ਸਰਦ ਰੁੱਤ ਦਾ ਅੰਮ੍ਰਿਤ ਹੈ ਗੁੜ (Jaggery winter) ਆਯੁਰਵੇਦ ਗ੍ਰੰਥਾਂ ਅਨੁਸਾਰ ‘ਗੁੜ’ ’ਚ ਸਿਰਫ ਮਿਠਾਸ ਹੀ ਨਹੀਂ ਹੈ ਸਗੋਂ ਇਸ ’ਚ ਪਿੱਤਨਾਸ਼ਕ, ਖੂਨਸੋਧਕ, ਪ੍ਰਮੇਹਨਾਸ਼ਕ, ਥਕਾਵਟ ਨਾਸ਼ਕ ਆਦਿ ਕਈ ਗੁਣ ਹਨ ‘ਰਾਜਨਿਘੰਟੁ’ ਨਾਮਕ ਆਯੁਰਵੇਦ ਗ੍ਰੰਥ ਅਨੁਸਾਰ ਗੁੜ ਦਿਲ ਲਈ ਹਿੱਤਕਾਰਕ, ਤ੍ਰਿਦੋਸ਼ਨਾਸ਼ਕ, ਖਾਰਿਸ਼ ਆਦਿ ਚਮੜੀ ਰੋਗ ਨਾਸ਼ਕ ਅਤੇ ਮਲਮੂਤਰ ਦੇ ਕਈ ਦੋਸ਼ਾਂ ਨੂੰ ਵੀ ਨਸ਼ਟ ਕਰਨ ਵਾਲਾ ਹੁੰਦਾ ਹੈ। ਹਰੀਤੀ ਰਿਸ਼ੀ ਵੱਲੋਂ ਰਚਿਤ ‘ਹਰੀਤੀ ਸੰਹਿਤਾ’ ਅਨੁਸਾਰ ‘ਗੁੜ’ ਤਪਦਿਕ ਰੋਗ (ਟੀਬੀ), ਖੰਘ, ਅਲਸਰ, ਕਮਜ਼ੋਰੀ, ਪੀਲੀਆ ਅਤੇ ਖੂਨ ਦੀ ਕਮੀ (ਅਨੀਮੀਆ) ਆਦਿ ਕਈ ਰੋਗਾਂ ਨੂੰ ਨਸ਼ਟ ਕਰਨ ਵਾਲਾ ਅਮ੍ਰਿਤ ਸਮਾਨ ਪਦਾਰਥ ਹੈ ਡਲੀਵਰੀ ਤੋਂ ਬਾਅਦ ਔਰਤਾਂ ਦੇ ਸਰੀਰ ’ਚ ਫਿਰ ਖੂਨ ਦੇ ਸੰਚਾਰ ਲਈ ਗੁੜ ਅਤੇ ਮੇਵੇ ਦੇ ਲੱਡੂ ਜਾਂ ਗੁੜ ਦੇ ਨਾਲ ਅਲਸੀ ਦਾ ਲੱਡੂ ਦਿੱਤਾ ਜਾਂਦਾ ਹੈ।
ਗੁੜ ਸਿਰਫ ਪੋਸ਼ਣ ਹੀ ਨਹੀਂ ਕਰਦਾ ਸਗੋਂ ਸਰੀਰ ਨੂੰ ਰੋਗਾਂ ਨਾਲ ਲੜਨ ਯੋਗ ਵੀ ਬਣਾਉਂਦਾ ਹੈ ਇਹ ਬੱਚਿਆਂ ਦੇ ਸੋਕੜਾ ਰੋਗ ’ਚ ਵੀ ਲਾਭਦਾਇਕ ਹੈ ਗੁੜ ’ਚ ਮੌਜ਼ੂਦ ਭਰਪੂਰ ਮਾਤਰਾ ’ਚ ਵਿਟਾਮਿਨ ‘ਏ’ ਰਤੌਂਧੀ, ਪੇਚਿਸ਼, ਤਪਦਿਕ, ਜਲੋਦਰ, ਅੰਤੜੀਆਂ ਦੀ ਸੋਜ, ਦੰਦ, ਗਲੇ ਅਤੇ ਫੇਫੜੇ ਦੇ ਰੋਗਾਂ ਲਈ ਲਾਭਦਾਇਕ ਹੈ ਗੁੜ ’ਚ ਮੌਜੂਦ ‘ਬੀ’ ਕੰਪਲੈਕਸ, ਸਰੀਰਕ ਕਮਜ਼ੋਰੀ, ਦਿਲ ਦੀ ਕਮਜ਼ੋਰੀ, ਲਿਵਰ, ਗੁਰਦੇ ਅਤੇ ਪਾਚਣ ਸੰਸਥਾਨ ਦੀ ਕਮਜ਼ੋਰੀ ਅਤੇ ਨਾੜਾਂ ਸਬੰਧੀ ਰੋਗਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ ਸਰਦੀ ’ਚ ਗੁੜ ਅਤੇ ਤਿਲ ਦੇ ਲੱਡੂ, ਗੱਚਕ ਖਾਣ ਨਾਲ ਸਰੀਰ ਸਿਹਤਮੰਦ ਅਤੇ ਨਿਰੋਗ ਰਹਿੰਦਾ ਹੈ ਅਤੇ ਜ਼ੁਕਾਮ, ਖੰਘ ਆਦਿ ਰੋਗ ਨਹੀਂ ਹੁੰਦੇ।
