ਮਸਾਲਾ ਦੁੱਧ
Table of Contents
Masala Milk ਸਮੱਗਰੀ:-
ਇੱਕ ਲੀਟਰ ਦੁੱਧ, 5 ਚਮਚ ਖੰਡ, ਇੱਕ ਚੂੰਢੀ ਕੇਸਰ, ਇੱਕ ਚੂੰਢੀ ਜਾਇਫਲ ਪਾਊਡਰ, 1/4 ਚਮਚ ਛੋਟੀ ਇਲਾਇਚੀ ਪਾਊਡਰ, 15 ਪੀਸ ਛਿਲਕਾ ਉੁਤਰੇ ਹੋਏ ਬਾਦਾਮ, 15 ਪੀਸ ਛਿਲਕਾ ਉੁਤਰੇ ਹੋਏ ਪਿਸਤੇ।
Masala Milk ਤਰੀਕਾ:-
- ਇੱਕ ਪੈਨ ’ਚ ਦੁੱਧ ਨੂੰ ਇੱਕ ਉਬਾਲਾ ਆਉਣ ਤੱਕ ਮੱਧਮ ਸੇਕੇ ’ਤੇ 15-20 ਮਿੰਟਾਂ ਤੱਕ ਗਰਮ ਕਰੋ ਲਗਾਤਾਰ ਹਿਲਾਉਂਦੇ ਰਹੋ, ਜਦੋਂ ਤੱਕ ਕਿ ਦੁੱਧ ਘੱਟ ਹੋ ਕੇ ਹਲਕਾ ਗਾੜ੍ਹਾ ਨਾ ਹੋ ਜਾਵੇ।
- ਹੁਣ ਇਸ ’ਚ ਖੰਡ ਮਿਲਾ ਕੇ ਉਸਦੇ ਘੁਲਣ ਤੱਕ ਹਿਲਾਉਂਦੇ ਰਹੋ ਇਸ ’ਚ ਕੇਸਰ, ਜਾਇਫਲ, ਇਲਾਇਚੀ ਪਾਊਡਰ ਮਿਲਾ ਕੇ 2-3 ਮਿੰਟ ਹੋਰ ਮੱੱਧਮ ਸੇਕੇ ’ਤੇ ਪਕਾਓ।
- ਇਸ ’ਚ ਬਾਦਾਮ ਅਤੇ ਪਿਸਤਾ ਮਿਲਾ ਕੇ ਅਤੇ ਗਰਮਾ-ਗਰਮ ਜਾਂ ਫਿਰ ਠੰਢਾ ਸਰਵ ਕਰੋ।