ਲਕਸ਼ਮੀ-ਮਨੋਜ ਖੰਡੇਲਵਾਲ ਨੇ ਅਮਰੂਦ ਦੀ ਖੇਤੀ ਨਾਲ ਬਣਾਈ ਪਛਾਣ
ਭਾਰਤ ਦੀਆਂ ਪੇਂਡੂ ਮਹਿਲਾਵਾਂ ਨੂੰ ਦੇਸ਼ ਦੀ ਅਸਲੀ ਵਰਕਿੰਗ ਵੂਮਨ ਕਿਹਾ ਜਾਂਦਾ ਹੈ ਆਖਰ ਇਸ ’ਚ ਸੱਚਾਈ ਵੀ ਹੈ ਕਿਉਂਕਿ ਦੇਸ਼ ’ਚ ਇੱਕ ਪੇਂਡੂ ਪੁਰਸ਼ ਸਾਲਭਰ ’ਚ 1800 ਘੰਟੇ ਖੇਤੀ ਦਾ ਕੰਮ ਕਰਦਾ ਹੈ ਜਦਕਿ ਇੱਕ ਪੇਂਡੂ ਮਹਿਲਾ ਸਾਲ ’ਚ 3000 ਘੰਟੇ ਖੇਤੀ ਦਾ ਕੰਮ ਕਰਦੀ ਹੈ ਇਸ ਤੋਂ ਬਿਨਾਂ ਉਨ੍ਹਾਂ ਨੂੰ ਹੋਰ ਘਰੇਲੂ ਕੰਮ ਕਰਨਾ ਪੈਂਦਾ ਹੈ ਜਿੱਥੇ ਭਾਰਤ ’ਚ ਲਗਭਗ 6 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਖੇਤੀ ਦਾ ਕੰਮ ਸੰਭਾਲਦੀਆਂ ਹਨ ਉੱਥੇ ਦੁਨੀਆਂਭਰ ’ਚ ਮਹਿਲਾਵਾਂ ਦਾ ਖੇਤੀ ਦੇ ਕੰਮਾਂ ਨੂੰ ਕਰਨ ’ਚ 50 ਪ੍ਰਤੀਸ਼ਤ ਦਾ ਯੋਗਦਾਨ ਰਹਿੰਦਾ ਹੈ
ਬਾਵਜ਼ੂਦ ਉਨ੍ਹਾਂ ਨੂੰ ਕਦੇ ਖੇਤੀ ਕਰਨ ਦਾ ਸਿਹਰਾ ਨਹੀਂ ਦਿੱਤਾ ਜਾਂਦਾ ਹੈ ਅਤੇ ਉਹ ਹਮੇਸ਼ਾ ਹਾਸ਼ਿਏ ’ਤੇ ਰਹੀਆਂ ਹਨ ਖੇਤੀ ਦਾ ਏਨਾ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕਦੇ ਕਿਸਾਨ ਨਹੀਂ ਮੰਨਿਆ ਗਿਆ ਪਰ ਕੁਝ ਮਹਿਲਾਵਾਂ ਨੇ ਇਸ ਪ੍ਰਥਾ ਨੂੰ ਤੋੜ ਕੇ ਖੁਦ ਨੂੰ ਬਤੌਰ ਕਿਸਾਨ ਸਾਬਤ ਕੀਤਾ ਹੈ ਆਓ, ਅਸੀਂ ਕੋਟਾ ਜ਼ਿਲ੍ਹੇ ਦੇ ਪਿੰਡ ਪੀਪਲਦਾ ਨਿਵਾਸੀ ਲਕਸ਼ਮੀ-ਮਨੋਜ ਖੰਡੇਲਵਾਲ ਬਾਰੇ ਦੱਸਦੇ ਹਾਂ ਜਿਨ੍ਹਾਂ ਨੇ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ ਹੈ ਖੰਡੇਲਵਾਲ ਜੋੜੇ ਨੇ ਜੈਵਿਕ ਖੇਤੀ ਨੂੰ ਅਪਣਾ ਕੇ ਉੱਨਤ ਖੇਤੀ ਜ਼ਰੀਏ ਇਸ ਨੂੰ ਨਾ ਸਿਰਫ਼ ਲਾਭਕਾਰੀ ਬਣਾ ਦਿੱਤਾ ਸਗੋਂ ਆਪਣੇ ਇਨੋਵੇਸ਼ ਨਾਲ ਦੇਸ਼ਭਰ ’ਚ ਪਹਿਚਾਣ ਬਣਾ ਲਈ ਹੈ ਉਨ੍ਹਾਂ ਨੇ ਖੇਤੀ ਦੇ ਜ਼ਰੀਏ ਨੌਜਵਾਨਾਂ ਨੂੰ ਆਜੀਵਿਕਾ ਦੀ ਨਵੀਂ ਰਾਹ ਦਿਖਾਈ ਹੈ
ਲਕਸ਼ਮੀ-ਮਨੋਜ ਖੰਡੇਲਵਾਲ ਨੇ ਖੇਤੀ ਨੂੰ ਲਾਭ ਦਾ ਧੰਦਾ ਬਣਾਉਣ ਲਈ ਨਵੇਂ ਤਰੀਕਿਆਂ ਨੂੰ ਅਪਣਾਇਆ ਹੈ ਜਿਸ ਕਾਰਨ ਉਨ੍ਹਾਂ ਨੂੰ ਘੱਟ ਲਾਗਤ ’ਚ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਦਰਅਸਲ, ਕੋਟਾ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 80 ਕਿੱਲੋਮੀਟਰ ਦੂਰ ਪੀਪਲਦਾ ਦੇ ਇਸ ਖੰਡੇਲਵਾਲ ਜੋੜੇ ਨੇ ਹੁਣ ਆਪਣੇ ਖੇਤ ’ਚ ਕਣਕ, ਸਰੋ੍ਹਂ, ਸੋਇਆਬੀਨ ਅਤੇ ਸਬਜ਼ੀਆਂ ਦੇ ਨਾਲ-ਨਾਲ ਆਪਣੇ ਖੇਤਾਂ ’ਚ ਅਮਰੂਦ ਦੇ ਬਗੀਚੇ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ ਉਨ੍ਹਾਂ ਨੇ 40 ਬੀਘਾ ’ਚ ਚੰਗੀ ਕੁਆਲਿਟੀ ਵਾਲੇ ਵੀਐੱਨਆਰ-ਵੀ, ਤਾਈਵਾਨ ਪਿੰਕ, ਬਰਫਖਾਂ, ਥਾਈ-7, ਥਾਈ ਵਨ-ਕੇਜੀ, ਲਲਿਤ-49, ਹਿਸਾਰ ਸਫੈਦਾ ਵਰਾਇਟੀ ਦੇ 10 ਹਜ਼ਾਰ ਤੋਂ ਵੀ ਜ਼ਿਆਦਾ ਪੌਦੇ ਲਾਏ ਹਨ
Table of Contents
ਘੱਟ ਲਾਗਤ ’ਤੇ ਮਿਲ ਰਿਹਾ ਮੁਨਾਫ਼ਾ
ਲਕਸ਼ਮੀ ਖੰਡੇਲਵਾਲ ਨੂੰ ਸਿਰਫ਼ ਡੇਢ ਸਾਲ ’ਚ ਹੀ ਅਮਰੂਦਾਂ ਦਾ ਉਤਪਾਦਨ ਮਿਲਣ ਲੱਗਿਆ ਹੈ ਇਨ੍ਹਾਂ ਦੇ ਬਗੀਚੇ ’ਚ ਲੱਗੇ ਵੀਐੱਨਆਰ-ਵੀ ਕਿਸਮ ਦੇ ਇਨ੍ਹਾਂ ਅਮਰੂਦਾਂ ਦੀ ਕੁਆਲਿਟੀ ਹੋਰ ਅਮਰੂਦਾਂ ਦੀ ਤੁਲਨਾ ’ਚ ਕਾਫ਼ੀ ਸਵਾਦਿਸ਼ਟ ਹੋਣ ਕਾਰਨ ਇਸ ਦਾ ਆਕਾਰ ਵੀ ਕਾਫ਼ੀ ਵੱਡਾ ਹੈ ਇੱਕ ਅਮਰੂਦ ਦਾ ਔਸਤਨ ਵਜ਼ਨ 700 ਤੋਂ 800 ਗ੍ਰਾਮ ਹੈ ਇਸੇ ਵਜ਼ਨ ਨਾਲ ਇਸ ਅਮਰੂਦ ਦੀ ਦਿੱਲੀ, ਕੋਟਾ, ਜੈਪੁਰ ਸਮੇਤ ਹੋਰ ਸ਼ਹਿਰਾਂ ’ਚ ਕਾਫ਼ੀ ਜ਼ਿਆਦਾ ਡਿਮਾਂਡ ਤਾਂ ਹੈ ਹੀ ਨਾਲ ਹੀ, ਵਿਦੇਸ਼ਾਂ ’ਚ ਵੀ ਇਸ ਦਾ ਨਿਰਯਾਤ ਵੱਧ ਤੋਂ ਵੱਧ ਮਾਤਰਾ ’ਚ ਹੁੰਦਾ ਹੈ ਔਸਤਨ 70 ਤੋਂ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਉੱਚ ਕੁਆਲਿਟੀ ਦਾ ਅਮਰੂਦ ਵਿਕ ਰਿਹਾ ਹੈ
ਦਰਅਸਲ ਖੇਤਾਂ ’ਚ ਅਮਰੂਦ ਦੀ ਖੇਤੀ ਦੀ ਸ਼ੁਰੂਆਤ ਲਕਸ਼ਮੀ-ਮਨੋਜ ਖੰਡੇਲਵਾਲ ਨੇ ਪਹਿਲਾਂ ਛੇ ਬੀਘਾ ਅਤੇ ਬਾਅਦ ’ਚ ਇਸ ਨੂੰ ਵਧਾ ਕੇ ਕੁੱਲ 40 ਬੀਘਾ ਖੇਤਾਂ ’ਚ ਅਮਰੂਦ ਦੀ ਖੇਤੀ ਨੂੰ ਕਰ ਲਿਆ ਹੈ ਇਨ੍ਹਾਂ ਨੂੰ ਦੇਖਦੇ ਹੋਏ ਦੂਰ-ਦੁਰਾਡੇ ਦੇ ਕਿਸਾਨ ਵੀ ਆਪਣੇ ਖੇਤਾਂ ’ਚ ਅਮਰੂਦ ਦੀ ਖੇਤੀ ਨੂੰ ਕਰਨ ਲਈ ਉਨ੍ਹਾਂ ਦੇ ਬਗੀਚਿਆਂ ਦੀ ਭ੍ਰਮਣ ਕਰ ਰਹੇ ਹਨ ਰੋਜ਼ਾਨਾ 10 ਤੋਂ 15 ਕਿਸਾਨ ਉਨ੍ਹਾਂ ਦੇ ਖੇਤ ’ਚ ਆਉਂਦੇ ਹਨ ਲਕਸ਼ਮੀ-ਮਨੋਜ ਖੰਡੇਲਵਾਲ ਦੀ ਮੰਨੋ ਤਾਂ ਉਨ੍ਹਾਂ ਨੂੰ ਅਮਰੂਦ ਦੀ ਫਸਲ ਕਰਨ ਨਾਲ ਤਿੰਨ ਗੁਣਾ ਜ਼ਿਆਦਾ ਲਾਭ ਹੋ ਰਿਹਾ ਹੈ
ਇਹ ਹੈ ਖੇਤੀ ’ਤੇ ਖਰਚ
ਦਰਅਸਲ ਅਮਰੂਦ ਦੀ ਫਸਲ ਨੂੰ ਤਿਆਰ ਕਰਨ ’ਚ ਇੱਕ ਰੁੱਖ ’ਤੇ ਕਰੀਬ 150 ਰੁਪਏ ਦਾ ਖਰਚ ਆਉਂਦਾ ਹੈ 25 ਸਾਲਾਂ ਤੱਕ ਇੱਕ ਬੀਘਾ ਖੇਤ ’ਚ ਇੱਕ ਤੋਂ ਡੇਢ ਲੱਖ ਰੁਪਏ ਹਰ ਸਾਲ ਅਮਰੂਦ ਹੁੰਦੇ ਹਨ ਜਦਕਿ ਕਣਕ, ਸਰ੍ਹੋਂ, ਸੋਇਆਬੀਨ ਪੈਦਾ ਕਰਨ ਵਾਲੇ ਕਿਸਾਨ ਨੂੰ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਬੀਘਾ ਖਰਚ ਹੋ ਜਾਂਦਾ ਹੈ
