ਹਾਈਡ੍ਰੋਪੋਨਿਕ ਵਿਧੀ: ਪ੍ਰੋਫੈਸਰ ਗੁਰਕਿਰਪਾਲ ਸਿੰਘ ਨੇ ਨੌਕਰੀ ਛੱਡ ਬਦਲੇ ਖੇਤ ਦੇ ਮਾਇਨੇ ਬਿਨਾਂ ਮਿੱਟੀ ਦੇ ਲਹਿਰਾ ਰਹੀਆਂ ਸਬਜ਼ੀਆਂ
ਅੱਜ ਦੇ ਸਮੇਂ ’ਚ ਜਿੱਥੇ ਕਈ ਕਿਸਾਨ ਜੋ ਆਪਣੀ ਪਰੰਪਰਿਕ ਖੇਤੀ ਤੋਂ ਮੁਨਾਫਾ ਨਾ ਹੋਣ ਤੋਂ ਪੇ੍ਰਸ਼ਾਨ ਹੋ ਕੇ ਕੁਝ ਹੋਰ ਕੰਮਾਂ ਵੱਲ ਆਪਣੇ ਕਦਮ ਵਧਾ ਰਹੇ ਹਨ ਨਾਲ ਹੀ ਕੁਝ ਅਜਿਹੇ ਵੀ ਕਿਸਾਨ ਹਨ ਜੋ ਖੇਤੀ ਦੇ ਉੱਨਤ ਗੁਣਾਂ ਨੂੰ ਸਿੱਖ ਕੇ ਖੇਤੀ ਤੋਂ ਹੀ ਸਾਲਾਨਾ ਲੱਖਾਂ ਦਾ ਮੁਨਾਫ਼ਾ ਕਮਾ ਰਹੇ ਹਨ ਕਿਸਾਨ ਦੀ ਗੁਜ਼ਰ-ਬਸਰ ਖੇਤੀ ’ਤੇ ਹੀ ਨਿਰਭਰ ਹੁੰਦੀ ਹੈ
ਇਸ ਵਾਰ ਤੁਹਾਨੂੰ ਇੱਕ ਅਜਿਹੇ ਹੀ ਸਫ਼ਲ ਕਿਸਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜੋ ਕਿ ਪਹਿਲਾਂ ਕਾਲਜ ’ਚ ਇੱਕ ਲੈਕਚਰਰ ਦੀ ਨੌਕਰੀ ਕਰਿਆ ਕਰਦੇ ਸਨ ਪਰ ਬਾਅਦ ’ਚ ਉਨ੍ਹਾਂ ਨੇ ਆਪਣੀ ਇਸ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਖੇਤੀਬਾੜੀ ਦਾ ਰਾਹ ਫੜ ਲਿਆ ਇਸ ਸਫ਼ਲ ਕਿਸਾਨ ਦਾ ਨਾਂਅ ਗੁਰਕਿਰਪਾਲ ਸਿੰਘ ਹੈ ਕਿਸਾਨ ਬਣੇ ਗੁਰਕਿਰਪਾਲ ਸਿੰਘ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਦੀ ਹੈ,
ਪਰ ਅੱਜ ਇਹ ਸਫ਼ਲ ਕਿਸਾਨ ਗੁਰਕਿਰਪਾਲ ਸਿੰਘ ਹਾਈਡ੍ਰੋਪੋਨਿਕ ਤਰੀਕੇ ਨਾਲ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ 37 ਸਾਲ ਦੇ ਗੁਰਕਿਰਪਾਲ ਸਿੰਘ ਜ਼ਿਲ੍ਹਾ ਮੋਗਾ ਦੇ ਧਰਮਕੋਟ ਖੇਤਰ ਦੇ ਪਿੰਡ ਕੈਲੇ ਦੇ ਰਹਿਣ ਵਾਲੇ ਹਨ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਲੈਕਚਰਰ ਦੀ ਨੌਕਰੀ ਵੀ ਕੀਤੀ ਪਰ ਉਹ ਉਸ ਤੋਂ ਸੰਤੁਸ਼ਟ ਨਹੀਂ ਹੋਏ,
