ੍ਰਭਾਵਿਤ ਹੁੰਦੀ ਹੈ ਜੇਕਰ ਅਸੀਂ ਸੋਚਦੇ ਹਾਂ ਕਿ ਸਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਸਾਡੀ ਯਾਦਦਾਸ਼ਤ ਠੀਕ ਹੁੰਦੇ ਹੋਏ ਵੀ ਇੱਕ ਦਿਨ ਉਹ ਜ਼ਰੂਰ ਹੀ ਕਮਜ਼ੋਰ ਹੋ ਜਾਏਗੀ ਇਸ ਦੇ ਉਲਟ ਜੇਕਰ ਅਸੀਂ ਸੋਚਦੇ ਹਾਂ ਅਤੇ ਆਪਣੇ ਮਨ ਨੂੰ ਵਿਸ਼ਵਾਸ ਦਿਵਾ ਦਿੰਦੇ ਹਾਂ ਕਿ ਸਾਡੀ ਯਾਦਦਾਸ਼ਤ ਚੰਗੀ ਹੈ ਤਾਂ ਇਹ ਯਕੀਨੀ ਤੌਰ ‘ਤੇ ਚੰਗੀ ਹੋ ਜਾਏਗੀ

ਸਾਡੀ ਯਾਦਦਾਸ਼ਤ ‘ਚ ਸਾਡੇ ਦਿਮਾਗ ਦਾ ਮਹੱਤਵਪੂਰਨ ਰੋਲ ਹੁੰਦਾ ਹੈ ਪਰ ਜਦੋਂ ਤੱਕ ਉਸ ਦਾ ਇਸਤੇਮਾਲ ਨਾ ਕੀਤਾ ਜਾਵੇ, ਉਹ ਬੇਕਾਰ ਹੈ ਅਸੀਂ ਆਪਣੇ ਦਿਮਾਗ ਦੀ ਸਮਰੱਥਾ ਦਾ ਬਹੁਤ ਘੱਟ ਇਸਤੇਮਾਲ ਕਰਦੇ ਹਾਂ ਪਰ ਅਸੀਂ ਆਪਣੇ ਦਿਮਾਗ ਦੇ ਅੱਠ-ਦਸ ਪ੍ਰਤੀਸ਼ਤ ਹਿੱਸੇ ਦਾ ਹੀ ਇਸਤੇਮਾਲ ਕਰਦੇ ਹਾਂ ਅਸੀਂ ਆਪਣੇ ਦਿਮਾਗ ਦੀ ਸਮਰੱਥਾ ਦਾ ਜਿੰਨਾ ਜ਼ਿਆਦਾ ਇਸਤੇਮਾਲ ਕਰਾਂਗੇ, ਉਹ ਓਨਾ ਹੀ ਵਧਦਾ ਚਲਾ ਜਾਏਗਾ ਯਾਦਦਾਸ਼ਤ ਨੂੰ ਚੁਸਤ-ਦੁਰਸਤ ਰੱਖਣ ਲਈ ਆਪਣੇ ਦਿਮਾਗ ਦੀ ਸਮਰੱਥਾ ਦਾ ਜ਼ਿਆਦਾਤਰ ਇਸਤੇਮਾਲ ਕਰੀਏ ਕੁਝ ਨਾ ਕੁਝ ਅਜਿਹਾ ਕਰਦੇ ਰਹੀਏ ਜਿਸ ‘ਚ ਦਿਮਾਗ ਲਾਉਣਾ ਪਵੇ ਹਾਸੇ ਦਾ ਵੀ ਯਾਦਦਾਸ਼ਤ ਨੂੰ ਚੁਸਤ-ਦੁਰਸਤ ਰੱਖਣ ਨਾਲ ਗਹਿਰਾ ਸੰਬੰਧ ਹੈ

