ਇੰਟਰਨੈੱਟ ਦੀ ਦੁਨੀਆਂ ’ਚ ਰੁਜ਼ਗਾਰ
ਵਰਤਮਾਨ ਯੁੱਗ ਤਕਨੀਕੀ ਹੈ ਇੱਥੇ ਤਕਨੀਕ ਦਾ ਇਸਤੇਮਾਲ ਕਰਕੇ ਤੁਸੀਂ ਵੀ ਆਪਣੀ ਰੋਜ਼ਮਰ੍ਹਾ ਨੂੰ ਤੈਅ ਕਰ ਸਕਦੇ ਹੋ, ਨਾਲ ਹੀ ਤਕਨੀਕ ਦੀ ਦੁਨੀਆਂ ’ਚ ਕਦਮ ਰੱਖ ਕੇ ਤੁਸੀਂ ਰੁਜ਼ਗਾਰ ਵੀ ਹਾਸਲ ਕਰ ਸਕਦੇ ਹੋ ਇੰਟਰਨੈੱਟ ਦੀ ਦੁਨੀਆਂ ’ਚ ਤੁਸੀਂ ਘਰ ਬੈਠੇ ਹੀ ਚੰਗਾ-ਖਾਸਾ ਰੁਜ਼ਗਾਰ ਬਣਾ ਸਕਦੇ ਹੋ ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਇੰਟਰਨੈੱਟ, ਇੰਗਲਿਸ਼ ਭਾਸ਼ਾ ਦਾ ਗਿਆਨ ਹੋਵੇ ਅਤੇ ਕੰਪਿਊਟਰ ’ਤੇ ਲਗਾਤਾਰ ਬੈਠਣ ਦੀ ਸਮਰੱਥਾ ਹੋਵੇ ਕਈ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਕਿ ਅਸੀਂ ਘਰ ਬੈਠੇ ਇੰਟਰਨੈੱਟ ਦੀ ਮੱਦਦ ਨਾਲ ਅਸਾਨੀ ਨਾਲ ਚੰਗੀ-ਖਾਸੀ ਰਕਮ ਕਮਾ ਸਕਦੇ ਹਾਂ, ਪਰ ਸੱਚ ਮੰਨੋ, ਇੰਟਰਨੈੱਟ ਦੀ ਦੁਨੀਆਂ ’ਚ ਕਮਾਈ ਦੇ ਕਈ ਮੌਕੇ ਹਨ।
Table of Contents
ਜਾਣਦੇ ਹਾਂ ਕਿਹੜੇ ਤਰੀਕਿਆਂ ਨਾਲ ਤੁਸੀਂ ਬਣਾ ਸਕਦੇ ਹੋ ਐਕਸਟਰਾ ਇਨਕਮ:
ਵਰਚੂਅਲ ਅਸਿਸਟੈਂਟ
ਇਸ ਤਰੀਕੇ ਨਾਲ ਤੁਸੀਂ ਕਿਸੇ ਕੰਪਨੀ ਦੇ ਪ੍ਰਤੀਨਿਧੀ ਦੇ ਰੂਪ ’ਚ ਆੱਨ-ਲਾਈਨ ਮੀਟਿੰਗਾਂ ਕਰਦੇ ਹੋ, ਕਲਾਇੰਟ ਨਾਲ ਸੰਪਰਕ ਕਰਦੇ ਹੋ, ਨਿਵੇਸ਼ਕਾਂ ਨਾਲ ਗੱਲਬਾਤ ਕਰਦੇ ਹੋ ਜਾਂ ਨਵੇਂ ਆਰਡਰ ਹਾਸਲ ਕਰਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਪ੍ਰੈਜੇਂਟੇਸ਼ਨ ਬਣਾਉਣ ਤੋਂ ਲੈ ਕੇ ਵੈੱਬਸਾਈਟ ਦਾ ਵੀ ਧਿਆਨ ਰੱਖਣਾ ਹੁੰਦਾ ਹੈ ਇਹ ਸਾਰੇ ਕੰਮ ਵਰਚੂਅਲ ਅਸਿਸਟੈਂਟ ਦਾ ਕਾਰਜ ਖੇਤਰ ’ਚ ਆਉਂਦੇ ਹਨ, ਹਾਲਾਂਕਿ ਇਸ ਦੇ ਲਈ ਤੁਹਾਡੀ ਸਿੱਖਿਅਕ ਯੋਗਤਾ ਦੇ ਨਾਲ-ਨਾਲ ਕੰਮ ਦੇ ਹੁਨਰ ਦੀ ਵੀ ਭਰਪੂਰ ਜ਼ਰੂਰਤ ਹੋਵੇਗੀ ਜੇਕਰ ਤੁਸੀਂ ਸੰਪਰਕ ਅਤੇ ਸੰਚਾਰ ਦੇ ਨਾਲ ਕੰਪਿਊਟਰ ਅਤੇ ਇੰਟਰਨੈੱਟ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਇਹ ਨੌਕਰੀ ਕਰ ਸਕਦੇ ਹੋ।
ਟਰਾਂਸਲੇਟਰ:
ਇੱਕ ਤੋਂ ਜ਼ਿਆਦਾ ਭਾਸ਼ਾ ਜਾਣਨ ਵਾਲੇ ਲੋਕਾਂ ਲਈ ਇਹ ਕੰਮ ਵਰਦਾਨ ਹੈ ਅੰਗਰੇਜ਼ੀ ਦੇ ਨਾਲ ਭਾਰਤੀ ਭਾਸ਼ਾ ਜਾਂ ਵਿਦੇਸ਼ੀ ਭਾਸ਼ਾ ’ਚ ਮਹਾਰਤ ਤੁਹਾਡੀ ਜੇਬ੍ਹ ਨੂੰ ਕਾਫੀ ਮਜ਼ਬੂਤੀ ਦੇ ਸਕਦੀ ਹੈ ਹਾਲਾਂਕਿ, ਇਸ ਨੌਕਰੀ ਲਈ ਤੁਸੀਂ ਕਿਸੇ ਭਾਸ਼ਾ ਦਾ ਕੋਰਸ ਵੀ ਕਰ ਸਕਦੇ ਹੋ ਕਈ ਕੰਪਨੀਆਂ ਅਜਿਹੀਆਂ ਹਨ, ਜੋ ਟਰਾਂਸਲੇਸ਼ਨ ਦੇ ਕੰਮ ਨੂੰ ਸੰਜੀਦਗੀ ਨਾਲ ਕਰਦੀਆਂ ਹਨ ਇਸ ’ਚ ਕਿਤਾਬਾਂ ਤੋਂ ਲੈ ਕੇ ਸੋਧ ਪੱਤਰ ਤੱਕ ਸ਼ਾਮਲ ਹਨ ਇਸ ਤੋਂ ਇਲਾਵਾ ਤੁਸੀਂ ਕਈ ਵੈੱਬਸਾਈਟਾਂ ਜ਼ਰੀਏ ਫ੍ਰੀਲਾਸਿੰਗ ਕਰਕੇ 1 ਤੋਂ 5 ਰੁਪਏ ਪ੍ਰਤੀ ਸ਼ਬਦ ਕਮਾ ਸਕਦੇ ਹੋ।
ਬਲਾੱਗਿੰਗ:
ਆਪਣੇ ਬਲੱਾਗ ਜ਼ਰੀਏ ਕਮਾਈ ਲਈ ਤੁਹਾਨੂੰ ਉਸ ਦੇ ਗੂਗਲ ਐਡ ਸੈਂਸ ਨਾਲ ਜੁੜਨਾ ਹੋਵੇਗਾ ਇਸ ਤੋਂ ਬਾਅਦ ਹੀ ਤੁਹਾਨੂੰ ਐਡ ਮਿਲਣੀ ਸੰਭਵ ਹੋ ਸਕੇਗੀ ਹਾਲਾਂਕਿ, ਇਸ ਦੇ ਲਈ ਗੂਗਲ ਦੀ ਮਨਜ਼ੂਰੀ ਜ਼ਰੂਰੀ ਹੈ, ਸ਼ੁਰੂਆਤ ’ਚ ਘੱਟ ਕਮਾਈ ਦੇ ਬਾਵਜ਼ੂਦ ਕੁਝ ਸਮੇਂ ’ਚ ਚੰਗੀ ਕਮਾਈ ਕੀਤੀ ਜਾ ਸਕਦੀ ਹੈ ਆਪਣੇ ਬਲੱਾਗ ਤੋਂ ਕਮਾਈ ਵਧਾਉਣ ਲਈ ਤੁਸੀਂ ਮਾਰਕਟਿੰਗ ਟੂਲਸ ਦਾ ਸਹਾਰਾ ਵੀ ਲੈ ਸਕਦੇ ਹੋ ਐਡ ਲਈ ਤੁਹਾਨੂੰ 2 ਤੋਂ 15 ਹਜ਼ਾਰ ਰੁਪਏ ਮਿਲਦੇ ਹਨ ਹਾਲਾਂਕਿ, ਇਹ ਤੁਹਾਡੇ ਬਲਾੱਗ ਦੀ ਰੀਡਰਸ਼ਿਪ, ਲੋਕੇਸ਼ਨ, ਪਾਪੂਲੈਰਿਟੀ ਅਤੇ ਪਹੁੰਚ ’ਤੇ ਨਿਰਭਰ ਕਰਦਾ ਹੈ।
ਆੱਨ-ਲਾਈਨ ਵਿੱਕਰੀ:
ਈ-ਕਾਮਰਸ ਪਲੇਟਫਾਰਮ ’ਤੇ ਕਈ ਵੈੱਬਸਾਈਟਾਂ ਅਜਿਹੀਆਂ ਹਨ, ਜੋ ਸਿੰਗਲ ਵਿਕਰੇਤਾਵਾਂ ਨੂੰ ਵੀ ਮੌਕਾ ਦਿੰਦੀਆਂ ਹਨ ਪਰ ਇਸ ਦੇ ਲਈ ਤੁਹਾਨੂੰ ਆਪਣਾ ਸਟਾਕ ਪਹਿਲਾਂ ਤੋਂ ਹੀ ਤਿਆਰ ਰੱਖਣਾ ਹੋਵੇਗਾ, ਜਿਸ ’ਚ ਤੁਹਾਨੂੰ ਪ੍ਰੋਡਕਟ ਦੀ ਕੀਮਤ ਵੀ ਤੈਅ ਕਰਨੀ ਹੋਵੇਗੀ ਇਸ ਤਰੀਕੇ ਨਾਲ ਹੋਣ ਵਾਲੀ ਕਮਾਈ ਦਾ ਅੰਦਾਜ਼ਾ ਲਾ ਪਾਉਣਾ ਮੁਸ਼ਕਿਲ ਹੈ ਆਪਣੇ ਪ੍ਰੋਡਕਟ ਦੀ ਵਿਕਰੀ ਲਈ ਤੁਹਾਨੂੰ ਆਪਣੀ ਸਾਈਟ ਬਣਾਉਣੀ ਹੋਵੇਗੀ ਜਾਂ ਫਿਰ ਹੋਰ ਪੋਰਟਲ ਨਾਲ ਜੁੜਨਾ ਹੋਵੇਗਾ, ਦੂਜੇ ਪੋਰਟਲ ਤੁਹਾਡੀ ਹਰ ਸੇਲ ਤੋਂ ਇੱਕ ਛੋਟਾ ਹਿੱਸਾ ਆਪਣੇ ਕੋਲ ਰੱਖਣਗੇ ਅਜਿਹੀ ਸਥਿਤੀ ’ਚ ਜ਼ਿਆਦਾ ਵਿੱਕਰੀ ਲਈ ਤੁਹਾਨੂੰ ਕਿਸੇ ਪ੍ਰਸਿੱਧ ਪੋਰਟਲ ਨਾਲ ਹੀ ਜੁੜਨਾ ਚਾਹੀਦਾ ਹੈ।
