ਸਾਡਾ ਜਿਉਣਾ ਹੋਵੇ ਸਾਰਥਕ
ਇਸ ਸੰਸਾਰ ’ਚ ਉਸੇ ਵਿਅਕਤੀ ਦਾ ਜਿਉਣਾ ਸਾਰਥਕ ਮੰਨਿਆ ਜਾਂਦਾ ਹੈ, ਜਿਸ ਦੇ ਮਰਨ ਤੋਂ ਬਾਅਦ ਲੋਕ ਯੁਗਾਂ-ਯੁਗਾਂ ਤੱਕ ਉਸ ਨੂੰ ਯਾਦ ਕਰਦੇ ਹਨ ਉਸ ਦੇ ਜੀਵਨ ਤੋਂ ਲੋਕ ਪ੍ਰੇਰਨਾ ਲੈਂਦੇ ਰਹਿਣ ਅਜਿਹਾ ਵਿਅਕਤੀ ਉਹੀ ਹੋ ਸਕਦਾ ਹੈ, ਜੋ ਦਿਨ-ਰਾਤ ਸਮਾਜ ਦੀ ਭਲਾਈ ਲਈ ਬਿਨਾ ਮੱਥੇ ’ਤੇ ਵੱਟ ਪਾਏ, ਹੱਸਦੇ ਹੋਏ, ਨਿਸਵਾਰਥ ਭਾਵ ਨਾਲ ਪਰਉਪਕਾਰ ਦੇ ਕੰਮ ਕਰਦਾ ਰਹੇ ਉਹ ਆਪਣੇ ਘਰ-ਪਰਿਵਾਰ ਦੀਆਂ ਸਾਰੀਆਂ ਜਿੰਮੇਵਾਰੀਆਂ ਦਾ ਪਾਲਣ ਸੁਚਾਰੂ ਢੰਗ ਨਾਲ ਕਰਦਾ ਰਹੇ ਉਨ੍ਹਾਂ ’ਚ ਉਹ ਕਦੇ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਵਰਤੇ
ਪੰਚਤੰਤਰ ਕਿਤਾਬ ’ਚ ਪੰਡਿਤ ਵਿਸ਼ਨੂੰ ਸ਼ਰਮਾ ਨੇ ਇਸ ਵਿਸ਼ੇ ’ਚ ਕਿਹਾ ਹੈ-
ਯਸਮਿਨ ਜੀਵਤਿ ਜੀਵੰਤਿ ਬਹਵਰੂ ਸ ਤੂ ਜੀਵਤਿ
ਕਾਕੋਪਿ ਕਿੰ ਨ ਕੁਰੂਤੇ ਚਚਣਵਾ ਸਵੋਦਰਪੂਰਣਮ
ਅਰਥਾਤ ਜਿਸ ਦੇ ਜਿਉਣ ਨਾਲ ਕਈ ਲੋਕ ਜਿਉਂਦੇ ਰਹਿੰਦੇ ਹਨ, ਉਹੀ ਅਸਲ ’ਚ ਜਿਉਂਦਾ ਕਹਾਉਂਦਾ ਹੈ ਕੀ ਕਾਂ ਵੀ ਚੁੰਝ ਨਾਲ ਆਪਣਾ ਢਿੱਡ ਨਹੀਂ ਭਰਦਾ?
