journey-of-young-farmer-yogesh-and-how-hard-work-brought-success-to-him

ਖੂਬ ਰੰਗ ਲਿਆਈ ਨੌਜਵਾਨ ਕਿਸਾਨ ਦੀ ਮਿਹਨਤ ਅਮਰੀਕਾ-ਜਪਾਨ ਨੂੰ ਭੇਜ ਰਿਹਾ ਕਰੋੜਾਂ ਦੇ ਜੈਵਿਕ ਉਤਪਾਦ
ਅੱਜ-ਕੱਲ੍ਹ ਅਜਿਹੀ ਧਾਰਨਾ ਬਣ ਗਈ ਹੈ ਕਿ ਖੇਤੀ ਘਾਟੇ ਦਾ ਸੌਦਾ ਹੈ ਮਾਨਸੂਨ ਅਤੇ ਮੌਸਮ ‘ਤੇ ਅਧਾਰਿਤ ਹੋਣ ਕਾਰਨ ਖੇਤੀ ਕਿਸਾਨੀ ‘ਚ ਜ਼ੋਖਮ ਬਣੀ ਰਹਿੰਦੀ ਹੈ ਇਸ ਲਈ ਕੋਈ ਵੀ ਨਹੀਂ ਚਾਹੁੰਦਾ ਹੈ

ਕਿ ਉਸ ਦਾ ਬੇਟਾ ਪੜ੍ਹ-ਲਿਖ ਕੇ ਖੇਤੀ ਕਰੇ ਕਿਸਾਨ ਵੀ ਚਾਹੁੰਦਾ ਹੈ ਕਿ ਉਸ ਦਾ ਬੇਟਾ ਪੜ੍ਹ-ਲਿਖ ਕੇ ਕੋਈ ਚੰਗੀ ਸਰਕਾਰੀ ਨੌਕਰੀ ਕਰੇ ਰਾਜਸਥਾਨ ਦੇ ਯੋਗੇਸ਼ ਦੇ ਘਰ ਵਾਲੇ ਵੀ ਇਹੀ ਚਾਹੁੰਦੇ ਸਨ ਕਿ ਉਹ ਪੜ੍ਹ-ਲਿਖ ਕੇ ਕੋਈ ਚੰਗੀ ਸਰਕਾਰੀ ਨੌਕਰੀ ਕਰੇ ਉਨ੍ਹਾਂ ਨੇ ਆਪਣੇ ਪਿਤਾ ਭੀਖਾਰਾਮ ਅਤੇ ਚਾਚਾ ਪੋਪਟ ਲਾਲ ਦੀਆਂ ਲੱਖ ਸਮਝਾਇਸ਼ਾਂ ਦੇ ਬਾਵਜ਼ੂਦ ਵੀ ਸਰਕਾਰੀ ਨੌਕਰੀ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਪਰ ਯੋਗੇਸ਼ ਨੇ ਤੈਅ ਕੀਤਾ ਸੀ ਕਿ ਉਹ ਜੈਵਿਕ ਖੇਤੀ ਹੀ ਕਰੇਗਾ ਅਤੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਖੇਤੀ ‘ਚ ਇੱਕ ਤਰ੍ਹਾਂ ਚਮਤਕਾਰ ਕੀਤਾ ਅਤੇ ਆਪਣੀ ਮੰਜ਼ਿਲ ਹਾਸਲ ਕੀਤੀ ਆਰਗੈਨਿਕ ਅਤੇ ਵਪਾਰਕ ਖੇਤੀ ਕਰਨ ‘ਚ ਯੋਗੇਸ਼ ਨੇ ਨਾ ਸਿਰਫ਼ ਸਫਲਤਾ ਪ੍ਰਾਪਤ ਕੀਤੀ,

