New Year

ਨਵੇਂ ਸਾਲ ਦੇ ਸੁਆਗਤ ’ਚ ਕੁਝ ਨਵਾਂ ਹੋ ਜਾਵੇ

ਨਵੇਂ ਸਾਲ ਵਾਲੇ ਦਿਨ ਅਖਬਾਰ ਪੜ੍ਹਦੇ ਸਮੇਂ ਮੇਰੀ ਨਜ਼ਰ ਇੱਕ ਕਾਲਮ ’ਤੇ ਪਈ, ਜਿਸ ਨੂੰ ਪੜ੍ਹਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿਸੇ ਨੇ ਪੁੱਛਿਆ ਨਵੇਂ ਸਾਲ ’ਚ ਅਜਿਹਾ ਕੀ ਕਰਾਂ ਜਿਸ ਨਾਲ ਮੈਂ ਵੀ ਨਵਾਂ ਹੋ ਜਾਵਾਂ? ਲੇਖਕ ਦੇ ਉੱਤਰ ਨੂੰ ਪੜ੍ਹ ਕੇ ਮੈਂ ਕੁਝ ਸੋਚਣ ਲਈ ਮਜ਼ਬੂਰ ਹੋ ਗਿਆ ਉਨ੍ਹਾਂ ਨੇ ਕਿੰਨਾ ਸਹੀ ਦੱਸਿਆ ਕਿ ਕੁਝ ਛੱਡਣ ਦੀ ਬਜਾਏ, ਕਿਸੇ ਨਵੀਂ ਚੰਗੀ ਆਦਤ ਨੂੰ ਫੜ ਲਿਆ ਜਾਵੇ ਤਾਂ ਇਸ ਨਾਲ ਆਪਣੇ-ਆਪ ਕੁਝ ਪੁਰਾਣਾ ਛੁੱਟ ਜਾਵੇਗਾ ਅਤੇ ਤੁਸੀਂ ਆਪਣੇ-ਆਪ ’ਚ ਨਵਾਂਪਣ ਮਹਿਸੂਸ ਕਰੋਗੇ ਜਿਵੇਂ ਜੇਕਰ ਤੁਸੀਂ ਚੰਗੀ ਸਿਹਤ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਤਾਜੀਆਂ ਫਲ ਸਬਜ਼ੀਆਂ ਖਾਣਾ ਸ਼ੁਰੂ ਕਰੋ ਤਾਂ ਆਪਣੇ-ਆਪ ਉਲਟਾ-ਸਿੱਧਾ ਖਾਣਾ ਘੱਟ ਹੋ ਜਾਵੇਗਾ

ਇਸੇ ਤਰ੍ਹਾਂ ਜੇਕਰ ਤੁਸੀਂ ਨਿਯਮਤ ਯੋਗਾ ਅਭਿਆਸ ਕਰਨ ਦੀ ਆਦਤ ਨੂੰ ਅਪਣਾਓਗੇ ਤਾਂ ਦੇਰ ਤੱਕ ਸੁੱਤੇ ਰਹਿਣ ਦੀ ਆਦਤ ਆਪਣੇ-ਆਪ ਛੁੱਟ ਜਾਵੇਗੀ ਮਿੱਠੇ ਸ਼ਬਦ ਬੋਲਣਾ ਸ਼ੁਰੂ ਕਰੋਗੇ ਤਾਂ ਤਿੱਖੇ ਸ਼ਬਦ ਆਪਣੇ-ਆਪ ਸਾਥ ਛੱਡ ਦੇਣਗੇ ਇਨ੍ਹਾਂ ਸਭ ਨੂੰ ਅਪਨਾਉਣ ਲਈ ਮਾਨਸਿਕ ਮਜ਼ਬੂਤੀ ਦੀ ਜ਼ਰੂਰਤ ਹੈ ਜੇਕਰ ਤੁਸੀਂ ਮਨ ਤੋਂ ਮਜ਼ਬੂਤ ਹੋ ਤਾਂ ਕੁਝ ਨਵਾਂ ਅਪਣਾਉਣਾ ਮੁਸ਼ਕਿਲ ਨਹੀਂ ਜਦੋਂ ਨਵਾਂ ਅਪਨਾਓਗੇ ਤਾਂ ਪੁਰਾਣਾ ਛੁੱਟ ਜਾਵੇਗਾ

