Hair

ਲੰਮੇ, ਚਮਕਦਾਰ, ਹੈਲਦੀ ਵਾਲ ਸਭ ਨੂੰ ਪਸੰਦ ਹਨ ਪਰ ਇਨ੍ਹਾਂ ਵਾਲਾਂ ਦੀ ਸੁਰੱਖਿਆ ਲਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਕਈ ਵਾਰ ਵਾਲਾਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ, ਇਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਗਲਤਫਹਿਮੀਆਂ ਹੁੰਦੀਆਂ ਹਨ, ਜਿਸ ਕਾਰਨ ਕਦੇ-ਕਦੇ ਵਾਲਾਂ ਨੂੰ ਨੁਕਸਾਨ ਵੀ ਪਹੁੰਚ ਜਾਂਦਾ ਹੈ ਆਓ! ਜਾਣਦੇ ਹਾਂ ਕੁਝ ਤੱਥ ਜਿਨ੍ਹਾਂ ਨਾਲ ਅਸੀਂ ਆਪਣੇੇ ਵਾਲਾਂ ਦੀ ਰੱਖਿਆ ਕਰ ਸਕਦੇ ਹਾਂ।

ਵਾਰ-ਵਾਰ ਵਾਲਾਂ ’ਚ ਬਰੱਸ਼ ਕਰਨਾ | Know About Hair

ਇਹ ਤਾਂ ਸੱਚ ਹੈ ਕਿ ਅਸੀਂ ਵਾਲਾਂ ’ਚ ਜਦੋਂ ਵੀ ਬਰੱਸ਼ ਕਰਦੇ ਹਾਂ ਤਾਂ ਸਕਾਲਪ ’ਤੇ ਮ੍ਰਿਤ ਚਮੜੀ ਨਹੀਂ ਜੰਮਦੀ ਅਤੇ ਖੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ ਪਰ ਵਾਰ-ਵਾਰ ਬਰੱਸ਼ ਕਰਨ ਨਾਲ ਵਾਲਾਂ ਨੂੰ ਨੁਕਸਾਨ ਵੀ ਪਹੁੰਚਦਾ ਹੈ ਕਿਉਂਕਿ ਵਾਲ ਮੁਲਾਇਮ ਹੁੰਦੇ ਹਨ ਅਤੇ ਲਗਾਤਾਰ ਬਰੱਸ਼ਿੰਗ ਨਾਲ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ ਤੇ ਦੋ ਮੂੰਹੇ ਵੀ ਹੋ ਜਾਂਦੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਦਿਨ ’ਚ ਇੱਕ ਜਾਂ ਦੋ ਵਾਰ ਬਰੱਸ਼ ਕਰੋ ਜਿੰਨੀ ਲੋਡ ਹੋਵੇ, ਬਰੱਸ਼ ਦੀ ਵਰਤੋਂ ਓਨੀ ਹੀ ਕਰੋ ਵਿੱਚ-ਵਿੱਚ ਦੀ ਵਾਲਾਂ ਦੀ ਸਥਿਤੀ ਉਂਗਲੀਆਂ ਨਾਲ ਠੀਕ ਕਰਦੇ ਰਹੋ। (Know About Hair)

ਦੋ ਮੂੰਹੇ ਵਾਲਾਂ ਲਈ ਕੰਡੀਸ਼ਨਰ ਦਾ ਇਸਤੇਮਾਲ | Know About Hair

ਕੰਡੀਸ਼ਨਰ ਦੋ ਮੂੰਹੇ ਵਾਲਾਂ ਤੋਂ ਨਿਜ਼ਾਤ ਨਹੀਂ ਦਿਵਾਉਂਦਾ, ਇਹ ਸੱਚ ਹੈ ਦੋ ਮੂੰਹੇ ਵਾਲਾਂ ਤੋਂ ਨਿਜ਼ਾਤ ਸਿਰਫ ਟ੍ਰਿਮਿੰਗ ਨਾਲ ਮਿਲਦੀ ਹੈ ਆਪਣੇ ਵਾਲਾਂ ਨੂੰ ਤਿੰਨ ਮਹੀਨਿਆਂ ਦੇ ਵਕਫ਼ੇ ’ਚ ਟਰਿਮ ਜ਼ਰੂਰ ਕਰਵਾਓ ਜੇਕਰ ਤੁਸੀਂ ਦੋ ਮੂੰਹੇ ਵਾਲਾਂ ਤੋਂ ਨਿਜ਼ਾਤ ਪਾਉਣਾ ਚਾਹੁੰਦੇ ਹੋ ਇਹ ਸੱਚ ਹੈ ਕੰਡੀਸ਼ਨਰ ਵਾਲਾਂ ’ਚ ਚਮਕ ਬਣਾਈ ਰੱਖਦਾ ਹੈ ਅਤੇ ਵਾਲਾਂ ਦੀ ਨਮੀ ਨੂੰ ਠੀਕ ਰੱਖਦਾ ਹੈ। (Know About Hair)