Also Read:  Personality: ਵਿਅਕਤੀਤਵ ਨੂੰ ਬਣਾਓ ਆਕਰਸ਼ਕ

ਹੱਸਣ ਦੌਰਾਨ ਸਾਡੇ ਸੁੰਨ ਬ੍ਰੇਨ ਸੈਲ ਜਾਂ ਨਿਊਰਾੱਨਸ ਐਕਟਿਵ ਹੋ ਜਾਂਦੇ ਹਨ ਅਤੇ ਸਾਡੀ ਯਾਦਦਾਸ਼ਤ ਨੂੰ ਤੇਜ਼ ਕਰਨ ‘ਚ ਮੱਦਦ ਕਰਦੇ ਹਨ ਆਪਣੀ ਯਾਦਦਾਸ਼ਤ ਨੂੰ ਚੁਸਤ-ਦੁਰਸਤ ਬਣਾਏ ਰੱਖਣ ਲਈ ਜਦੋਂ ਵੀ ਮੌਕਾ ਮਿਲੇ, ਖੂਬ ਹੱਸੋ-ਹਸਾਓ ਲੋੜੀਂਦੀ ਨੀਂਦ ਲੈਣਾ ਵੀ ਜ਼ਰੂਰੀ ਹੈ ਕਿਉਂਕਿ ਘੱਟ ਸੌਣ ਨਾਲ ਸਾਡੇ ਬ੍ਰੇਨ ਦੇ ਇੱਕ ਹਿੱਸੇ ‘ਚ ਬ੍ਰੇਨ ਸੈਲ ਜਾਂ ਨਿਊਰਾੱਨਸ ਦੀ ਗਿਣਤੀ ਘੱਟ ਹੋ ਜਾਂਦੀ ਹੈ ਜਿਸ ਨਾਲ ਯਾਦਦਾਸ਼ਤ ਕਮਜ਼ੋਰ ਪੈ ਜਾਂਦੀ ਹੈ ਨਵੇਂ ਵਿਗਿਆਨਕ ਸੋਧਾਂ ਤੋਂ ਪਤਾ ਚੱਲਦਾ ਹੈ

ਕਿ ਬਚਪਨ ‘ਚ ਸਿੱਖੀਆਂ ਗਈਆਂ ਕਈ ਭਾਸ਼ਾਵਾਂ ਬਜ਼ੁਰਗ ਅਵਸਥਾ ‘ਚ ਵਿਅਕਤੀ ਦੀ ਮਾਨਸਿਕ ਸਿਹਤ ਲਈ ਲਾਭਦਾਇਕ ਹੁੰਦੀਆਂ ਹਨ ਕਿਉਂਕਿ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਬੋਲਣ ਵਾਲੇ ਵਿਅਕਤੀ ਦਾ ਦਿਮਾਗ ਸਿਰਫ਼ ਇੱਕ ਭਾਸ਼ਾ ਜਾਣਨ ਵਾਲੇ ਵਿਅਕਤੀ ਦੀ ਤੁਲਨਾ ‘ਚ ਬਜ਼ੁਰਗ ਅਵਸਥਾ ‘ਚ ਵੀ ਤੁਲਨਾ ਜ਼ਿਆਦਾ ਐਕਟਿਵ ਰਹਿੰਦੀ ਹੈ ਜ਼ਿਆਦਾ ਭਾਸ਼ਾਵਾਂ ਦੀ ਜਾਣਕਾਰੀ ਵਿਅਕਤੀ ਦੇ ਦਿਮਾਗ ਦੇ ਅੰਦਰ ਅਜਿਹੇ ਲਿੰਕ ਤਿਆਰ ਕਰ ਦਿੰਦੀਆਂ ਹਨ ਜਿਨ੍ਹਾਂ ਨਾਲ ਵਿਅਕਤੀ ਦੀ ਮਾਨਸਿਕ ਕਿਰਿਆ ਐਕਟਿਵ ਬਣੀ ਰਹਿੰਦੀ ਹੈ ਜੇਕਰ ਤੁਸੀਂ ਬਚਪਨ ‘ਚ ਜ਼ਿਆਦਾ ਭਾਸ਼ਾਵਾਂ ਨਹੀਂ ਸਿੱਖ ਪਾਏ ਹੋ ਤਾਂ ਕੋਈ ਗੱਲ ਨਹੀਂ, ਅੱਜ ਹੀ ਕਿਸੇ ਭਾਸ਼ਾ ਨੂੰ ਸਿੱਖਣਾ ਸ਼ੁਰੂ ਕਰ ਦਿਓ ਗਾਇਨ-ਵਾਦਨ, ਨਾਚ, ਰੋਲ ਮਾਡਲ ਤੇ ਹੋਰ ਕਲਾਵਾਂ ਜਿਵੇਂ ਮੂਰਤੀਕਲਾ ਤੇ ਸ਼ਿਲਪ ਆਦਿ ਕਲਾਵਾਂ ਰਾਹੀਂ ਇਕਾਗਰਤਾ ਦਾ ਵਿਕਾਸ ਹੁੰਦਾ ਹੈ

ਆਖਰ ਤਨਾਅ ਦੂਰ ਕਰਕੇ ਤੇ ਆਪਣੀ ਯਾਦਦਾਸ਼ਤ ਨੂੰ ਚੁਸਤ-ਦੁਰਸਤ ਬਣਾਈ ਰੱਖਣ ਲਈ ਇਨ੍ਹਾਂ ਕਲਾਵਾਂ ਦਾ ਸਹਾਰਾ ਲਿਆ ਜਾ ਸਕਦਾ ਹੈ ਇਸ ਦੇ ਲਈ ਵੱਡਾ ਚਿੱਤਰਕਾਰ ਜਾਂ ਕਲਾਕਾਰ ਹੋਣ ਦੀ ਵੀ ਜ਼ਰੂਰਤ ਨਹੀਂ ਮਨਮਾਫਿਕ ਰੰਗਾਂ ਨਾਲ ਤਿਰਛੀਆਂ ਰੇਖਾਵਾਂ ਖਿੱਚ ਕੇ ਅਤੇ ਗਿੱਲੀ ਮਿੱਟੀ ਨਾਲ ਅਲੱਗ ਤਰ੍ਹਾਂ ਦੀਆਂ ਅਕ੍ਰਿਤੀਆਂ ਬਣਾ ਕੇ ਅਸੀਂ ਅਸਾਨੀ ਨਾਲ ਆਪਣੀ ਯਾਦਦਾਸ਼ਤ ਨੂੰ ਚੁਸਤ-ਦੁਰਸਤ ਬਣਾਏ ਰੱਖ ਸਕਦੇ ਹਾਂ ਯਾਦਦਾਸ਼ਤ ਚੰਗੀ ਬਣੀ ਰਹੇ, ਇਸ ਦੇ ਲਈ ਕੁਝ ਨਵਾਂ ਯਾਦ ਕਰਦੇ ਰਹੋ, ਕੁਝ ਨਵਾਂ ਸਿਖਦੇ ਰਹੋ ਆਪਣੀ ਯਾਦਦਾਸ਼ਤ ਨੂੰ ਚੁਸਤ-ਦੁਰਸਤ ਬਣਾਏ ਰੱਖਣ ਲਈ ਨਾ ਸਿਰਫ਼ ਖੁਦ ਸਿੱਖਦੇ ਰਹੋ ਸਗੋਂ ਦੂਜਿਆਂ ਨੂੰ ਸਿਖਾਉਣ ‘ਚ ਵੀ ਕੁਝ ਨਾ ਕੁਝ ਸਮਾਂ ਲਾਓ ਜੋ ਲੋਕ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਅਸਲ ‘ਚ ਉਨ੍ਹਾਂ ਦਾ ਹੱਲ ਕੱਢਣ ‘ਚ ਰੁਚੀ ਲੈਂਦੇ ਹਨ, ਉਨ੍ਹਾਂ ਦੀ ਯਾਦਦਾਸ਼ਤ ਵੀ ਚੰਗੀ ਬਣੀ ਰਹਿੰਦੀ ਹੈ
ਸੀਤਾਰਾਮ ਗੁਪਤਾ

Also Read:  Workouts: ਬਿਮਾਰੀਆਂ ਤੋਂ ਰੱਖੇ ਦੂਰ ਵਰਕਆਊਟ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