old age

ਬੁਢਾਪੇ ਨੂੰ ਬਣਾਓ ਸੁਖੀ – ਉਮਰ ਵਧਣ ਦੇ ਨਾਲ ਪ੍ਰੇਸ਼ਾਨੀਆਂ ਅਤੇ ਬਿਮਾਰੀਆਂ ਵਧ ਜਾਂਦੀਆਂ ਹਨ ਅਤੇ ਸਰੀਰਕ, ਮਾਨਸਿਕ ਸਰਗਰਮੀ ’ਚ ਕਮੀ ਆ ਜਾਂਦੀ ਹੈ ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਸਰਲਤਾ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਕੁਝ ਉਪਾਅ ਇਨ੍ਹਾਂ ਨੂੰ ਵਧਣ ਤੋਂ ਰੋਕ ਕੇ ਬੁਢਾਪੇ ਨੂੰ ਸੁਖਮਈ ਬਿਤਾਇਆ ਜਾ ਸਕਦਾ ਹੈ

ਰੂਟੀਨ ਸਹੀ ਹੋਵੇ:

ਉਮਰ ਵਧਣ ਦੇ ਨਾਲ-ਨਾਲ ਆਪਣੇ ਰੂਟੀਨ ਨੂੰ ਸਹੀ ਰੱਖਣਾ ਚਾਹੀਦਾ ਹੈ ਸਵੇਰੇੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਆਪਣਾ ਸਾਰਾ ਕੰਮ ਸੰਯਮ, ਨਿਯਮ ਅਤੇ ਸਮੇਂ ਨਾਲ ਕਰਨਾ ਚਾਹੀਦਾ ਹੈ ਸੌਣਾ, ਜਾਗਣਾ, ਸਰੀਰ ਦੀ ਬਾਹਰੀ, ਅੰਦਰੂਨੀ ਸਫਾਈ, ਭੋਜਨ, ਕਸਰਤ, ਸੈਰ, ਧਿਆਨ, ਪੜ੍ਹਨਾ-ਪੜ੍ਹਾਉਣਾ, ਮਨੋਰੰਜਨ ਆਦਿ ਸਭ ਜੀਵਨ ਲਈ ਜ਼ਰੂਰੀ ਹੈ ਇਨ੍ਹਾਂ ਨੂੰ ਸਹੀ ਰੱਖੋ

old age ਰੁੱਝੇ ਰਹੋ:

ਬੁਢਾਪੇ ਨੂੰ ਨਕਾਰਾ ਨਾ ਬਣਾਓ, ਵਿਅਰਥ ’ਚ ਸਮਾਂ ਨਾ ਗੁਆਓ ਘਰ-ਪਰਿਵਾਰ ਦੇ ਛੋਟੇ-ਛੋਟੇ ਕੰਮਾਂ ’ਚ ਸਹਿਯੋਗ ਕਰੋ ਉਨ੍ਹਾਂ ’ਚ ਘੁਲ-ਮਿਲ ਕੇ ਸਮਾਂ ਬਿਤਾਓ ਬੱਚਿਆਂ, ਵੱਡਿਆਂ ਤੋਂ ਲੈ ਕੇ ਹਮਉਮਰ ਦੇ ਵਿਕਅਤੀਆਂ ਨਾਲ, ਗੁਆਂਢੀਆਂ ਤੇ ਆਪਣੇ ਆਸ-ਪਾਸ ਦੇ ਲੋਕਾਂ ਨਾਲ ਦੋਸਤਾਨਾ ਵਿਹਾਰ ਰੱਖੋ ਇਸ ਨਾਲ ਪ੍ਰੇਸ਼ਾਨੀਆਂ ਘੱਟ ਹੋਣਗੀਆਂ, ਉਮਰ ਵਧੇਗੀ, ਸਿਹਤਮੰਦ ਰਹੋਗੇ ਅਤੇ ਸਮੇਂ ਦੀ ਸੁਚੱਜੀ ਵਰਤੋਂ ਹੋਵੇਗੀ