ਸ਼ੈਂਪੂ ਅਤੇ ਕੰਡੀਸ਼ਨਰ ਦੀ ਮਾਤਰਾ ਸਹੀ ਰੱਖੋ: | Know About Hair

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਵਾਲਾਂ ਲਈ ਫਾਇਦੇਮੰਦ ਹੈ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਫਾਇਦਾ ਕਰਨ ਦੀ ਬਜਾਇ ਨੁਕਸਾਨ ਹੀ ਕਰਦੀ ਹੈ, ਇਹ ਤੱਥ ਸ਼ੈਂਪੂ ਕੰਡੀਸ਼ਨਰ ਲਈ ਵੀ ਹੈ। ਜ਼ਿਆਦਾ ਸ਼ੈਂਪੂ ਦੀ ਵਰਤੋਂ ਸਕਾਲਪ ਨੂੰ ਖੁਸ਼ਕ ਬਣਾਉਂਦੀ ਹੈ ਅਤੇ ਜ਼ਿਆਦਾ ਕੰਡੀਸ਼ਨਰ ਨਾਲ ਵਾਲ ਚੀਕਨੇ ਹੋ ਜਾਂਦੇ ਹਨ ਇਸ ਲਈ ਇਨ੍ਹਾਂ ਦੀ ਵਰਤੋਂ ਤੋਂ ਪਹਿਲਾਂ ਬੋਤਲ ’ਤੇ ਲਿਖੇ ਨਿਰਦੇਸ਼ਾਂ ਨੂੰ ਪੜ੍ਹੋ ਅਤੇ ਉਸ ਅਨੁਸਰ ਵਰਤੋਂ ਕਰੋ ਸ਼ੈਂਪੂ ਅਤੇ ਕੰਡੀਸ਼ਨਰ ਦੀ ਮਾਤਰਾ ਵਾਲਾਂ ਦੀ ਲੰਬਾਈ ਅਤੇ ਥਿਕਨੈੱਸ ’ਤੇ ਵੀ ਨਿਰਭਰ ਕਰਦੀ ਹੈ। (Know About Hair)

ਕਿੰਨੀ ਵਾਰ ਵਾਲਾਂ ਨੂੰ ਧੋਵੋ: | Know About Hair

ਵਾਲਾਂ ਨੂੰ ਧੋਣਾ ਸਭ ਲਈ ਵੱਖ-ਵੱਖ ਹੋ ਸਕਦਾ ਹੈ ਇਹ ਨਿਰਭਰ ਕਰਦਾ ਹੈ ਮੌਸਮ, ਪ੍ਰਦੂਸ਼ਣ, ਟਰੈਵÇਲੰਗ ਆਦਿ ’ਤੇ ਜੋ ਲੋਕ ਹਰ ਰੋਜ਼ ਸਫਰ ਕਰਦੇ ਹਨ ਉਨ੍ਹਾਂ ਦੇ ਵਾਲ ਪ੍ਰਦੂਸ਼ਣ ਅਤੇ ਬਾਹਰੀ ਵਾਤਾਵਰਨ ਦੇ ਪ੍ਰਭਾਵ ਨਾਲ ਜਲਦੀ ਗੰਦੇ ਹੁੰਦੇ ਹਨ ਵਾਲਾਂ ’ਤੇ ਮੌਸਮ ਦਾ ਪ੍ਰਭਾਵ ਵੀ ਬਹੁਤ ਅਸਰ ਕਰਦਾ ਹੈ ਜਿਵੇਂ ਹੁੰਮਸ ਅਤੇ ਗਰਮੀ ਵਾਲੇ ਮੌਸਮ ’ਚ ਮੁੜ੍ਹਕਾ ਜ਼ਿਆਦਾ ਆਉਂਦਾ ਹੈ ਵਾਲ ਚਿਪਚਿਪੇ ਜ਼ਲਦੀ ਹੁੰਦੇ ਹਨ ਅਜਿਹੇ ’ਚ ਵਾਲਾਂ ਨੂੰ ਉਸ ਅਨੁਸਾਰ ਧੋਣਾ ਪੈਂਦਾ ਹੈ ਕੁਝ ਲੋਕ ਘਰ ’ਚ ਰਹਿੰਦੇ ਹਨ ਅਤੇ ਚੁੱਲ੍ਹੇ ਦੇ ਕੋਲ ਰਹਿ ਕੇ ਕੰਮ ਕਰਦੇ ਹਨ ਉਦੋਂ ਵੀ ਉਨ੍ਹਾਂ ਨੂੰ ਵਾਲ ਹਫਤੇ ’ਚ ਘੱਟ ਤੋਂ ਘੱਟ ਦੋ-ਤਿੰਨ ਵਾਰ ਧੋਣ ਦੀ ਜ਼ਰੂਰਤ ਪੈਂਦੀ ਹੈ ਜੋ ਘਰੇਲੂ ਔਰਤਾਂ ਕੁਕਿੰਗ ਸੀਮਤ ਮਾਤਰਾ ’ਚ ਕਰਦੀਆਂ ਹਨ ਉਨ੍ਹਾਂ ਨੂੰ ਵਾਲ ਘੱਟ ਧੋਣ ਦੀ ਲੋੜ ਪੈਂਦੀ ਹੈ ਇਸ ਲਈ ਵਾਲਾਂ ਦਾ ਧੋਣਾ ਆਪਣੀ ਲੋੜ ’ਤੇ ਨਿਰਭਰ ਕਰਦਾ ਹੈ। (Know About Hair)