Also Read :-
- ਫਲ-ਸਬਜ਼ੀਆਂ ਨਾਲ ਨਿਖਾਰੋ ਸੁੰਦਰਤਾ
- ਸਬਜ਼ੀਆਂ ਦੇ ਪੱਤਿਆਂ ’ਤੇ ਬਣੀਆਂ ਆਕ੍ਰਿਤੀਆਂ ਦਾ ਸੱਚ
- ਜੜ੍ਹੀਆਂ-ਬੂਟੀਆਂ ਵਧਾਉਂਦੀਆਂ ਹਨ ਊਰਜਾ
- ਅੰਨ੍ਹ ਦੀ ਬਰਬਾਦੀ ਕਰਨ ਤੋਂ ਬਚੋ
- ਬੱਚੇ ਨਹੀਂ ਹੋਣਗੇ ਬਿਮਾਰ ਇਮਿਊਨਿਟੀ ਵਧਾਉਣਗੇ ਇਹ ਅਸਾਨ ਟਿਪਸ
ਕਿਉਂਕਿ ਉਹ ਖੁਦ ਦੀ ਨੌਕਰੀ ਕਰਨਾ ਚਾਹੁੰਦੇ ਸਨ ਇਸ ਦੇ ਲਈ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਕੇ ਪਾੱਲੀਹਾਊਸ ਲਾਉਣ ਬਾਰੇ ਸੋਚਿਆ ਸ਼ੁਰੂਆਤ ’ਚ ਉਨ੍ਹਾਂ ਨੇ ਇੱਕ ਕਨਾਲ ਏਰੀਆ ’ਚ ਟਮਾਟਰ ਲਾਏ, ਇਸ ਖੇਤੀ ’ਚੋਂ ਲਗਭਗ ਇੱਕ ਲੱਖ 40 ਹਜ਼ਾਰ ਦਾ ਮੁਨਾਫ਼ਾ ਹੋਇਆ
ਇਸ ਸਫਲਤਾ ਨਾਲ ਗੁਰਕਿਰਪਾਲ ਦਾ ਹੌਸਲਾ ਹੋਰ ਵੀ ਵਧ ਗਿਆ ਉਸ ਤੋਂ ਬਾਅਦ ਉਨ੍ਹਾਂ ਨੇ ਗ੍ਰੀਨ-ਹਾਊਸ ਦੀ ਸ਼ੁਰੂਆਤ ਕੀਤੀ ਇਸ ’ਚ ਇਨ੍ਹਾਂ ਨੇ ਬਿਨਾਂ ਮਿੱਟੀ ਭਾਵ ‘ਹਾਈਡ੍ਰੋਪੋਨਿਕਸ ਵਿਧੀ’ ਨੂੰ ਅਪਣਾ ਕੇ ਖੇਤੀ ਦੀ ਸ਼ੁਰੂਆਤ ਕੀਤੀ ਉਨ੍ਹਾਂ ਦਾ ਮੰਨਣਾ ਹੈ ਕਿ ਤੁਸੀਂ ਚਾਹੋਂ ਤਾਂ ਇਸ ਤਕਨੀਕ ਜ਼ਰੀਏ 200 ਵਰਗ ਫੁੱਟ ਵਰਗੀ ਛੋਟੀ ਜਗ੍ਹਾ ’ਤੇ ਵੀ ਸਬਜੀਆਂ ਉੱਗਾ ਸਕਦੇ ਹੋ ਅਤੇ ਇੱਕ ਲੱਖ ਦੇ ਖਰਚ ਤੋਂ ਦੋ ਲੱਖ ਤੱਕ ਕਮਾ ਸਕਦੇ ਹੋ
Table of Contents