ਸਗੋਂ ਅੱਜ ਉਹ ਦੂਜੇ ਕਿਸਾਨਾਂ ਨੂੰ ਵੀ ਸਫਲਤਾ ਦੀ ਰਾਹ ‘ਤੇ ਅੱਗੇ ਵਧਣ ਲਈ ਮਾਰਗ ਦਰਸ਼ਨ ਕਰ ਰਹੇ ਹਨ ਜੀਰਾ ਅਤੇ ਮਸਾਲਾ ਜਾਤੀ ਹੋਰ ਨਕਦੀ ਫਸਲਾਂ ਦੀ ਖੇਤੀ ਕਰਕੇ ਯੋਗੇਸ਼ ਅੱਜ 60 ਕਰੋੜ ਰੁਪਏ ਟਰਨਓਵਰ ਦਾ ਕਾਰੋਬਾਰ ਕਰ ਰਹੇ ਹਨ ਉਸ ਦੇ ਨਾਲ ਅੱਜ 3000 ਕਿਸਾਨ ਹਨ ਜੋ ਖੇਤੀ ‘ਚ ਆਪਣੀ ਕਿਸਮਤ ਚਮਕਾਉਣ ‘ਚ ਲੱਗੇ ਹਨ ਯੋਗੇਸ਼ ਦੀ ਖੇਤੀ ‘ਚ ਰੁਚੀ ਉਨ੍ਹਾਂ ਦੀ ਪੜ੍ਹਾਈ ਦੌਰਾਨ ਲੱਗੀ ਯੋਗੇਸ਼ ਨੇ ਗ੍ਰੈਜ਼ੂਏਸ਼ਨ ਤੋਂ ਬਾਅਦ ਆਰਗੈਨਿਕ ਫਾਰਮਿੰਗ ‘ਚ ਡਿਪਲੋਮਾ ਕੀਤਾ ਸੀ ਨਤੀਜਾ ਇਹ ਹੋਇਆ ਕਿ ਖੇਤੀ ‘ਚ ਉਨ੍ਹਾਂ ਦਾ ਇੰਟਰੈਸਟ ਜਾਗ ਉੱਠਿਆ, ਘਰਵਾਲੇ ਚਾਹ ਰਹੇ ਸਨ ਕਿ ਯੋਗੇਸ਼ ਗਵਰਨਮੈਂਟ ਜਾੱਬ ਦੀ ਤਿਆਰੀ ਕਰੇ ਉਸ ਨੂੰ ਇਹ ਤੱਕ ਕਿਹਾ ਗਿਆ ਕਿ ਜੇਕਰ ਖੇਤੀ ਦਾ ਸ਼ੌਂਕ ਹੀ ਚੜ੍ਹ ਗਿਆ ਹੈ ਤਾਂ ਐਗਰੀਕਲਚਰ ਸੁਪਰਵਾਇਜ਼ਰ ਬਣ ਕੇ ਖੇਤੀ ਅਤੇ ਕਿਸਾਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਸਿੱਧੇ ਤੌਰ ‘ਤੇ ਕਿਸਾਨ ਬਣ ਕੇ ਖੇਤੀ ਕਰਨ ਦਾ ਜ਼ੋਖਮ ਨਾ ਉਠਾਓ

2009 ‘ਚ ਕੀਤੀ ਖੇਤੀ ਦੀ ਸ਼ੁਰੂਆਤ

journey-of-young-farmer-yogesh-and-how-hard-work-brought-success-to-himਯੋਗੇਸ਼ ਨੇ ਸਾਲ 2009 ‘ਚ ਆਪਣੇ ਖੇਤ ਤੋਂ ਖੇਤੀਬਾੜੀ ਦੀ ਸ਼ੁਰੂਆਤ ਕੀਤੀ ਉਨ੍ਹਾਂ ਮੁਤਾਬਕ, ਉਸ ਸਮੇਂ ਜੈਵਿਕ ਖੇਤੀ ਦਾ ਮਾਹੌਲ ਅੱਜ ਵਰਗਾ ਨਹੀਂ ਸੀ, ਇਸ ਲਈ ਖੇਤੀ ਦੀ ਸ਼ੁਰੂਆਤ ‘ਚ ਮੈਂ ਇਸ ਗੱਲ ‘ਤੇ ਧਿਆਨ ਦਿੱਤਾ ਕਿ ਮੇਰੇ ਖੇਤਰ ‘ਚ ਅਜਿਹੀ ਕਿਹੜੀ ਉਪਜ ਹੈ ਜਿਸ ਨੂੰ ਉਗਾਉਣ ‘ਤੇ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ, ਜਿਸ ਦੀ ਬਜ਼ਾਰ ‘ਚ ਜ਼ਿਆਦਾ ਮੰਗ ਰਹਿੰਦੀ ਹੈ ਸਾਡੇ ਇਲਾਕੇ ‘ਚ ਜ਼ੀਰਾ ਬਹੁਤਾਤ ‘ਚ ਹੁੰਦਾ ਹੈ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਜ਼ੀਰੇ ਨੂੰ ਨਕਦੀ ਫਸਲ ਕਿਹਾ ਜਾਂਦਾ ਹੈ ਅਤੇ ਬੰਪਰ ਉਪਜ ਤੋਂ ਬੰਪਰ ਮੁਨਾਫ਼ਾ ਵੀ ਹੁੰਦਾ ਹੈ ਮੈਂ ਉਸ ਸਮੇਂ 2 ਵਿੱਘਾ ਦੇ ਖੇਤ ‘ਤੇ ਜ਼ੀਰੇ ਦੀ ਜੈਵਿਕ ਖੇਤੀ ਦਾ ਟਰਾਇਲ ਕੀਤਾ ਖੇਤੀ ਨੂੰ ਲੈ ਕੇ ਉਹ ਮੇਰਾ ਪਹਿਲਾ ਕਦਮ ਸੀ, ਜਿਸ ‘ਚ ਮੈਂ ਅਸਫ਼ਲ ਰਿਹਾ ਗੈਰ-ਤਜ਼ਰਬੇਕਾਰ ਹੋਣ ਕਾਰਨ ਉਪਜ ਨਾਂਹ ਦੇ ਬਰਾਬਰ ਹੱਥ ਲੱਗੀ ਪਰ ਹਿੰਮਤ ਨਹੀਂ ਹਾਰੀ