ਗਿੱਲੇ ਵਾਲਾਂ ’ਚ ਬਰੱਸ਼: | Know About Hair

ਗਿੱਲੇ ਵਾਲਾਂ ’ਚ ਬਰੱਸ਼ ਮਾਰਨ ਨਾਲ ਵਾਲ ਸੁਲਝਦੇ ਜਲਦੀ ਹਨ ਇਹ ਤਾਂ ਸੱਚ ਹੈ ਪਰ ਗਿੱਲੇ ਵਾਲਾਂ ’ਚ ਕੀਤੀ ਗਈ ਕੰਘੀ ਜਾਂ ਬਰੱਸ਼ ਵਾਲਾਂ ਨੂੰ ਕਮਜੋਰ ਕਰ ਦਿੰਦੇ ਹਨ ਜਿਸ ਨਾਲ ਵਾਲ ਜ਼ਿਆਦਾ ਟੁੱਟਦੇ ਹਨ ਤੇ ਦੋ ਮੂੰਹੇ ਹੋ ਜਾਂਦੇ ਹਨ ਜੇਕਰ ਤੁਹਾਡੇ ਵਾਲ ਜਲਦੀ ਉਲਝਦੇ ਹਨ ਤਾਂ ਵਾਲਾਂ ’ਚ ਉਂਗਲੀਆਂ ਫੇਰਦੇ ਰਹੋ ਤਾਂ ਕਿ ਵਾਲ ਉਲਝਣ ਨਾ ਚਮਕਦਾਰ ਵਾਲ ਹੀ ਤੁਹਾਡਾ ਅਸਲੀ ਖਜ਼ਾਨਾ ਹਨ, ਜਿਸ ਨੂੰ ਸਾਂਭ ਕੇ ਰੱਖੋ। (Know About Hair)

ਹੇਅਰ ਕਲਰ ਨਹੀਂ ਹੈ ਗਲਤ: | Know About Hair

ਸਫੈਦ ਵਾਲਾਂ ਨੂੰ ਛੁਪਾਉਣ ਲਈ ਹੇਅਰ ਕਲਰ ਕਰਨਾ ਇੱਕ ਸਹੀ ਜ਼ਰੀਆ ਹੈ ਪਰ ਮਾੜੇ ਪ੍ਰੋਡਕਟ ਦੀ ਵਰਤੋਂ ਕਰਨ ਨਾਲ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ ਉਂਜ ਅੱਜ-ਕੱਲ੍ਹ ਮਾਰਕਿਟ ’ਚ ਕਲਰ ਪ੍ਰੋਡਕਟਸ ਵੀ ਹੇਅਰ ਫਰੈਂਡਲੀ ਆ ਚੁੱਕੇ ਹਨ ਬੱਸ ਲੋੜ ਹੈ ਉਨ੍ਹਾਂ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਚੰਗੀ ਕੁਆਲਟੀ ਦਾ ਹੋਵੇ ਕਲਰ ਕੀਤੇ ਹੋਏ ਵਾਲਾਂ ’ਤੇ ਕਲਰ ਸਪੈਸ਼ਲ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰੋ ਜਿਸ ਨਾਲ ਵਾਲਾਂ ’ਤੇ ਕਲਰ ਮੈਂਟੇਨ ਰਹਿ ਸਕੇ ਅਤੇ ਵਾਲ ਸੁਰੱਖਿਅਤ ਵੀ ਰਹਿਣ। (Know About Hair)

ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!