Lose Weight: ਅੱਜ ਦੀ ਆਧੁਨਿਕ ਜੀਵਨਸ਼ੈਲੀ ਨੇ ਜ਼ਿੰਦਗੀ ਦੀ ਰਫਤਾਰ ਤਾਂ ਤੇਜ਼ ਕਰ ਦਿੱਤੀ ਹੈ ਪਰ ਸੁੱਖ-ਸੁਵਿਧਾਵਾਂ ਵੀ ਐਨੀਆਂ ਦੇ ਦਿੱਤੀਆਂ ਹਨ ਕਿ ਮਨੁੱਖ ਸਰੀਰਕ ਮਿਹਨਤ ਘੱਟ ਕਰਦਾ ਹੈ ਪਰ ਮਸ਼ੀਨਾਂ ਦੀ ਮੱਦਦ ਨਾਲ ਹਰ ਕੰਮ ਜ਼ਲਦੀ ਨਿਪਟਾਉਂਦਾ ਹੈ। ਸਰੀਰਕ ਮਿਹਨਤ ਘੱਟ ਕਰਨ ਅਤੇ ਪੱਛਮੀ ਖਾਣ-ਪੀਣ ਨੇ ਸਰੀਰ ਨੂੰ ਸੁਸਤ ਬਣਾ ਦਿੱਤਾ ਹੈ ਜਿਸ ਦਾ ਨਤੀਜਾ ਮੋਟਾਪਾ ਹੈ ਮੋਟਾਪਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਜੇਕਰ ਅਸੀਂ ਵੀ ਸੁਸਤ ਹਾਂ ਅਤੇ ਫਾਸਟ ਫੂਡ ਜਾਂ ਜ਼ੰਕ ਫੂਡ ਖਾਣ ਦੇ ਸ਼ੌਕੀਨ ਹਾਂ ਤਾਂ ਸਾਨੂੰ ਸਮਾਂ ਰਹਿੰਦੇ ਸਾਵਧਾਨ ਹੋ ਜਾਣਾ ਚਾਹੀਦਾ ਹੈ ਜਿਸ ਨਾਲ ਅਸੀਂ ਮੋਟਾਪੇ ਦਾ ਸ਼ਿਕਾਰ ਨਾ ਹੋ ਜਾਈਏ।
Table of Contents
ਭਾਰੇ ਖਾਣਿਆਂ ਦੀ ਕਰੋ ਛੁੱਟੀ:- | Lose Weight
- ਭਾਰੇ ਖਾਣਿਆਂ ਦਾ ਸੇਵਨ ਸਿਰਫ ਵਿਆਹ ਸਮਾਰੋਹਾਂ ਅਤੇ ਪਾਰਟੀਆਂ ਤੱਕ ਰੱਖੋ ਉਸ ’ਚ ਵੀ ਅਜਿਹਾ ਨਾ ਹੋਵੇ ਕਿ ਐਨੀ ਜ਼ਿਆਦਾ ਕੈਲੋਰੀ ਲੈ ਲਓ ਜਿਸ ਨੂੰ ਲਾਹੁਣ ਲਈ ਤੁਹਾਨੂੰ ਹਫਤੇ ਤੱਕ ਦਾ ਵਰਤ ਰੱਖਣਾ ਪਵੇ ਜ਼ਿਆਦਾ ਕਰੀਮਯੁਕਤ ਭੋਜਨ ਅਤੇ ਤਲਿਆ ਹੋਇਆ ਭੋਜਨ ਮਜ਼ਬੂਰੀ ’ਚ ਥੋੜ੍ਹਾ ਜਿਹਾ ਸਵਾਦ ਲਈ ਲਓ ਜ਼ਿਆਦਾਤਰ ਘਰੇ ਭੋਜਨ ਖਾਣ ਦੀ ਆਦਤ ਪਾਓ ਕਿਉਂਕਿ ਘਰ ’ਚ ਤੁਸੀਂ ਘੱਟ ਫੈਟ ਵਾਲਾ ਜਾਂ ਉੱਬਲਿਆ-ਭੁੱਜਾ ਖਾ ਸਕਦੇ ਹੋ।