ਇਜ਼ਰਾਇਲ ਦੀ ਤਕਨੀਕ ਹੈ ਹਾਈਡ੍ਰੋਪੋਨਿਕ ਖੇਤੀ
ਹਾਈਡ੍ਰੋਪੋਨਿਕ ਕੀ ਹੈ, ਇਸ ਬਾਰੇ ਪੁੱਛਣ ’ਤੇ ਗੁਰਕਿਰਪਾਲ ਸਿੰਘ ਦੱਸਦੇ ਹਨ ਕਿ ਇਹ ਮੁੱਖ ਤੌਰ ’ਤੇ ਇਜ਼ਰਾਇਲ ਦੀ ਇੱਕ ਅਜਿਹੀ ਤਕਨੀਕ ਹੈ, ਜਿਸ ’ਚ ਤੁਹਾਨੂੰ ਨਾ ਜ਼ਮੀਨ ਦੀ ਜ਼ਰੂਰਤ ਹੈ ਅਤੇ ਨਾ ਹੀ ਮਿੱਟੀ ਦੀ ਇਸ ਤਕਨੀਕ ’ਚ ਨੈੱਟ ਹਾਊਸ ਦੇ ਅੰਦਰ ਪਲਾਸਟਿਕ ਦੀਆਂ ਪਾਇਪਾਂ ’ਚ ਪੌਦੇ ਲਾ ਕੇ ਖੇਤੀ ਕੀਤੀ ਜਾਂਦੀ ਹੈ ਤਾਪਮਾਨ ਨੂੰ ਕੰਟਰੋਲ ਕਰਨ ਲਈ ਇੱਕ ਟਾਈਮਰ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਪੌਦਿਆਂ ਦੀਆਂ ਜੜ੍ਹਾਂ ਤੱਕ ਪਾਣੀ ਨੂੰ ਪਹੁੰਚਾਉਣ ਲਈ ਉਨ੍ਹਾਂ ਨੂੰ ਪੋਸ਼ਕ ਤੱਤਾਂ ਦਾ ਘੋਲ ਦਿੱਤਾ ਜਾਂਦਾ ਹੈ
ਇਸ ਨਾਲ ਉਨ੍ਹਾਂ ਦੇ ਆਸ-ਪਾਸ ਖਰਪਤਵਾਰ ਨਹੀਂ ਉਗਦੇ ਜ਼ਰੂਰਤ ਅਨੁਸਾਰ ਪੌਦਿਆਂ ’ਚ ਖਾਧ ਦੇ ਕੁਝ ਤੱਤਾਂ ਨੂੰ ਮਿਲਾਇਆ ਜਾਂਦਾ ਹੈ ਜਿਵੇਂ ਜਿੰਕ, ਮੈਗਨੀਸ਼ੀਅਮ, ਫਾਸਫੋਰਸ, ਨਾਈਟ੍ਰੋਜਨ, ਸਲਫਰ, ਆਇਰਨ, ਪੋਟਾਸ਼, ਕੈਲਸ਼ੀਅਮ ਆਦਿ ਖਾਦ ਨੂੰ ਪਾਣੀ ’ਚ ਹੀ ਮਿਲਾ ਕੇ ਪਾਣੀ ਨੂੰ ਜੜ੍ਹਾਂ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਕਿ ਇਹ ਤੱਤ ਵੀ ਆਸਾਨੀ ਨਾਲ ਉਨ੍ਹਾਂ ਪੌਦਿਆਂ ਨੂੰ ਪ੍ਰਾਪਤ ਹੋ ਜਾਵੇ ਇਸ ਤਕਨੀਕ ਦੀ ਸਭ ਤੋਂ ਖਾਸ ਗੱਲ ਇਹ ਹੈ
