World Cancer Day

World Cancer Day: ਹਰ ਫਿਕਰ ਨੂੰ ਧੂੰਏਂ ’ਚ ਉਡਾਇਆ ਤਾਂ ਕੈਂਸਰ ਰੋਗ ਲਵਾ ਬੈਠੋਗੇ…

ਕੈਂਸਰ ਰੋਗੀ ਦੇ ਜੀਵਨ ’ਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਇਕੱਠੀਆਂ ਹੋ ਜਾਂਦੀਆਂ ਹਨ ਇਨ੍ਹਾਂ ’ਚ ਪੀੜ, ਸੋਗ, ਇਲਾਜ, ਦ੍ਰਿੜ੍ਹਤਾ, ਪਿਆਰ ਨਾਲ ਹੋਰ ਵੀ ਬਹੁਤ ਕੁਝ ਜੇਕਰ ਕੈਂਸਰ ਪੀੜਤ ਵਿਅਕਤੀ ਇਲਾਜ ਦੇ ਨਾਲ ਖੁਦ ਦੇ ਠੀਕ ਹੋਣ ਦੇ ਪ੍ਰਤੀ ਭਰੋਸੇਮੰਦ ਅਤੇ ਸਕਾਰਾਤਮਕ ਰਹੇ ਤਾਂ ਵੀ ਇਲਾਜ ’ਚ ਕਾਫੀ ਸਫ਼ਲਤਾ ਮਿਲ ਸਕਦੀ ਹੈ

ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ, ਹਰ ਫਿਕਰ ਕੋ ਧੂੰਏਂ ਮੇਂ ਉੜਾਤਾ ਚਲਾ ਗਿਆ… ਹਮ ਦੋਨੋਂ ਫਿਲਮ ਦੇ ਇਸ ਗੀਤ ਦੇ ਬੋਲ-ਜ਼ਿੰਦਗੀ ਦਾ ਸਾਥ ਨਿਭਾਉਣ ਤੱਕ ਤਾਂ ਸਹੀ ਹੈ, ਪਰ ਫਿਕਰ ਨੂੰ ਧੂੰਏਂ ’ਚ ਉਡਾਉਣਾ ਸਹੀ ਨਹੀਂ ਜੇਕਰ ਅਜਿਹਾ ਕੀਤਾ ਤਾਂ ਇਹ ਸਾਡੇ ਜੀਵਨ ਲਈ ਸਹੀ ਨਹੀਂ ਹੋਵੇਗਾ ਫਿਕਰ ਨੂੰ ਧੂੰਏਂ ’ਚ ਉਡਾਇਆ ਤਾਂ ਅਸੀਂ ਕੈਂਸਰ ਦਾ ਰੋਗ ਲਾ ਬੈਠਾਂਗੇ ਇਸ ਜਾਨਲੇਵਾ ਬਿਮਾਰੀ ਨੂੰ ਸੱਦਾ ਦੇ ਬੈਠਾਂਗੇ ਇਸ ਲਈ ਤੰਬਾਕੂ ਦੇ ਸੇਵਨ ਤੋਂ ਦੂਰ ਰਹੋ ਜੇਕਰ ਸੇਵਨ ਕਰਦੇ ਹੋ ਤਾਂ ਇਸ ਤੋਂ ਛੇਤੀ ਤੌਬਾ ਕਰ ਦਿਓ

ਕੈਂਸਰ ਦਾ ਨਾਂਅ ਸੁਣਦੇ ਹੀ ਸਭ ਦੇ ਜ਼ਿਹਨ ’ਚ ਕਈ ਸਵਾਲ ਦੌੜਨ ਲੱਗਦੇ ਹਨ ਆਪਣੇ ਆਸ-ਪਾਸ ਦੇ ਰੋਗੀਆਂ ਤੇ ਕੁਝ ਸੁਣੀਆਂ-ਸਣਾਈਆਂ ਗੱਲਾਂ ਨਾਲ ਲੋਕ ਆਪਣੇ ਘਰ ’ਚ ਕੈਂਸਰ ਰੋਗੀ ਦੇ ਜੀਵਨ ਨੂੰ ਲੈ ਕੇ ਮਾਨਸਿਕ ਦਬਾਅ ’ਚ ਆ ਜਾਂਦੇ ਹਨ ਖੁਦ ਕੈਂਸਰ ਪੀੜਤ ਵੀ ਮਾਨਸਿਕ ਤੌਰ ’ਤੇ ਐਨੇ ਪ੍ਰਭਾਵਿਤ ਹੋ ਜਾਂਦੇ ਹਨ ਕਿ ਉਹ ਆਪਣੇ ਜੀਵਨ ਦਾ ਇਸ ਬਿਮਾਰੀ ਨਾਲ ਅੰਤ ਸਮਝ ਬੈਠਦੇ ਹਨ ਇਸ ਲਈ ਜ਼ਰੂਰੀ ਹੈ ਕਿ ਕੈਂਸਰ ਪੀੜਤ ਵਿਅਕਤੀ ਅਤੇ ਉਸਦੇ ਪਰਿਵਾਰ ਦੇ ਨਾਲ ਸਮਾਜ ਸਕਾਰਾਤਮਕ ਰੂਪ ਨਾਲ ਖੜ੍ਹਾ ਹੋਵੇ ਉਨ੍ਹਾਂ ਨੂੰ ਮਾਨਸਿਕ ਮਜ਼ਬੂਤੀ ਦੇਵੇ, ਕਿਉਂਕਿ ਦਵਾਈਆਂ ਨਾਲ ਮਾਨਸਿਕ ਮਜ਼ਬੂਤੀ ਵੀ ਕੈਂਸਰ ਪੀੜਤ ਦੇ ਇਸ ਬਿਮਾਰੀ ਤੋਂ ਬਾਹਰ ਨਿੱਕਲਣ ਦਾ ਰਸਤਾ ਹੈ

ਕੈਂਸਰ ਅਤੇ ਲੈਪ੍ਰੋਸਕੋਪਿਕ ਸਰਜਨ ਡਾ. ਐੱਸ. ਪੀ. ਭਨੋਟ ਕਹਿੰਦੇ ਹਨ ਕਿ ਕੈਂਸਰ ਹੋਣ ਦੇ ਕਈ ਕਾਰਨ ਹਨ ਅਤੇ ਲੱਖਾਂ ਲੋਕਾਂ ਦੇ ਜੀਵਨ ਨੂੰ ਇਹ ਬਿਮਾਰੀ ਪ੍ਰਭਾਵਿਤ ਕਰਦੀ ਹੈ ਸਮਾਜ ਦੇ ਪੱਧਰ ’ਤੇ ਅਸੀਂ ਦੇਖੀਏ ਤਾਂ ਕੈਂਸਰ ਸਿਰਫ ਇੱਕ ਡਾਕਟਰੀ ਹੱਲ ਤੋਂ ਕਿਤੇ ਜ਼ਿਆਦਾ ਇਹ ਨਿੱਜੀ ਮਾਮਲਾ ਹੈ ਕੈਂਸਰ ਰੋਗੀ ਦੇ ਜੀਵਨ ’ਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਇਕੱਠੀਆਂ ਹੋ ਜਾਂਦੀਆਂ ਹਨ ਇਨ੍ਹਾਂ ’ਚ ਪੀੜ, ਸੋਗ, ਇਲਾਜ, ਦ੍ਰਿੜ੍ਹਤਾ, ਪਿਆਰ ਨਾਲ ਹੋਰ ਵੀ ਬਹੁਤ ਕੁਝ ਜੇਕਰ ਕੈਂਸਰ ਪੀੜਤ ਵਿਅਕਤੀ ਇਲਾਜ ਦੇ ਨਾਲ ਖੁਦ ਦੇ ਠੀਕ ਹੋਣ ਦੇ ਪ੍ਰਤੀ ਭਰੋਸੇਮੰਦ ਅਤੇ ਸਕਾਰਾਤਮਕ ਰਹੇ ਤਾਂ ਵੀ ਇਲਾਜ ’ਚ ਕਾਫੀ ਸਫ਼ਲਤਾ ਮਿਲ ਸਕਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕੈਂਸਰ ਨਾਲ ਲੜਨ ਲਈ ਚੰਗੀ ਮੈਂਟਲ ਹੈਲਥ ਜ਼ਰੂਰੀ ਹੈ ਮਰੀਜ਼ ਨੂੰ ਕਈ ਸਰਜਰੀ, ਕੰਪਲੀਕੇਸ਼ੰਸ, ਕੀਮੋਥੈਰੇਪੀ, ਰੈਡੀਏਸ਼ਨ ’ਚੋਂ ਲੰਘਣਾ ਪੈਂਦਾ ਹੈ ਇਸ ਲਈ ਮਜ਼ਬੂਤ ਲੋਕ ਇਸ ਨੂੰ ਬਿਹਤਰ ਤਰੀਕੇ ਨਾਲ ਲੈਂਦੇ ਹਨ