- ਜੇਕਰ ਤੁਸੀਂ ਕਿਸੇ ਖਾਸ ਖਾਣੇ ਦੇ ਸ਼ੌਕੀਨ ਹੋ ਅਤੇ ਦੋ-ਚਾਰ ਦਿਨ ਬਾਅਦ ਉਸੇ ਖੁਰਾਕ ਪਦਾਰਥ ਨੂੰ ਖਾਣ ਦੀ ਇੱਛਾ ਹੁੰਦੀ ਹੈ ਤਾਂ ਅਜਿਹੇ ’ਚ ਘੱਟ ਤੋਂ ਘੱਟ ਮਾਤਰਾ ’ਚ ਸੇਵਨ ਕਰੋ ਤਾਂ ਕਿ ਇੱਛਾ ਵੀ ਨਾ ਮਰੇ ਅਤੇ ਕੈਲੋਰੀ ਵੀ ਘੱਟ ਲਈ ਜਾਵੇ ਇਸ ਤਰ੍ਹਾਂ ਤੁਸੀਂ ਆਪਣੇ ਵਜ਼ਨ ’ਤੇ ਕੰਟਰੋਲ ਰੱਖ ਸਕਦੇ ਹੋ।
ਨਾਸ਼ਤਾ ਭਾਰੀ, ਲੰਚ ਸੰਭਲ ਕੇ, ਡਿਨਰ ਹਲਕਾ ਕਰੋ:-
- ਅੰਗਰੇਜ਼ੀ ਦੀ ਕਹਾਵਤ ਵੀ ਇਹੀ ਕਹਿੰਦੀ ਹੈ, ਬਰੇਕਫਾਸਟ ਲਾਈਕ ਏ ਕਿੰਗ, ਲੰਚ ਲਾਈਕ ਏ ਕਾਮਨਮੈਨ, ਡਿਨਰ ਲਾਈਕ ਏ ਬੈਗਰ ਨਾਸ਼ਤਾ ਭਾਰੀ ਜਾਂ ਜ਼ਿਆਦਾ ਕੈਲੋਰੀ ਵਾਲਾ ਲਓ ਕਿਉਂਕਿ ਉਸਨੂੰ ਖਰਚ ਕਰਨ ਲਈ ਤੁਹਾਡੇ ਕੋਲ ਕਾਫੀ ਸਮਾਂ ਹੁੰਦਾ ਹੈ ਪਰ ਧਿਆਨ ਦਿਓ ਕਿ ਤਲੀਆਂ ਹੋਈਆਂ ਚੀਜ਼ਾਂ ਦਾ ਨਾਸ਼ਤਾ ਨਾ ਲਓ ਲੰਚ ’ਚ ਜ਼ਿਆਦਾ ਢਿੱਡ ਭਰ ਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਜ਼ਿਆਦਾ ਖਾਣ ਨਾਲ ਨੀਂਦ ਆਉਂਦੀ ਹੈ ਜੇਕਰ ਤੁਸੀਂ ਕੰਮ ’ਤੇ ਹੋ ਤਾਂ ਤੁਸੀਂ ਆਰਾਮ ਨਹੀਂ ਕਰ ਸਕਦੇ, ਇਸ ਲਈ ਲੰਚ ਸੰਭਲ ਕੇ ਕਰੋ।
- ਡਿਨਰ ਹਲਕਾ ਇਸ ਲਈ ਲਓ ਕਿਉਂਕਿ ਉਸ ਤੋਂ ਬਾਅਦ ਸਰੀਰਕ ਮਿਹਨਤ ਨਹੀਂ ਕਰਨੀ ਹੁੰਦੀ, ਆਰਾਮ ਕਰਨਾ ਹੁੰਦਾ ਹੈ ਜੇਕਰ ਤੁਸੀਂ ਭਾਰੀ ਡਿਨਰ ਲਓਗੇ ਤਾਂ ਉਹ ਸਾਰਾ ਤੁਹਾਡੇ ਸਰੀਰ ’ਤੇ ਚਰਬੀ ਦੀ ਪਰਤ ਵਧਾਉਣ ’ਚ ਸਹਿਯੋਗੀ ਹੋਵੇਗਾ ਖੋਜਕਾਰਾਂ ਅਨੁਸਾਰ ਵੀ ਰਾਤ ਨੂੰ ਸੰਤੁਲਿਤ ਅਤੇ ਹਲਕਾ ਭੋਜਨ ਕਰਨਾ ਚਾਹੀਦਾ ਹੈ।
ਖਾਣਾ ਸੰਜਮ ਨਾਲ ਖਾਓ:-
