ਇੱਥੇ ਤੀਨ ਮੰਜ਼ਿਲੇ ਮਕਾਨ ਬਨਾਏਂਗੇ, ਕਿਲੇ੍ਹ ਕੀ ਤਰ੍ਹਾਂ ਬਨਾਏਂਗੇ… -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਸੇਵਾਦਾਰ ਦਾਦੂ ਪੰਜਾਬੀ ਡੇਰਾ ਸੱਚਾ ਸੌਦਾ ਸਰਸਾ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਨੂੰ ਇੱਕ ਪ੍ਰਤੱਖ ਕਰਿਸ਼ਮੇ ਦੁਆਰਾ ਇਸ ਤਰ੍ਹਾਂ ਵਰਣਨ ਕਰਦਾ ਹੈ:-
ਸੰਨ 1958 ਦੀ ਗੱਲ ਹੈ ਕਿ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਦੇ ਦੱਖਣੀ ਭਾਗ ਵਿੱਚ ਖਾਨ ਚੰਦ ਸੁਨਿਆਰ ਬੇਗੂ ਵਾਲੇ ਦੀ ਜ਼ਮੀਨ ਸੀ ਜੋ ਡੇਰਾ ਸੱਚਾ ਸੌਦਾ ਦੀ ਦੀਵਾਰ ਦੇ ਨਾਲ ਲੱਗਦੀ ਸੀ ਇਸ ਜਗ੍ਹਾ ’ਤੇ ਹੁਣ ਸ਼ਾਹ ਸਤਿਨਾਮ ਜੀ ਬੁਆਏਜ਼ ਸਕੂਲ/ਕਾਲੇਜ ਦਾ ਹੋਸਟਲ ਬਣਿਆ ਹੋਇਆ ਹੈ
ਇੱਕ ਦਿਨ ਬੇਪਰਵਾਹ ਮਸਤਾਨਾ ਜੀ ਮਹਾਰਾਜ ਖਾਨਚੰਦ ਦੀ ਜ਼ਮੀਨ ਵੱਲ ਡੇਰਾ ਸੱਚਾ ਸੌਦਾ ਦੀ ਦੀਵਾਰ ਦੇ ਨਾਲ-ਨਾਲ ਜਾ ਰਹੇ ਸਨ ਉਸ ਸਮੇਂ ਸ਼ਹਿਨਸ਼ਾਹ ਜੀ ਦੇ ਨਾਲ ਮੈਂ (ਸੇਵਾਦਾਰ ਦਾਦੂ ਪੰਜਾਬੀ) ਅਤੇ ਕੁਝ ਹੋਰ ਸੇਵਾਦਾਰ ਵੀ ਸਨ ਤਾਂ ਅਚਾਨਕ ਅੱਗੋਂ ਖਾਨ ਚੰਦ ਆਪਣੀ ਜ਼ਮੀਨ ਵਿੱਚ ਖੜ੍ਹਾ ਮਿਲ ਗਿਆ ਉਸ ਨੇ ਪਿਆਰੇ ਸਤਿਗੁਰੂ ਜੀ ਨੂੰ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਘਟ-ਘਟ ਦੀ ਜਾਣਨ ਵਾਲੇ ਬੇਪਰਵਾਹ ਸ਼ਹਿਨਸ਼ਾਹ ਜੀ ਨੇ ਬਚਨ ਫਰਮਾਏ, ‘‘ਖਾਨ ਚੰਦ! ਸੰਗਤ ਤੇਰੀ ਕਣਕ ਮਿੱਧ (ਲਤਾੜ) ਦੇਤੀ ਹੈ
ਤੇਰਾ ਨੁਕਸਾਨ ਹੋਤਾ ਹੈ ਤੂ ਅਪਨੀ ਜ਼ਮੀਨ ਡੇਰੇ ਕੋ ਮੋਲ ਦੇ ਦੇ’’ ਖਾਨ ਚੰਦ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਸਾਈਂ ਜੀ ਜਿੱਥੋਂ ਇੱਕ ਬੱਲੀ ਟੁੱਟਦੀ ਹੈ ਤਾਂ ਉੱਥੇ ਦੋ ਲਗਦੀਆਂ ਹਨ ਸੰਗਤ ਸਾਡਾ ਕੋਈ ਨੁਕਸਾਨ ਨਹੀਂ ਕਰਦੀ ਇਸ ’ਤੇ ਸਰਵ-ਸਮਰੱਥ ਸਤਿਗੁਰੂ ਜੀ ਨੇ ਫਿਰ ਬਚਨ ਫਰਮਾਏ, ‘‘ਖਾਨ ਚੰਦ! ਤੂ ਅਪਨੀ ਜ਼ਮੀਨ ਦੇ ਦੇ, ਨਹੀਂ ਤੋਂ ਸਮੇਂ ਆਨੇ ਪਰ ਅਸੀਂ ਲੇ ਹੀ ਲੇਂਗੇ, ਛੋੜੇਂਗੇ ਨਹੀਂ ਇੱਥੇ ਤੀਨ ਮੰਜ਼ਿਲੇ ਮਕਾਨ ਬਨਾਏਂਗੇ, ਕਿਲੇ੍ਹ ਕੀ ਤਰ੍ਹਾਂ ਬਨਾਏਂਗੇ ਬੱਚੋਂ ਕੋ ਪੜਾਏਂਗੇ ਬੱਚੋਂ ਕੋ ਪੜ੍ਹਾ ਕਰ ਸਭ ਕੋ ਸੁੱਖ ਦੇਂਗੇ ਸਮਾਂ ਗੁਜ਼ਰਦਾ ਗਿਆ
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਦੂਜੇ ਪਾਤਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਬਾੱਡੀ ਵਿੱਚ ਬੈਠ ਕੇ ਉਹੀ ਸ੍ਰੀ ਖਾਨ ਚੰਦ ਵਾਲੀ ਜ਼ਮੀਨ ਖਰੀਦ ਲਈ ਫਿਰ ਉਸ ਤੋਂ ਬਾਅਦ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੇਪਰਵਾਹ ਜੀ ਦੇ ਉਪਰੋਕਤ ਬਚਨਾਂ ਅਨੁਸਾਰ ਮਈ ਜੂਨ 2002 ਵਿੱਚ ਕਿਲ੍ਹੇ ਦੀ ਤਰ੍ਹਾਂ ਤਿੰਨ ਮੰਜ਼ਿਲੇ ਮਕਾਨ ਬਣਾ ਕੇ ਉਹਨਾਂ ਬਚਨਾਂ ਨੂੰ ਪੂਰਾ ਕੀਤਾ ਉਹੀ ਇਮਾਰਤ ਅੱਜ ਸ਼ਾਹ ਸਤਿਨਾਮ ਜੀ ਬੁਆਏਜ਼ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਲਈ ਹੋਸਟਲ ਬਣਾਇਆ ਗਿਆ ਹੈ ਗੋਲ ਅਕਾਰ ਦੀਆਂ ਦੀਵਾਰਾਂ ਵਾਲੀ ਇਹ ਇਮਾਰਤ ਸੱਚਮੁੱਚ ਹੀ ਇੱਕ ਕਿਲੇ ਦੀ ਤਰ੍ਹਾਂ ਲੱਗਦੀ ਹੈ
ਨਵਾਂ ਆਦਮੀ ਜੋ ਇਸ ਸ਼ਹਿਰ ਵਿੱਚ ਪਹਿਲੀ ਵਾਰ ਹੀ ਆਇਆ ਹੋਵੇ ਤੇ ਇਸ ਇਮਾਰਤ ਨੂੰ ਆ ਕੇ ਵੇਖੇ ਤਾਂ ਉਹ ਇਸ ਨੂੰ ਸੱਚਮੁੱਚ ਹੀ ਬਾਦਸ਼ਾਹ ਦਾ ਇੱਕ ਕਿਲ੍ਹਾ ਕਹੇਗਾ ਇਸ ਪ੍ਰਕਾਰ ਪੂਰਨ ਸੰਤ-ਸਤਪੁਰਸ਼ਾਂ ਦੇ ਬਚਨ ਜੁਗੋ-ਜੁਗ ਅਟੱਲ ਹੁੰਦੇ ਹਨ, ਉਹ ਕਦੇ ਬਦਲਦੇ ਨਹੀਂ ਉਹਨਾਂ ਦੇ ਬਚਨਾਂ ਵਿੱਚ ਐਨੀ ਜ਼ਬਰਦਸਤ ਸ਼ਕਤੀ ਹੁੰਦੀ ਹੈ ਕਿ ਯੁੱਗ ਤਾਂ ਬਦਲ ਸਕਦਾ ਹੈ ਪਰ ਬਚਨ ਕਦੇ ਬਦਲ ਨਹੀਂ ਸਕਦੇ ਜਿਵੇਂ ਕਿਸੇ ਪੂਰਨ ਸੰਤ-ਮਹਾਂਪੁਰਸ਼ ਦੇ ਬਚਨਾਂ ਨਾਲ ਹੀ ਤ੍ਰੇਤਾ (ਤੀਜਾ) ਯੁੱਗ ਦਵਾਪਰ (ਦੂਜਾ) ਯੁੱਗ ਤੋਂ ਪਹਿਲਾਂ ਹੋਇਆ ਹੈ
‘ਸੰਤ ਬਚਨ ਪਲਟੇ ਨਹੀਂ,
ਪਲਟ ਜਾਏ ਬ੍ਰਾਹਿਮੰਡ’