ਭੋਜਨ ਸਹੀ ਹੋਵੇ:

ਸਮੇਂ ’ਤੇ ਸਹੀ ਮਾਤਰਾ ’ਚ ਭੋਜਨ ਕਰੋ ਉਹ ਪੌਸ਼ਟਿਕਤਾ ਨਾਲ ਭਰਪੂਰ ਹੋਵੇ ਤਲੀਆਂ, ਭੁੰਨ੍ਹੀਆਂ ਅਤੇ ਜ਼ਿਆਦਾ ਨਮਕ, ਮਿਰਚ, ਮਸਾਲੇ ਵਾਲੀਆਂ ਚੀਜ਼ਾਂ, ਮਿੱਠੀਆਂ ਚੀਜ਼ਾਂ ਤੋਂ ਬਚੋ, ਇਨ੍ਹਾਂ ਨੂੰ ਘੱਟ ਖਾਓ ਭੋਜਨ ਤਾਜ਼ਾ, ਸਾਦਾ ਤੇ ਪਚਣ ਵਾਲਾ ਹੋਵੇ ਉਮਰ ਵਧਣ ਦੇ ਨਾਲ ਪਾਚਨ ਕਿਰਿਆ ’ਚ ਕਮੀ ਆਉਂਦੀ ਹੈ ਅਤੇ ਭੋਜਨ ਜ਼ਿਆਦਾ ਨਾ ਕਰਕੇ ਆਮ ਮਾਤਰਾ ’ਚ ਕਰੋ ਪਾਣੀ ਜ਼ਰੂਰ ਪੀਓ ਮੌਸਮੀ ਫਲ, ਸਬਜ਼ੀ ਦਾ ਸਵਾਦ ਜ਼ਰੂਰ ਲਓ ਦੁੱਧ, ਦਹੀਂ ਦੀ ਵਰਤੋਂ ਕਰੋ ਸਮੋਸਾ, ਕਚੌੜੀ, ਚਾਟ, ਚਾਹ, ਕੌਫੀ, ਤੰਬਾਕੂ, ਨਸ਼ਾ, ਸਿਗਰਟਨੋਸ਼ੀ ਤੋਂ ਦੂਰ ਰਹੋ ਭੋਜਨ ਅਜਿਹਾ ਲਓ ਜੋ ਛੇਤੀ ਪਚ ਜਾਵੇ

Also Read:  ...ਤਾਕਿ ਤੁਸੀਂ ਵੀ ਰਹੋਂ ਸਿਹਤਮੰਦ ਕੋਰੋਨਾ ਵਾਰੀਅਰਸ ਨੂੰ ‘ਸੱਚੀ ਸ਼ਿਕਸ਼ਾ’ ਟੀਮ ਨੇ ਵੰਡੀਆਂ ਸਿਹਤਵਰਦਕ ਕਿੱਟਾਂ

ਸਰੀਰਕ ਸਰਗਰਮੀਆਂ ਜ਼ਰੂਰੀ:

ਭੌਤਿਕ ਸੁੱਖ-ਸਾਧਨਾਂ ਤੋਂ ਬਾਅਦ ਟਹਿਲਣਾ, ਮਿਹਨਤ, ਕਸਰਤ ਅਤੇ ਕੰਮ ਕਰਨ ’ਚ ਕੁਤਾਹੀ ਨਾ ਵਰਤੋ ਉਹ ਕੰਮ ਜ਼ਰੂਰ ਕਰੋ ਜਿਸ ਨਾਲ ਸਰੀਰਕ ਸਰਗਰਮੀ ਬਣੀ ਰਹੇ ਕਿਉਂਕਿ ਇਸ ਦੀ ਸਰਗਰਮੀ ਨਾਲ ਬਿਮਾਰੀਆਂ ਆਪਣੇ-ਆਪ ਘੱਟ ਅਤੇ ਦੂਰ ਰਹਿੰਦੀਆਂ ਹਨ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ ਆਲਸੀ ਵਿਅਕਤੀ ਦੇ ਸਰੀਰ ’ਚ ਰੋਗਾਂ ਦਾ ਵਾਸ ਹੁੰਦਾ ਹੈ ਇੱਕ ਗੱਲ ਧਿਆਨ ਰੱਖੋ ਕਿ ਮਨ ਦੇ ਸਿਹਤਮੰਦ ਰਹਿਣ ਨਾਲ ਸਰੀਰ ਵੀ ਸਿਹਤਮੰਦ ਰਹਿੰਦਾ ਹੈ ਇਸ ਲਈ ਆਪਣੇ ਮਨ ਨੂੰ ਸਹੀ ਅਤੇ ਸਿਹਤਮੰਦ ਰੱਖੋ ਬੁਢਾਪੇ ’ਚ ਥਕਾਉਣ ਵਾਲਾ ਸਰੀਰਕ, ਮਾਨਸਿਕ ਕੰਮ ਨਾ ਕਰੋ ਕੰਮ ਅਤੇ ਆਰਾਮ ਦਾ ਸਹੀ ਤਾਲਮੇਲ ਹੋਵੇ

ਧਿਆਨ ਦਿਓ:

  • ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹੋ ਚਾਹ, ਕੌਫੀ ਘੱਟ ਲਓ
  • ਜੇਕਰ ਕੋਈ ਬਿਮਾਰੀ ਹੋਵੇ ਤਾਂ ਉਸਦਾ ਇਲਾਜ ਜ਼ਰੂਰ ਕਰਵਾਓ
  • ਨਿਰਧਾਰਤ ਦਵਾਈ ਲਓ ਸਮੇਂ-ਸਮੇਂ ’ਤੇ ਡਾਕਟਰ ਨੂੰ ਮਿਲੋ
  • ਸੁਸਤ ਨਾ ਰਹੋ ਸਰਗਰਮ ਰਹੋ ਤਣਾਅ ਨਾ ਪਾਲੋ
  • ਘਰ-ਪਰਿਵਾਰ ਦੀ ਪ੍ਰੇਸ਼ਾਨੀ ਤੋਂ ਭੱਜੋ ਨਾ, ਉਸਨੂੰ ਸੁਲਝਾਓ
  • ਸਾਰਿਆਂ ਨਾਲ ਘੁਲੋ-ਮਿਲੋ ਹੱਸੋ-ਹਸਾਓ ਚੁੱਪ ਨਾ ਰਹੋ
  • ਸਮੇਂ ’ਤੇ ਸੌਂਵੋ ਅਤੇ ਜਾਗੋ ਸਵੇਰ ਦੀ ਹਵਾ ਦਾ ਲਾਹਾ ਲਓ
  • ਸਮੇਂ-ਸਮੇਂ ’ਤੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨੂੰ ਮਿਲੋ
  • ਬਿਮਾਰੀ ਨੂੰ ਨਾ ਲੁਕਾਓ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਇਸ ਨੂੰ ਲੁਕਾਉਣ, ਦਬਾਉਣ ਨਾਲ ਪ੍ਰੇਸ਼ਾਨੀ ਵਧਦੀ ਹੈ ਜ਼ਰੂਰੀ ਮੈਡੀਕਲ ਟੈਸਟ ਕਰਵਾਉਣ ਤੋੋਂ ਕਤਰਾਓ ਨਾ
  • ਸੇਵਾ ਦੇ ਮੌਕੇ ਦਾ ਲਾਭ ਲਓ
  • ਕਦੇ-ਕਦਾਈਂ ਅਜ਼ਨਬੀਆਂ ’ਚ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਦਾ ਅਨੰਦ ਲਓ
  • ਕੋਈ ਵੀ ਦਿਸੇ, ਮੁਸਕੁਰਾਓ ਜ਼ਰੂਰ

-ਸੀਤੇਸ਼ ਕੁਮਾਰ ਦਿਵੇਦੀ