ਹਰ ਦਿਨ ਕਰੋ ਇੱਕ ਨਵੀਂ ਸ਼ੁਰੂਆਤ () ਸੁੱਖ-ਸੁਵਿਧਾਵਾਂ ਦੇ ਸਾਧਨਾਂ ਦਾ ਅੰਬਾਰ ਲੱਗ ਜਾਣ ਦੇ ਬਾਵਜ਼ੂਦ ਅੱਜ ਚਿਹਰਿਆਂ ’ਤੇ ਉਹ ਖੁਸ਼ੀ, ਉਹ ਰੰਗਤ ਦੇਖਣ ਨੂੰ ਨਹੀਂ ਮਿਲਦੀ ਜੋ ਜ਼ਿੰਦਗੀ ਸਹੀ ਮਾਇਨਿਆਂ ’ਚ ਜਿਉਣ ਲਈ ਜ਼ਰੂਰੀ ਹੈ ਕਾਰਨ ਇੱਕ ਨਹੀਂ ਕਈ ਹਨ। ਨਕਾਰਾਤਮਿਕ ਸੋਚ ਅੱਜ ਸਾਡੇ ’ਤੇ ਇਸ ਤਰ੍ਹਾਂ ਹਾਵੀ ਹੈ ਕਿ ਸਵੇਰ ਤੋਂ ਸ਼ਾਮ ਤੱਕ ਸਿਵਾਏ ਵਿਵਸਥਾ, ਸਮਾਜ, ਲੋਕਾਂ, ਅੱਜ ਦੇ ਹਾਲਾਤਾਂ ਨੂੰ ਗਾਲ੍ਹਾਂ ਦੇਣ, ਕ੍ਰਿਟੀਸਾਈਜ਼ ਕਰਨ ਦੇ ਕੁਝ ਚੰਗਾ ਸੋਚਣਾ ਮੰਨੋ ਅਸੀਂ ਭੁੱਲਦੇ ਜਾ ਰਹੇ ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਜੀਣ-ਮਰਨ ਦਾ ਸਵਾਲ ਬਣਾ ਲੈਣ ਵਰਗੀ ਸਾਡੀ ਫਿਤਰਤ ਬਣ ਗਈ ਹੈ।
Table of Contents
ਛੋਟੀਆਂ ਗੱਲਾਂ ਨੂੰ ਤਵੱਜੋ ਨਾ ਦਿਓ
ਹਰ ਸਮੱਸਿਆ ਆਪਣਾ ਹੱਲ ਵੀ ਨਾਲ ਲੈ ਕੇ ਆਉਂਦੀ ਹੈ, ਬੱਸ ਚਾਹੀਦੈ ਤਾਂ ਥੋੜ੍ਹਾ ਸਬਰ ਹਾਏ-ਹਾਏ ਕਰਦੇ ਰਹਿਣ ਦੀ ਆਦਤ ਸਹੀ ਨਹੀਂ ਹੈ ਇਸ ਨਾਲ ਵਿਅਕਤੀ ਖੁਦ ਤਾਂ ਪ੍ਰੇਸ਼ਾਨ ਹੁੰਦਾ ਹੀ ਹੈ ਦੂਜਿਆਂ ਨੂੰ ਵੀ ਪ੍ਰੇਸ਼ਾਨ ਕਰਦਾ ਹੈ ਅਤੇ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ ਹਾਂ, ਕਈ ਰੋਗ ਜ਼ਰੂਰ ਘੇਰ ਲੈਂਦੇ ਹਨ।