ਗੁਰੂ ਦੇ ਰੂਪ ‘ਚ ਮਿਲੇ ਸ਼ਰਮਾ ਜੀ

ਅਜਿਹੇ ‘ਚ ਜਦੋਂ ਉਹ ਪਹਿਲੀ ਵਾਰ ਅਸਫਲ ਹੋਏ ਤਾਂ ਉਨ੍ਹਾਂ ਨੇ ਕਾਜਰੀ ਦੇ ਜੈਵਿਕ ਖੇਤੀ ਵਿਗਿਆਨਕ ਡਾ. ਅਰੁਣ ਕੇ ਸ਼ਰਮਾ ਦੀ ਮੱਦਦ ਲਈ ਉਨ੍ਹਾਂ ਨੇ ਯੋਗੇਸ਼ ਦੇ ਨਾਲ ਕਈ ਹੋਰ ਕਿਸਾਨਾਂ ਨੂੰ ਪਿੰਡ ਆ ਕੇ ਟ੍ਰੇਨਿੰਗ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਸਾਰੇ ਲੋਕਾਂ ਨੇ ਫਿਰ ਜ਼ੀਰਾ ਉਗਾਇਆ ਅਤੇ ਮੁਨਾਫਾ ਵੀ ਹੋਇਆ ਯੋਗੇਸ਼ ਕਹਿੰਦੇ ਹਨ, ਦੂਜੀ ਗੱਲ ਦੀ ਖੇਤੀ ਤੋਂ ਇਹ ਸਮਝ ਬਣੀ ਸੀ ਕਿ ਇਕੱਲੇ ਦੀ ਬਜਾਇ ਸਮੂਹ ‘ਚ ਖੇਤੀ ਕਰਨਾ ਜ਼ਿਆਦਾ ਲਾਭਦਾਇਕ ਹੈ, ਪਰ ਸ਼ੁਰੂਆਤ ‘ਚ ਕਿਸਾਨਾਂ ਨੂੰ ਜੋੜਨਾ ਆਸਾਨ ਨਹੀਂ ਸੀ,

