ਅੱਜ ਦਾ ਦਿਨ ਮੁਸ਼ਕਲ ਹੈ, ਕੱਲ੍ਹ ਹੋਰ ਮੁਸ਼ਕਲ ਹੋਵੇਗਾ, ਪਰ ਪਰਸੋਂ ਖੂਬਸੂਰਤ ਹੋਵੇਗਾ
‘ਜਦੋਂ ਮੇਰੇ ਡੈਸਕ ’ਤੇ ਕੋਈ ਆਈਡਿਆ ਪਹੁੰਚਦਾ ਹੈ ਅਤੇ ਸਾਰਿਆਂ ਨੂੰ ਲੱਗਦਾ ਹੈ ਕਿ ਇਹ ਬਿਹਤਰੀਨ ਹੈ, ਤਾਂ ਮੈਂ ਆਮ ਤੌਰ ’ਤੇ ਉਸ ਨੂੰ ਕਚਰੇ ਦੇ ਡੱਬੇ ’ਚ ਸੁੱਟ ਦਿੰਦਾ ਹਾਂ ਉਹ ਚੰਗਾ ਕਿਵੇਂ ਹੋ ਸਕਦਾ ਹੈ ਜਦੋਂ ਸਾਰੇ ਉਸ ਨੂੰ ਵਧੀਆ ਮੰਨ ਰਹੇ ਹਨ ਕਿਸੇ ਆਈਡਿਆ ਬਾਰੇ ਜਦੋਂ ਸਭ ਕਹਿੰਦੇ ਹਨ ਕਿ ਇਹ ਬੇਹੱਦ ਮੁਸ਼ਕਲ ਹੈ, ਤਾਂ ਮੈਂ ਉਸ ਨੂੰ ਹੀ ਚੁਣਦਾ ਹੈ ਅਤੇ ਸੋਚਦਾ ਹਾਂ ਕਿ ਕਿਵੇਂ ਇਸ ਨੂੰ ਵੱਖ ਤਰ੍ਹਾਂ ਕੀਤਾ ਜਾਵੇ ਮੈਂ ਹਮੇਸ਼ਾ ਖੁਦ ਨੂੰ ਕਹਿੰਦਾ ਹਾਂ ਕਿ ਅੱਜ ਮੁਸ਼ਕਲ ਦਿਨ ਹੈ,
ਕੱਲ੍ਹ ਹਾਲਾਤ ਜ਼ਿਆਦਾ ਖਰਾਬ ਹੋਣਗੇ ਅਤੇ ਸਭ ਤੋਂ ਮੁਸ਼ਕਲ ਦਿਨ ਸਾਬਤ ਹੋਵੇਗਾ, ਪਰ ਪਰਸੋਂ ਬੇਹੱਦ ਖੂਬਸੂਰਤ ਹੋਵੇਗਾ ਜ਼ਿਆਦਾਤਰ ਲੋਕ ਕੱਲ੍ਹ ਸ਼ਾਮ ਤੱਕ ਹੀ ਹਾਰ ਮੰਨ ਲੈਂਦੇ ਹਨ ਤੁਹਾਨੂੰ ਖੂਬ ਮਿਹਨਤ ਕਰਨ ਦੀ ਜ਼ਰੂਰਤ ਹੈ, ਹਰ ਦਿਨ ਆਉਣ ਵਾਲੀਆਂ ਦਿੱਕਤਾਂ ਦੀ ਦਰਅਸਲ ਤੁਹਾਡੀ ਟ੍ਰੇਨਿੰਗ ਹੈ ਜਦੋਂ ਤੁਸੀਂ ਗ੍ਰੈਜੂਏਟ ਹੋ ਜਾਓਂਗੇ, ਜਦੋਂ ਤੁਹਾਡੇ ਸਿੱਖਣ ਦਾ ਕਰੀਅਰ ਸ਼ੁਰੂ ਹੋਵੇਗਾ, ਜੋ ਵੀ ਸਰਟੀਫਿਕੇਟ ਤੁਹਾਡੇ ਕੋਲ ਹੋਵੇਗਾ, ਉਹ ਸਿਰਫ਼ ਤੁਹਾਡੇ ਪੇਰੈਂਟਸ ਵੱਲੋਂ ਭਰੀ ਗਈ ਫੀਸ ਦੀ ਵਜ੍ਹਾ ਨਾਲ ਤੁਹਾਡੇ ਹੱਥ ’ਚ ਹੋਵੇਗਾ ਅਸਲੀ ਚੁਣੌਤੀ ਇਸ ਤੋਂ ਬਾਅਦ ਸ਼ੁਰੂ ਹੋਵੇਗੀ, ਜਦੋਂ ਤੁਸੀਂ ਜੀਵਨ ’ਚ ਪ੍ਰਵੇਸ਼ ਕਰੋਂਗੇ ਉਦੋਂ ਹੋਵੇਗੀ ਤੁਹਾਡੀ ਅਸਲੀ ਪ੍ਰੀਖਿਆ ਇਹ ਜ਼ਿੰਦਗੀ ਹੈ
ਤੁਹਾਡੇ ’ਚ ਸਿਰਫ਼ ਇਹ ਕਨਫੀਡੈਂਸ ਹੋਣਾ ਚਾਹੀਦਾ ਹੈ ਕਿ ਜੇਕਰ ਮਾਸਕੋ ਯੂਨੀਵਰਸਿਟੀ ਦੇ ਸਟੂਡੈਂਟ ਸਫ਼ਲ ਨਹੀਂ ਹੋਣਗੇ ਤਾਂ ਦੁਨੀਆਂ ਦੇ 99.5 ਫੀਸਦੀ ਸਫਲ ਨਹੀਂ ਹੋ ਸਕਦੇ ਤੁਹਾਨੂੰ 20 ਤੋਂ 30 ਸਾਲ ਦੀ ਉਮਰ ਵਾਲਿਆਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਚੰਗੀ ਕੰਪਨੀ ਦੀ ਤਲਾਸ਼ ’ਚ ਨਾ ਰਹੋ, ਚੰਗੇ ਬਾਸ ਨਾਲ ਕੰਮ ਕਰੋ ਉਨ੍ਹਾਂ ਤੋਂ ਖੂਬ ਸਿੱਖੋ ਜਦੋਂ 30 ਤੋਂ 40 ਦੀ ਉਮਰ ਦੇ ਵਿੱਚੋ ਹੋ, ਤਾਂ ਖੁਦ ਦਾ ਕੁਝ ਕਰਨ ਦੀ ਕੋਸ਼ਿਸ਼ ਕਰੋ ਜਦੋਂ ਉਮਰ 40 ਤੋਂ 50 ’ਚ ਹੋਵੇ ਤਾਂ ਉਹ ਕੰਮ ਕਰੋ ਜਿਸ ’ਚ ਤੁਸੀਂ ਚੰਗੇ ਹੋ ਵੀਹ ਸਾਲ ਤੁਸੀਂ ਕਿਸੇ ਚੀਜ਼ ਨੂੰ ਸਿੱਖਣ ’ਚ ਗੁਜ਼ਾਰੇ ਹੋਣਗੇ ਤਾਂ ਤੁਸੀਂ ਉਸ ’ਚ ਚੰਗੇ ਹੋਵੋਂਗੇ ਹੀ ਜਦੋਂ 50 ਤੋਂ 60 ਸਾਲ ਦੀ ਉਮਰ ਹਾਸਲ ਕਰ ਲਵੋਂ ਤਾਂ ਨੌਜਵਾਨਾਂ ਨੂੰ ਸਹਿਯੋਗ ਕਰਨ ’ਚ ਸਮਾਂ ਗੁਜ਼ਾਰੋ 60 ਤੋਂ ਬਾਅਦ ਤਾਂ ਤੁਸੀਂ ਪੋਤੇ-ਪੋਤੀਆਂ ਨਾਲ ਸਮਾਂ ਗੁਜਾਰੋ ਲੋਕ ਕਹਿੰਦੇ ਹਨ
