Younger

ਆਪਣੀ ਉਮਰ ਤੋਂ ਘੱਟ ਦਿਸੋ- ਕੁਝ ਲੋਕ ਆਪਣੀ ਉਮਰ ਦੱਸਦੇ ਹਨ ਤਾਂ ਵਿਸ਼ਵਾਸ ਹੀ ਨਹੀਂ ਹੁੰਦਾ ਉਨ੍ਹਾਂ ਦੀ ਸਿਹਤ ਅਤੇ ਚਿਹਰੇ ਦੀ ਚਮਕ ਉਨ੍ਹਾਂ ਨੂੰ ਆਪਣੀ ਉਮਰ ਤੋਂ ਬਹੁਤ ਘੱਟ ਦਿਖਾਉਂਦੀ ਹੈ। ਜਦੋਂ ਅਜਿਹੇ ਲੋਕਾਂ ਦੀ ਜੀਵਨਸ਼ੈਲੀ ਦਾ ਅਧਿਐਨ ਕੀਤਾ ਗਿਆ ਤਾਂ ਉਨ੍ਹਾਂ ’ਚ ਕੁਝ ਸਮਾਨ ਗੱਲਾਂ ਪਾਈਆਂ ਗਈਆਂ ਖੋਜਕਾਰਾਂ ਨੇ ਲਗਭਗ 10 ਸਾਲ ਤੱਕ ਅਜਿਹੇ ਲੋਕਾਂ ਦੀ ਜੀਵਨਸ਼ੈਲੀ ਦਾ ਅਧਿਐਨ ਕੀਤਾ ।

ਇਨ੍ਹਾਂ ਲੋਕਾਂ ’ਚ ਲਗਭਗ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸਨ-

  • ਅਜਿਹੇ ਲੋਕ ਹਰ ਉਮਰ ਵਰਗ ਦੇ ਲੋਕਾਂ ਨਾਲ ਮਿੱਤਰਤਾ ਕਰਦੇ ਹਨ।
  • ਅਜਿਹੇ ਲੋਕ ਬਾਹਰ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਹਨ ਅਤੇ ਸਰੀਰਕ ਕਸਰਤ ਦੇ ਸ਼ੌਕੀਨ ਹੁੰਦੇ ਹਨ।
  • ਅਜਿਹੇ ਲੋਕ ਗੂੜ੍ਹੀ ਨੀਂਦ ਸੌਂਦੇ ਹਨ ਅਤੇ ਸਵੇਰੇ ਤਰੋਤਾਜ਼ਾ ਉੱਠਦੇ ਹਨ।
  • ਅਜਿਹੇ ਲੋਕ ਸਿੱਧੇ ਬੈਠਦੇ ਅਤੇ ਚੱਲਦੇ ਹਨ।
  • ਉਨ੍ਹਾਂ ਨੂੰ ਯਾਤਰਾ ਕਰਨ ਦਾ ਕਾਫੀ ਸ਼ੌਂਕ ਹੁੰਦਾ ਹੈ।
  • ਅਜਿਹੇ ਲੋਕਾਂ ਦਾ ਬਲੱਡ ਪ੍ਰੈਸ਼ਰ ਆਮ ਜਾਂ ਉਸ ਤੋਂ ਘੱਟ ਹੁੰਦਾ ਹੈ।
  • ਅਜਿਹੇ ਲੋਕ ਟੈਲੀਵਿਜ਼ਨ ਦੇਖਣ ਵਰਗੇ ਸੌਖੇ ਕੰਮਾਂ ਦੇ ਮੁਕਾਬਲੇ ਪੜ੍ਹਨ ਜਿਵੇਂ ਔਖੇ ਮਾਨਸਿਕ ਕੰਮ ਕਰਨਾ ਪਸੰਦ ਕਰਦੇ ਹਨ ਅਜਿਹੇ ਲੋਕਾਂ ਦੇ ਮਾਂ-ਬਾਪ ਦੀ ਉਮਰ ਵੀ ਲੰਮੀ ਹੀ ਹੁੰਦੀ ਹੈ।