ਮੈਂ ਇਸ ਵਿਸ਼ੇ ਬਾਰੇ ਕੁਝ ਲੋਕਾਂ ਨਾਲ ਗੱਲ ਕੀਤੀ ਉਨ੍ਹਾਂ ਦੇ ਪਿਛਲੇ ਸਾਲਾਂ ’ਚ ਲਏ ਸੰਕਲਪਾਂ ਬਾਰੇ ਕੀ ਲਏ ਹੋਏ ਸੰਕਲਪ ਕੁਝ ਪੂਰੇ ਹੋਏ ਜਾਂ ਨਹੀਂ? ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਜਿਨ੍ਹਾਂ ’ਤੇ ਅਸੀਂ ਅਡੋਲ ਰਹੇ, ਉਹ ਸੰਕਲਪ ਤਾਂ ਅਸੀਂ ਕਾਫੀ ਪੂਰੇ ਕਰ ਸਕੇਪਰ ਜਿਨ੍ਹਾਂ ’ਤੇ ਥੋੜ੍ਹੀ ਢਿੱਲ ਵਰਤੀ ਤਾਂ ਉਹ ਪੂਰੀ ਤਰ੍ਹਾਂ ਸਾਥ ਛੱਡ ਗਏ ਕੁਝ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਜੋ ਸੰਕਲਪ ਲਏ, ਉਹ ਸੰਕਲਪ ਕੁਝ ਦਿਨਾਂ ਤੋਂ ਬਾਅਦ ਹੀ ਛੁੱਟ ਗਏ ਇਸ ਨਾਲ ਮਨ ਜ਼ਿਆਦਾ ਪ੍ਰੇਸ਼ਾਨ ਹੋਇਆ ਅਤੇ ਸੁਭਾਅ ’ਚ ਚਿੜਚਿੜਾਪਣ ਆਇਆ ਫਿਰ ਅਸੀਂ ਸੋਚਿਆ ਕਿ ਹੁਣ ਅਸੀਂ ਕੋਈ ਸੰਕਲਪ ਨਹੀਂ ਲਵਾਂਗੇ

ਮਿਸੇਜ ਗੁਪਤਾ ਨੇ ਪਿਛਲੇ ਸਾਲ ਕੁਝ ਅਧਿਆਤਮ ਦੀਆਂ ਕਲਾਸਾਂ ਲਈਆਂ ਸਨ ਉਸ ਤੋਂ ਬਾਅਦ ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਅੰਦਰ ਦੀਆਂ ਕਮੀਆਂ ਨੂੰ ਪਹਿਚਾਨਣ ਦਾ ਯਤਨ ਕੀਤਾ ਤਾਂ ਸਾਲ ਦੇ ਅਖੀਰ ਤੱਕ ਉਨ੍ਹਾਂ ਨੇ ਆਪਣੇ ਅੰਦਰ ਕਾਫੀ ਬਦਲਾਅ ਮਹਿਸੂਸ ਕੀਤਾ ਉਨ੍ਹਾਂ ਤੋਂ ਪੁੱਛਣ ’ਤੇ ਉਹ ਕਹਿਣ ਲੱਗੇ ਕਿ ਸੰਕਲਪ ਕੀ ਨਵੇਂ ਸਾਲ ’ਚ ਲੈਣ ਦੀ ਚੀਜ਼ ਹੈ ਜਦੋਂ ਵੀ ਕੁਝ ਚੰਗਾ ਲੱਗੇ, ਨਵੇਂ ਸਾਲ ਦੀ ਉਡੀਕ ਨਾ ਕਰਕੇ ਉਸੇ ਸਮੇਂ ਜੀਵਨ ’ਚ ਲਿਆਉਣ ਦਾ ਯਤਨ ਕਰੀਏ ਤਾਂ ਜ਼ਿਆਦਾ ਵਧੀਆ ਹੈ

ਸਾਡੇ ਇੱਕ ਮਿੱਤਰ ਨੇ ਸੋਚਿਆ ਕਿ ਮਠਿਆਈ ਖਾਣਾ ਬਹੁਤ ਘੱਟ ਕਰ ਦੇਵਾਂਗਾ ਨਵੰਬਰ ਦੇ ਅੱਧ ਤੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਬਹੁਤ ਸਮਝਾਇਆ ਕਿ ਸਰਦੀਆਂ ’ਚ ਮਿੱਠਾ ਖਾਣ ਦਾ ਬਹੁਤ ਮਨ ਕਰਦਾ ਹੈ, ਪਰ ਉਨ੍ਹਾਂ ਨੇ ਆਪਣੇ ਮਨ ਨੂੰ ਸਮਝਾ ਲਿਆ ਸੀ ਕਿ ਹੁਣ ਮਿੱਠਾ ਖਾਣ ਦਾ ਮਨ ਕਰੇ ਤਾਂ ਗੁੜ ਖਾ ਕੇ ਖੁਦ ਨੂੰ ਸੰਤੁਸ਼ਟ ਕਰ ਲਓ ਬੱਸ ਉਨ੍ਹਾਂ ਨੇ ਇਸ ਸੰਕਲਪ ਨੂੰ ਉਸੇ ਦਿਨ ਤੋਂ ਸ਼ੁਰੂ ਕਰ ਦਿੱਤਾ ਨਵੇਂ ਸਾਲ ਦੀ ਉਡੀਕ ਨਹੀਂ ਕੀਤੀ ਜਦੋਂ ਕਦੇ ਕਿਸੇ ਮਠਿਆਈ ’ਤੇ ਬਹੁਤ ਦਿਲ ਆਉਂਦਾ ਹੈ ਤਾਂ ਛੋਟੀ ਜਿਹੀ ਬਾਈਟ ਨਾਲ ਤੁਸੀਂ ਆਪਣੇ-ਆਪ ਨੂੰ ਸੰਤੁਸ਼ਟ ਕਰ ਲੈਂਦੇ ਹੋ

ਮਿਸੇਜ ਚੋਪੜਾ ਦੇ ਮਨ ’ਚ ਆਇਆ ਕਿ ਮੈਂ ਯੋਗ ਅਭਿਆਸ ਸ਼ੁਰੂ ਕਰਨਾ ਹੈ ਉਨ੍ਹਾਂ ਨੇ ਉਸ ਦਿਨ ਤੋਂ ਯੋਗ ਕਲਾਸਾਂ ਕਿੱਥੇ-ਕਿੱਥੇ ਲੱਗਦੀਆਂ ਹਨ, ਪਤਾ ਲਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਇੱਕ ਕਲਾਸ ਦੀ ਟਾਈਮਿੰਗ ਅਤੇ ਥਾਂ ਉਨ੍ਹਾਂ ਨੂੰ ਆਪਣੇ ਅਨੁਕੂਲ ਲੱਗਾ ਤਾਂ ਉਨ੍ਹਾਂ ਨੇ ਜੁਆਇਨ ਕਰ ਲਿਆ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਮਨ ’ਚ ਕੁਝ ਨਵਾਂ ਚੰਗਾ ਕਰਨ ਦੀ ਇੱਛਾ ਹੋਵੇ ਤਾਂ ਉਸਦੇ ਲਈ ਉਡੀਕ ਨਾ ਕਰੋ ਸਮੇਂ ਦੀ ਸਮਾਂ ਚੱਲ ਕੇ ਤੁਹਾਡੇ ਕੋਲ ਨਹੀਂ ਆਵੇਗਾ ਤੁਸੀਂ ਹੀ ਉਸ ਸਮੇਂ ਤੋਂ ਬੈਸਟ ਲੈਣ ਦਾ ਯਤਨ ਕਰਨਾ ਹੈ ਅੱਜ ਉਹ ਬਹੁਤ ਖੁਸ਼ ਹਨ, ‘ਮੈਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਸੰਤੁਸ਼ਟ ਹਾਂ ਕਿ ਮੇਰਾ ਸੰਕਲਪ ਮੇਰੇ ਲਈ ਹਿੱਤਕਾਰੀ ਰਿਹਾ’

ਜੇਕਰ ਕਦੇ ਸੰਕਲਪ ਪੂਰਾ ਨਾ ਕਰ ਪਾ ਰਹੇ ਹੋਵੋ ਤਾਂ ਦੁਖੀ ਨਾ ਹੋਵੋ, ਨਾ ਹੀ ਆਪਣਾ ਹੌਂਸਲਾ ਗੁਆਓ ਫਿਰ ਤੋਂ ਮਨ ਨੂੰ ਮਜ਼ਬੂਤ ਕਰਕੇ ਉਸਨੂੰ ਅੱਗੇ ਵਧਾਉਣ ਦਾ ਯਤਨ ਜਾਰੀ ਰੱਖੋ ਨਵੇਂ ਸਾਲ ਦੀ ਸ਼ੁਰੂਆਤ ਆਪਣੇ ਸੰਕਲਪ ਨੂੰ ਮਜ਼ਬੂਤ ਕਰਨ ਦਾ ਚੰਗਾ ਵਿਕਲਪ ਹੈ
ਤੁਸੀਂ ਆਪਣੇ ਸੰਕਲਪ ’ਚ ਕੁਝ ਚੰਗੀਆਂ ਆਦਤਾਂ ਨੂੰ ਥਾਂ ਦਿਓ, ਤਾਂ ਕਿ ਪੁਰਾਣੀਆਂ ਬੁਰਾਈਆਂ ਆਪਣੇ-ਆਪ ਖ਼ਤਮ ਹੁੰਦੀਆਂ ਜਾਣ ਜਿਵੇਂ ਗੁੱਸੇ ’ਤੇ ਕਾਬੂ ਪਾਉਣਾ ਮਨ ਨੂੰ ਸਮਝਾਉਣਾ ਕਿ ਗੁੱਸਾ ਕਰਨ ਨਾਲ ਮੈਨੂੰ ਕੀ ਲਾਭ ਮਿਲ ਰਿਹਾ ਹੈ? ਜੇਕਰ ਨਹੀਂ ਤਾਂ ਗੁੱਸਾ ਕਿਉਂ ਕਰਾਂ ਬਹੁਤ ਵਾਰ ਹਾਲਾਤ ਅਜਿਹੇ ਹੁੰਦੇ ਹਨ ਜਦੋਂ ਗੁੱਸਾ ਆ ਹੀ ਜਾਂਦਾ ਹੈ ਅਜਿਹੇ ’ਚ ਜਾਂ ਤਾਂ ਉੱਥੋਂ ਚਲੇ ਜਾਓ ਜਾਂ ਥੋੜ੍ਹਾ ਬੁੜਬੁੜ ਕਰਕੇ ਆਪਣੀ ਭੜਾਸ ਕੱਢ ਲਓ

ਦੂਜਿਆਂ ਨੂੰ ਨਾ ਬਦਲ ਕੇ ਖੁਦ ’ਚ ਬਦਲਾਅ ਲਿਆਓ ਜੇਕਰ ਰਾਤ ਨੂੰ ਪਰਿਵਾਰ ਦੇਰ ਨਾਲ ਖਾਣਾ ਖਾਂਦਾ ਹੈ ਤਾਂ ਖੁਦ ਆਪਣੇ ਲਈ ਸਮੇਂ ’ਤੇ ਖਾਣਾ ਬਣਾ ਕੇ ਖਾ ਲਓ ਹੌਲੀ-ਹੌਲੀ ਪਰਿਵਾਰ ਵਾਲਿਆਂ ਨੂੰ ਸੁਨੇਹਾ ਮਿਲ ਜਾਵੇਗਾ ਕਿ ਤੁਹਾਨੂੰ ਸਮੇਂ ’ਤੇ ਖਾਣਾ ਚੰਗਾ ਲੱਗਦਾ ਹੈ ਪਤੀ ਕੋਲ ਘੁਮਾਉਣ ਦਾ ਸਮਾਂ ਨਹੀਂ

ਤਾਂ ਪਤੀ ’ਤੇ ਦਬਾਅ ਨਾ ਪਾਉਂਦੇ ਹੋਏ ਬੱਚਿਆਂ ਨਾਲ ਜਾਂ ਆਪਣੀ ਸਹੇਲੀ ਨਾਲ ਚਲੇ ਜਾਓ

  • ਦੂਜਿਆਂ ’ਚ ਬੁਰਾਈ ਨਾ ਲੱਭ ਕੇ ਚੰਗਿਆਈ ਲੱਭੋ ਤਾਂ ਤੁਹਾਨੂੰ ਸਾਰੇ ਚੰਗੇ ਲੱਗਣਗੇ
  • ਹੱਸ ਕੇ ਬੋਲੋਗੇ ਤਾਂ ਸਾਹਮਣੇ ਵਾਲਾ ਵੀ ਤੁਹਾਨੂੰ ਹੱਸ ਕੇ ਜਵਾਬ ਦੇਵੇਗਾ
  • ਕਿਸੇ ਤੋਂ ਕੋਈ ਉਮੀਦ ਨਾ ਰੱਖੋ ਆਪਣਾ ਫਰਜ਼ ਬਾਖੂਬੀ ਨਿਭਾਓ
  • ਦੂਜਿਆਂ ਦੀ ਮੱਦਦ ਜਿੰਨੀ ਅਸਾਨੀ ਨਾਲ ਕਰ ਸਕਦੇ ਹੋ, ਕਰੋ
  • ਦੂਜਿਆਂ ਨੂੰ ਉਪਦੇਸ਼ ਨਾ ਦਿਓ, ਆਪਣੇ ਵਿਹਾਰ ਨਾਲ ਉਨ੍ਹਾਂ ਨੂੰ ਪ੍ਰਭਾਵਿਤ ਕਰੋ
  • ਦੂਜਿਆਂ ਦੀ ਨਿੰਦਿਆ ਨਾ ਕਰੋ
  • ਘੱਟ ਬੋਲੋ
  • ਆਪਣੇ ਅੰਤਰ-ਹਿਰਦੇ ਨੂੰ ਟੋਹਵੋ
  • ਸੰਯਮ ਭਰੀ ਜੀਵਨਸ਼ੈਲੀ ਬਣਾਉਣ ਦਾ ਯਤਨ ਕਰੋ

