ਸਤਿਗੁਰੂ ਦੇ ਪਰਉਪਕਾਰ ਵਰਣਨ ਤੋਂ ਪਰ੍ਹੇ -ਸੰਪਾਦਕੀ
ਸੱਚਾ ਗੁਰੂ ਜੀਵ-ਆਤਮਾ ਅਤੇ ਸਮੁੱਚੀ ਮਾਨਵਤਾ ’ਤੇ ਹਮੇਸ਼ਾ ਪਰਉਪਕਾਰ ਕਰਦਾ ਹੈ ਉਹਨਾਂ ਦੇ ਜੀਵਾਂ ਪ੍ਰਤੀ ਪਰਉਪਕਾਰਾਂ ਦੀ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ ਸੱਚਾ ਗੁਰੂ ਬੰਦੀ ਜੀਵਾਂ ਨੂੰ (ਚੁਰਾਸੀ ਲੱਖ ਜੀਵ-ਜੰਤੂਆਂ ਵਿੱਚ ਕੈਦ ਜੀਵ-ਆਤਮਾ) ਨੂੰ ਆਪਣੇ ਰਹਿਮੋ-ਕਰਮ ਨਾਲ ਲੰਮੇ ਚੁਰਾਸੀ ਦੇ ਕੈਦਖਾਨੇ ’ਚੋਂ ਅਜ਼ਾਦ ਕਰਕੇ ਕੁੱਲ ਮਾਲਕ ਨਾਲ ਮਿਲਾਉਣ ਦਾ ਪੁੰਨ ਦਾ ਕਾਰਜ ਕਰਦਾ ਹੈ ਗੁਰੂ ਦਾ ਅਜਿਹਾ ਪਰਉਪਕਾਰ ਵਰਣਨ ਤੋਂ ਪਰ੍ਹੇ ਹੈ, ਜਿਸ ਦਾ ਲਿਖ-ਬੋਲ ਕੇ ਵਰਣਨ ਕਰਨਾ ਅਸੰਭਵ ਹੈ
ਸੱਚਾ ਗੁਰੂ ਸ਼ਿਸ਼ ਪ੍ਰਤੀ ਕਦੇ ਅਵੇਸਲਾ (ਬੇਫ਼ਿਕਰ) ਨਹੀਂ ਹੁੰਦਾ ਸ਼ਿਸ਼ ਹੋ ਸਕਦਾ ਆਪਣੇ ਝੂਠੇ ਮਾਣ-ਸਨਮਾਨ ’ਚ ਗੁਰੂ ਤੋਂ ਮੂੰਹ ਫੇਰ ਲਵੇ ਪਰ ਗੁਰੂ ਹਰ ਪਲ ਆਪਣੇ ਸ਼ਿਸ਼ ਪ੍ਰਤੀ ਫਿਕਰਮੰਦ ਰਹਿੰਦਾ ਹੈ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਮਾਂ ਬੇਫਿਕਰ ਹੋ ਜਾਂਦੀ ਹੈ ਕਿ ਹੁਣ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ, ਪਰ ਸੱਚਾ ਗੁਰੂ ਕਦੇ ਅਜਿਹਾ ਨਹੀਂ ਕਰਦਾ ਸ਼ਿਸ਼ ਚਾਹੇ ਦੁਨੀਆਂਦਾਰੀ ’ਚ ਆਪਣੇ ਰੁੁਤਬੇ ਵਿੱਚ ਕਿੰਨਾ ਹੀ ਉੱਚਾ, ਕਿੰਨਾ ਹੀ ਵੱਡਾ ਕਿਉਂ ਨਾ ਹੋ ਜਾਵੇ, ਗੁਰੂ ਦੀ ਨਿਗ੍ਹਾ ’ਚ ਉਹ ਹਮੇਸ਼ਾ ਨੰਨ੍ਹਾ ਬੱਚਾ ਹੀ ਹੁੰਦਾ ਹੈ
ਗੁਰੂ ਆਪਣਾ ਧਿਆਨ ਹਮੇਸ਼ਾ ਆਪਣੇ ਉਸ ਬੱਚੇ ਵਿੱਚ ਰੱਖਦਾ ਹੈ ਕਿ ਕੀ ਪਤਾ, ਕਦੋਂ ਉਸ ਦਾ ਪੈਰ ਦੁਨੀਆਦਾਰੀ ਦੀ ਗੰਦਗੀ ’ਚ ਤਿਲ੍ਹਕ ਜਾਵੇ ਅਤੇ ਕਦੋਂ ਉਸ ਦਾ ਮਨ ਉਸ ’ਤੇ ਹਾਵੀ ਹੋ ਕੇ ਉਸ ਨੂੰ ਰਾਮ-ਨਾਮ ਭਾਵ ਭਗਤੀ ਮਾਰਗ ਤੋਂ ਹਟਾ ਦੇਵੇ ਅਤੇ ਉਹ ਆਪਣਾ ਆਕਾਜ਼ ਨਾ ਕਰ ਬੈਠੇ ਇਸ ਲਈ ਸੱਚਾ ਗੁਰੂ, ਮੁਰਸ਼ਿਦੇ-ਕਾਮਲ ਆਪਣੇ ਸ਼ਿਸ਼ ਨੂੰ ਗਾਈਡ ਕਰਦਾ, ਸਮਝਾਉਂਦਾ ਤੇ ਸੰਵਾਰਦਾ ਰਹਿੰਦਾ ਹੈ ਉਹ ਆਪਣੇ ਰੂਹਾਨੀ ਬਚਨਾਂ ਨਾਲ (ਸਤਿਸੰਗ ਸੁਣਾ ਕੇ) ਅਤੇ ਭਗਵਾਨ ਨੂੰ ਦੁਆ, ਪ੍ਰਾਰਥਨਾ ਕਰਕੇ ਆਪਣੇ ਸ਼ਿਸ਼ ਦੇ ਰਾਹ ਦੇ ਕੰਡਿਆਂ (ਹਰ ਮੁਸ਼ਕਲਾਂ) ਨੂੰ ਹਟਾਉਂਦਾ ਰਹਿੰਦਾ ਹੈ ਉਹ ਸ਼ਿਸ਼ ਨੂੰ ਹਮੇਸ਼ਾ ਆਪਣੀ ਨਿਗ੍ਹਾ ’ਚ ਰੱਖਦਾ ਹੈ