ਭੋਜਨ ਤੋਂ ਬਾਅਦ ਗੁੜ ਅਤੇ ਤਿਲ ਦੇ ਬਣੇ ਲੱਡੂ, ਗੁੜ ਅਤੇ ਤਿਲ ਦੀ ਬਣੀ ਪਾਪੜੀ, ਗੱਚਕ ਆਦਿ ਜਾਂ ਗੁੜ ਨਾਲ ਬਣੇ ਵੱਖ-ਵੱਖ ਪਦਾਰਥਾਂ ਨੂੰ ਖਾਣ ਨਾਲ ਭੋਜਨ ਪਚ ਜਾਂਦਾ ਹੈ ਸਵੇਰੇ ਨਾਸ਼ਤੇ ’ਚ ਗੁੜ ਦਾ ਕੜਾਹ ਖਾਣ ਨਾਲ ਸਰੀਰਕ ਵਾਧੇ ਦੇ ਨਾਲ ਚਿਹਰੇ ’ਤੇ ਨਿਖਾਰ ਆ ਜਾਂਦਾ ਹੈ ਗੁੜ ਅਤੇ ਕਣਕ ਦੇ ਆਟੇ ਨਾਲ ਰਾਬੜੀ ਬਣਾ ਕੇ ਖਾਣ ਨਾਲ ਸਰੀਰ ’ਚ ਨਵੇਂ ਜੀਵਨ ਦਾ ਸੰਚਾਰ ਹੋ ਜਾਂਦਾ ਹੈ ਇਸ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਬਾਦਾਮ, ਮੇਵਾ ਆਦਿ ਵੀ ਮਿਲਾਇਆ ਜਾ ਸਕਦਾ ਹੈ।
ਕਿਸੇ ਵੀ ਕਾਰਨ ਕਰਕੇ ਜੀ ਕੱਚਾ ਹੁੰਦਾ ਹੋਵੇ, ਸਿਰ ਚਕਰਾਉਂਦਾ ਹੋਵੇ ਤਾਂ ਗੁੜ ਦੇ ਪਾਣੀ ’ਚ ਥੋੜ੍ਹਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਤੁਰੰਤ ਲਾਭ ਹੁੰਦਾ ਹੈ ਸਰਦੀ ਤੋਂ ਜਾਂ ਹੋਰ ਕਿਸੇ ਵੀ ਕਾਰਨ ਨਾਲ ਗਲਾ ਖਰਾਬ ਹੋ ਜਾਣ, ਗਲਾ ਬੈਠ ਜਾਣ ’ਤੇ, ਆਵਾਜ਼ ਦੱਬ ਜਾਣ ’ਤੇ ਦੋ ਦਾਣੇ ਕਾਲੀ ਮਿਰਚ (ਗੋਲਾਕੀ), ਪੰਜਾਹ ਗ੍ਰਾਮ ਗੁੜ ਨਾਲ ਖਾਣ ਨਾਲ ਗਲੇ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਹਨ
ਪਤਲੇ ਦਸਤ ਲੱਗਣ ਅਤੇ ਤੇਜ਼ ਬੁਖਾਰ ਕਾਰਨ ਸਰੀਰ ’ਚ ਪਾਣੀ ਦੀ ਕਮੀ ਹੋਣ ’ਤੇ ਗੁੜ ਦੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪਿਆਉਣ ਨਾਲ ਤੁਰੰਤ ਰਾਹਤ ਮਿਲਦੀ ਹੈ ਜਿਹੜੇ ਲੋਕਾਂ ਨੂੰ ਸੂਰਜ ਨਿੱਕਲਣ ਤੋਂ ਪਹਿਲਾਂ ਸਿਰਦਰਦ ਹੁੰਦਾ ਹੈ।