ਯੂ-ਟਿਊਬ ਵੀਡੀਓਜ਼:
ਯੂ-ਟਿਊਬ ਵੀਡੀਓਜ਼ ਦਾ ਕਾਰੋਬਾਰ ਇਨ੍ਹਾਂ ਦਿਨਾਂ ’ਚ ਕਾਫ਼ੀ ਤੇਜੀ ਫੜ ਰਿਹਾ ਹੈ ਸਾਧਾਰਨ ਜਿਹੇ ਕੈਮਰੇ ਨਾਲ ਵੀ ਕੀਤੀ ਗਈ ਵੀਡੀਓ ਸ਼ੂਟ ਧੜੱਲੇ ਨਾਲ ਚੱਲਦੀ ਹੈ, ਜੇਕਰ ਕੰਨਟੈਂਟ ਅਤੇ ਵਿਸ਼ੇ ਸ਼ਾਨਦਾਰ ਹੋਣ ਹਾਲਾਂਕਿ, ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਨਿਸ਼ਚਿਤ ਵਿਸ਼ੇ ’ਤੇ ਹੀ ਵੀਡੀਓਜ਼ ਬਣਾਓ ਇਸ ਤਰਕੀਬ ਨਾਲ ਤੁਸੀਂ ਹਰ 100 ਵਿਊਜ਼ ਲਈ 200 ਤੋਂ 300 ਰੁਪਏ ਕਮਾ ਸਕਦੇ ਹੋ ਐਡਾਂ ਦੀ ਰਫ਼ਤਾਰ ਤੁਹਾਡੇ ਚੈਨਲ ’ਤੇ ਆਉਣ ਵਾਲੇ ਕਲਿਕਸ ’ਤੇ ਨਿਰਭਰ ਕਰਦੀ ਹੈ।
ਵੈੱਬ ਡਿਵੈਲਪਮੈਂਟ:
ਜੇਕਰ ਤੁਹਾਨੂੰ ਵੈੱਬ ਡਿਜ਼ਾਇਨ ਅਤੇ ਕੋਡਿੰਗ ਦੀ ਜਾਣਕਾਰੀ ਹੈ, ਤਾਂ ਤੁਸੀਂ ਘਰ ਤੋਂ ਵੈੱਬ ਡਿਵੈਲਪਮੈਂਟ ਦਾ ਕੰਮ ਸ਼ੁਰੂ ਕਰ ਸਕਦੇ ਹੋ ਜੇਕਰ ਤੁਸੀਂ ਇਸ ਕੰਮ ਦੇ ਮਹਾਰਥੀ ਨਹੀਂ ਵੀ ਹੋ, ਤਾਂ ਆੱਨ-ਲਾਈਨ ਕਲਾਸਾਂ ਜ਼ਰੀਏ ਤੁਸੀਂ ਇਸ ਨੂੰ ਮੁਫ਼ਤ ਵੀ ਸਿੱਖ ਸਕਦੇ ਹੋ ਕਈ ਕੰਪਨੀਆਂ ਇਸ ਕੰਮ ਨੂੰ ਆਊਟਸੋਰਸ ਕਰਦੀਆਂ ਹਨ ਇਸ ਕੰਮ ਨੂੰ ਅਸਾਨੀ ਨਾਲ ਲੱਭਿਆ ਜਾ ਸਕਦਾ ਹੈ, ਪਰ ਸਭ ਤੋਂ ਅਹਿਮ ਗੱਲ ਹੈ ਕਿ ਕੰਮ ਨੂੰ ਡੈਡ-ਲਾਈਨ ਅੰਦਰ ਹੀ ਖ਼ਤਮ ਕਰਨਾ ਹੋਵੇਗਾ, ਇਸ ਤਰ੍ਹਾਂ ਦੇ ਕੰਮ ਦੇ ਪ੍ਰੋਜੈਕਟ ਨਾਲ ਤੁਸੀਂ 20,000 ਰੁਪਏ ਤੋਂ 1 ਲੱਖ ਰੁਪਏ ਤੱਕ ਕਮਾ ਸਕਦੇ ਹੋ।