Also Read:  Aatmiiyata: ਆਪਣਾਪਣ ਕਿਸਦੇ ਨਾਲ

ਡਾ. ਭਨੋਟ ਅਨੁਸਾਰ, ਵਿਸ਼ਵ ਕੈਂਸਰ ਦਿਵਸ ਦਾ ਮਹੱਤਵ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਇੱਕ ਅਜਿਹੀ ਬਿਮਾਰੀ ਹੈ ਜੋ ਦੁਨੀਆਂ ’ਚ ਲੱਖਾਂ ਲੋਕਾਂ ਦੀ ਜਾਨ ਲੈ ਰਹੀ ਹੈ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਅੰਕੜੇ ਦੇਖੀਏ ਤਾਂ ਕੈਂਸਰ ਦੁਨੀਆਂ ’ਚ ਮੌਤ ਦੇ ਪ੍ਰਮੁੱਖ ਕਾਰਨਾਂ ’ਚੋਂ ਇੱਕ ਹੈ ਇਸ ਬਿਮਾਰੀ ਕਾਰਨ ਹਰ ਸਾਲ ਲੱਖਾਂ ਲੋਕਾਂ ਦਾ ਜੀਵਨ ਖ਼ਤਮ ਹੋ ਜਾਂਦਾ ਹੈ ਇਹ ਵੀ ਹਕੀਕਤ ਹੈ ਕਿ ਕੈਂਸਰ ਦੇ ਰੋਗੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਮਾਹਿਰ ਇਸ ਦੇ ਪਿੱਛੇ ਕਈ ਕਾਰਨ ਮੰਨਦੇ ਹਨ

ਸਾਡਾ ਲਾਈਫ ਸਟਾਈਲ ਵੀ ਕਾਫੀ ਬਦਲ ਗਿਆ ਹੈ ਇਸਦੇ ਨਾਲ ਹੀ ਪ੍ਰਦੂਸ਼ਣ, ਤੰਬਾਕੂ, ਸ਼ਰਾਬ, ਅਨਹੈਲਦੀ ਖਾਣਾ ਅਤੇ ਸਰੀਰਕ ਅਭਿਆਸ ਦੀ ਕਮੀ ਵੀ ਕੈਂਸਰ ਲਈ ਜ਼ਿੰਮੇਵਾਰ ਹੈ ਕੈਂਸਰ ਜੇਕਰ ਸ਼ੁਰੂਆਤੀ ਸਟੇਜ਼ ’ਚ ਪਕੜ ’ਚ ਆ ਜਾਵੇ ਤਾਂ ਰੋਗੀ ਦੇ ਠੀਕ ਹੋਣ ਦੀ ਸੰਭਾਵਨਾ ਕਾਫੀ ਹੁੰਦੀ ਹੈ ਕਈ ਮਾਮਲੇ ਅਜਿਹੇ ਆਉਂਦੇ ਹਨ ਜਿਨ੍ਹਾਂ ’ਚ ਇਹ ਬਿਮਾਰੀ ਤੀਜੀ, ਚੌਥੀ ਸਟੇਜ਼ ’ਤੇ ਹੁੰਦੀ ਹੈ ਕੈਂਸਰ ਸਰੀਰ ’ਚ ਕਾਫੀ ਫੈਲਿਆ ਹੋਇਆ ਹੁੰਦਾ ਹੈ ਉਨ੍ਹਾਂ ਮਾਮਲਿਆਂ ’ਚ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਰੋਗੀ ਦਾ ਜੀਵਨ ਬਚਾਇਆ ਨਹੀਂ ਜਾ ਸਕਦਾ ਇਸ ਲਈ ਡਾਕਟਰ ਕੈਂਸਰ ਪ੍ਰਤੀ ਜਾਗਰੂਕਤਾ ਵਧਾਉਣ ’ਤੇ ਜ਼ਿਆਦਾ ਜ਼ੋਰ ਦੇ ਰਹੇ ਹਨ

ਕੈਂਸਰ ਤੋਂ ਬਚਣ ਲਈ ਕੀ ਕਰੀਏ ਤੇ ਕੀ ਨਾ ਕਰੀਏ

ਡਾ. ਐੱਸ. ਪੀ. ਭਨੋਟ ਨੇ ਕੈਂਸਰ ਤੋਂ ਬਚਾਅ ਕਰਨ ਲਈ ਕੁਝ ਜ਼ਰੂਰੀ ਸਾਵਧਾਨੀਆਂ ਅਤੇ ਖਾਣ-ਪੀਣ ’ਤੇ ਧਿਆਨ ਦੇਣ ਦੀ ਗੱਲ ਕਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕੈਂਸਰ ਤੋਂ ਬਚਣਾ ਹੈ ਤਾਂ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕਰੋ ਕਿਉਂਕਿ ਇਹ ਕੈਂਸਰ ਦੇ ਪ੍ਰਮੁੱਖ ਕਾਰਨਾਂ ’ਚੋਂ ਇੱਕ ਹੈ ਇਨ੍ਹਾਂ ਤੋਂ ਦੂਰ ਰਹਿ ਕੇ ਕੈਂਸਰ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ

  • ਖੁਦ ਨੂੰ ਸਿਹਤਮੰਦ ਅਤੇ ਫਿੱਟ ਰੱਖਣ ਲਈ ਫਲ, ਸਬਜ਼ੀਆਂ, ਸਾਬੁਤ ਅਨਾਜ ਖਾ ਕੇ ਭਰਪੂਰ ਖੁਰਾਕ ਲਓ
  • ਸਰੀਰਕ ਤੌਰ ’ਤੇ ਵੀ ਫਿੱਟ ਰਹਿਣਾ ਜ਼ਰੂਰੀ ਹੈ ਇਸ ਲਈ ਆਪਣੀਆਂ ਸਰੀਰਕ ਸਰਗਰਮੀਆਂ ਨੂੰ ਵਧਾਓ
  • ਨਿਯਮਤ ਤੌਰ ’ਤੇ ਕਸਰਤ ਕਰਕੇ ਕੈਂਸਰ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ ਇਸਦੇ ਨਾਲ ਹੀ ਨਿਯਮਤ ਤੌਰ ’ਤੇ ਆਪਣੀ ਸਿਹਤ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ ਉਹ ਲੋਕ ਜਾਂਚ ਜ਼ਰੂਰ ਕਰਵਾਉਣ, ਜਿਨ੍ਹਾਂ ਦੇ ਪਰਿਵਾਰ ’ਚ ਕੈਂਸਰ ਦਾ ਇਤਿਹਾਸ ਹੋਵੇ ਭਾਵ ਜਿਨ੍ਹਾਂ ਦੇ ਪਰਿਵਾਰ ’ਚ ਕੋਈ ਕੈਂਸਰ ਨਾਲ ਪੀੜਤ ਰਿਹਾ ਹੋਵੇ
  • ਕੈਂਸਰ ਪੀੜਤ ਨੂੰ ਸੂਰਜ ਦੀਆਂ ਕਿਰਨਾਂ ਤੋਂ ਖੁਦ ਦਾ ਬਚਾਅ ਕਰਨਾ ਚਾਹੀਦਾ ਹੈ
  • ਸਕਿੱਨ ਕੈਂਸਰ ਤੋਂ ਬਚਣ ਲਈ ਧੁੱਪ ’ਚ ਨਿੱਕਲਣਾ ਜ਼ਰੂਰੀ ਹੋਵੇ ਤਾਂ ਸਨਸਕ੍ਰੀਨ ਦਾ ਇਸਤੇਮਾਲ ਜ਼ਰੂਰ ਕਰੋ
Also Read:  ਆੱਕਸੀਮੀਟਰ ਘਰੇ ਹੀ ਚੈੱਕ ਕਰੋ ਆੱਕਸੀਜਨ ਲੇਵਲ, ਜਾਣੋ ਵਰਤਣ ਦੇ ਤਰੀਕੇ

ਪੈਰਿਸ ’ਚ ਹੋਈ ਸੀ ਕੈਂਸਰ ਦਿਵਸ ਦੀ ਸ਼ੁਰੂਆਤ

ਵਿਸ਼ਵ ਕੈਂਸਰ ਦਿਵਸ ਮਨਾਉਣ ਦੀ ਸ਼ੁਰੂਆਤ 4 ਫਰਵਰੀ 2000 ਨੂੰ ਪੈਰਿਸ ’ਚ ਕੈਂਸਰ ਖਿਲਾਫ ਵਿਸ਼ਵ ਕੈਂਸਰ ਸਿਖ਼ਰ ਸੰਮੇਲਨ ’ਚ ਕੀਤੀ ਗਈ ਸੀ ਕੈਂਸਰ ਖਿਲਾਫ ਪੈਰਿਸ ਚਾਰਟਰ ਦੀ ਖੋਜ ਨੂੰ ਹੱਲਾਸ਼ੇਰੀ ਦੇਣ, ਕੈਂਸਰ ਦੀ ਰੋਕਥਾਮ ਕਰਨ, ਰੋਗੀ ਸੇਵਾਵਾਂ ’ਚ ਸੁਧਾਰ ਕਰਨ ਲਈ ਬਣਾਇਆ ਗਿਆ ਸੀ ਕੈਂਸਰ ਇੱਕ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਬੋਝ ਵੀ ਹੈ ਖਾਸ ਤੌਰ ’ਤੇ ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਜਿੱਥੇ ਕੈਂਸਰ ਨਾਲ ਵਧੇਰੇ ਮੌਤਾਂ ਹੁੰਦੀਆਂ ਹਨ ਸਮਾਜਿਕ ਅਤੇ ਆਰਥਿਕ ਅਸਮਾਨਤਾ ਨੂੰ ਦੂਰ ਕਰਨ ਅਤੇ ਸਮੁੱਚਾ ਵਿਕਾਸ ਹਾਸਲ ਕਰਨ ਲਈ ਇਸ ਬੋਝ ਨੂੰ ਘੱਟ ਕਰਨਾ ਵੀ ਜ਼ਰੂਰੀ ਹੈ