ਜੇਕਰ ਸਮੱਸਿਆਵਾਂ ਨਾ ਆਉਣ ਤਾਂ ਸਿੱਧੀ-ਸਰਲ ਜ਼ਿੰਦਗੀ ਕੀ ਬੋਰਿੰਗ ਨਹੀਂ ਹੋ ਜਾਵੇਗੀ? ਫਿਰ ਤੁਸੀਂ ਇਹ ਕਿਉਂ ਭੁੱਲਦੇ ਹੋ ਕਿ ਮੁਸ਼ਕਿਲ ਸਮੇਂ ’ਚ ਹੀ ਤੁਹਾਡੀ ਸੋਚ ਅਤੇ ਕਾਬਲੀਅਤ ਦੀ ਪਰਖ ਹੁੰਦੀ ਹੈ ਚੀਜ਼ਾਂ ਦੀ ਅਹਿਮੀਅਤ ਪਤਾ ਲੱਗਦੀ ਹੈ ਵਿਅਕਤੀਤੱਵ ਨੂੰ ਨਵੇਂ ਮੁਕਾਮ ਮਿਲਦੇ ਹਨ ਸੋਚ ਨੂੰ ਨਵੀਂ ਦਿਸ਼ਾ ਮਿਲਦੀ ਹੈ ਭੁੱਲ
ਜਾਣੀਆਂ ਚਾਹੀਦੀਆਂ ਹਨ ਸਾਰੀਆਂ ਚਿੰਤਾਵਾਂ
ਰਿਸ਼ਤਿਆਂ ਦੀ ਕੁੜੱਤਣ, ਅਤੀਤ ਦੇ ਦੁੱਖ-ਦਰਦ, ਇੱਛਾਵਾਂ ਦੇ ਬੋਝ ਦਾ ਜਾਨਲੇਵਾ ਅਹਿਸਾਸ, ਬੱਸ ਆਪਣੇ ਅੰਦਰ ਦੇ ਬੱਚੇ ਨੂੰ ਆਉਣ ਦਿਓ ਬਾਹਰ ਫਿਰ ਤੁਸੀਂ ਦੇਖੋਗੇ ਜੀਵਨ ਕਿੰਨਾ ਖੁਸ਼ਗਵਾਰ ਹੈ। ਹਰ ਪਲ ਆਖਰੀ ਪਲ ਮੰਨ ਕੇ ਜਿਉਣਾ ਜੀਣ ਦਾ ਸਭ ਤੋਂ ਵਧੀਆ ਮੰਤਰ ਹੈ ਇਹ ਟੇਕਨ ਫਾਰ ਗ੍ਰਾਂਟੇਡ ਦੇ ਸਰਵਵਿਆਪੀ ਬਿਹੇਵੀਅਰ ਤੋਂ ਮੁਕਤ ਹੋਣਾ ਚਾਹੀਦਾ ਹੈ, ਫਿਰ ਜ਼ਿੰਦਗੀ ਨੂੰ ਸਮਝ ਸਕੋਗੇ, ਮਨ ਦੀਆਂ ਅੱਖਾਂ ਖੋਲ੍ਹ ਬਾਬਾ ਸੂਫੀ ਸੰਤ ਨੇ ਕਿੰਨੇ ਪਤੇ ਦੀ ਗੱਲ ਕਹੀ ਹੈ ਅਸੀਂ ਸਾਰੇ ਅੱਖਾਂ ਹੁੰਦੇ ਹੋਏ ਵੀ ਅੱਖਾਂ ਬੰਦ ਕਰਕੇ ਜਿਉਂਦੇ ਹਾਂ ਮਨ ਦੀਆਂ ਅੱਖਾਂ ਖੁੱਲ੍ਹਣਗੀਆਂ, ਤਾਂ ਅਸੀਂ ਦੁਨੀਆਂ ਦੀ ਸੁੰਦਰਤਾ ਦੇਖ ਸਕਾਂਗੇ
ਸੋਚ ਦਾ ਵਿਸਥਾਰ ਕਰੋ
ਸਾਡੇ ’ਚੋਂ ਜ਼ਿਆਦਾਤਰ ਲੋਕ ਆਤਮ-ਕੇਂਦਰਿਤ ਹੋ ਕੇ ਹੀ ਜਿਉਂਦੇ ਹਨ। ਜਦੋਂ ਤੱਕ ਅਸੀਂ ਆਪਣੀ ਖੁਸ਼ੀ ਤੋਂ ਬਾਹਰ ਨਹੀਂ ਆਉਂਦੇ, ਲੋਕਾਂ ਨਾਲ ਮਿਲਦੇ-ਗਿਲਦੇ ਉਨ੍ਹਾਂ ਦੇ ਵਿਚਾਰਾਂ ਨੂੰ ਵੀ ਤਰਜ਼ੀਹ ਨਹੀਂ ਦਿੰਦੇ, ਸਾਡੀ ਸੋਚ ਦਾ ਘੇਰਾ ਤੰਗ ਹੀ ਰਹਿੰਦਾ ਹੈ ਕੋਈ ਵੀ ਵਿਅਕਤੀ ਖੁਦ ’ਚ ਪੂਰਾ ਨਹੀਂ ਹੁੰਦਾ ਦਿਮਾਗ ਦਾ ਸੰਤੁਲਨ ਬਣਾਈ ਰੱਖਣ ਲਈ ਸੋਚ ’ਚ ਤਾਜ਼ਗੀ ਲਿਆਉਣ ਲਈ ਉਸਦੇ ਲਈ ਵੱਖ-ਵੱਖ ਲੋਕਾਂ ਨਾਲ ਮਿਲਣਾ-ਗਿਲਣਾ ਜ਼ਰੂਰੀ ਹੈ ਨਹੀਂ ਤਾਂ ਉਨ੍ਹਾਂ ਦੀ ਸੋਚ ਨਕਾਰਾਤਮਕਤਾ ਪ੍ਰਧਾਨ ਹੀ ਰਹੇਗੀ। ਸੋਚ ਨੂੰ ਵਿਸਥਾਰ ਦੇਣ ਲਈ ਦੇਸ਼-ਵਿਦੇਸ਼ ਘੁੰਮਣਾ ਇੱਕ ਵਧੀਆ ਜ਼ਰੀਆ ਹੈ ਇਸ ਤੋਂ ਇਲਾਵਾ ਚੰਗੀਆਂ ਕਿਤਾਬਾਂ ਪੜ੍ਹਨਾ ਵੀ ਫਾਇਦੇਮੰਦ ਹੈ ਹਰ ਸਫਲ ਆਦਮੀ ਖੁਸ਼ ਵੀ ਰਹਿੰਦਾ ਹੋਵੇ, ਅਜਿਹਾ ਨਹੀਂ ਹੈ।
ਖੁਸ਼ੀ ਮਿਲਦੀ ਹੈ ਸੰਤੁਸ਼ਟੀ ਨਾਲ ਹਰ ਸੁਬ੍ਹਾ ਉੱਠ ਕੇ ਪਹਿਲਾਂ ਇਹੀ ਕਹੋ ‘ਟੂਡੇ ਇਜ਼ ਗੋਇੰਗ ਟੂ ਬੀ ਏ ਗ੍ਰੇਟ ਡੇ’ ਆਸ਼ਾਵਾਦੀ ਬਣੋ ਸੋਚਣ ਨਾਲ ਹੀ ਵਧੀਆ ਸ਼ੁਰੂਆਤ ਹੋਵੇਗੀ ਬਾਕੀ ਕੰਮ ਤਾਂ ਹਨ ਹੀ ਜ਼ਰੂਰੀ। ਨੱਚਣ-ਗਾਉਣ ਨਾਲ ਜੇਕਰ ਲਗਾਅ ਹੈ ਤਾਂ ਖੁੱਲ੍ਹ ਕੇ ਜਿਉਣ ’ਚ ਇਸ ਦਾ ਮੁਕਾਬਲਾ ਨਹੀਂ ਪਰ ਰਸਤੇ ਹੋਰ ਵੀ ਹਨ ਜੋ ਵੀ ਹਾਰਮਲੈੱਸ ਗੱਲਾਂ ਤੁਹਾਨੂੰ ਅਨੰਦ ਦੇਣ, ਤੁਸੀਂ ਅਪਣਾ ਸਕਦੇ ਹੋ ਆਪਣੇ ਕੰਮ ਨੂੰ ਇੰਜੁਆਏ ਕਰੋਗੇ, ਤਾਂ ਖੁਸ਼ ਰਹਿ ਸਕੋਗੇ ਉਮਰ ਇੱਥੇ ਰੁਕਾਵਟ ਨਹੀਂ ਹੈ ਕਹਿੰਦੇ ਹਨ ‘ਓਲਡ ਇਜ਼ ਏ ਸਟੇਟ ਆਫ ਮਾਇੰਡ’ ਉਮਰਦਰਾਜ ਹੋ ਤਾਂ ਕੀ, ਖੁਸ਼ ਰਹਿਣ ਦਾ ਹੱਕ ਸਾਰਿਆਂ ਨੂੰ ਹੈ।
-ਊਸ਼ਾ ਜੈਨ ‘ਸ਼ੀਰੀਂ’