ਕਿ ਅੱਜ ਦੇ ਦੌਰ ’ਚ ਬਾਜ਼ਾਰ ਅਸਾਨ ਨਹੀਂ ਰਿਹਾ, ਕੰਪੀਟੀਸ਼ਨ ਵਧ ਗਿਆ ਹੈ, ਵਪਾਰ ਦਿੱਕਤਾਂ ਨਾਲ ਭਰਿਆ ਹੈ… ਤਾਂ ਮੇਰਾ ਜਵਾਬ ਹੁੰਦਾ ਹੈ ਅਜਿਹਾ ਹਮੇਸ਼ਾ ਤੋਂ ਹੀ ਸੀ ਬਾਜ਼ਾਰ ਕਦੇ ਅਸਾਨ ਨਹੀਂ ਰਿਹਾ ਤੁਸੀਂ ਸਿਰਫ਼ ਕੰਨਫੀਡੈਂਸ ਦੇ ਦਮ ’ਤੇ ਚੰਗਾ ਨਹੀਂ ਕਰ ਸਕਦੇ, ਇੱਕ ਚੰਗੀ ਟੀਮ ਬਣਾਉਣਾ ਵੀ ਜ਼ਰੂਰੀ ਹੈ ਤੁਸੀਂ ਹਰ ਕੰਮ ਨਹੀਂ ਕਰ ਸਕਦੇ, ਜਿਵੇਂ ਮੈਂ ਟੈਕਨੀਕਲ ਮਾਮਲਿਆਂ ’ਚ ਘੱਟ ਜਾਣਕਾਰ ਹਾਂ ਤਾਂ ਮੈਂ ਟੈਕਨੀਕਲ ਟੀਮ ਤਿਆਰ ਕੀਤੀ ਅਤੇ ਮੈਂ ਉਨ੍ਹਾਂ ਦੀ ਸੁਣਦਾ ਹਾਂ ਆਪਣੀ ਸੋਚ ਨਾਲ ਮੇਲ ਖਾਣ ਵਾਲੇ ਲੋਕਾਂ ਦੇ ਨਾਲ ਰਹੋ ਯਾਦ ਰੱਖੋ, ਤੁਹਾਡੇ ਲਈ ਸਿਰਫ਼ ਦੋ ਸਮੂਹਾਂ ਦੀ ਰਾਏ ਮਹੱਤਵਪੂਰਨ ਹੈ ਇੱਕ ਤਾਂ ਉਹ ਜੋ ਤੁਹਾਡੇ ਗਾਹਕ ਹਨ,
ਦੂਜੇ ਉਹ ਲੋਕ ਜੋ ਤੁਹਾਡੇ ਨਾਲ ਕੰਮ ਕਰ ਰਹੇ ਹਨ ਗਾਹਕ ਜੇਕਰ ਤੁਹਾਡੇ ਕੰਮ ਤੋਂ ਖੁਸ਼ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਜੇਕਰ ਤੁਹਾਡੇ ਨਾਲ ਕੰਮ ਕਰਨ ਵਾਲਿਆਂ ਨੂੰ ਯਕੀਨ ਹੈ ਕਿ ਟਾਰਗੇਟ ਹਾਸਲ ਹੋਵੇਗਾ ਤਾਂ ਜ਼ਰੂਰ ਹੋਵੇਗਾ ਇਨ੍ਹਾਂ ਤੋਂ ਇਲਾਵਾ ਕਿਸੇ ਦੀ ਰਾਏ ਮਾਇਨੇ ਨਹੀਂ ਰੱਖਦੀ, ਫਿਰ ਉਹ ਐਡਵਾਇਜ਼ਰ ਹੋਵੇ ਜਾਂ ਲਾਇਰ ਭਵਿੱਖ ਦਾ ਕੋਈ ਐਕਸਪਰਟ ਨਹੀਂ ਹੁੰਦਾ, ਸਭ ਬੀਤੇ ਕੱਲ੍ਹ ਦੇ ਐਕਸਪਰਟ ਹੁੰਦੇ ਹਨ