ਤਾਂ ਸਿਰਫ਼ ਸੱਤ ਕਿਸਾਨਾਂ ਦਾ ਸਾਥ ਮਿਲਿਆ ਕਿਉਂਕਿ ਸਵਾਲ ਇਹ ਵੀ ਸੀ ਕਿ ਬਿਨਾਂ ਯੂਰੀਆ, ਡੀਏਪੀ ਅਤੇ ਪੈਸਟੀਸਾਈਡ ਖੇਤੀ ਹੋ ਵੀ ਸਕੇਗੀ ਕੇ? ਯੋਗੇਸ਼ ਨੇ ਕਾਜਰੀ ਦੇ ਵਿਗਿਆਨਕਾਂ ਦੀ ਮੱਦਦ ਨਾਲ ਜੈਵਿਕ ਖਾਦ ਅਤੇ ਫਸਲ ਰੱਖਿਆ ਲਈ ਦਵਾਈਆਂ ਬਣਾਉਣੀਆਂ ਸਿੱਖੀਆਂ ਉਨ੍ਹਾਂ ਦੀ ਵਰਤੋਂ ਨਾਲ ਚੰਗੇ ਨਤੀਜੇ ਮਿਲੇ ਸਨ ਅਤੇ ਸੱਤ ਕਿਸਾਨਾਂ ਤੋਂ ਸ਼ੁਰੂ ਹੋਇਆ ਕਾਰਵਾਂ 3000 ਤੱਕ ਪਹੁੰਚ ਗਿਆ ਵਿਗਿਆਨਕ ਡਾ. ਸ਼ਰਮਾ ਦੇ ਮਾਰਗ ਦਰਸ਼ਨ ‘ਚ ਉਨ੍ਹਾਂ ਨੇ ਜੈਵਿਕ ਖੇਤੀ ਅਤੇ ਦਵਾਈਆਂ ਬਣਾਉਣਾ ਸਿੱਖੀਆਂ ਇਨ੍ਹਾਂ ਪ੍ਰਯੋਗਾਂ ਨੂੰ ਖੇਤੀ ‘ਚ ਅਜ਼ਮਾਉਣ ਨਾਲ ਨਤੀਜਿਆਂ ‘ਚ ਹੈਰਾਨ ਕਰਨ ਵਾਲੇ ਬਦਲਾਅ ਹੋਏ

ਆਪਣੀ ਕੰਪਨੀ ਬਣਾਈ

journey-of-young-farmer-yogesh-and-how-hard-work-brought-success-to-himਯੋਗੇਸ਼ ਅੱਜ ਰੈਪਿਡ ਆਰਗੈਨਿਕ ਪ੍ਰਾ.ਲਿ. ਨਾਮਕ ਕੰਪਨੀ ਦੇ ਬੈਨਰ ਹੇਠ ਕਿਸਾਨ ਸੰਗਠਨ ‘ਚ ਰਹਿੰਦੇ ਹੋਏ ਇੱਕਜੁਟਤਾ ਨਾਲ ਜੈਵਿਕ ਖੇਤੀ ਦੀ ਨਵੀਂ ਇਬਾਰਤ ਲਿਖ ਰਹੇ ਹਨ ਨਿਦੇਸ਼ਕ ਦੇ ਨਾਤੇ ਉਹ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਸਮਰਪਿਤ ਅਤੇ ਜਾਗਰੂਕ ਰਹਿੰਦੇ ਹੋਏ ਮਨੁੱਖੀ ਹਿੱਤ ‘ਚ ਕੈਮੀਕਲ ਫ੍ਰੀ ਖੇਤੀ ਲਈ ਦਿਨ-ਰਾਤ ਉਤਸ਼ਾਹਿਤ ਕਰ ਰਹੇ ਹਨ ਯੋਗੇਸ਼ ਅਨੁਸਾਰ ਫਿਰ ਉਨ੍ਹਾਂ ਦੇ ਕਾਰਵੇਂ ਦੇ 1000 ਕਿਸਾਨ ਪਿਛਲੇ 5-7 ਸਾਲਾਂ ਤੋਂ ਪੂਰੀ ਤਰ੍ਹਾਂ ਜੈਵਿਕ ਪ੍ਰਮਾਣਿਤ ਹਨ 1000 ਕਿਸਾਨ ਕਨਵਰਜ਼ਨ-2 ‘ਚ ਹਨ,

ਜਦਕਿ ਬਾਕੀ 1000 ਕਿਸਾਨ ਸੀ-3 ਫੇਜ਼ ‘ਚ ਹਨ ਕਿਸਾਨਾਂ ਦੇ ਜੈਵਿਕ ਸਰਟੀਫਿਕੇਸ਼ਨ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਨੇ ਸਾਰਿਆਂ ਨੂੰ ਜੈਵਿਕ ਖੇਤੀ ਨਾਲ ਜੁੜੀ ਟ੍ਰੇਨਿੰਗ ਕਰਵਾਈ ਅਤੇ ਖੇਤੀਬਾੜੀ ਦੀ ਬਾਰੀਕ ਤੋਂ ਬਾਰੀਕ ਗੱਲ ਨੂੰ ਹਲਕੇ ‘ਚ ਨਾ ਲੈਣ ਦੀ ਸਲਾਹ ਦਿੱਤੀ ਇਨ੍ਹਾਂ ਸਾਰੇ ਕਿਸਾਨਾਂ ਦੇ ਆਰਗੈਨਿਕ ਸਰਟੀਫਿਕੇਸ਼ਨ ਦੇ ਖਰਚੇ ਨੂੰ ਵੀ ਯੋਗੇਸ਼ ਨੇ ਹੀ ਭਰਿਆ ਵੈਸੇ ਵੀ ਉਨ੍ਹਾਂ ਦੇ ਇਲਾਕੇ ਦੇ ਕਿਸਾਨ ਆਰਥਿਕ ਰੂਪ ਤੋਂ ਇੰਨੇ ਕਮਜ਼ੋਰ ਹਨ ਕਿ ਪ੍ਰਮਾਣੀਕਰਨ ਦਾ ਜ਼ਿਆਦਾ ਬੋਝ ਉਨ੍ਹਾਂ ‘ਤੇ ਪਾਉਣਾ ਮੈਨੂੰ ਮੁਨਾਸਬ ਨਹੀਂ ਲੱਗਿਆ 2009 ‘ਚ ਯੋਗੇਸ਼ ਦਾ ਟਰਨਓਵਰ 10 ਲੱਖ ਰੁਪਏ ਸੀ

ਉਨ੍ਹਾਂ ਦੀ ਫਰਮ ਰੈਪਿਡ ਆਰਗੈਨਿਕ ਪ੍ਰਾ.ਲਿ (ਅਤੇ 2 ਹੋਰ ਸਹਿਯੋਗੀ ਕੰਪਨੀਆਂ) ਦਾ ਸਾਲਾਨਾ ਟਰਨਓਵਰ ਅੱਜ 60 ਕਰੋੜ ਤੋਂ ਵੀ ਜ਼ਿਆਦਾ ਹੈ ਅੱਜ ਇਹ ਸਾਰੇ ਕਿਸਾਨ ਜੈਵਿਕ ਖੇਤੀ ਪ੍ਰਤੀ ਸਮਰਪਿਤ ਭਾਵ ਨਾਲ ਜੁੜ ਕੇ ਕੈਮੀਕਲ ਫ੍ਰੀ ਖੇਤੀ ਲਈ ਯਤਨਸ਼ੀਲ ਹਨ ਯੋਗੇਸ਼ ਦੀ ਅਗਵਾਈ ‘ਚ ਇਹ ਸਾਰੇ ਕਿਸਾਨ ਹੁਣ ਸੁਪਰਫੂਡ ਦੇ ਖੇਤਰ ‘ਚ ਵੀ ਕਦਮ ਰੱਖ ਚੁੱਕੇ ਹਨ ਯੋਗੇਸ਼ ਚੀਆ ਅਤੇ ਕਿਨੋਵਾ ਸੀਡ ਨੂੰ ਖੇਤੀ ਨਾਲ ਜੋੜ ਰਹੇ ਹਨ ਤਾਂ ਕਿ ਕਿਸਾਨਾਂ ਦੀ ਆਮਦਨੀ ਦੁੱਗਣੀ ਹੋ ਸਕੇ ਹੁਣ ਉਹ ਅਜਿਹੀ ਖੇਤੀ ‘ਤੇ ਕੰਮ ਕਰ ਰਹੇ ਹਨ, ਜਿਸ ‘ਚ ਘੱਟ ਲਾਗਤ ਨਾਲ ਕਿਸਾਨਾਂ ਨੂੰੇ ਜ਼ਿਆਦਾ ਮੁਨਾਫਾ, ਜ਼ਿਆਦਾ ਉਪਜ ਹਾਸਲ ਹੋਵੇ