ਉਨ੍ਹਾਂ ਨੂੰ ਸਵੇਰੇ ਥੋੜ੍ਹੇ ਜਿਹੇ ਗੁੜ ’ਚ ਗਾਂ ਦਾ ਘਿਓ ਮਿਲਾ ਕੇ ਖੁਆਉਣ ਨਾਲ ਚਮਤਕਾਰੀ ਲਾਭ ਹੁੰਦਾ ਹੈ। ਸਧਾਰਨ ਖੰਘ ’ਚ ਗੁੜ ’ਚ ਪੀਸੀ ਕਾਲੀ ਮਿਰਚ ਨੂੰ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਦਿਨ ’ਚ ਦੋ-ਤਿੰਨ ਵਾਰ ਚੂਸਦੇ ਰਹਿਣ ਨਾਲ ਖੰਘ ਦੂਰ ਹੋ ਜਾਂਦੀ ਹੈ। ਸੁੱਕੀ ਖੰਘ ਜਾਂ ਦਮੇ ਦੀ ਬਿਮਾਰੀ ’ਚ ਗੁੜ੍ਹ ’ਚ ਸਰ੍ਹੋਂ ਦਾ ਤੇਲ ਮਿਲਾ ਕੇ ਚੱਟਣ ਨਾਲ ਲਾਭ ਹੁੰਦਾ ਹੈ ਦਵਾਈ ਲਈ ਪੁਰਾਣੇ ਗੁੜ ਨੂੰ ਹੀ ਲੈਣਾ ਚਾਹੀਦਾ ਹੈ। ਗਰਭ ਅਵਸਥਾ ’ਚ ਗੁੜ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਖੂਨ ਸਬੰਧੀ ਵਿਕਾਰਾਂ ’ਚ ਅਤੇ ਖੂਨ ਦੇ ਰਿਸਾਅ ਦੀ ਸਥਿਤੀ ’ਚ ਵੀ ਗੁੜ ਦੀ ਵਰਤੋਂ ਵਰਜਿਤ ਹੁੰਦੀ ਹੈ ਇਕੱਠਾ ਜ਼ਿਆਦਾ ਮਾਤਰਾ ’ਚ ਅਤੇ ਦੁੱਧ ਨਾਲ ਗੁੜ ਨਹੀਂ ਖਾਣਾ ਚਾਹੀਦਾ
-ਆਰਤੀ ਰਾਣੀ
Jaggery ਗੁੜ ਦੀ ਚਾਹ
ਸਰਦੀ ਤੋਂ ਬਚਾਅ ਲਈ ਗੁੜ ਦੀ ਚਾਹ ਉੱਤਮ ਮੰਨੀ ਜਾਂਦੀ ਹੈ ਉੱਬਲਦੇ ਹੋਏ ਪਾਣੀ ’ਚ ਕਾਲੀ ਮਿਰਚ ਅਤੇ ਸੁੰਢ ਦਾ ਚੌਥਾਈ ਚਮਚ ਪੀਸ ਕੇ ਪਾਓ ਅਤੇ ਕੁਝ ਦੇਰ ਬਾਅਦ ਪੁਰਾਣੇ ਗੁੜ ਦੀ ਇੱਕ ਛੋਟੀ ਡਲੀ ਲਗਭਗ ਵੀਹ ਗ੍ਰਾਮ ਪਾ ਦਿਓ ਜਦੋਂ ਗੁੜ ਪਿਘਲ ਜਾਵੇ ਤਾਂ ਚਾਰ ਪੱਤੇ ਤੁਲਸੀ ਦੇ ਪਾ ਕੇ ਲਾਹ ਕੇ ਛਾਣ ਲਓ ਗੁੜ ਦੀ ਇਹ ਚਾਹ ਤੁਹਾਡਾ ਸਰਦੀ ਤੋਂ ਪੂਰਾ ਬਚਾਅ ਕਰੇਗੀ ਤੁਹਾਨੂੰ ਜ਼ੁਕਾਮ ਹੋ ਗਿਆ ਹੈ, ਨੱਕ ਵਗਣ ਲੱਗਾ ਹੈ, ਸਿਰ ਦਰਦ ਹੋਣ ਲੱਗਾ ਹੈ ਤਾਂ ਉਸ ਸਥਿਤੀ ਤੋਂ ਜਲਦ ਆਰਾਮ ਪਹੁੰਚਾਉਣ ਲਈ ਗੁੜ ਦੀ ਚਾਹ ਚਮਤਕਾਰੀ ਸਿੱਧ ਹੋਵੇਗੀ।