ਕਿ ਖੇਤਾਂ ’ਚ ਉੱਗਾਈ ਜਾਣ ਵਾਲੀਆਂ ਫਸਲਾਂ ਦੇ ਮੁਕਾਬਲੇ ਇਸ ’ਚ ਸਿਰਫ਼ ਦਸ ਫੀਸਦੀ ਪਾਣੀ ਜ਼ਰੂਰਤ ਹੁੰਦੀ ਹੈ ਫਰਟੀਲਾਈਜ਼ਰ ਦੀ ਵੀ ਲਾਗਤ ਨਹੀਂ ਆਉਂਦੀ ਕੁੱਲ ਮਿਲਾ ਕੇ ਬੱਚਤ ਹੀ ਬੱਚਤ ਦੇਸ਼ ਦੇ ਅਜਿਹੇ ਖੇਤਰਾਂ ’ਚ ਜਿੱਥੇ ਪਾਣੀ ਦੀ ਸਮੱਸਿਆ ਜਾਂ ਕਮੀ ਹੈ, ਉੱਥੇ ਇਸ ਤਕਨੀਕ ਦੀ ਵਰਤੋਂ ਹੁਣ ਹੋ ਰਹੀ ਹੈ ਅਸੀਂ 35 ਡਿਗਰੀ ਤਾਪਮਾਨ ਨਿਰਧਾਰਤ ਕੀਤਾ ਹੋਇਆ ਹੈ, ਕਿਉਂਕਿ ਇਸ ਤੋਂ ਜ਼ਿਆਦਾ ਤਾਪਮਾਨ ’ਚ ਤੁਹਾਨੂੰ ਚੰਗਾ ਫਰੂਟ ਨਹੀਂ ਮਿਲੇਗਾ, ਇਸ ਲਈ ਜਦੋਂ ਵੀ ਇਸ ਤੋਂ ਤਾਪਮਾਨ ਜ਼ਿਆਦਾ ਹੁੰਦਾ ਹੈ ਤਾਂ ਫੁਹਾਰੇ ਚਲਾ ਦਿੱਤੇ ਜਾਂਦੇ ਹਨ, ਜਿਸ ਨਾਲ ਤਾਪਮਾਨ ਘੱਟ ਹੋ ਜਾਂਦਾ ਹੈ
ਇਸ ਤਰ੍ਹਾਂ ਸ਼ੁਰੂ ਹੋਇਆ ਖੇਤੀ ਦਾ ਸਫ਼ਰ
ਗੁਰਕਿਰਪਾਲ ਸਿੰਘ ਨੇ ਦੱਸਿਆ, ਮੇਰੀ ਨੌਕਰੀ ਚੰਗੀ ਚੱਲ ਰਹੀ ਸੀ, ਪਰ ਮੇਰੇ ਮਨ ’ਚ ਇਸ ਨੌਕਰੀ ਤੋਂ ਕੁਝ ਅਲੱਗ ਕਰਨ ਦੀ ਚਾਹਤ ਸੀ ਇਹੀ ਕਾਰਨ ਸੀ ਕਿ 2012 ’ਚ ਕਰੀਬ ਸਾਢੇ ਪੰਜ ਹਜ਼ਾਰ ਸਕਵਾਇਰ ਫੁੱਟ ਜ਼ਮੀਨ ’ਤੇ ਪਾੱਲੀ-ਹਾਊਸ ਲਾਇਆ ਅਤੇ ਉਸ ’ਚ ਟਮਾਟਰ ਉੱਗਾ ਦਿੱਤੇ ਮੇਰਾ ਇਹ ਪ੍ਰਯੋਗ ਸਫ਼ਲ ਰਿਹਾ ਇਸ ਤੋਂ ਕਰੀਬ ਇੱਕ ਲੱਖ 40 ਹਜ਼ਾਰ ਰੁਪਏ ਦਾ ਉਤਪਾਦਨ ਹੋਇਆ
ਇਸ ਤੋਂ ਬਾਅਦ ਪਾਲੀਹਾਊਸ ਤੋਂ ਗ੍ਰੀਨਹਾਊਸ ਦਾ ਰੁਖ ਕੀਤਾ ਇਸ ’ਚ ਹਾਈਡ੍ਰੋਪੋਨਿਕ ਤਕਨੀਕ ਨਾਲ ਸ਼ਿਮਲਾ ਮਿਰਚ, ਟਮਾਟਰ ਆਦਿ ਉਗਾਏ ਇਹ ਮੁੱਖ ਤੌਰ ’ਤੇ ਇਜ਼ਰਾਇਲ ਦੀ ਤਕਨੀਕ ਹੈ, ਜਿਸ ’ਚ ਉਸ ਨੇ ਆਪਣੀ ਜ਼ਰੂਰ ਦੇ ਲਿਹਾਜ਼ ਨਾਲ ਕੁਝ ਸੁਧਾਰ ਵੀ ਕੀਤੇ ਇਸ ਤਕਨੀਕ ’ਚ ਪੌਦਿਆਂ ਨੂੰ ਪਾਇਪਾਂ ’ਚ ਉਗਾਇਆ ਜਾਂਦਾ ਹੈ ਇਸ ਨਾਲ ਚੰਗੀ ਖੇਤੀ ਅਤੇ ਚੰਗੀ ਕਮਾਈ ਹੋਈ ਇਸ ਤੋਂ ਬਾਅਦ ਮੈਂ ਸਬਜ਼ੀਆਂ ਦਾ ਉਤਪਾਦਨ ਵਧਾ ਦਿੱਤਾ