ਵਿਦੇਸ਼ਾਂ ਤੱਕ ਪਹੁੰਚ ਬਣ ਗਈ

ਯੋਗੇਸ਼ ਅਨੁਸਾਰ ਇਸ ਵਿੱਚ ਇੰਟਰਨੈੱਟ ਜ਼ਰੀਏ ਨਾਲ ਇੱਕ ਜਾਪਾਨੀ ਕੰਪਨੀ ਨਾਲ ਸੰਪਰਕ ਹੋਇਆ ਕੰਪਨੀ ਦੇ ਕੁਝ ਪ੍ਰਤੀਨਿਧੀ ਉਨ੍ਹਾਂ ਦੇ ਪਿੰਡ ‘ਚ ਆਏ ਅਤੇ ਕਿਸਾਨਾਂ ਦੇ ਖੇਤਾਂ ਦੀ ਵਿਜ਼ਿਟ ਕੀਤੀ ਪੂਰੀ ਤਰ੍ਹਾਂ ਸਾਨੂੰ ਜਾਂਚਣ-ਪਰਖਣ ਤੋਂ ਬਾਅਦ ਉਸ ਕੰਪਨੀ ਨੇ ਸਾਡੇ ਨਾਲ ਇੱਕ ਕਰਾਰ ਕੀਤਾ ਅਸੀਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਜ਼ੀਰੇ ਦੀ ਸਪਲਾਈ ਕੀਤੀ ਇਸ ਪਹਿਲੀ ਖੇਪ ਨੂੰ ਜਾਪਾਨ ‘ਚ ਬਹੁਤ ਸ਼ਲਾਘਾ ਮਿਲੀ ਇਸ ਸਫਲਤਾ ਨੂੰ ਧਿਆਨ ‘ਚ ਰੱਖਦੇ ਹੋਏ ਕੰਪਨੀ ਨੇ ਸਾਡੇ ਨਾਲ ਇੱਕ ਟਾਈਅੱਪ ਕਰ ਲਿਆ, ਜਿਸ ਦੇ ਚੱਲਦਿਆਂ ਅਸੀਂ ਉਨ੍ਹਾਂ ਨੂੰ ਜ਼ੀਰੇ ਤੋਂ ਇਲਾਵਾ ਸੌਂਫ, ਧਨੀਆ, ਮੇਥੀ ਆਦਿ ਦੀ ਵੀ ਸਪਲਾਈ ਕੀਤੀ ਇਨ੍ਹਾਂ ਦਿਨਾਂ ‘ਚ ਹੈਦਰਾਬਾਦ ਦੀ ਇੱਕ ਕੰਪਨੀ ਨੇ ਸਾਡੇ ਕਿਸਾਨਾਂ ਨਾਲ ਉਨ੍ਹਾਂ ਦੇ ਖੇਤਾਂ ‘ਚ 400 ਟਨ ਕਿਨੋਵਾ ਦੀ ਕੰਨਟਰੈਕਟ ਫਾਰਮਿੰਗ ਕਰ ਰੱਖੀ ਹੈ

ਕਿਸਾਨਾਂ ਨੂੰ ਰਾਹਤ ਦਾ ਇੱਕ ਤਰੀਕਾ ਇਹ ਵੀ

ਕਿਸਾਨਾਂ ਨਾਲ ਇੱਕ ਸਮੱਸਿਆ ਇਹ ਵੀ ਰਹੀ ਕਿ ਜੈਵਿਕ ਪ੍ਰਮਾਣ-ਪੱਤਰ ਹੋਣ ‘ਤੇ ਹੀ ਉਨ੍ਹਾਂ ਦੀ ਉਪਜ ਦਾ ਚੰਗਾ ਰੇਟ ਮਿਲਦਾ ਹੈ, ਪਰ ਯੋਗੇਸ਼ ਨੇ ਇਸ ਦਾ ਇੱਕ ਤੋੜ ਕੱਢਿਆ ਹੈ, ਉਹ ਉਨ੍ਹਾਂ ਕਿਸਾਨਾਂ ਤੋਂ ਵੀ ਚੰਗੇ ਰੇਟ ‘ਤੇ ਉਪਜ ਖਰੀਦ ਲੈਂਦੇ ਹਨ ਜੋ ਜੈਵਿਕ ਖੇਤੀ ਕਰਦੇ ਹਨ ਸਰਟੀਫਿਕੇਟ ਹੋਵੇ ਜਾਂ ਨਾ, ਪਰ ਕੈਮੀਕਲ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ ਹੈ ਯੋਗੇਸ਼ ਮੁਤਾਬਕ ਇਸ ਦੇ ਲਈ ਉਨ੍ਹਾਂ ਨੇ ਅਮਰੀਕਾ ਦੀ ਇੱਕ ਕੰਪਨੀ ਨਾਲ ਕਰਾਰ ਕੀਤਾ ਹੈ ਹਜ਼ਾਰਾਂ ਕਿਸਾਨਾਂ ਦੀ ਆਮਦਨੀ ‘ਚ ਮੁਨਾਫਾ ਕਰ ਚੁੱਕੇ ਯੋਗੇਸ਼ ਮੁਤਾਬਕ ਉਨ੍ਹਾਂ ਦੀ ਕੰਪਨੀ ਰੈਪਿਡ ਆਰਗੈਨਿਕ ਦੇਸ਼ ਦੀ ਪਹਿਲੀ ਕੰਪਨੀ ਹੈ ਜੋ ਜ਼ੀਰੇ ਲੈ ਕੇ ਟਰੇਡ ਫੇਅਰ ਪਹੁੰਚ ਰਹੇ ਹਨ

