ਕੇਸਰੀਆ ਮਿੱਠੇ ਚੌਲ
Table of Contents
Kesariya Meethe Chawal Recipe:
ਸਮੱਗਰੀ:-
ਬਾਸਮਤੀ ਚੌਲ 2/3 ਕੱਪ,
ਘਿਓ 4 ਵੱਡੇ ਚਮਚ,
ਖੋਆ/ਮਾਵਾ 2/3 ਕੱਪ,
ਸ਼ੱਕਰ 1/3 ਕੱਪ,
ਰਲੇ ਹੋਏ ਮੇਵੇ ਅੱਧਾ ਕੱਪ,
ਕਿਸ਼ਮਿਸ਼ 2 ਵੱਡੇ ਚਮਚ,
ਹਰੀ ਇਲਾਇਚੀ 8,
ਲੌਂਗ 4-5,
ਕੇਸਰ ਇੱਕ ਚੌਥਾਈ ਛੋਟਾ ਚਮਚ,
ਕੋਸਾ ਦੁੱਧ 2 ਵੱਡੇ ਚਮਚ,
ਪਾਣੀ ਡੇਢ ਕੱਪ
ਬਣਾਉਣ ਦਾ ਢੰਗ:-
ਚੌਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਓ ਅਤੇ ਇਨ੍ਹਾਂ ਨੂੰ 20 ਮਿੰਟਾਂ ਲਈ ਪਾਣੀ ਵਿੱਚ ਭਿੱਜਣ ਦਿਓ ਫਿਰ ਚੌਲਾਂ ਨੂੰ ਤੇਜ਼ ਸੇਕ ’ਤੇ ਉਬਾਲੋ ਪਹਿਲਾ ਉਬਾਲ ਆਉਣ ਤੋਂ ਬਾਅਦ ਸੇਕ ਨੂੰ ਮੱਠਾ ਕਰ ਦਿਓ ਅਤੇ ਚੌਲਾਂ ਨੂੰ ਢਕ ਦਿਓ ਅਤੇ ਹੁਣ ਪੂਰੀ ਤਰ੍ਹਾਂ ਗਲਣ ਤੱਕ ਪਕਾਓ ਚੌਲਾਂ ਨੂੰ ਪੱਕਣ ਵਿੱਚ 8-10 ਮਿੰਟ ਦਾ ਸਮਾਂ ਲੱਗਦਾ ਹੈ ਮਿੱਠੇ ਚੌਲ ਬਣਾਉਣ ਲਈ ਧਿਆਨ ਰੱਖੋ ਕਿ ਚੌਲ ਖਿਲੇ-ਖਿਲੇ ਹੋਣੇ ਚਾਹੀਦੇ ਹਨ
ਹੁਣ 4 ਹਰੀਆਂ ਇਲਾਇਚੀਆਂ ਦਾ ਬਾਹਰੀ ਛਿਲਕਾ ਉਤਾਰ ਕੇ ਦਾਣਿਆਂ ਨੂੰ ਮੋਟਾ ਕੁੱਟ ਲਓ ਦੋ ਵੱਡੇ ਚਮਚ ਕੋਸੇ ਦੁੱਧ ਵਿੱਚ ਕੇਸਰ ਨੂੰ ਭਿਉਂਵੋ ਅਤੇ ਵੱਖ ਰੱਖੋ ਕਿਸ਼ਮਿਸ਼ ਨੂੰ ਧੋ ਕੇ ਵੱਖ ਰੱਖੋ ਜਦੋਂ ਚੌਲ ਠੰਢੇ ਹੋ ਜਾਣ, ਤਾਂ ਉੱਬਲੇ ਹੋਏ ਚੌਲਾਂ ਨੂੰ ਕਾਂਟੇ ਦੀ ਮੱਦਦ ਨਾਲ ਵੱਖ ਕਰ ਲਓ ਕਿਉਂਕਿ ਇਸ ਰੈਸਿਪੀ ਲਈ ਬਿਲਕੁਲ ਖਿੱਲੇ-ਖਿਲੇ ਚੌਲ ਚਾਹੀਦੇ ਹਨ
ਹੁਣ ਇੱਕ ਭਾਰੀ ਤਲੇ ਵਾਲੇ ਭਾਂਡੇ ਵਿੱਚ ਘਿਓ ਗਰਮ ਕਰੋ ਅਤੇ ਇਸ ਵਿੱਚ ਲੌਂਗ ਤੇ ਹਰੀਆਂ ਇਲਾਇਚੀਆਂ ਦੇ ਦਾਣੇ 10-15 ਸੈਕਿੰਡ ਲਈ ਭੁੰਨੋ ਹੁਣ ਇਸ ਵਿੱਚ ਸਾਰੇ ਮੇਵੇ ਪਾਓ ਅਤੇ ਫਿਰ ਲਗਭਗ 15-20 ਸੈਕਿੰਡ ਲਈ ਮੱਠੇ ਸੇਕ ’ਤੇ ਮੇਵੇ ਭੁੰਨੋ ਹੁਣ ਇਸ ਵਿੱਚ ਪਾਓ ਚੌਲ, ਕੇਸਰ ਦਾ ਦੁੱਧ ਅਤੇ ਸ਼ੱਕਰ ਸਾਰੀ ਸਮੱਗਰੀ ਨੂੰ ਆਪਸ ਵਿੱਚ ਹਲਕੇ ਹੱਥ ਨਾਲ ਮਿਲਾਓ ਹੁਣ ਚੌਲਾਂ ਨੂੰ ਮੱਠੇਸੇਕ ’ਤੇ ਪੱਕਣ ਦਿਓ ਚੌਲ ਸ਼ੱਕਰ ਵਿੱਚੋਂ ਨਿੱਕਲਣ ਵਾਲਾ ਸਾਰਾ ਪਾਣੀ ਸੋਖ ਲੈਣਗੇ ਇਸ ਪ੍ਰਕਿਰਿਆ ਵਿੱਚ 5-7 ਮਿੰਟ ਦਾ ਸਮਾਂ ਲੱਗਦਾ ਹੈ
ਵਿਚਕਾਰ ਇੱਕ ਜਾਂ ਦੋ ਵਾਰ ਹਲਕੇ ਹੱਥ ਨਾਲ ਚੌਲਾਂ ਨੂੰ ਮਿਲਾਓ ਹੁਣ ਖੋਏ ਨੂੰ ਚੌਲਾਂ ਦੇ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਉੱਪਰੋਂ ਪਾਓ ਕੁੱਟੀ ਹੋਈ ਇਲਾਇਚੀ ਹੁਣ ਸੇਕ ਬੰਦ ਕਰ ਦਿਓ ਲਓ ਕੇਸਰੀਆ ਚੌਲ
ਤਿਆਰ ਹਨ, ਇਸ ਨੂੰ ਗਰਮਾ-ਗਰਮ ਸਰਵ ਕਰੋ