ਲਾਇਬ੍ਰੇਰੀਅਨ ਬਣ ਕੇ ਸੰਵਾਰੋ ਕਰੀਅਰ (Career in Library) ਲਾਇਬ੍ਰੇਰੀਅਨ ਦਾ ਪੇਸ਼ਾ ਉਨ੍ਹਾਂ ਲੋਕਾਂ ਲਈ ਇੱਕ ਬਿਹਤਰੀਨ ਵਿਕਲਪ ਹੈ ਜਿਨ੍ਹਾਂ ਨੂੰ ਕਿਤਾਬਾਂ ਅਤੇ ਗਿਆਨ ਪ੍ਰਤੀ ਲਗਾਅ ਹੁੰਦਾ ਹੈ ਲਾਇਬ੍ਰੇਰੀ ਸਿਰਫ਼ ਕਿਤਾਬਾਂ ਦਾ ਭੰਡਾਰ ਹੀ ਨਹੀਂ ਹੁੰਦਾ, ਸਗੋਂ ਇਹ ਸਿੱਖਿਆ, ਖੋਜ ਅਤੇ ਸੂਚਨਾ ਦੇ ਪ੍ਰਸਾਰ ਦਾ ਕੇਂਦਰ ਹੁੰਦਾ ਹੈ ਅੱਜ ਦੀ ਡਿਜ਼ੀਟਲ ਦੁਨੀਆਂ ’ਚ ਵੀ ਲਾਇਬ੍ਰੇਰੀਅਨ ਦੀ ਭੂਮਿਕਾ ਮਹੱਤਵਪੂਰਨ ਬਣੀ ਹੋਈ ਹੈ, ਕਿਉਂਕਿ ਇਹ ਨਾ ਸਿਰਫ ਕਿਤਾਬਾਂ ਅਤੇ ਪੱਤ੍ਰਿਕਾਵਾਂ ਦਾ ਪ੍ਰਬੰਧ ਕਰਦੇ ਹਨ, ਸਗੋਂ ਡਿਜ਼ੀਟਲ ਡੇਟਾ ਅਤੇ ਸੂਚਨਾਵਾਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਦਾ ਕੰਮ ਵੀ ਕਰਦੇ ਹਨ ਇਸ ਪੇਸ਼ੇ ’ਚ ਕਰੀਅਰ ਬਣਾਉਣ ਲਈ ਵਿਸ਼ੇਸ਼ ਸਿੱਖਿਆ ਯੋਗਤਾ ਅਤੇ ਮੁਹਾਰਤ ਦੀ ਲੋੜ ਹੁੰਦੀ ਹੈ। Career in Library
Table of Contents
Career in Library ਸਿੱਖਿਆ ਯੋਗਤਾ
ਬੈਚਲਰ ਆਫ ਲਾਇਬ੍ਰੇਰੀ ਸਾਇੰਸ: ਬੀ.ਲਿਬ ਇੱਕ ਗ੍ਰੈਜੂਏਟ ਪੱਧਰ ਦਾ ਕੋਰਸ ਹੈ ਜੋ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਦੇ ਮੂਲ ਸਿਧਾਂਤਾਂ ਤੋਂ ਜਾਣੂ ਕਰਵਾਉਂਦਾ ਹੈ ਇਸ ਕੋਰਸ ਦਾ ਸਮਾਂ ਇੱਕ ਸਾਲ ਦਾ ਹੁੰਦਾ ਹੈ ਇਸ ਲਈ ਕਿਸੇ ਵੀ ਵਿਸ਼ੇ ’ਚ ਗ੍ਰੈਜੂਏਟ (ਬੈਚਲਰ ਡਿਗਰੀ) ਦੀ ਯੋਗਤਾ ਹੋਣੀ ਚਾਹੀਦੀ ਹੈ।