ਇਨ੍ਹਾਂ ਚੰਗੀਆਂ ਆਦਤਾਂ ਨੂੰ ਆਪਣੇ ਅੰਦਰ ਲਿਆਉਣ ਦਾ ਯਤਨ ਕਰੋ ਸਮੇਂ ਦੀ ਉਡੀਕ ਨਾ ਕਰੋ ਚੰਗੇ ਸੰਕਲਪਾਂ ਨੂੰ ਲੈਣ ਲਈ ਹਰ ਦਿਨ ਨਵਾਂ ਹੈ, ਇਹ ਮਨ ’ਚ ਵਿਚਾਰ ਕਰੋ ਹਰ ਪਲ ਹਰ ਘੜੀ ਨਵਾਂ ਅਤੇ ਤਾਜ਼ਾ ਹੁੰਦਾ ਹੈ ਫਿਰ ਹੁਣ ਤਾਂ ਨਵਾਂ ਅਤੇ ਕੁਝ ਊਰਜਾਵਾਨ ਕਰਨ ਦਾ ਸੰਕਲਪ ਲੈਣ ਦਾ ਦਿਨ ਵੀ ਆ ਗਿਆ ਹੈ ਸਾਲ 2025 ਦੀ ਸ਼ੁਰੂਆਤ ’ਚ ਹੀ ਆਪਣੇ ਫਾਇਦੇ ਲਈ ਚੰਗੀਆਂ ਆਦਤਾਂ ਦਾ ਸੰਕਲਪ ਲੈ ਲਵੋਗੇ, ਤਾਂ ਪੂਰਾ ਸਾਲ ਉਸਨੂੰ ਨਿਭਾਉਂਦੇ ਚਲੇ ਜਾਓ ਅਤੇ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰਦੇ ਜਾਓ
-ਨੀਤੂ ਗੁਪਤਾ

ਘਰੇ ਮਨਾਓ ਜਸ਼ਨ

ਨਵੇਂ ਸਾਲ ਦੇ ਸਵਾਗਤ ਲਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ ਅਜਿਹੇ ’ਚ ਜੇਕਰ ਤੁਸੀਂ ਆਪਣੇ ਦੋਸਤਾਂ ਜਾਂ ਫਿਰ ਪਰਿਵਾਰ ਲਈ ਪਾਰਟੀ ਕਰ ਰਹੇ ਹੋ

ਤਾਂ ਆਓ! ਜਾਣਦੇ ਹਾਂ ਨਵੇਂ ਸਾਲ ਦੀ ਪਾਰਟੀ ਮਨਾਉਣ ਦੇ ਕੁਝ ਟਿਪਸ:-

ਬਜਟ ਤਿਆਰ ਕਰੋ:

ਪਾਰਟੀ ਲਈ ਬਜਟ ਤਿਆਰ ਕਰੋ ਅਤੇ ਬਜਟ ਅਨੁਸਾਰ ਸਜਾਵਟ, ਗਿਫਟ, ਖਾਣ-ਪੀਣ ਅਤੇ ਖੇਡਾਂ ਲਈ ਇੱਕ ਨਿਸ਼ਚਿਤ ਰਕਮ ਤੈਅ ਕਰੋ ਸਜਾਵਟ ਦੇ ਸਾਮਾਨਾਂ ’ਚ ਏਦਾਂ ਨਿਵੇਸ਼ ਕਰੋ ਕਿ ਭਵਿੱਖ ’ਚ ਤੁਹਾਡੀਆਂ ਹੋਰ ਪਾਰਟੀਆਂ ਲਈ ਵੀ ਉਹ ਸਾਮਾਨ ਇਸਤੇਮਾਲ ਕੀਤੇ ਜਾ ਸਕਣ