ਕਹਿਣ ਦਾ ਅਰਥ ਇਹ ਹੈ ਕਿ ਕਿਸੇ ਵਿਅਕਤੀ ਦਾ ਜੀਵਨ ਉਦੋਂ ਹੀ ਸਾਰਥਕ ਮੰਨਿਆ ਜਾਂਦਾ ਹੈ ਜਦੋਂ ਉਸ ਦੇ ਜੀਵਨ ਤੋਂ ਹੋਰ ਲੋਕਾਂ ਨੂੰ ਆਪਣੇ ਜੀਵਨ ਦਾ ਆਧਾਰ ਮਿਲਦਾ ਹੈ ਸਭ ਤੋਂ ਤ੍ਰਿਸਕਾਰਿਤ ਹੋਣ ਵਾਲੇ ਕਾਂ ਵਰਗਾ ਜੀਵ ਵੀ ਆਪਣਾ ਢਿੱਡ ਪਾਲ ਕੇ ਆਪਣਾ ਜੀਵਨ ਪੂਰਾ ਕਰ ਹੀ ਲੈਂਦਾ ਹੈ
ਇੱਥੇ ਕਵੀ ਨੇ ਕਿਸੇ ਹੋਰ ਦਾ ਉਦਾਹਰਨ ਨਾ ਦੇ ਕੇ ਕਾਂ ਦਾ ਉਦਾਹਰਨ ਦਿੱਤਾ ਹੈ ਇਸ ਦਾ ਅਰਥ ਇਹ ਹੈ ਕਿ ਕਾਂ ਸਵਾਰਥੀ ਅਤੇ ਮੂਰਖ ਜੀਵ ਹੁੰਦਾ ਹੈ ਉਹ ਕਿਸੇ ਹੋਰ ਪੰਛੀ ਦਾ ਭਲਾ ਨਹੀਂ ਕਰਦਾ ਉਸ ਦੀ ਮੂਰਖਤਾ ਦਾ ਲਾਭ ਕੋਇਲ ਉਠਾ ਲੈਂਦੀ ਹੈ ਉਹ ਵੀ ਕਾਲੀ ਹੁੰਦੀ ਹੈ ਅਤੇ ਆਪਣੇ ਅੰਡੇ ਬੱਚੇ ਕੱਢਣ ਲਈ ਕਾਂ ਦੇ ਆਲ੍ਹਣੇ ’ਚ ਰੱਖ ਦਿੰਦੀ ਹੈ ਕਾਂ ਉਨ੍ਹਾਂ ਨੂੰ ਆਪਣੇ ਬੱਚੇ ਸਮਝਦਾ ਹੈ, ਪਰ ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਕੋਇਲ ਦੇ ਬੱਚੇ ਹਨ
ਮਨੁੱਖ ਨੂੰ ਕਵੀ ਨੇ ਕਾਂ ਵਰਗਾ ਨਾ ਬਣਨ ਦੀ ਸਲਾਹ ਦਿੱਤੀ ਹੈ ਇਸੇ ਤਰ੍ਹਾਂ ਮਨੁੱਖ ਨੂੰ ਵੀ ਸਦਾ ਹੀ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਕਿ ਕੋਈ ਉਸ ਦੀ ਸਰਲਤਾ, ਕੋਮਲਤਾ ਤੇ ਦਿਆਲਤਾ ਦੀ ਦੁਰਵਰਤੋਂ ਨਾ ਕਰ ਸਕੇ ਕਿਸੇ ਵੀ ਕਾਰਨ ਉਸ ਨੂੰ ਬਲੈਕਮੇਲ ਨਾ ਕਰ ਸਕੇ ਉਸ ਨੂੰ ਸਦਾ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਚੌਕਸ ਰਹਿਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਉਸ ਨੂੰ ਅਸਾਨੀ ਨਾਲ ਮੂਰਖ ਬਣਾ ਕੇ ਠੱਗਣ ਦੇ ਯਤਨ ’ਚ ਸਫਲ ਨਾ ਹੋ ਸਕੇ
ਕਾਂ ਸੰਦੇਸ਼ਵਾਹਕ ਦਾ ਕੰਮ ਵੀ ਕਰਦਾ ਹੈ ਜਦੋਂ ਕਦੇ ਉਹ ਪਿਆਰਾ ਸੰਦੇਸ਼ ਲਿਆਉਂਦਾ ਹੈ, ਤਾਂ ਉਸਨੂੰ ਸਨਮਾਨ ਮਿਲਦਾ ਹੈ ਇਸ ਤੋਂ ਉਲਟ ਜਦੋਂ ਉਹ ਨਾਪਸੰਦ ਸੁਨੇਹਾ ਲਿਆਉਂਦਾ ਹੈ, ਤਾਂ ਲੋਕ ਉਸਨੂੰ ਪੱਥਰ ਮਾਰ ਕੇ ਭਜਾ ਦਿੰਦੇ ਹਨ