ਮਾਸਟਰ ਆਫ ਲਾਇਬ੍ਰੇਰੀ ਸਾਇੰਸ: ਬੀ.ਲਿਬ ਤੋਂ ਬਾਅਦ, ਵਿਦਿਆਰਥੀ ਐੱਮ.ਲਿਬ (ਮਾਸਟਰ ਆਫ ਲਾਇਬ੍ਰੇਰੀ ਸਾਇੰਸ) ਕਰ ਸਕਦੇ ਹਨ ਇਹ ਕੋਰਸ ਲਾਇਬ੍ਰੇਰੀ ਵਿਗਿਆਨ ਦੇ ਖੇਤਰ ’ਚ ਡੂੰਘਾਈ ਨਾਲ ਅਧਿਐਨ ਅਤੇ ਮੁਹਾਰਤ ਪ੍ਰਦਾਨ ਕਰਦਾ ਹੈ ਐੱਮ.ਲਿਬ ਦਾ ਸਮਾਂ ਵੀ ਇੱਕ ਸਾਲ ਦਾ ਹੁੰਦਾ ਹੈ ਇਸ ਕੋਰਸ ਨੂੰ ਕਰਨ ਤੋਂ ਬਾਅਦ, ਲਾਇਬ੍ਰੇਰੀਅਨ ਦੇ ਤੌਰ ’ਤੇ ਉੱਚ ਅਹੁਦਿਆਂ ’ਤੇ ਕੰਮ ਕਰਨ ਦੇ ਮੌਕੇ ਪ੍ਰਾਪਤ ਹੁੰਦੇ ਹਨ।
ਪੀਐੱਚਡੀ ਇਨ ਲਾਇਬ੍ਰੇਰੀ ਸਾਇੰਸ: ਜੋ ਵਿਦਿਆਰਥੀ ਇਸ ਖੇਤਰ ’ਚ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਲਾਇਬ੍ਰੇਰੀ ਸਾਇੰਸ ’ਚ ਪੀਐੱਚਡੀ ਕਰ ਸਕਦੇ ਹਨ ਇਹ ਕੋਰਸ ਖੋਜ ਅਤੇ ਅਧਿਐਨ ’ਤੇ ਆਧਾਰਿਤ ਹੁੰਦਾ ਹੈ ਅਤੇ ਲਾਇਬ੍ਰੇਰੀ ਵਿਗਿਆਨ ਦੇ ਖੇਤਰ ’ਚ ਪ੍ਰੋਫੈਸਰ ਜਾਂ ਰਿਸਰਚਰ ਦੇ ਤੌਰ ’ਤੇ ਕਰੀਅਰ ਬਣਾਉਣ ਲਈ ਜ਼ਰੂਰੀ ਹੈ।
ਲੋੜੀਂਦੀ ਮੁਹਾਰਤ | Career in Library
- ਸੰਗਠਨ ਮੁਹਾਰਤ: ਕਿਤਾਬਾਂ ਅਤੇ ਜਾਣਕਾਰੀ ਨੂੰ ਵਿਉਂਤਬੰਦ ਕਰਨਾ ਲਾਇਬ੍ਰੇਰੀਅਨ ਦਾ ਮੁੱਖ ਕੰਮ ਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਸੰਗਠਨਾਤਮਕ ਮੁਹਾਰਤ ’ਚ ਨਿਪੁੰਨ ਹੋਣਾ ਚਾਹੀਦਾ ਹੈ।
- ਆਈਟੀ ਅਤੇ ਤਕਨੀਕੀ ਗਿਆਨ: ਅੱਜ ਦੇ ਸਮੇਂ ’ਚ ਡਿਜ਼ੀਟਲ ਲਾਇਬ੍ਰੇਰੀ ਅਤੇ ਸੂਚਨਾ ਪ੍ਰਬੰਧਨ ਲਈ ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਦਾ ਗਿਆਨ ਜ਼ਰੂਰੀ ਹੈ।
- ਸੰਚਾਰ ਮੁਹਾਰਤ: ਲਾਇਬ੍ਰੇਰੀਅਨ ਨੂੰ ਵਿਦਿਆਰਥੀਆਂ, ਰਿਸਰਚਰਸ ਅਤੇ ਹੋਰ ਯੂਜ਼ਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਵਾਦ ਕਰਨਾ ਹੁੰਦਾ ਹੈ ਇਸ ਲਈ ਚੰਗੀ ਸੰਚਾਰ ਮੁਹਾਰਤ ਮਹੱਤਵਪੂਰਨ ਹੁੰਦੀ ਹੈ।
- ਹੌਂਸਲਾ ਅਤੇ ਸਮੱਰਪਣ: ਇਹ ਪੇਸ਼ਾ ਹੌਂਸਲੇ ਅਤੇ ਸਮੱਰਪਣ ਦੀ ਮੰਗ ਕਰਦਾ ਹੈ, ਕਿਉਂਕਿ ਕਈ ਵਾਰ ਲੋਕਾਂ ਦੀ ਮੱਦਦ ਕਰਨ ਅਤੇ ਸੂਚਨਾਵਾਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ’ਚ ਸਮਾਂ ਲੱਗਦਾ ਹੈ।
ਆਮਦਨ:
ਲਾਇਬ੍ਰੇਰੀਅਨ ਦੇ ਤੌਰ ’ਤੇ ਕਰੀਅਰ ਦੀ ਸ਼ੁਰੂਆਤ ’ਚ ਆਮਦਨ ਸੰਸਥਾਨ ਅਤੇ ਸਥਾਨ ਅਨੁਸਾਰ ਵੱਖ-ਵੱਖ ਹੋ ਸਕਦੀ ਹੈ ਆਮ ਤੌਰ ’ਤੇ ਇੱਕ ਲਾਇਬ੍ਰੇਰੀਅਨ ਦੀ ਮੁੱਢਲੀ ਤਨਖਾਹ ਹੱਦ ਇਸ ਤਰ੍ਹਾਂ ਹੋ ਸਕਦੀ ਹੈ:
- ਫਰੈੱਸ਼ ਲਾਇਬ੍ਰੇਰੀਅਨ: 20,000 ਤੋਂ 30,000 ਰੁਪਏ ਪ੍ਰਤੀ ਮਹੀਨਾ।
- ਤਜ਼ਰਬੇਕਾਰ ਲਾਇਬ੍ਰੇਰੀਅਨ: 40,000 ਤੋਂ 60,000 ਰੁਪਏ ਪ੍ਰਤੀ ਮਹੀਨਾ।
- ਉੱਚ ਅਹੁਦਿਆਂ ’ਤੇ ਲਾਇਬ੍ਰੇਰੀਅਨ: 70,000 ਤੋਂ 1,00,000 ਰੁਪਏ ਜਾਂ ਉਸ ਤੋਂ ਜ਼ਿਆਦਾ ਪ੍ਰਤੀ ਮਹੀਨਾ।
- ਸਰਕਾਰੀ ਅਤੇ ਉੱਚ ਵਿੱਦਿਅਕ ਅਦਾਰਿਆਂ ’ਚ ਲਾਇਬ੍ਰੇਰੀਅਨ ਨੂੰ ਚੰਗੀ ਤਨਖਾਹ ਨਾਲ ਹੋਰ ਲਾਭ ਵੀ ਮਿਲਦੇ ਹਨ, ਜਿਵੇਂ ਪੈਨਸ਼ਨ, ਮੈਡੀਕਲ ਇੰਸ਼ੋਰੈਂਸ ਆਦਿ।
- ਲਾਇਬ੍ਰੇਰੀਅਨ ਦਾ ਪੇਸ਼ਾ ਗਿਆਨ ਅਤੇ ਸੂਚਨਾ ਦੀ ਵਿਉਂਤਬੰਦੀ ’ਚ ਰੁਚੀ ਰੱਖਣ ਵਾਲੇ ਲੋਕਾਂ ਲਈ ਇੱਕ ਸਨਮਾਨਯੋਗ ਅਤੇ ਖੁਸ਼ਹਾਲ ਕਰੀਅਰ ਵਿਕਲਪ ਹੈ ਇਹ ਨਾ ਸਿਰਫ ਇੱਕ ਸਥਿਰ ਕਰੀਅਰ ਪ੍ਰਦਾਨ ਕਰਦਾ ਹੈ, ਸਗੋਂ ਸਮਾਜ ਦੇ ਗਿਆਨ ਅਤੇ ਸੂਚਨਾ ਦੇ ਪ੍ਰਸਾਰ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੇਕਰ ਤੁਹਾਨੂੰ ਕਿਤਾਬਾਂ ਅਤੇ ਜਾਣਕਾਰੀ ਪ੍ਰਤੀ ਡੂੰਘੀ ਰੁਚੀ ਹੈ ਤਾਂ ਲਾਇਬ੍ਰੇਰੀਅਨ ਦੇ ਤੌਰ ’ਤੇ ਕਰੀਅਰ ਚੁਣਨਾ ਤੁਹਾਡੇ ਲਈ ਸਹੀ ਵਿਕਲਪ ਹੋ ਸਕਦਾ ਹੈ।
Career in Library ਮੌਕਿਆਂ ਦੀ ਭਰਮਾਰ:
ਲਾਇਬ੍ਰੇਰੀਅਨ ਦੇ ਤੌਰ ’ਤੇ ਕਰੀਅਰ ਲਈ ਕਈ ਸੰਭਾਵਨਾਵਾਂ ਅਤੇ ਮੌਕੇ ਉਪਲੱਬਧ ਹਨ ਇਸ ਪੇਸ਼ੇ ’ਚ ਨੌਕਰੀ ਦੇ ਵੱਖ-ਵੱਖ ਪ੍ਰਕਾਰ ਹੁੰਦੇ ਹਨ:
- ਵਿੱਦਿਅਕ ਅਦਾਰੇ: ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ’ਚ ਲਾਇਬੇ੍ਰਰੀਅਨ ਦੀ ਜ਼ਰੂਰਤ ਹੁੰਦੀ ਹੈ ਇਨ੍ਹਾਂ ਅਦਾਰਿਆਂ ’ਚ ਲਾਇਬ੍ਰੇਰੀਅਨ ਦਾ ਕੰਮ ਲਾਇਬ੍ਰੇਰੀ ਦਾ ਸੰਚਾਲਨ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੱਦਦ ਕਰਨਾ ਅਤੇ ਲਾਇਬ੍ਰੇਰੀ ਸਮੱਗਰੀ ਨੂੰ ਵਿਉਂਤਬੰਦ ਕਰਨਾ ਹੁੰਦਾ ਹੈ।
- ਸਰਕਾਰੀ ਜਾਂ ਜਨਤਕ ਲਾਇਬ੍ਰੇਰੀ: ਸਰਕਾਰੀ ਅਤੇ ਜਨਤਕ ਲਾਇਬ੍ਰੇਰੀਆਂ ’ਚ ਲਾਇਬ੍ਰੇਰੀਅਨ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਇਹ ਲਾਇਬ੍ਰੇਰੀਅਨ ਜਨਤਾ ਨੂੰ ਲਾਇਬੇ੍ਰਰੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜਿੰਮੇਵਾਰ ਹੁੰਦੇ ਹਨ।
- ਡਿਜ਼ੀਟਲ ਲਾਇਬ੍ਰੇਰੀਅਨ: ਡਿਜ਼ੀਟਲ ਯੁੱਗ ’ਚ, ਲਾਇਬ੍ਰੇਰੀਅਨ ਨੂੰ ਡਿਜ਼ੀਟਲ ਸਮੱਗਰੀ ਅਤੇ ਡੇਟਾਬੇਸ ਦਾ ਪ੍ਰਬੰਧਨ ਕਰਨਾ ਵੀ ਆਉਂਦਾ ਹੈ ਇਸ ਤਰ੍ਹਾਂ ਡਿਜ਼ੀਟਲ ਲਾਇਬ੍ਰੇਰੀ ਦੇ ਖੇਤਰ ’ਚ ਵੀ ਲਾਇਬ੍ਰੇਰੀਅਨ ਦੀ ਮੰਗ ਵਧ ਰਹੀ ਹੈ।