ਕਸਟਮਰ ਅਤੇ ਟੀਮ ਦਾ ਤੁਹਾਡੇ ’ਤੇ ਕੰਨਫੀਡੈਂਸ ਹੀ ਸਭ ਤੋਂ ਪਹਿਲਾਂ ਹੈ ਜਿੱਥੋਂ ਤੱਕ ਕੰਪਟੀਸ਼ਨ ਦੀ ਗੱਲ ਹੈ, ਜੇਕਰ ਤੁਹਾਡਾ ਪ੍ਰਤੀਯੋਗੀ ਤੁਹਾਨੂੰ ਖ਼ਤਮ ਕਰਨ ’ਚ ਪੈਸਾ ਵਹਾ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਚੰਗਾ ਕਰ ਰਹੇ ਹੋ ਰੂਸ ’ਚ ਹੋ, ਤਾਂ ਭਾਸ਼ਾ ਦੀ ਗੱਲ ਵੀ ਕਰ ਹੀ ਲੈਂਦੇ ਹੋ ਭਾਸ਼ਾ ਵਾਕਿਅਈ ਬੇਹੱਦ ਅਹਿਮ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਚੰਗੀ ਅੰਗਰੇਜ਼ੀ ਬੋਲਦੇ ਹੋ ਤਾਂ ਤੁਸੀਂ ਗਲੋਬਲ ਬਿਜ਼ਨੈੱਸ ਵੀ ਕਰ ਲਵੋਂਗੇ ਯਕੀਨ ਅਤੇ ਨਜ਼ਰੀਆ ਹੀ ਦੁਨੀਆ ਬਦਲਦਾ ਹੈ
ਪਰ ਮੈਂ ਤੁਹਾਨੂੰ ਇੱਕ ਵੱਖਰੀ ਗੱਲ ਦੱਸਦਾ ਹਾਂ, ਭਾਸ਼ਾ ਵਾਕਿਅਈ ਜ਼ਰੂਰੀ ਹੈ ਇਸ ਨਾਲ ਮੈਨੂੰ ਵੀ ਮੱਦਦ ਮਿਲੀ ਅਸਲ ’ਚ ਗੱਲ ਭਾਸ਼ਾ ਦੀ ਨਹੀਂ, ਸੰਸਕ੍ਰਿਤੀ ਦੀ ਹੈ ਜਦੋਂ ਤੁਸੀਂ ਕੋਈ ਭਾਸ਼ਾ ਸਿੱਖਣਾ ਸ਼ੁਰੂ ਕਰਦੇ ਹੋ, ਤਾਂ ਨਵੀਂ ਸੰਸਕ੍ਰਿਤੀ ਨੂੰ ਵੀ ਸਮਝਣਾ ਸ਼ੁਰੂ ਕਰਦੇ ਹਾਂ ਤੁਹਾਡੇ ’ਚ ਇਸ ਸੰਸਕ੍ਰਿਤੀ ਪ੍ਰਤੀ ਆਦਰ ਪੈਦਾ ਹੁੰਦਾ ਹੈ ਜਦੋਂ ਤੁਸੀਂ ਦੂਜੀਆਂ ਸੰਸਕ੍ਰਿਤੀਆਂ ਨੂੰ ਸਨਮਾਨ ਦੇਵੋਗੇ, ਤਾਂ ਜ਼ਾਹਿਰ ਤੌਰ ’ਤੇ ਉਹ ਵੀ ਅਜਿਹਾ ਹੀ ਕਰਨਗੇ ਇਸ ਤਰ੍ਹਾਂ ਤੁਸੀਂ ਨਾਲ ਹੀ ਕੰਮ ਕਰ ਸਕੋਂਗੇ ਗਲੋਬਲ ਬਿਜ਼ਨੈੱਸ ’ਚ ਆਦਰ ਦੀ ਖਾਸ ਜਗ੍ਹਾ ਹੈ