ਭਾਰਤੀ ਹਵਾਈ ਫੌਜ ਦੇ ਹਵਾਈ ਲੜਾਕੇ
ਭਾਰਤੀ ਹਵਾਈ ਫੌਜ ‘ਚ ਪਾਇਲਟ ਦਾ ਇੱਕ ਬਿਹਤਰੀਨ ਕਰੀਅਰ ਹੈ ਹਵਾਈ ਫੌਜ ਪਾਇਲਟ ਨੂੰ ਹਮੇਸ਼ਾ ਸਜਗ ਰਹਿਣਾ ਹੁੰਦਾ ਹੈ ਦੇਸ਼ ਦੀ ਹਵਾਈ ਸੁਰੱਖਿਆ ਦੀ ਜ਼ਿੰਮੇਵਾਰੀ ਇਨ੍ਹਾਂ ਪਾਇਲਟਾਂ ਦੇ ਜ਼ਿੰਮੇ ਹੁੰਦੀ ਹੈ ਇਨ੍ਹਾਂ ਨੂੰ ਹਰ ਤਰ੍ਹਾਂ ਦੇ ਹਵਾਈ ਮਾਸਕ ਸਮਰੱਥਾ ਵਾਲੇ ਹਥਿਆਰਾਂ ਦੀ ਵਰਤੋਂ ਦਾ ਪ੍ਰੀਖਣ ਦਿੱਤਾ ਜਾਂਦਾ ਹੈ ਇਹ ਇੱਕ ਅਜਿਹਾ ਕਰੀਅਰ ਹੈ, ਜੋ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨਾਲ ਭਰਿਆ, ਸ਼ਾਨਦਾਰ ਜੀਵਨਸ਼ੈਲੀ ਅਤੇ ਦੇਸ਼ ਲਈ ਕੁਝ ਕਰਨ ਦੇ ਸਨਮਾਨ ਨਾਲ ਭਰਿਆ ਹੈ
Table of Contents
ਕਿਵੇਂ ਕਰੀਏ ਤਿਆਰੀ
ਏਅਰਫੋਰਸ ਪਾਇਲਟ ਬਣਨ ਲਈ ਹਿੰਮਤ ਅਤੇ ਜਜ਼ਬਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਦੇ ਲਈ ਮਾਨਸਿਕ ਅਤੇ ਸਰੀਰਕ, ਦੋਵੇਂ ਤਰ੍ਹਾਂ ਸਿਹਤਮੰਦ ਹੋਣਾ ਜ਼ਰੂਰੀ ਹੈ ਫਲਾਇੰਗ ਅਫ਼ਸਰ ਬਣਨ ਲਈ ਕੁਆਲੀਫਿਕੇਸ਼ਨ ਦੇ ਅਧਾਰ ‘ਤੇ ਦੋ ਤਰ੍ਹਾਂ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ, ਇੱਕ ਗ੍ਰੈਜੂਏਟ ਪੱਧਰ ਦੀ ਅਤੇ ਦੂਜੀ ਅੰਡਰ-ਗ੍ਰੈਜੂਏਟ ਪੱਧਰ ਦੀ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ ‘ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਗ੍ਰੈਜੂਏਸ਼ਨ ਜਾਂ ਇੰਜੀਨੀਅਰਿੰਗ ਪੱੱਧਰ ‘ਤੇ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦਾ ਗੰਭੀਰਤਾ ਨਾਲ ਅਧਿਐਨ ਕਰਨ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ ਦਸਵੀਂ ਅਤੇ ਬਾਰਵ੍ਹੀਂ ਦੇ ਗਣਿਤ ਅਤੇ ਵਿਗਿਆਨ ਵਿਸ਼ਿਆਂ ‘ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਪ੍ਰੀਖਿਆ ਦੌਰਾਨ ਰੀਜਨਿੰਗ ਅਤੇ ਜਨਰਲ ਨਾਲੇਜ਼ ਨਾਲ ਸਬੰਧਿਤ ਸਵਾਲ ਵੀ ਪੁੱਛੇ ਜਾਂਦੇ ਹਨ, ਇਸ ਲਈ ਉਨ੍ਹਾਂ ਦੀ ਤਿਆਰੀ ਵੀ ਜ਼ਰੂਰੀ ਹੈ ਤੁਸੀਂ ਚਾਹੋ ਤਾਂ ਕੋਚਿੰਗ ਵੀ ਲੈ ਸਕਦੇ ਹੋ