ਬਾਗਵਾਨੀ ਦੇ ਬਾਗਵਾਨ ਖੰਡੇਲਵਾਲ ਜੋੜਾ
ਐੱਮ.ਏ. ਰਾਜਨੀਤੀ ਵਿਗਿਆਨ ਤੱਕ ਸਿੱਖਿਅਤ ਲਕਸ਼ਮੀ-ਮਨੋਜ ਖੰਡੇਲਵਾਲ ਨੇ ਰੁਜ਼ਗਾਰ ਅਤੇ ਗੁਜ਼ਰਬਸਰ ਕਰਨ ਲਈ ਖੇਤੀ ਨਾਲ ਨਾਤਾ ਜੋੜ ਲਿਆ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀ ਜਲਵਾਯੂ ਅਨੁਕੂਲ ਅਨਾਜ ਫਸਲਾਂ ਦੀ ਪੂਰੀ ਸਮਝ ਸੀ ਪਰ ਮਨ ’ਚ ਕੁਝ ਵੱਖਰਾ ਕਰਨ ਦੀ ਇੱਛਾ ਸੀ ਉਨ੍ਹਾਂ ਨੇ ਗੁਜ਼ਰਬਸਰ ਲਈ ਸਬਜ਼ੀਆਂ ਤੇ ਬਾਗਵਾਨੀ ਕਰਨ ਦਾ ਵੀ ਮਨ ਬਣਾ ਲਿਆ ਸਫੈਦ ਮੂਸਲੀ ਦੀ ਜੈਵਿਕ ਖੇਤੀ ਕਰ ਰਹੇ ਲਕਸ਼ਮੀ-ਮਨੋਜ ਖੰਡੇਲਵਾਲ ਜੋੜਾ ਇੱਕ ਚੰਗੇ ਬਾਗਵਾਨ ਵੀ ਹਨ
ਉਨ੍ਹਾਂ ਨੇ ਸਾਲ 2010 ’ਚ ਛੇ ਬੀਘਾ ਅਸੰਚਿਤ ਜ਼ਮੀਨ ਖਰੀਦ ਕੇ ਤੇ ਉਸ ’ਚ ਬੋਰਵੇਲ, ਸੋਲਰ ਪੰਪ ਤੇ ਡਰਿੱਪ ਇਰੀਗੇਸ਼ਨ ਜ਼ਰੀਏ ਵੀ ਉਨ੍ਹਾਂ ਨੇ ਮਟਰ, ਟਿੰਡਾ, ਭਿੰਡੀ, ਟਮਾਟਰ, ਕਰੇਲਾ, ਬੈਂਗਣ, ਧਨੀਆ, ਮਿਰਚ ਤੇ ਲਸਣ ਦੀ ਖੇਤੀ ਨਾਲ ਲੱਖਾਂ ਰੁਪਏ ਮੁਨਾਫ਼ਾ ਕਮਾਇਆ ਖੇਤੀ ’ਚ ਚੰਗੀ ਆਮਦਨੀ ਹੋਣ ਕਾਰਨ ਲਕਸ਼ਮੀ-ਮਨੋਜ ਖੰਡੇਲਵਾਲ ਨੇ 2011 ’ਚ 30 ਬੀਘਾ, 2016 ’ਚ 8 ਬੀਘਾ, 2017 ’ਚ 10 ਬੀਘਾ, 2018 ’ਚ 8 ਬੀਘਾ, 2020 ’ਚ 8 ਬੀਘਾ ਭਾਵ ਕੁੱਲ 70 ਬੀਘਾ (48 ਬੀਘਾ ਬਰਾਨੀ ਤੇ 24 ਬੀਘਾ ਨਹਿਰੀ) ਜ਼ਮੀਨ ਖਰੀਦੀ ਇਸ ਤੋਂ ਇਲਾਵਾ ਉਹ ਹਰ ਸਾਲ 50 ਬੀਘਾ ਤੋਂ ਜ਼ਿਆਦਾ ਜ਼ਮੀਨ ਠੇਕੇ ’ਤੇ ਲੈ ਕੇ ਵੀ ਕਾਸ਼ਤ ਕਰਦੇ ਹਨ ਇਸ ਤਰ੍ਹਾਂ ਖੰਡੇਲਵਾਲ ਜੋੜਾ ਕਰੀਬ 120 ਬੀਘਾ ’ਚ ਖੇਤੀ ਕਰਦਾ ਹੈ ਇਸ ’ਚੋਂ 40 ਬੀਘਾ ’ਚ ਅਮਰੂਦ ਦਾ ਬਾਗ ਲਾਇਆ ਹੈ ਜਿਸ ’ਚ ਸੱਤ ਕਿਸਮਾਂ ਦੇ ਪੌਦੇ ਲਾਏ ਹਨ ਇਸੇ 40 ਬੀਘਾ ’ਚ ਉਹ ਇੰਟਰਕ੍ਰਾਪਿੰਗ ਵੀ ਕਰਦੇ ਹਨ ਹੋਰ ਜ਼ਮੀਨ ’ਤੇ ਉਹ ਸਬਜ਼ੀਆਂ ਦੇ ਨਾਲ-ਨਾਲ ਕਣਕ, ਸਰੋ੍ਹਂ ਆਦਿ ਦੀ ਖੇਤੀ ਕਰ ਰਹੇ ਹਨ ਔਸ਼ਧੀ ਖੇਤੀ ਦੇ ਰੂਪ ’ਚ ਉਨ੍ਹਾਂ ਨੇ ਸਫੈਦ ਮੂਸਲੀ ਦੀ ਬਿਜਾਈ ਕੀਤੀ ਹੈ
ਬਿਜਨੈੱਸ ਦੀ ਬਜਾਇ ਖੇਤੀ ’ਤੇ ਧਿਆਨ ਕੇਂਦਰਿਤ
ਮਨੋਜ ਖੰਡੇਲਵਾਲ ਕੋਟਾ ’ਚ ਉਨ੍ਹਾਂ ਦੀ ਪ੍ਰੋਪਰਟੀ ਤੇ ਸ਼ੇਅਰ ਬਾਜ਼ਾਰ ਦਾ ਬਿਜ਼ਨੈੱਸ ਹੈ ਅਤਿਆਧੁਨਿਕ ਤਰੀਕੇ ਨਾਲ ਜੇਕਰ ਖੇਤੀ ਕੀਤੀ ਜਾਵੇ ਤਾਂ ਇਹ ਹਮੇਸ਼ਾ ਲਾਭਕਾਰੀ ਵਪਾਰ ਸਾਬਤ ਹੋਵੇਗਾ ਉਨ੍ਹਾਂ ਨੇ ਠੇਕੇ ’ਤੇ ਲੈ ਕੇ ਸਬਜ਼ੀਆਂ ਉਗਾਈਆਂ ਜਿਸ ’ਚ ਚੰਗਾ ਖਾਸਾ ਮੁਨਾਫਾ ਹੋਇਆ ਹੌਲੀ-ਹੌਲੀ ਖੇਤੀ ’ਚ ਮੁਨਾਫਾ ਲਗਾਤਾਰ ਵਧਦਾ ਗਿਆ ਅਤੇ ਹੁਣ ਸਾਲਾਨਾ 20 ਤੋਂ 25 ਲੱਖ ਰੁਪਏ ਦੀ ਇਨਕਮ ਹੋ ਜਾਂਦੀ ਹੈ
ਇਸ ਰਕਮ ਤੋਂ ਹਰ ਸਾਲ ਜ਼ਮੀਨ ਖਰੀਦਦੇ ਹਨ ਇਹੀ ਨਹੀਂ ਲਕਸ਼ਮੀ ਖੰਡੇਲਵਾਲ ਦਾ ਬੇਟਾ ਪ੍ਰਣਵ ਖੰਡੇਲਵਾਲ ਤੇ ਬੇਟੀ ਮਾਨਵੀ ਖੰਡੇਲਵਾਲ ਦੀ ਵੀ ਖੇਤੀ ਦੇ ਵਪਾਰ ’ਚ ਬੇਹੱਦ ਰੁਚੀ ਹੈ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਂਅ ’ਤੇ ਅੱਠ ਬੀਘਾ ਖੇਤੀ ਦੀ ਜ਼ਮੀਨ ਖਰੀਦੀ ਹੈ ਦੋਵੇਂ ਬੱਚੇ ਖੇਤੀ ’ਚ ਪੂਰਾ ਸਹਿਯੋਗ ਕਰਦੇ ਹਨ ਇਹੀ ਨਹੀਂ ਲਕਸ਼ਮੀ ਖੰਡੇਲਵਾਲ ਦੇ ਸਹੁਰੇ ਘਨਸ਼ਾਮ ਲਾਲ ਖੰਡੇਲਵਾਲ ਵੀ ਖੇਤੀ ਦੇ ਕੰਮ ’ਚ ਮਾਰਗਦਰਸ਼ਨ ਦੇ ਰੂਪ ’ਚ ਆਪਣੀ ਭੂਮਿਕਾ ਨਿਭਾ ਰਹੇ ਹਨ ਘਨਸ਼ਾਮ ਖੰਡੇਲਵਾਲ ਦੀ ਉੱਨਤ ਤੇ ਜੈਵਿਕ ਖੇਤੀ ਦੀ ਵਿਚਾਰਧਾਰਾ ਨੂੰ ਬੇਟਾ ਮਨੋਜ ਖੰਡੇਲਵਾਲ ਪੂਰੀ ਤਰ੍ਹਾਂ ਸਾਕਾਰ ਕਰ ਰਿਹਾ ਹੈ
‘ਆਤਮਾ’ ਪੁਰਸਕਾਰ ਨਾਲ ਸਨਮਾਨਿਤ
ਅਮਰੂਦਾਂ ਦੀ ਆਰਗੈਨਿਕ ਖੇਤੀ ’ਚ ਉੱਨਤੀਸ਼ੀਲ ਮਹਿਲਾ ਕਿਸਾਨ ਬਣੀ ਲਕਸ਼ਮੀ ਖੰਡੇਲਵਾਲ ਨੇ ਖੇਤੀ ਦੀਆਂ ਬਾਰੀਕੀਆਂ ਨੂੰ ਵੀ ਸਮਝਿਆ ਹੈ ਉਨ੍ਹਾਂ ਨੇ ਪਤੀ ਮਨੋਜ ਖੰਡੇਲਵਾਲ ਨਾਲ ਸਵਾਈਮਾਧੋਪੁਰ, ਜੈਪੁਰ, ਲਖਨਊ, ਦਿੱਲੀ, ਗਾਜ਼ੀਆਬਾਦ, ਇਲਾਹਾਬਾਦ, ਸੋਲਾਪੁਰ, ਵਿਜੈਵਾੜਾ, ਕਲਕੱਤਾ, ਰਾਇਪੁਰ, ਨਾਗਪੁਰ, ਜਲਗਾਂਵ, ਨਾਸਿਕ, ਅਹਿਮਦਾਬਾਦ, ਰਤਲਾਮ, ਨੀਮਚ ਸ਼ਹਿਰ ਦਾ ਦੌਰਾ ਕਰਕੇ ਉੱਥੇ ਅਮਰੂਦ ਦੀ ਖੇਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ
ਇਨ੍ਹਾਂ ਸ਼ਹਿਰਾਂ ਤੋਂ ਉਨ੍ਹਾਂ ਨੇ ਸੈਂਪਲ ਦੇ ਰੂਪ ’ਚ ਵੱਖ-ਵੱਖ ਕਿਸਮਾਂ ਦੇ ਪੌਦੇ ਲਾ ਕੇ ਉਸ ਦੇ ਗੁਣਾ-ਤੇ-ਗੁਣ ਦੇ ਆਧਾਰ ’ਤੇ ਪੌਦੇ ਲਾਏ ਮਿਹਨਤ, ਲਗਨ ਤੇ ਇਨੋਵੇਸ਼ਨ ਦੀ ਵਜ੍ਹਾ ਨਾਲ ਹੀ ਰਾਜਸਥਾਨ ਸਰਕਾਰ ਨੇ ਲਕਸ਼ਮੀ ਖੰਡੇਲਵਾਲ ਨੂੰ ‘ਆਤਮਾ’ ਤਹਿਤ 10 ਹਜ਼ਾਰ ਰੁਪਏ ਦਾ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ ਗੁਰਜੰਟ ਧਾਲੀਵਾਲ