ਕੰਨਟੈਂਟ ਰਾਈਟਿੰਗ:
ਫ੍ਰੀਲਾਂਸਿੰਗ ਦੀ ਗੱਲ ਆਉਂਦੇ ਹੀ ਲੋਕਾਂ ਦੇ ਦਿਮਾਗ ’ਚ ਕੰਨਟੈਂਟ ਰਾਈਟਿੰਗ ਹੀ ਖਿਆਲ ਆਉਂਦਾ ਹੈ ਬਹੁਤ ਜ਼ਿਆਦਾ ਡਿਮਾਂਡ ’ਚ ਹੋਣ ਦੇ ਕਾਰਨ ਬਹੁਤ ਸਾਰੀਆਂ ਫਰਮਾਂ ਨੇ ਇਸ ’ਚ ਹੱਥ ਪਾਏ ਹੋਏ ਹਨ ਚੰਗੇ ਅਤੇ ਫਰੈਸ਼ ਕੰਨਟੈੱਟ ਲਈ ਕੋਈ ਉਮਰ ਸੀਮਾ ਨਹੀਂ ਹੈ, ਤੁਸੀਂ ਜਿੰਨੇ ਲੋਕਾਂ ਨੂੰ ਖਿੱਚ ਸਕਦੇ ਹੋ, ਓਨਾ ਹੀ ਕਮਾ ਸਕਦੇ ਹੋ ਗਰਾਮਰ ’ਤੇ ਪਕੜ ਅਤੇ ਲੇਖਨੀ ’ਚ ਮਜ਼ਬੂਤੀ ਦੇ ਨਾਲ-ਨਾਲ ਸ਼ਬਦਾਂ ਦੇ ਲਗਾਅ ਦੇ ਜ਼ਰੀਏ ਤੁਸੀਂ ਅਸਾਨੀ ਨਾਲ ਕਮਾਈ ਕਰ ਸਕਦੇ ਹੋ, ਇਸ ਕੰਮ ਨਾਲ ਤੁਸੀਂ 8,000 ਰੁਪਏ ਤੋਂ 25,000 ਰੁਪਏ ਹਰ ਮਹੀਨੇ ਤੱਕ ਅਸਾਨੀ ਨਾਲ ਕਮਾ ਸਕਦੇ ਹੋ।
ਡੇਟਾ ਐਂਟਰੀ:
ਆਟੋਮੈਟਿਕ ਹੋ ਜਾਣ ਦੇ ਕਾਰਨ ਇਹ ਕੰਮ ਕਾਫ਼ੀ ਪ੍ਰਭਾਵਿਤ ਹੋਇਆ ਹੈ ਹਾਲਾਂਕਿ, ਇਸ ’ਚ ਹੁਣ ਵੀ ਕਈ ਮੌਕੇ ਹਨ ਕਿਉਂਕਿ ਭਾਰਤ ਤਕਨੀਕੀ ਰੂਪ ਨਾਲ ਜ਼ਿਆਦਾ ਮਜ਼ਬੂਤ ਨਹੀਂ ਹੈ ਇਸ ਦੇ ਲਈ ਕਿਸੇ ਖਾਸ ਹੁਨਰ ਦੀ ਜ਼ਰੂਰਤ ਨਹੀਂ ਤੁਹਾਨੂੰ ਸਿਰਫ਼ ਜਗ੍ਹਾ ’ਤੇ ਸਹੀ ਡੇਟਾ ਭਰਨਾ ਹੈ ਜੇਕਰ ਤੁਹਾਡੇ ਕੋਲ ਕੰਪਿਊਟਰ, ਇੰਟਰਨੈੱਟ, ਤੇਜ਼ ਟਾਈਪਿੰਗ ਸਪੀਡ, ਸਮਾਂ ਹੋਰ ਚੰਗਾ ਹੈ, ਤਾਂ ਤੁਸੀਂ ਇਸ ਕੰਮ ਨੂੰ ਚੁਣ ਕੇ 300 ਰੁਪਏ ਤੋਂ 1500 ਰੁਪਏ ਪ੍ਰਤੀ ਘੰਟਾ ਤੱਕ ਕਮਾ ਸਕਦੇ ਹੋ।