ਏਅਰਫੋਰਸ ਪਾਇਲਟ ਬਣਨ ਦੇ ਰਸਤੇ ਭਾਰਤੀ ਹਵਾਈ ਫੌਜ ‘ਚ ਪਾਇਲਟ ਬਣਨ ਦੇ ਕਈ ਰਸਤੇ ਹਨ ਪਹਿਲਾ ਨੈਸ਼ਨਲ ਡਿਫੈਂਸ ਅਕੈਡਮੀ, ਦੂਜਾ ਕੰਬਾਇਡ ਡਿਫੈਂਸ ਸਰਵਿਸ ਭਾਵ (ਸੀਡੀਐੱਸਈ), ਤੀਜਾ ਐਨਸੀਸੀ ਸਪੈਸ਼ਲ ਐਂਟਰੀ ਅਤੇ ਚੌਥਾ ਐੱਸਐੱਸਸੀ ਪ੍ਰੀਖਿਆ ਰਾਹੀਂ
ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ)
ਕੋਈ ਵੀ ਭਾਰਤੀ ਨਾਗਰਿਕ, ਜਿਸ ਦੀ ਉਮਰ 16 ਤੋਂ 19 ਸਾਲ ‘ਚ ਹੈ ਅਤੇ ਜੋ ਭੌਤਿਕ ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਤੋਂ ਬਾਰਵ੍ਹੀਂ ਪਾਸ ਜਾਂ ਉਸ ਦੇ ਸਮਾਨ ਜਮਾਤ ਹੈ, ਐਨਡੀਏ ਪ੍ਰੀਖਿਆ ‘ਚ ਬੈਠਣਯੋਗ ਹੈ
ਬਿਨੈ ਦਾ ਸਮਾਂ
ਯੂਪੀਐੈੱਸਸੀ ਰਾਹੀਂ ਸਾਲ ‘ਚ ਦੋ ਵਾਰ ਮਈ ਅਤੇ ਦਸੰਬਰ ਮਹੀਨੇ ‘ਚ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ
ਕਿਸ ਤਰ੍ਹਾਂ ਦੀ ਟ੍ਰੇਨਿੰਗ
ਬਹਾਦਰ ਨੌਜਵਾਨ ਭਾਰਤੀ ਹਵਾਈ ਫੌਜ ਦਾ ਹਿੱਸਾ ਬਣ ਸਕਦੇ ਹਨ ਐੱਨਡੀਏ ਤੋਂ ਬਾਅਦ ਸ਼ੁਰੂਆਤੀ ਚੋਣ ਪ੍ਰਕਿਰਿਆ ਤੋਂ ਬਾਅਦ ਉਮੀਦਵਾਰ ਨੂੰ ਭਾਰਤੀ ਹਵਾਈ ਫੌਜ ਲਈ ਚੁਣਿਆ ਜਾਂਦਾ ਹੈ ਉਸ ਤੋਂ ਬਾਅਦ ਤਿੰਨ ਸਾਲ ਦੀ ਟ੍ਰੇਨਿ ੰਗ ਲਈ ਰਾਸ਼ਟਰੀ ਰੱਖਿਆ ਅਕਾਦਮੀ ਦੇ ਖੜਗਵਾਸਲਾ ਸਥਿਤ ਸਿੱਖਿਆ ਕੇਂਦਰ ‘ਚ ਭੇਜਿਆ ਜਾਂਦਾ ਹੈ ਸਿੱਖਿਆ ਦੌਰਾਨ ਸਿੱਖਣ ਵਾਲੇ ਪਾਇਲਟਾਂ ਨੂੰ ਹਰ ਤਰ੍ਹਾਂ ਦੇ ਹਥਿਆਰ ਅਤੇ ਜਹਾਜ਼ ਚਲਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਸਿੱਖਿਆ ਪੂਰੀ ਕਰਨ ਤੋਂ ਬਾਅਦ ਸਿੱਖਣ ਵਾਲੇ ਪਾਇਲਟਾਂ ਨੂੰ ਹਵਾਈ ਫੌਜ ‘ਚ ਪਰਮਾਨੈਂਟ ਕਮੀਸ਼ੰਡ ਅਧਿਕਾਰੀ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ ਅਤੇ ਦੇਸ਼ ‘ਚ ਮੌਜ਼ੂਦਾ ਕਿਸੇ ਵੀ ਏਅਰਫੋਰਸ ਸਟੇਸ਼ਨ ‘ਚ ਪੋਸਟਿੰਗ ਦੇ ਦਿੱਤੀ ਜਾਂਦੀ ਹੈ