ਜਦੋਂ ਭੁੱਖ ਲੱਗੇ, ਤਾਂ ਖਾਓ ਜਿੰਨੀ ਭੁੱਖ ਲੱਗੇ, ਉਸ ਤੋਂ ਘੱਟ ਖਾਓ ਇਸ ਛੋਟੀ ਜਿਹੀ ਆਦਤ ਨੂੰ ਅਪਣਾ ਲਓ ਤਾਂ ਵੀ ਤੁਸੀਂ ਮੋਟਾਪੇ ਤੋਂ ਦੂਰ ਰਹਿ ਸਕਦੇ ਹੋ ਜਦੋਂ ਵੀ ਭੁੱਖ ਲੱਗੇ ਖਾਓ ਜ਼ਰੂਰ ਜੇਕਰ ਭੁੱਖ ਦਬਾਓਗੇ ਤਾਂ ਦੂਜੇ ਸਮੇਂ ’ਚ ਤੁਸੀਂ ਜਲਦੀ-ਜਲਦੀ ਜ਼ਿਆਦਾ ਖਾਣਾ ਖਾ ਜਾਓਗੇ ਜਿਵੇਂ ਹੀ ਮਹਿਸੂਸ ਹੋਵੇ ਕਿ ਸੰਤੁਸ਼ਟੀ ਹੋ ਗਈ ਹੈ ਤਾਂ ਖਾਣਾ ਬੰਦ ਕਰ ਦਿਓ ਨਹੀਂ ਤਾਂ ਸਵਾਦ-ਸਵਾਦ ’ਚ ਜ਼ਿਆਦਾ ਖਾਣਾ ਤੁਹਾਡੇ ਪੇਟ ਨੂੰ ਅਫਾਰਾ ਕਰ ਦੇਵੇਗਾ ਬੇਚੈਨੀ ਵੀ ਵਧ ਜਾਵੇਗੀ ਵਜ਼ਨ ਤਾਂ ਵਧੇਗਾ ਹੀ ਅਜਿਹੇ ਸਵਾਦ ਦਾ ਕੀ ਫਾਇਦਾ?।
ਪਾਣੀ ਖੂਬ ਪੀਓ:-
ਪਾਣੀ ਖੂਬ ਪੀਓ ਲਗਾਤਾਰ ਪਾਣੀ ਪੀਣ ਨਾਲ ਭੁੱਖ ਸ਼ਾਂਤ ਰਹਿੰਦੀ ਹੈ ਕੰਮ ਕਰਦੇ ਸਮੇਂ ਆਪਣੇ ਕੋਲ ਇੱਕ ਪਾਣੀ ਦੀ ਬੋਤਲ ਰੱਖੋ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ।
ਜਦੋਂ ਬਾਹਰ ਖਾਣੇ ’ਤੇ ਜਾਓ:-
ਜੇਕਰ ਤੁਸੀਂ ਬਾਹਰ ਖਾਣਾ ਖਾਣ ਜਾ ਰਹੇ ਹੋ ਤਾਂ ਲੰਚ ਕਰਨ ਨੂੰ ਪਹਿਲ ਦਿਓ ਕਿਉਂਕਿ ਲੰਚ ਕਰਨ ਤੋਂ ਬਾਅਦ ਤੁਹਾਡੇ ਕੋਲ ਰਾਤ ਤੱਕ ਕਾਫੀ ਸਮਾਂ ਹੁੰਦਾ ਹੈ ਪਚਾਉਣ ਦਾ ਜੇਕਰ ਤੁਸੀਂ ਬਾਹਰ ਲੰਚ ਕਰਦੇ ਹੋ ਤਾਂ ‘ਟੀ ਟਾਈਮ’ ’ਕੱਲੀ ਚਾਹ ਪੀ ਕੇ ਹੀ ਚਲਾ ਸਕਦੇ ਹੋ ਅਤੇ ਰਾਤ ਨੂੰ ਹਲਕਾ ਖਾਣਾ ਖਾ ਕੇ ਦਿਨ ਭਰ ਦੀ ਕੈਲੋਰੀ ਦਾ ਸੰਤੁਲਨ ਬਰਾਬਰ ਕਰ ਸਕਦੇ ਹੋ।
ਚੂਜੀ ਬਣੋ:-