ਇਸੇ ਤਰ੍ਹਾਂ ਸਮਾਜ ਦਾ ਹਿੱਤ ਕਰਨ ਵਾਲੇ ਲੋਕਾਂ ਨੂੰ ਸਮਾਜ ਆਪਣੀਆਂ ਅੱਖਾਂ ’ਤੇ ਬਿਠਾਉਂਦਾ ਹੈ ਉਨ੍ਹਾਂ ਦਾ ਮਾਣ-ਸਨਮਾਨ ਕਰਦਾ ਹੈ ਪਰ ਸਮਾਜ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਰਹਿਣ ਵਾਲੇ ਦਾ ਉਹ ਸਦਾ ਹੀ ਤ੍ਰਿਸਕਾਰ ਕਰਦੇ ਹਨ ਇਸ ਵਿਚਾਰ-ਚਰਚਾ ਅਨੁਸਾਰ ਇਹੀ ਸਿੱਟਾ ਨਿੱਕਲਦਾ ਹੈ ਕਿ ਮਨੁੱਖ ਨੂੰ ਆਪਣਾ ਹਰ ਕਦਮ ਸਾਵਧਾਨੀ ਨਾਲ ਰੱਖਣਾ ਚਾਹੀਦਾ ਹੈ ਉਸਨੂੰ ਖੁਦ ਹੀ ਆਪਣੀਆਂ ਹੱਦਾਂ ਦੇ ਵਿਸ਼ੇ ’ਚ ਵਿਚਾਰ ਕਰਕੇ ਉਨ੍ਹਾਂ ਨੂੰ ਤੈਅ ਕਰਨਾ ਚਾਹੀਦਾ ਹੈ
ਮਨੁੱਖ ਨੂੰ ਸਵਾਰਥੀ ਨਾ ਬਣ ਕੇ ਪਰਉਪਕਾਰ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਆਪਣਾ ਢਿੱਡ ਤਾਂ ਬੇਜ਼ੁਬਾਨ ਜਾਨਵਰ ਵੀ ਭਰ ਲੈਂਦੇ ਹਨ, ਪਰ ਉਹ ਦੂਜਿਆਂ ਦੇ ਦੁੱਖ-ਦਰਦ ਨੂੰ ਨਾ ਸਮਝਣ ਕਾਰਨ ਉਨ੍ਹਾਂ ਦੀ ਮੱਦਦ ਨਹੀਂ ਕਰ ਸਕਦੇ ਉਹ ਪਰਉਪਕਾਰ ਦੇ ਕੰਮ ਵੀ ਨਹੀਂ ਕਰ ਸਕਦੇ ਹਨ ਤੇ ਨਾ ਹੀ ਦਾਨ-ਪੁੰਨ ਵਰਗੇ ਕੰਮ ਕਰਕੇ ਸਮਾਜ ਦਾ ਭਲਾ ਕਰ ਸਕਦੇ ਹਨ
ਸਹੀ ਮਾਇਨਿਆਂ ’ਚ ਮਨੁੱਖ ਨੂੰ ਹੀ ਈਸ਼ਵਰ ਨੇ ਇਹ ਸਮਰੱਥਾ ਦੇ ਕੇ ਇਸ ਧਰਤੀ ’ਤੇ ਭੇਜਿਆ ਹੈ ਕਿ ਉਹ ਸੰਸਾਰ ਦੇ ਸਾਰੇ ਪ੍ਰਾਣੀਆਂ ’ਤੇ ਦਇਆ ਕਰੇ ਉਨ੍ਹਾਂ ਦਾ ਹਰ ਤਰ੍ਹਾਂ ਧਿਆਨ ਰੱਖੇ ਅਸਲ ’ਚ ਮਨੁੱਖ ਕਹਾਉਣ ਦਾ ਉਹੀ ਹੱਕਦਾਰ ਹੈ, ਜੋ ਦੂਜਿਆਂ ਦੀਆਂ ਪੇ੍ਰਸ਼ਾਨੀਆਂ ਨੂੰ ਸਮਝਣ ਵਾਲਾ ਹੋਵੇ ਉਨ੍ਹਾਂ ਦੇ ਔਖੇ ਸਮੇਂ ’ਚ ਉਨ੍ਹਾਂ ਦਾ ਸਹਾਰਾ ਬਣਨ ਵਾਲਾ ਹੋਵੇ, ਉਨ੍ਹਾਂ ਨੂੰ ਦਿਲਾਸਾ ਦੇਣ ਵਾਲਾ ਹੋਵੇ ਅਜਿਹੇ ਹੀ ਵਿਅਕਤੀ ਨੂੰ ਸਮਾਜ ਯੁਗਾਂ ਤੱਕ ਯਾਦ ਰੱਖਦਾ ਹੈ ਤੇ ਉਸੇ ਮਨੁੱਖ ਦਾ ਹੀ ਜੀਵਨ ਸਫਲ ਕਿਹਾ ਜਾ ਸਕਦਾ ਹੈ
-ਚੰਦਰ ਪ੍ਰਭਾ ਸੂਦ