ਐੱਸਐੱਸੀਸੀ ਪ੍ਰੀਖਿਆ (ਪੁਰਸ਼ ਅਤੇ ਮਹਿਲਾ, ਦੋਵਾਂ ਲਈ)
ਭਾਰਤੀ ਹਵਾਈ ਫੌਜ ਦੀ ਫਲਾਇੰਗ ਬਰਾਂਚ ਲਈ ਐੱਸਐੱਸਸੀ ਪ੍ਰੀਖਿਆ ਰਾਹੀਂ ਵੀ ਬਿਨੈ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਨਿਯੁਕਤੀ ਇਸ ਰਸਤੇ ਤੋਂ ਹੁੰਦੀ ਹੈ, ਉਨ੍ਹਾਂ ਨੂੰ ਵੀ ਇੰਡੀਅਨ ਏਅਰਫੋਰਸ ‘ਚ 14 ਸਾਲਾਂ ਲਈ ਸ਼ਾਰਟ ਸਰਵਿਸ ਕਮੀਸ਼ਨ ਦਿੱਤਾ ਜਾਂਦਾ ਹੈ
ਯੋਗਤਾ
ਕੋਈ ਵੀ ਅਣਵਿਆਹੇ ਭਾਰਤੀ ਨਾਗਰਿਕ, ਜਿਸ ਦੀ ਉਮਰ 19 ਤੋਂ 23 ਸਾਲ ਦੇ ਵਿੱਚ ਹੈ ਅਤੇ ਜੋ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 60 ਪ੍ਰਤੀਸ਼ਤ ਅੰਕਾਂ ਨਾਲ ਭੌਤਿਕ ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਤੋਂ ਗ੍ਰੈਜੂਏਟ, ਬੀਟੈੱਕ, ਬੀਈ ਜਾਂ ਉਸ ਦੇ ਸਮਾਨ ਜਮਾਤ ਹੈ, ਨਾਲ ਹੀ ਜਿਸ ਦੇ ਕੋਲ ਐੱਨਸੀਸੀ ਦੇ ਏਅਰਵਿੰਗ ਸੀਨੀਅਰ ਡਿਵੀਜ਼ਨ ਤੋਂ ਸੀ-ਸਰਟੀਫਿਕੇਟ ਪ੍ਰਾਪਤ ਹੈ, ਇਸ ਪ੍ਰੀਖਿਆ ‘ਚ ਬੈਠਣਯੋਗ ਹੈ ਜੋ ਵਿਦਿਆਰਥੀ ਗ੍ਰੈਜੂਏਸ਼ਨ ਦੇ ਫਾਈਨਲ ਸਮੈਸਟਰ ਦੀ ਪ੍ਰੀਖਿਆ ਦੇ ਰਹੇ ਹਨ,
ਉਹ ਵੀ ਇਸ ਪ੍ਰੀਖਿਆ ‘ਚ ਬੈਠਣਯੋਗ ਹੈ ਇਸ ਦੇ ਲਈ ਬਾਰਵ੍ਹੀਂ ਅਤੇ ਬੀਏ, ਦੋਵਾਂ ਪੱਧਰਾਂ ‘ਤੇ ਤੁਹਾਡੇ ਕੋਲ ਵਿਗਿਆਨ ਹੋਣਾ ਜ਼ਰੂਰੀ ਹੈ ਅਜਿਹੇ ਕਮਰਸ਼ੀਅਲ ਪਾਇਲਟ, ਜਿਨ੍ਹਾਂ ਦੀ ਉਮਰ 25 ਸਾਲ ਹੈ, ਉਨ੍ਹਾਂ ਲਈ ਵੀ ਇਸ ਪ੍ਰੀਖਿਆ ‘ਚ ਸੁਨਹਿਰਾ ਮੌਕਾ ਹੈ ਅਜਿਹੇ ਉਮੀਦਵਾਰਾਂ ਨੂੰ ਡੀਜੀਸੀਏ ਰਾਹੀਂ ਕਮਰਸ਼ੀਅਲ ਪਾਇਲਟ ਹੋਣ ਦਾ ਲਾਇਸੰਸ ਮਿਲਿਆ ਹੋਣਾ ਚਾਹੀਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.