ਹਰ ਤਰ੍ਹਾਂ ਦਾ ਖਾਣਾ ਖਾ ਕੇ ਆਪਣੇ ਪੇਟ ਨੂੰ ਡਸਟਬਿਨ ਨਾ ਬਣਾਓ ਇਹ ਨਹੀਂ ਕਿ ਜਦੋਂ ਜੋ ਮਿਲੇ, ਖਾ ਕੇ ਪੇਟ ਭਰ ਲਓ ਭਾਵੇਂ ਉਹ ਫਾਸਟ ਫੂਡ ਹੋਵੇ ਜਾਂ ਤੇਲ ਨਾਲ ਭਰਿਆ ਖਾਣਾ ਅਜਿਹੇ ਲੋਕ ਆਪਣੀ ਕੈਲੋਰੀ ਦਿਨ ਭਰ ’ਚ ਐਨੀ ਵਧਾ ਲੈਂਦੇ ਹਨ ਕਿ ਵਜ਼ਨ ਵਧਦਾ ਚਲਿਆ ਜਾਂਦਾ ਹੈ ਜੇਕਰ ਤੁਸੀਂ ਖਾਣੇ ’ਚ ਚੂਜ਼ੀ ਹੋਵੋਗੇ ਤਾਂ ਤੁਸੀਂ ਚੁਣ ਕੇ ਉਹ ਚੀਜ਼ ਖਾਓਗੇ ਜੋ ਤੁਹਾਨੂੰ ਪਸੰਦ ਹੋਵੇਗੀ ਹਰ ਚੀਜ਼ ਦਾ ਸਵਾਦ ਨਹੀਂ ਲਵੋਗੇ ਇਸ ਤਰ੍ਹਾਂ ਬੇਸ਼ੁਮਾਰ ਕੈਲੋਰੀ ਤੋਂ ਤੁਸੀਂ ਆਪਣੇ-ਆਪ ਨੂੰ ਬਚਾ ਸਕੋਗੇ।
ਮਿੱਠਾ ਓਨਾ ਹੀ ਲਓ ਜੋ ਸੰਤੁਸ਼ਟੀ ਲਈ ਕਾਫੀ ਹੋਵੇ:-
ਖਾਣੇ ਤੋਂ ਬਾਅਦ ਜੇਕਰ ਮਿੱਠਾ ਖਾਣ ਦੀ ਇੱਛਾ ਹੋਵੇ ਤਾਂ ਥੋੜ੍ਹਾ ਜਿਹਾ ਮਿੱਠਾ ਪਲੇਟ ’ਚ ਰੱਖ ਕੇ ਆਰਾਮ ਨਾਲ ਖਾਓ ਅਤੇ ਆਪਣੀ ਪਲੇਟ ਚੁੱਕ ਕੇ ਉਸ ਨੂੰ ਧੋਣ ਲਈ ਰੱਖ ਦਿਓ ਜੇਕਰ ਬਾਹਰ ਖਾਣਾ ਖਾਣ ਤੋਂ ਬਾਅਦ ਕੁਝ ਮਿੱਠਾ ਖਾਓ ਤਾਂ ਕਿਸੇ ਹੋਰ ਨਾਲ ਸ਼ੇਅਰ ਕਰ ਲਓ ਤਾਂ ਕਿ ਜ਼ਿਆਦਾ ਮਿੱਠਾ ਸਰੀਰ ’ਚ ਨਾ ਜਾਵੇ ਘੱਟ ਕੈਲੋਰੀ ਲੈਣ ਵਾਲੇ ਖਾਣੇ ਤੋਂ ਬਾਅਦ ਦਹੀਂ ’ਚ ਥੋੜ੍ਹੀ ਜਿਹੀ ਸ਼ੂਗਰ ਫ੍ਰੀ ਪਾ ਕੇ ਲਓ ਮਿੱਠੇ ਦੀ ਕਮੀ ਵੀ ਪੂਰੀ ਹੋ ਜਾਵੇਗੀ ਤੇ ਸਰੀਰ ਨੂੰ ਕੈਲੋਰੀ ਵੀ ਘੱਟ ਮਿਲੇਗੀ।
ਫਲ-ਸਬਜ਼ੀਆਂ ਦਾ ਭੰਡਾਰ ਘੱੱਟ ਨਾ ਹੋਣ ਦਿਓ ਫਰਿੱਜ਼ ’ਚ:-
ਫਰਿੱਜ਼ ’ਚ ਕੱਚੀਆਂ ਹਰੀਆਂ ਸਬਜ਼ੀਆਂ ਜੋ ਸਲਾਦ ਦੇ ਕੰਮ ਆਉਂਦੀਆਂ ਹਨ, ਉਨ੍ਹਾਂ ਦੀ ਬਹੁਤਾਤ ਰੱਖੋ ਤਾਂ ਕਿ ਹਰ ਖਾਣੇ ਤੋਂ ਪਹਿਲਾਂ ਸਲਾਦ ਦੀ ਪਲੇਟ ਹੌਲੀ-ਹੌਲੀ ਚਬਾ ਕੇ ਖਾ ਸਕੋ ਮੌਸਮ ਅਨੁਸਾਰ ਫਲਾਂ ਦਾ ਪੂਰਾ ਲੁਤਫ ਲਓ ਬੱਸ ਧਿਆਨ ਰੱਖੋ ਕਿ ਅੰਬ, ਪਪੀਤਾ, ਕੇਲੇ ਦੀ ਜ਼ਿਆਦਾ ਮਾਤਰਾ ਨਾ ਲਓ ਗਾਜਰ, ਮੂਲੀ, ਚਕੋਤਰਾ, ਨਾਸ਼ਪਾਤੀ, ਖਰਬੂਜਾ, ਤਰਬੂਜ, ਖੀਰਾ, ਟਮਾਟਰ, ਫਾਲਸਾ, ਜਾਮੁਨ ਆਦਿ ਖੁਰਾਕ ਪਦਾਰਥਾਂ ਨੂੰ ਦਿਲ ਖੋਲ੍ਹ ਕੇ ਖਾਓ ਇਨ੍ਹਾਂ ਸਭ ਨਾਲ ਵਿਟਾਮਿਨਾਂ ਦੀ ਮਾਤਰਾ ਭਰਪੂਰ ਮਿਲੇਗੀ ਤੇ ਖੱਟੇ-ਮਿੱਠੇ ਰਸ ਦਾ ਸਵਾਦ ਵੀ।
ਕੁਝ ਖੁਰਾਕ ਪਦਾਰਥਾਂ ਦਾ ਸੰਗ੍ਰਹਿ ਘਰੇ ਨਾ ਰੱਖੋ:-
ਘਰੇ ਕੇਕ, ਪੇਸਟਰੀ, ਚਿਪਸ, ਮਠਿਆਈ, ਨਮਕੀਨ, ਸਮੋਸੇ, ਕਚੌੜੀ, ਆਈਸਕ੍ਰੀਮ ਇਕੱਠੇ ਨਾ ਰੱਖੋ ਕਿਉਂਕਿ ਘਰੇ ਹੋਣ ਨਾਲ ਵਾਰ-ਵਾਰ ਮਨ ਉਨ੍ਹਾਂ ਨੂੰ ਖਾਣ ਲਈ ਕਰੇਗਾ ਇਸ ਲਈ ਅਜਿਹੇ ਭੰਡਾਰਨ ਤੋਂ ਦੂਰੀ ਚੰਗੀ ਜੇਕਰ ਘਰ ’ਚ ਰੱਖੋ ਵੀ ਤਾਂ ਥੋੜ੍ਹੀ ਮਾਤਰਾ ’ਚ ਉਂਜ ਅੱਜ-ਕੱਲ੍ਹ ਬਾਜ਼ਾਰ ’ਚ ਰੋਸਟਿਡ ਨਮਕੀਨ ਉਪਲੱਬਧ ਹੈ ਉਹੀ ਖਾਓ ਅਤੇ ਮਹਿਮਾਨਾਂ ਨੂੰ ਵੀ ਖੁਆਓ ਰੋਸਟਿਡ ਨਮਕੀਨ ਦੀ ਚਾਟ ਤਿਆਰ ਕਰਕੇ ਖਾਓ ਪੇਟ ਵੀ ਜਲਦੀ ਭਰੇਗਾ ਅਤੇ ਕੁਝ ਕੱਚੀਆਂ ਸਬਜੀਆਂ ਵੀ ਨਾਲ ਪੇਟ ’ਚ ਚਲੀਆਂ ਜਾਣਗੀਆਂ।
ਲਗਾਤਾਰ ਕਸਰਤ ਜ਼ਰੂਰੀ ਹੈ:
ਆਪਣੇ-ਆਪ ਨੂੰ ਚੁਸਤ-ਦਰੁਸਤ ਰੱਖਣ ਲਈ ਕੁਝ ਸਮਾਂ ਕਸਰਤ ਲਈ ਜ਼ਰੂਰ ਰੱਖੋ ਤਾਂ ਕਿ ਵਜ਼ਨ ਕੰਟਰੋਲ ’ਚ ਰਹਿ ਸਕੇ ਅਤੇ ਸਰੀਰ ਲਚਕੀਲਾ ਬਣਿਆ ਰਹਿ ਸਕੇ ਲਗਾਤਾਰ ਕਸਰਤ ਵਜ਼ਨ ਕੰਟਰੋਲ ਦਾ ਮੂਲ ਮੰਤਰ ਹੈ, ਇਸਨੂੰ ਭੁੱਲੋ ਨਾ। ਜੇਕਰ ਤੁਸੀਂ ਇਨ੍ਹਾਂ ਗੱਲਾਂ ’ਤੇ ਧਿਆਨ ਦਿਓਗੇ ਤਾਂ ਵਜ਼ਨ ’ਤੇ ਕਾਬੂ ਰਹੇਗਾ।
ਨੀਤੂ ਗੁਪਤਾ