kanchan-singla-a-sirsa-girl-gets-35th-rank-in-civil-services

ਛੋਟੀ ਉਮਰ ‘ਚ ਕੰਚਨ ਨੇ ਜਿੱਤਿਆ ਵੱਡਾ ਮੁਕਾਮ |Sirsa Girl ਸੁਫਨੇ ਭਲੇ ਹੀ ਵੱਡੇ ਹੋਣ ਪਰ ਉਨ੍ਹਾਂ ਨੂੰ ਸੱਚ ਸਾਬਤ ਕਰਨ ਲਈ ਜੁਨੂੰਨ ਦੀ ਜ਼ਰੂਰਤ ਹੁੰਦੀ ਹੈ, ਇਹ ਕਰਕੇ ਦਿਖਾਇਆ ਹੈ ਸਰਸਾ ਦੇ ਕੋਰਟ ਕਲੋਨੀ ਨਿਵਾਸੀ ਚਾਰਟਡ ਅਕਾਊਟੈਂਟ ਅਨਿਲ ਸਿੰਗਲਾ ਦੀ ਬੇਟੀ ਕੰਚਨ ਨੇ, ਜਿਸ ਨੇ ਯੂਪੀਐੱਸਸੀ ਦੀ ਪ੍ਰੀਖਿਆ ‘ਚ ਆਲ ਇੰਡੀਆ ‘ਚ 35ਵਾਂ ਰੈਂਕ ਹਾਸਲ ਕੀਤਾ ਹੈ

ਕੰਚਨ ਨੇ ਇਹ ਕਾਮਯਾਬੀ 24 ਸਾਲ ਦੀ ਉਮਰ ‘ਚ ਪ੍ਰਾਪਤ ਕੀਤੀ ਹੈ ਕੰਚਨ ਨੇ ਯੂਪੀਐੱਸਸੀ ਦੀ ਦੂਜੀ ਵਾਰ ਪ੍ਰੀਖਿਆ ਦਿੱਤੀ 2018 ‘ਚ ਦਿੱਤੀ ਪਹਿਲੀ ਵਾਰ ਦੀ ਪ੍ਰੀਖਿਆ ‘ਚ ਆਈਆਰਪੀਐੱਸ ਭਾਵ ਇੰਡੀਅਨ ਰੇਲਵੇ ਪਰਸਨਲ ਸਰਵਿਸ ‘ਚ ਚੋਣ ਹੋਈ ਕੰਚਨ ਐੱਨਐੱਲਯੂ ਦਿੱਲੀ ਤੋਂ ਲਾਅ ਗ੍ਰੈਜੂਏਟ ਹੈ

ਉੱਥੇ ਵੀ ਕੰਚਨ ਨੇ ਸੱਤ ਗੋਲਡ ਮੈਡਲ ਪਾ ਕੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ ਕੰਚਨ ਨੇ ਆਪਣੀ ਇਸ ਉਪਲੱਬਧੀ ਦਾ ਸਿਹਰਾ ਆਪਣੀ ਸਖ਼ਤ ਮਿਹਨਤ ਅਤੇ ਆਪਣੀ ਦਾਦੀ ਬ੍ਰਹਮਾ ਕੁਮਾਰੀ ਸ਼ਾਂਤੀ ਮਾਤਾ, ਮਾਤਾ-ਪਿਤਾ ਤੇ ਪਰਿਵਾਰ ਨੂੰ ਦਿੱਤਾ ਹੈ ਅਨਿਲ ਸਿੰਗਲਾ ਨੇ ਦੱਸਿਆ ਹੈ ਕਿ ਕੰਚਨ ਸ਼ੁਰੂ ਤੋਂ ਹੀ ਟਾੱਪਰ ਰਹੀ ਹੈ ਅੱਠਵੀਂ ਸਰਸਾ ਤੋਂ ਪਾਸ ਕਰਨ ਤੋਂ ਬਾਅਦ ਕੰਚਨ ਨੇ 9ਵੀਂ ਜਮਾਤ ‘ਚ ਪੰਚਕੂਲਾ ਦੇ ਸਕੂਲ ‘ਚ ਦਾਖਲਾ ਲਿਆ ਕੰਚਨ ਨੇ 12ਵੀਂ ਪ੍ਰੀਖਿਆ ਚੰਡੀਗੜ੍ਹ ਦੇ ਗਵਰਨਮੈਂਟ ਮਾਡਲ ਸਕੂਲ ਸੈਕਟਰ-16 ਤੋਂ ਪਾਸ ਕੀਤੀ ਉਸ ਤੋਂ ਬਾਅਦ ਪੰਜ ਸਾਲ ਲਾੱਅ ‘ਚ ਐਡਮਿਸ਼ਨ ਲਿਆ ਕੰਚਨ ਨੇ ਸੱਤ ਗੋਲਡ ਮੈਡਲ ਹਾਸਲ ਕੇ ਯੂਨੀਵਰਸਿਟੀ ‘ਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ

ਆਈਏਐੱਸ ਬਣਨ ਦਾ ਬਚਪਨ ਤੋਂ ਹੀ ਸੀ ਸੁਫਨਾ:

ਕੰਚਨ ਨੇ ਦੱਸਿਆ ਕਿ ਮੇਰਾ ਸੁਫਨਾ ਆਈਏਐੱਸ ਬਣਨ ਦਾ ਸੀ ਇਸ ਲਈ ਸਖ਼ਤ ਮਿਹਨਤ ਸਕਾਰਾਤਮਕ ਸੋਚ ਦੇ ਨਾਲ ਕਰਦੀ ਰਹੀ ਪ੍ਰੀਖਿਆ ਦੇ ਜੋ ਵੀ ਵਿਸ਼ੇ ਸਨ ਉਨ੍ਹਾਂ ਦੀ ਚੰਗੀ ਤਰ੍ਹਾਂ ਪੜ੍ਹਾਈ ਕਰਨ ਲਈ ਸਮਾਂ ਕੱਢਦੀ ਸੀ ਪ੍ਰੀਖਿਆ ਸਬੰਧੀ ਕਦੇ ਮਨ ‘ਚ ਤਨਾਅ ਨਹੀਂ ਰੱਖਿਆ ਉਹ ਰੂਟੀਨ ‘ਚ 8 ਤੋਂ 10 ਘੰਟੇ ਪੜ੍ਹਾਈ ਕਰਦੀ ਸੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਅੱਗੇ ਵਧਣ ਲਈ, ਹਮੇਸ਼ਾ ਹੌਂਸਲਾ ਦਿੱਤਾ ਜਦੋਂ ਪੜ੍ਹਾਈ ਤੋਂ ਬੋਰੀਅਤ ਮਹਿਸੂਸ ਕਰਦੀ ਤਾਂ ਸਾਈਕਲਿੰਗ ਤੇ ਡਾਂਸ ਕਰਦੀ ਸੀ ਮੈਨੂੰ ਡਾਂਸ ਤੇ ਸਾਈਕਲਿੰਗ ਦਾ ਬਹੁਤ ਸ਼ੌਂਕ ਹੈ ਕੰਚਨ ਨੇ ਕਿਹਾ ਕਿ ਆਈਏਐੱਸ ਬਣਨ ਤੋਂ ਬਾਅਦ ਸਿੱਖਿਆ ਲਈ ਕੰਮ ਕਰੂੰਗੀ ਇਸ ਦੇ ਲਈ ਮਹਿਲਾ ਸਿੱਖਿਆ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਕੀਤਾ ਜਾਵੇਗਾ

ਘਰ ‘ਚ ਤਿਆਰੀ ਕਰਕੇ ਹਾਸਲ ਕੀਤਾ ਮੁਕਾਮ

ਯੂਪੀਐੱਸਸੀ ਦੀ ਪ੍ਰੀਖਿਆ ‘ਚ ਸਰਸਾ ਦੇ ਓਜਸਵੀ ਨੇ 284ਵਾਂ ਰੈਂਕ ਹਾਸਲ ਕੀਤਾ ਹੈ ਓਜਸਵੀ ਦੇ ਪਿਤਾ ਸਰਕਾਰੀ ਨੈਸ਼ਨਲ ਕਾਲਜ ‘ਚ ਸੰਗੀਤ ਵਿਸ਼ੇ ਦੇ ਅਧਿਆਪਕ ਰਹੇ ਹਨ ਓਜਸਵੀ ਨੇ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਤੇ ਮਾਪਿਆਂ ਨੂੰ ਦਿੱਤਾ ਹੈ ਓਜਸਵੀ ਨੇ ਸਾਲ 2018 ‘ਚ ਆਈਟੀਆਈ ਦਿੱਲੀ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਇਸ ਤੋਂ ਬਾਅਦ ਘਰ ਰਹਿ ਕੇ ਬਿਨਾਂ ਕਿਸੇ ਕੋਚਿੰਗ ਦੇ ਯੂਪੀਐੱਸਸੀ ਦੀ ਤਿਆਰੀ ਕੀਤੀ ਪ੍ਰੀਖਿਆਂ ਨੂੰ ਲੈ ਕੇ ਸਮਾਂ-ਸਾਰਨੀ ਬਣਾਈ ਇਸ ਤੋਂ ਬਾਅਦ ਸਮੇਂ ਅਨੁਸਾਰ ਪੜ੍ਹਾਈ ਕਰਦਾ ਰਿਹਾ ਇਸ ਦੇ ਬਦੌਲਤ ਯੂਪੀਐੱਸਸੀ ਦੀ ਪਹਿਲੀ ਪ੍ਰੀਖਿਆ ‘ਚ ਹੀ 284ਵਾਂ ਰੈਂਕ ਹਾਸਲ ਕੀਤਾ ਓਜਸਵੀ ਨੇ ਕਿਹਾ ਕਿ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਅੱਜ ਮੈਨੂੰ ਬਹੁਤ ਹੀ ਖੁਸ਼ੀ ਮਿਲ ਰਹੀ ਹੈ ਓਜਸਵੀ ਦੇ ਪਿਤਾ ਸੁਰਿੰਦਰ ਨੇ ਕਿਹਾ ਕਿ ਇਹ ਦਿਨ ਮੇਰੇ ਲਈ ਯਾਦਗਾਰ ਬਣ ਗਿਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!