- ਕਾਰਪੋਰੇਟ ਲਾਇਬੇ੍ਰਰੀਅਨ: ਕਈ ਕੰਪਨੀਆਂ ਅਤੇ ਸੰਸਥਾਵਾਂ ਆਪਣੀ ਖੁਦ ਦੀ ਲਾਇਬੇ੍ਰਰੀ ਸਥਾਪਿਤ ਕਰਦੀਆਂ ਹਨ, ਜਿੱਥੇ ਉਨ੍ਹਾਂ ਲਈ ਲਾਇਬੇ੍ਰਰੀਅਨ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਨੂੰ ਜ਼ਰੂਰੀ ਖੋਜ ਸਮੱਗਰੀ ਅਤੇ ਡੇਟਾ ਮੁਹੱਈਆ ਕਰਵਾ ਸਕਣ।
- ਰਿਸਰਚ ਸੰਸਥਾਨਾਂ ’ਚ ਲਾਇਬ੍ਰੇਰੀਅਨ: ਰਿਸਰਚ ਅਤੇ ਤਕਨੀਕੀ ਸੰਸਥਾਨਾਂ ’ਚ ਲਾਇਬ੍ਰੇਰੀਅਨ ਦੀ ਭੂਮਿਕਾ ਅਹਿਮ ਹੁੰਦੀ ਹੈ, ਜਿੱਥੇ ਉਨ੍ਹਾਂ ਨੂੰ ਖੋਜਕਾਰਾਂ ਲਈ ਰਿਸੋਰਸਿਸ ਦਾ ਪ੍ਰਬੰਧਨ ਕਰਨਾ ਹੁੰਦਾ ਹੈ।
- ਕੌਮਾਂਤਰੀ ਸੰਗਠਨ: ਕੌਮਾਂਤਰੀ ਸੰਸਥਾਨਾਂ, ਐਨਜੀਓ ਅਤੇ ਪ੍ਰਾਈਵੇਟ ਸੰਗਠਨਾਂ ’ਚ ਵੀ ਲਾਇਬ੍ਰੇਰੀਅਨ ਦੀ ਮੰਗ ਹੁੰਦੀ ਹੈ, ਜਿੱਥੇ ਜਾਣਕਾਰੀ ਅਤੇ ਡੇਟਾ ਦੇ ਪ੍ਰਬੰਧਨ ਲਈ ਪ੍ਰੋਫੈਸ਼ਨਲਜ਼ ਦੀ ਲੋੜ ਹੁੰਦੀ ਹੈ।
ਮੁੱਖ ਸੰਸਥਾਨ
- ਦਿੱਲੀ ਯੂਨੀਵਰਸਿਟੀ, ਦਿੱਲੀ।
- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ
- ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ
- ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ
- ਜਾਮੀਆ ਮਿਲੀਆ ਇਸਲਾਮੀਆ, ਦਿੱਲੀ
- ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ, ਦਿੱਲੀ
- ਉਸਮਾਨੀਆ ਯੂਨੀਵਰਸਿਟੀ, ਹੈਦਰਾਬਾਦ
- ਪੰਜਾਬੀ ਯੂਨੀਵਰਸਿਟੀ, ਪਟਿਆਲਾ