khaskhas ke ladoo

ਖਸਖਸ ਦੇ ਲੱਡੂ

ਸਮੱਗਰੀ:-

  • ਦੁੱਧ 1 ਕੱਪ
  • ਮਾਵਾ 1 ਕੱਪ
  • ਸ਼ੱਕਰ 1 ਕੱਪ ਪੀਸੀ ਹੋਈ,
  • ਦੇਸੀ ਘਿਓ 2 ਵੱਡੇ ਚਮਚ
  • ਖਸਖਸ 1 ਕੱਪ
  • ਇਲਾਇਚੀ ਪਾਊਡਰ 1 ਛੋਟਾ ਚਮਚ
  • ਪਿਸਤੇ ਦੀ ਕਤਰਨ ਸਜਾਉਣ ਲਈ

Also Read :-

ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਖਸਖਸ ਨੂੰ ਧੋ ਕੇ ਪਾਣੀ ਨਾਲ ਸਾਫ਼ ਕਰ ਲਓ ਇਸ ਤੋਂ ਬਾਅਦ ਇਸ ਨੂੰ ਰਾਤ ਭਰ ਪਾਣੀ ’ਚ ਭਿੱਜਿਆ ਰਹਿਣ ਦਿਓ ਸਵੇਰੇ ਇਸ ਨੂੰ ਮਿਕਸੀ ’ਚ ਪੀਸ ਲਓ ਫਿਰ ਪੈਨ ’ਚ ਘਿਓ ਗਰਮ ਕਰਕੇ ਇਸ ’ਚ ਖਸਖਸ ਦੀ ਪੇਸਟ ਪਾ ਕੇ ਘੱਟ ਸੇਕੇ ’ਤੇ ਲਗਾਤਾਰ ਚਮਚ ਨਾਲ ਹਿਲਾਉਂਦੇ ਹੋਏ ਪਕਾ ਲਓ ਜਦੋਂ ਮਿਸ਼ਰਨ ਗਾੜ੍ਹਾ ਹੋਣ ਲੱਗੇ ਤਾਂ ਇਸ ’ਚ ਇਲਾਇਚੀ ਪਾਊਡਰ, ਮਾਵਾ ਤੇ ਸ਼ੱਕਰ ਦਾ ਪਾਊਡਰ ਪਾ ਦਿਓ ਕੁਝ ਦੇਰ ਤੱਕ ਭੁੰਨ ਲਓ ਤੇ ਮਿਸ਼ਰਨ ਦੇ ਗਾੜਾ ਹੋਣ ’ਤੇ ਗੈਸ ਬੰਦ ਕਰ ਦਿਓ ਇਸ ਤਿਆਰ ਮਿਸ਼ਰਨ ਨਾਲ ਛੋਟੇ ਬਾੱਲਸ ਬਣਾਓ ਇਸ ਨੂੰ ਪਿਸਤੇ ਦੀ ਕਤਰਨ ਨਾਲ ਸਜਾ ਕੇ ਸਰਵ ਕਰੋ

Also Read:  Transformation in Education: ਸਿੱਖਿਆ ’ਚ ਬਦਲਾਅ: ਇੱਕ ਨਵੀਂ ਦਿਸ਼ਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