ਜਾਗਰੂਕਤਾ ਵਧਾਉਣੀ ਹੋਵੇਗੀ

ਵਿਸ਼ਵ ਕੈਂਸਰ ਦਿਵਸ ਦਾ ਉਦੇਸ਼ ਕੈਂਸਰ ਬਾਰੇ ਜਾਗਰੂਕਤਾ ਵਧਾਉਣਾ, ਇਸ ਦੀ ਰੋਕਥਾਮ, ਰੋਗ ਦੀ ਛੇਤੀ ਪਹਿਚਾਣ ਅਤੇ ਇਲਾਜ ਨੂੰ ਹੱਲਾਸ਼ੇਰੀ ਦੇਣਾ ਹੈ ਇਹ ਦਿਨ ਅੰਤਰਰਾਸ਼ਟਰੀ ਕੈਂਸਰ ਕੰਟਰੋਲ ਐਸੋਸੀਏਸ਼ਨ (ਯੂਆਈਸੀਸੀ) ਦੀ ਅਗਵਾਈ ’ਚ ਮਨਾਇਆ ਜਾਂਦਾ ਹੈ ਇਹ ਦਿਨ ਸਾਨੂੰ ਕੈਂਸਰ ਖਿਲਾਫ ਲੜਾਈ ’ਚ ਇੱਕਜੁਟ ਹੋਣ ਅਤੇ ਵਿਅਕਤੀਆਂ, ਭਾਈਚਾਰੇ, ਸਰਕਾਰਾਂ ਨੂੰ ਰੋਕਥਾਮ ਤੇ ਬਿਹਤਰ ਦੇਖਭਾਲ ਲਈ ਪ੍ਰੇਰਿਤ ਵੀ ਕਰਦਾ ਹੈ

ਇਸ ਵਿਸ਼ਵ ਕੈਂਸਰ ਦਿਵਸ ’ਤੇ ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੈਂਸਰ ਦਿਵਸ ਅਭਿਆਨ 2025-27 ਯੂਨਾਈਟੇਡ ਬਾਇ ਯੂਨਿਕ ਲੋਕਾਂ ਨੂੰ ਦੇਖਭਾਲ ਦੇ ਕੇਂਦਰ ’ਚ ਰੱਖਦਿਆਂ ਬਦਲਾਅ ਲਿਆਉਣ ਦੇ ਨਵੇਂ ਤੌਰ-ਤਰੀਕਿਆਂ ਦੀ ਖੋਜ ਕਰ ਰਿਹਾ ਹੈ ਜਾਗਰੂਕਤਾ ਵਧਾਉਣ ’ਤੇ ਵੀ ਇਹ ਕੰਮ ਕਰ ਰਿਹਾ ਹੈ ਕੈਂਸਰ ਨਾਲ ਜੁੜਿਆ ਹਰ ਅਨੁਭਵ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ ਕੈਂਸਰ ਕਿਸੇ ਨੂੰ ਵੀ ਹੋ ਸਕਦਾ ਹੈ ਅਜਿਹੇ ’ਚ ਜ਼ਰੂਰੀ ਹੈ ਕਿ ਅਸੀਂ ਸਾਰੇ ਇੱਕਜੁਟ ਹੋ ਕੇ ਇੱਕ ਅਜਿਹੀ ਦੁਨੀਆਂ ਬਣਾਈਏ, ਜਿੱਥੇ ਅਸੀਂ ਬਿਮਾਰੀ ਤੋਂ ਦੂਰ ਜਾ ਕੇ ਉਸ ਰੋਗੀ ਤੋਂ ਪਹਿਲਾਂ ਵਿਅਕਤੀ ਨੂੰ ਮਹੱਤਵਪੂਰਨ ਮੰਨੀਏ