ਮੁਨਾਫੇ ਦੀ ਉਗਾ ਰਹੇ ਹਨ ਫਸਲ

ਜਾਲੌਰ ‘ਚ ਇਸ ਸਮੇਂ ਦੱਖਣੀ ਅਮਰੀਕੀ ਫਸਲ ਕਿਨੋਵਾ ਉਗਾਉਣ ਦੀ ਪਹਿਲ ਜ਼ੋਰ ਫੜਦੀ ਜਾ ਰਹੀ ਹੈ ਜ਼ਿਲ੍ਹੇ ਦੇ ਤਕਰੀਬਨ 800 ਤੋਂ ਜ਼ਿਆਦਾ ਕਿਸਾਨ ਖੇਤੀ ਜ਼ਰੀਏ ਚੰਗਾ ਮੁਨਾਫਾ ਲੈ ਰਹੇ ਹਨ ਦੱਸ ਦਈਏ ਕਿ ਕਿਨੋਵਾ ਦੇ 100 ਗ੍ਰਾਮ ਦਾਣਿਆਂ ‘ਚ ਮਿਲਣ ਵਾਲੀ ਪੌਸ਼ਟਿਕਤਾ: ਪ੍ਰੋਟੀਨ 14 ਤੋਂ 18 ਗ੍ਰਾਮ, ਕਾਰਬੋਹਾਈਡ੍ਰੇਟ 7 ਗ੍ਰਾਮ, ਵਸਾ 2 ਗ੍ਰਾਮ, ਰੇਸ਼ਾ 11 ਗ੍ਰਾਮ, ਵਿਟਾਮਿਨ ਏ, ਬੀ.ਸੀ, ਮਿਲਦੀ ਹੈ ਖਣਿਜ ਤੱਤ ‘ਚ ਕੈਮੀਕਲ ਮੈਗਨੀਸ਼ੀਅਮ, ਲੋਹਾ, ਜ਼ਿੰਕ, ਮੈਗਨੀਜ਼ ਮਿਲਦਾ ਹੈ ਦੂਜੇ ਪਾਸੇ ਕਿਨੋਵਾ ਦੀ ਵਰਤੋਂ ਅਨਾਜ ਦੇ ਰੂਪ ‘ਚ ਕਣਕ ਮੱਕਾ ਦੇ ਆਟੇ ਦੇ ਨਾਲ ਮਿਲਾ ਕੇ ਬਰੈੱਡ ਬਿਸਕੁਟ ਅਤੇ ਪਾਸਤਾ ਬਣਾਉਣ ‘ਚ ਕੰਮ ਆਉਂਦੀ ਹੈ

ਇਸ ਤੋਂ ਇਲਾਵਾ ਪਰਾਂਠਾ, ਰਾਇਤਾ, ਸਲਾਦ ਅਤੇ ਚੌਲ ਦੀ ਤਰ੍ਹਾਂ ਵਰਤੋਂ ਕੀਤਾ ਜਾਂਦਾ ਹੈ ਕਿਨੋਵਾ ਫਲੈਕਸ ਦੇ ਰੂਪ ‘ਚ, ਭੁੰਨੇ ਦਾਣਿਆਂ ਦੇ ਰੂਪ ‘ਚ ਕੰਮ ਲਿਆ ਜਾਂਦਾ ਹੈ ਜਲ ਨਿਕਾਸ ਯੁਕਤ ਵੱਖ-ਵੱਖ ਜ਼ਮੀਨਾਂ ‘ਚ ਰਬੀ ਦੀ ਫਸਲ ਦੀ ਆਸਾਨੀ ਨਾਲ ਖੇਤੀ ਕੀਤੀ ਜਾ ਸਕਦੀ ਹੈ ਵੈਸੇ ਬਰਾਨੀ ਖੇਤਰ ਲਈ ਇਹ ਫਸਲ ਜ਼ਿਆਦਾ ਉਪਜਾਊ ਹੈ ਅਨੁਕੂਲ ਤਾਪਮਾਨ 18 ਤੋਂ 24 ਡਿਗਰੀ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!