ਤਿੰਨ ਸਾਲ ਪਹਿਲਾਂ ਉਗਾਇਆ ਬ੍ਰਾਹਮੀ ਦਾ ਪੌਦਾ
ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਇਸ ਤਕਨੀਕ ਨਾਲ ਹੀ ਬ੍ਰਾਹਮੀ ਦਾ ਪੌਦਾ ਉਗਾਇਆ ਇਹ ਪੌਦਾ ਪਹਾੜੀ ਖੇਤਰਾਂ ’ਚ ਹੁੰਦਾ ਹੈ ਅਤੇ ਔਸ਼ਧੀ ਪੌਦਾ ਹੈ ਇਸ ਨੂੰ ਆਮ ‘ਬ੍ਰੇਨ ਟਾੱਨਿਕ’ ਬੋਲਿਆ ਜਾਂਦਾ ਹੈ ਯਾਦਦਾਸ਼ਤ ਵਧਾਉਣ, ਮਾਨਸਿਕ ਤਨਾਅ ਦੂਰ ਰੱਖਣ ’ਚ ਇਹ ਕਾਰਗਰ ਹੈ ਇਸ ਦੇ ਪੱਤਿਆਂ ਨੂੰ ਸਲਾਦ ਵਾਂਗ ਖਾਧਾ ਜਾ ਸਕਦਾ ਹੈ ਬ੍ਰਾਹਮੀ ਤੋਂ ਬਾਅਦ ਲਸਣ, ਧਨੀਆ ਅਤੇ ਪਿਆਜ ਦਾ ਵੀ ਟਰਾਇਲ ਕੀਤਾ ਇਹ ਸਾਰੇ ਪ੍ਰਯੋਗ ਬੇਹੱਦ ਕਾਮਯਾਬ ਰਹੇ ਹੁਣ ਗੁਰਕਿਰਪਾਲ ਸਿੰਘ ਆਪਣੇ ਉਤਪਾਦ ਹੋਰ ਥਾਵਾਂ ’ਤੇ ਵੀ ਭੇਜਦੇ ਹਨ
ਜੈਵਿਕ ਖੇਤੀ ਬਣੀ ਮਿਸਾਲ
ਗੁਰਕਿਰਪਾਲ ਦੱਸਦੇ ਹਨ ਕਿ ਜੈਵਿਕ ਖੇਤੀ ਦੀ ਬਦੌਲਤ ਉਨ੍ਹਾਂ ਨੇ ਲੱਖਾਂ ਦੇ ਟਰਨਓਵਰ ਵਾਲਾ ਸਟਾਰਟਅੱਪ ਐਗਰੋਪੋਨਿਕ ਏਜੀਪੀ ਖੜ੍ਹਾ ਕੀਤਾ ਹੈ ਉਹ ਆਪਣੀ ਉੱਗਾਈਆਂ ਫਸਲਾਂ ਦੀ ਮਾਰਕਟਿੰਗ ਅਤੇ ਵਿਕਰੀ ਆਦਿ ਸਭ ਕੁਝ ਖੁਦ ਕਰ ਰਹੇ ਹਨ ਇਸ ’ਚ ਉਨ੍ਹਾਂ ਨੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ ਪੰਜਾਬ ਦੇ ਨਾਲ ਹੀ ਹੋਰ ਸੂਬਿਆਂ ਦੇ ਕਿਸਾਨ ਵੀ ਉਨ੍ਹਾਂ ਦਾ ਕੰਮ ਦੇਖਣ ਲਈ ਪਹੁੰਚਦੇ ਹਨ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਵੀ ਉਨ੍ਹਾਂ ਦੇ ਕੰਮ ਦਾ ਕਈ ਵਾਰ ਮੁਆਇਨਾ ਕੀਤਾ ਹੈ