Also Read :-
- ਸ੍ਰਿਸ਼ਟੀ ਜਗਤ ਨੂੰ?ਸੁੱਖ ਪਹੁੰਚਾਉਣਾ ਹੀ ਸੰਤਾਂ ਦਾ ਇੱਕੋ-ਇੱਕ ਉਦੇਸ਼…. ਸੰਪਾਦਕੀ
- ਪੂਰੀ ਸ੍ਰਿਸ਼ਟੀ ਦੀ ਭਲਾਈ ਦੀ ਕਾਮਨਾ ਕਰਦੇ ਹਨ ਸੰਤ -ਸੰਪਾਦਕੀ
ਦੁਨੀਆਦਾਰੀ ’ਚ ਮਾਂ-ਬਾਪ ਤਾਂ ਆਪਣੇ ਬੱਚੇ ਨੂੰ ਇਕੱਲਿਆਂ ਛੱਡ ਵੀ ਦਿੰਦੇ ਹਨ, ਪਰ ਸਤਿਗੁਰੂ ਆਪਣੇ ਸ਼ਿਸ਼ ਦਾ ਸਾਥ ਨਹੀਂ ਛੱਡਦਾ ਉਸ ਜੀਵ ਨੂੰ ਧੁਰ ਦਰਗਾਹ ਵਿੱਚ ਮਾਲਕ ਦੀ ਗੋਦ ’ਚ ਪਹੁੰਚਾਉਣ ਦੀ ਪੂਰੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲੈਂਦਾ ਹੈ
ਡੇਰਾ ਸੱਚਾ ਸੌਦਾ ਦੇ ਦੂਜੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੱੱਚੇ ਰਹਿਬਰ ਨੇ ਜੀਵਾਂ ’ਤੇ ਜੋ ਰਹਿਮੋ-ਕਰਮ ਕੀਤਾ ਹੈ, ਜੋ ਪ੍ਰਤੱਖ ’ਚ ਸਭ ਸਾਧ-ਸੰਗਤ ਦੇਖ ਰਹੀ ਹੈ ‘ਸਤਿਗੁਰੂ ਰੂਪ ਵਟਾ ਕੇ ਆਇਆ ਹੈ’ ਸਤਿਗੁਰੂ ਜੀ ਨੇ ਜੋ ਚਾਹਿਆ, ਜੋ ਫਰਮਾਇਆ ਜੀਵੋਉੱਧਾਰ ਲਈ ਆਪਣਾ ਅਪਾਰ ਰਹਿਮੋ-ਕਰਮ ਕਰਕੇ ਵਿਖਾਇਆ ਹੈ ਡੇਰਾ ਸੱਚਾ ਸੌਦਾ ਪਰਮ ਪੂਜਨੀਕ ਪਰਮ ਪਿਤਾ ਜੀ ਦਾ ਮਹਾਂ ਰਹਿਮੋ-ਕਰਮ ਜ਼ਰੇ੍ਹ-ਜ਼ਰ੍ਹੇ ’ਚ ਪ੍ਰਦਰਸ਼ਿਤ ਹੈ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਗੱਦੀਨਸ਼ੀਨ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਜੀਵਾਂ ਪ੍ਰਤੀ ਆਪਣਾ ਜੋ ਰਹਿਮੋ-ਕਰਮ ਫਰਮਾਇਆ ਉਹ ਲਿਖਣ-ਬੋਲਣ ਤੋਂ ਪਰ੍ਹੇ ਹੈ ਦੇਸ਼-ਵਿਦੇਸ਼ ’ਚ ਅੱਜ ਕਰੋੜਾਂ ਲੋਕ (ਸਾਧ-ਸੰਗਤ) ਬੇਪਰਵਾਹੀ ਰਹਿਮਤ ਨਾਲ ਸਰਾਬੋਰ ਹਨ
ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਅਤੇ ਉਹਨਾਂ ਦੀ ਪ੍ਰੇਰਨਾ ਨਾਲ 28 ਫਰਵਰੀ ਦਾ ਇਹ ਪਾਕ-ਪਵਿੱਤਰ ਦਿਹਾੜਾ ‘ਮਹਾਂ ਰਹਿਮੋ-ਕਰਮ ਦਿਵਸ’ ਦੇ ਰੂਪ ’ਚ ਡੇਰਾ ਸੱਚਾ ਸੌਦਾ ਵਿੱਚ ਹਰ ਸਾਲ ਭੰਡਾਰੇ ਦੇ ਰੂਪ ’ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਇਸ ਸ਼ੁੱਭ ਮੌਕੇ ’ਤੇ ਭੰਡਾਰੇ ’ਚ ਸ਼ਿਰਕਤ ਕਰਦੀ ਹੈ ਅਤੇ ਆਪਣੇ ਸਤਿਗੁਰੂ ਦੇ ਰਹਿਮੋ-ਕਰਮ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ
ਪਵਿੱਤਰ ਰਹਿਮੋ-ਕਰਮ ਦਿਹਾੜੇ ਦੀ ਲੱਖ-ਲੱਖ ਵਧਾਈ ਹੋਵੇ ਜੀ