ਕਸਰਤ

ਨੌਜਵਾਨ ਦਿਸਣ ਲਈ ਰੋਜ਼ਾਨਾ ਕਸਰਤ ਸਭ ਤੋਂ ਮਹੱਤਵਪੂਰਨ ਗਤੀਵਿਧੀ ਹੈ ਇਸ ਨਾਲ ਨਾ ਸਿਰਫ ਤੁਹਾਡਾ ਸਰੀਰ ਚੁਸਤ ਅਤੇ ਨੌਜਵਾਨ ਬਣਦਾ ਹੈ ਸਗੋਂ ਦਿਮਾਗ ਦੀ ਕੰਮ ਕਰਨ ਦੀ ਸ਼ਕਤੀ ਵੀ ਵੱਧਦੀ ਹੈ ਰੋਜ਼ਾਨਾ ਕਸਰਤ ਕਰਨ ਵਾਲੇ ਲੋਕ ਜੀਵਨ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਦੇ ਹਨ। ਜੇਕਰ ਤੁਸੀਂ ਸਰੀਰਕ ਦ੍ਰਿਸ਼ਟੀ ਤੋਂ ਸਰਗਰਮ ਨਹੀਂ ਹੋ ਤਾਂ ਤੁਸੀਂ ਪਹਿਲਾਂ ਤੋਂ ਜ਼ਿਆਦਾ ਮਾਤਰਾ ’ਚ ਅਤੇ ਜਿਆਦਾ ਗਤੀ ਨਾਲ ਸੈਰ ਕਰਨਾ ਸ਼ੁਰੂ ਕਰੋ ਲਗਭਗ 20-30 ਮਿੰਟ ਦੀ ਤੇਜ਼ ਸੈਰ ਨਾਲ ਤੁਹਾਡੀ ਸਰੀਰਕ ਸਮਰੱਥਾ ਵਧਦੀ ਹੈ ਜੇਕਰ ਇਸ ਤੋਂ ਇਲਾਵਾ ਆਪਣੇ ਘਰ ਜਾਂ ਕੰਮ ਵਾਲੀ ਥਾਂ ਦੇ ਆਸ-ਪਾਸ ਕੋਈ ਸਰੀਰਕ ਗਤੀਵਿਧੀ ਚੁਣ ਸਕੋ ਤਾਂ ਬਿਹਤਰ ਹੋਵੇਗਾ।

Also Read:  Health Care Kids: ਕਿਤੇ ਜੀਵਨ ਨੂੰ ਬੇਰੰਗ ਨਾ ਕਰ ਦੇਣ ‘ਇਹ ਰੰਗ’

ਰੋਜ਼ਾਨਾ ਕਸਰਤ ਨੂੰ ਆਪਣੇ ਜੀਵਨ ਦਾ ਇੱਕ ਅੰਗ ਬਣਾ ਲਓ ਜਿਸ ਨੂੰ ਤੁਸੀਂ ਪੂਰਾ ਜੀਵਨ ਨਿਭਾਉਣਾ ਹੈ ਤੁਸੀਂ ਨੱਚਣਾ, ਐਰੋਬਿਕਸ, ਤੈਰਨਾ, ਤੁਰਨਾ ਜਾਂ ਭੱਜਣਾ, ਆਪਣੀ ਸਮਰੱਥਾ ਅਨੁਸਾਰ ਕੁਝ ਵੀ ਚੁਣ ਸਕਦੇ ਹੋ ਅਤੇ ਇਹ ਸਭ ਤੁਹਾਡੇ ਲਈ ਲਾਭਦਾਇਕ ਹੈ ਲਗਾਤਾਰ ਕਸਰਤ ਨਾਲ ਨਾ ਸਿਰਫ ਕੈਲਰੀ ਖਰਚ ਹੁੰਦੀ ਹੈ ਸਗੋਂ ਸਰੀਰ ਦੀ ਪਾਚਨ ਕਿਰਿਆ ਵੀ ਤੇਜ਼ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਭੁੱਖ ਵੀ ਦੱਬਦੀ ਹੈ ਤੇ ਸਾਡੇ ਸਰੀਰ ’ਚ ਚਰਬੀ ਦੀ ਮਾਤਰਾ ਘੱਟ ਹੋ ਕੇ ਮਾਸਪੇਸ਼ੀਆਂ ਵਧਦੀਆਂ ਹਨ।

ਭੋਜਨ

ਜਵਾਨ ਦਿਸਣ ਵਾਲਿਆਂ ’ਚ ਇੱਕ ਖਾਸੀਅਤ ਇਹ ਵੀ ਸੀ ਕਿ ਉਹ ਭੋਜਨ ’ਚ ਵਿਭਿੰਨਤਾ ਬਣਾਈ ਰੱਖਣ ਵੱਲ ਜ਼ਿਆਦਾ ਧਿਆਨ ਦਿੰਦੇ ਸਨ ਕਿਉਂਕਿ ਡਾਈਟਿੰਗ ਕਰਨ ਨਾਲ ਜੀਵਨ ਦੇ ਤਣਾਅ ’ਚ ਵਾਧਾ ਹੁੰਦਾ ਹੈ ਅਤੇ ਭੋਜਨ ’ਚ ਵਿਭਿੰਨਤਾ ਨਾਲ ਕੁਪੋਸ਼ਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ ਇਨ੍ਹਾਂ ਦੇ ਭੋਜਨ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਹੇਠ ਲਿਖੇ ਸਿੱਟੇ ਕੱਢੇ ਗਏ। ਲ ਆਪਣੇ ਭੋਜਨ ’ਚ 60 ਫੀਸਦੀ ਹਿੱਸਾ ਦਾਲਾਂ ਅਤੇ ਅਨਾਜ ਖਾਓ ਦਿਨ ’ਚ ਘੱਟੋ-ਘੱਟ ਪੰਜ ਵਾਰ ਫਲ ਅਤੇ ਸਬਜ਼ੀਆਂ ਖਾਓ 15 ਤੋਂ 20 ਫੀਸਦੀ ਹਿੱਸਾ ਪ੍ਰੋਟੀਨ ਹੋਣੀ ਚਾਹੀਦੀ ਹੈ।

  • ਇੱਕ ਵਾਰ ’ਚ ਸਿਰਫ ਐਨਾ ਹੀ ਖਾਓ ਜਿਸ ਨਾਲ ਤੁਹਾਡੀ ਭੁੱਖ ਸੰਤੁਸ਼ਟ ਹੋ ਜਾਵੇ ਚੰਗੀ ਤਰ੍ਹਾਂ ਚਬਾ ਕੇ ਖਾਓ ਅਤੇ ਜਿਉਂ ਹੀ ਸੰਤੁਸ਼ਟੀ ਹੋਵੇ, ਖਾਣਾ ਬੰਦ ਕਰ ਦਿਓ।
  • ਭੋਜਨ ’ਚ ਖੰਡ ਅਤੇ ਨਮਕ ਦੀ ਮਾਤਰਾ ਘੱਟ ਤੋਂ ਘੱਟ ਰੱਖੋ।
  • ਵਿਟਾਮਿਨ ਸੀ ਵਾਲੇ ਫਲ ਤੇ ਸਬਜ਼ੀਆਂ ਆਦਿ ਜ਼ਿਆਦਾ ਖਾਓ।
  • ਸਿਗਰਟ, ਕੌਫੀ ਤੇ ਸ਼ਰਾਬ ਆਦਿ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਮਾਨਸਿਕ ਸ਼ਕਤੀ

ਮਾਨਸਿਕ ਸ਼ਕਤੀ ਦੇ ਵਿਕਾਸ ਲਈ ਆਪਣੇ ਦਿਮਾਗ ਦੀ ਵਰਤੋਂ ਨਿਯਮਿਤ ਤੌਰ ’ਤੇ ਕਰਦੇ ਰਹੋ ਕਿਤਾਬਾਂ ਅਤੇ ਅਖਬਾਰ ਰੋਜ਼ਾਨਾ ਪੜ੍ਹੋ ਟੈਲੀਵਿਜ਼ਨ ਘੱਟ ਦੇਖੋ ਕਿਉਂਕਿ ਇਹ ਇੱਕ ਅਜਿਹਾ ਕੰਮ ਹੈ ਜਿਸ ’ਚ ਦਿਮਾਗ ਦੀ ਘੱਟ ਵਰਤੋਂ ਹੁੰਦੀ ਹੈ ਨਿਯਮਿਤ ਗੀਤ ਸੁਣਨਾ ਵੀ ਮਾਨਸਿਕ ਸ਼ਕਤੀ ਦੇ ਵਿਕਾਸ ’ਚ ਸਹਾਇਕ ਹੁੰਦਾ ਹੈ ਇਹ ਯਾਦ ਰੱਖੋ ਕਿ ਤੁਹਾਡਾ ਜਵਾਨ ਦਿਸਣਾ ਤੁਹਾਡੀ ਉਮਰ ’ਤੇ ਨਹੀਂ ਸਗੋਂ ਤੁਹਾਡੀਆਂ ਗਤੀਵਿਧੀਆਂ ’ਤੇ ਨਿਰਭਰ ਕਰਦਾ ਹੈ।

Also Read:  ਐੱਲਪੀਜੀ ਗੈਸ ਹੋ ਗਈ ਮਹਿੰਗੀ, ਕੰਜੂਸ ਬਣ ਕੇ ਕਰੋ ਵਰਤੋਂ

-ਅਸ਼ੋਕ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