ਸਜਾਵਟ:

ਤੁਸੀਂ ਘਰ ਦੀਆਂ ਬਾਹਰੀ ਕੰਧਾਂ ਅਤੇ ਬਾਲਕੋਨੀ ਦੀ ਰੇÇਲੰਗ ਨੂੰ ਫੇਅਰੀ ਲਾਈਟਾਂ ਨਾਲ ਸਜਾ ਸਕਦੇ ਹੋ ਇਸ ਤੋਂ ਇਲਾਵਾ ਘਰ ਦੇ ਅੰਦਰੂਨੀ ਹਿੱਸਿਆਂ ਨੂੰ ਤੁਸੀਂ ਗੁਬਾਰਿਆਂ ਅਤੇ ਨਿਊ ਈਅਰ ਬੈਨਰ ਨਾਲ ਸਜਾ ਸਕਦੇ ਹੋ

ਖਾਣ-ਪੀਣ ਦਾ ਪ੍ਰਬੰਧ:

ਪਾਰਟੀ ’ਚ ਸਨੈਕਸ ਅਤੇ ਸਾਫਟ ਡਰਿੰਕਸ ਨਾ ਹੋਵੇ, ਤਾਂ ਉਹ ਅਧੂਰੀ ਜਿਹੀ ਲੱਗਦੀ ਹੈ ਇੱਕ ਕੋਨੇ ’ਚ ਇੱਕ ਤੋਂ 2 ਟੇਬਲ ਲਾ ਦਿਓ ਅਤੇ ਉਸ ’ਤੇ ਕੁਝ ਸਾਫਟ ਡਰਿੰਕਸ ਅਤੇ ਤਰ੍ਹਾਂ-ਤਰ੍ਹਾਂ ਦੇ ਸਨੈਕਸ ਰੱਖੋ, ਤਾਂ ਕਿ ਮਹਿਮਾਨ ਖੁਦ ਲੈ ਕੇ ਇਨ੍ਹਾਂ ਚੀਜ਼ਾਂ ਦਾ ਜਾਇਕਾ ਲੈ ਸਕਣ ਤੁਸੀਂ ਭਾਵੇਂ ਤਾਂ ਕੁਝ ਸਪੈਸ਼ਲ ਮਠਿਆਈ ਜਿਵੇਂ ਗਾਜਰ ਦਾ ਹਲਵਾ ਅਤੇ ਗੁਲਾਬ ਜਾਮੁਨ ਆਦਿ ਵੀ ਰੱਖ ਸਕਦੇ ਹੋ

ਮਿਊਜ਼ਿਕ, ਗੇਮਾਂ, ਡਾਂਸ:

ਪਾਰਟੀ ਨੂੰ ਮਜ਼ੇਦਾਰ ਬਣਾਉਣ ਲਈ ਪਾਰਟੀ ’ਚ ਗੇਮਾਂ, ਮਿਊਜਿਕ ਅਤੇ ਡਾਂਸ ਨੂੰ ਜ਼ਰੂਰ ਸ਼ਾਮਲ ਕਰੋ ਗੇਮਾਂ ਦੇ ਤੌਰ ’ਤੇ ਤੁਸੀਂ ਤੰਬੋਲਾ, ਪਾਸਿੰਗ ਦ ਪਿੱਲੋ, ਅਰਾਊਂਡ ਦ ਚੇਅਰ ਆਦਿ ਨੂੰ ਆਪਣੀ ਪਾਰਟੀ ਦਾ ਹਿੱਸਾ ਬਣਾ ਸਕਦੇ ਹੋ ਡਾਂਸ ਲਈ ਇੱਕ ਪਲੇਲਿਸਟ ਤਿਆਰ ਕਰੋ, ਜਿਸ ’ਚ ਬਿਹਤਰੀਨ ਗਾਣਿਆਂ ਦਾ ਮਿਸ਼ਰਣ ਹੋਵੇ ਇਸ ਤਰ੍ਹਾਂ ਗੇਮਾਂ ਅਤੇ ਡਾਂਸ ਕਰਦੇ ਹੋਏ ਖੁਸ਼ੀਆਂ ਨਾਲ ਭਰਪੂਰ ਨਵੇਂ ਸਾਲ ਦਾ ਜਸ਼ਨ ਮਨਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!