65ਵੀਂ ਪਵਿੱਤਰ ਯਾਦ (18 ਅਪਰੈਲ) ’ਤੇ ਵਿਸ਼ੇਸ਼ – ਯਾਦ-ਏ-ਮੁਰਸ਼ਿਦ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ – ਸਿੱਧੇ ਰਾਹ ਪਾਵਣ ਆਇਆ ਸੀ
ਜੀਵ-ਸ੍ਰਿਸ਼ਟੀ ਦੀ ਖੁਸ਼ਕਿਸਮਤੀ ਹੈ ਕਿ ਹਰ ਯੁੱਗ ਵਿੱਚ ਸੰਤ-ਮਹਾਂਪੁਰਸ਼ ਸ੍ਰਿਸ਼ਟੀ-ਜੀਵਾਂ ’ਚ ਬਿਰਾਜਮਾਨ ਰਹਿੰਦੇ ਹਨ ਸ੍ਰਿਸ਼ਟੀ ਕਦੇ ਵੀ ਸੰਤਾਂ ਤੋਂ ਖਾਲੀ ਨਹੀਂ ਹੁੰਦੀ ‘ਸੰਤ ਨ ਆਤੇ ਜਗਤ ਮੇਂ ਜਲ ਮਰਤਾ ਸੰਸਾਰ’ ਸੰਤ ਸ੍ਰਿਸ਼ਟੀ ਦੇ ਜੀਵਾਂ ਦਾ ਸਹਾਰਾ ਹਨ ਸ੍ਰਿਸ਼ਟੀ ਸੰਤਾਂ ਦੇ ਆਸਰੇ ਕਾਇਮ ਹੈ ਸੰਤ ਪਰਉਪਕਾਰੀ ਹੁੰਦੇ ਹਨ ਸੰਸਾਰ ’ਚ ਆਉਣ ਦਾ ਉਨ੍ਹਾਂ ਦਾ ਮਕਸਦ ਜੀਵਾਂ ਨੂੰ ਜੀਵਨਦਾਨ, ਨਾਮ, ਗੁਰਮੰਤਰ ਦੇ ਕੇ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਨਾਲ ਮਿਲਾਉਣ ਦਾ ਹੁੰਦਾ ਹੈ ਉਹ ਮਾਲਕ ਦੀ ਦਰਗਾਹ ਤੋਂ ਜੀਵਾਂ ਲਈ ਜੀਵਨਦਾਨ ਲੈ ਕੇ ਸ੍ਰਿਸ਼ਟੀ-ਜਗਤ ’ਚ ਆਉਂਦੇ ਹਨ
ਮਹਾਨ ਪਰਉਪਕਾਰੀ ਸੰਤ-ਮਹਾਂਪੁਰਸ਼ਾਂ ਦਾ ਸ੍ਰਿਸ਼ਟੀ ਲਈ ਪਰਉਪਕਾਰ ਸਿਰਫ ਇਸ ਜਗਤ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਲੋਕ, ਪਰਲੋਕ ਅਤੇ ਉਸ ਤੋਂ ਉੱਪਰ ਦੋਵਾਂ ਜਹਾਨਾਂ ਤੱਕ ਉਨ੍ਹਾਂ ਦਾ ਨਾਤਾ ਜੀਵਾਂ ਨਾਲ ਹੁੰਦਾ ਹੈ ਸੱਚੇ ਸੰਤ-ਮਹਾਂਪੁਰਸ਼ ਖੁਦ ਸੱਚਾਈ ਨਾਲ ਜੁੜੇ ਹੁੰਦੇ ਹਨ ਅਤੇ ਉਹ ਲੋਕਾਂ ਨੂੰ ਵੀ ਹਮੇਸ਼ਾ ਸਹੀ ਰਸਤੇ, ਚੰਗਿਆਈ, ਭਲਾਈ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੰਦੇ ਹਨ ਉਹ ਪਰਉਪਕਾਰੀ ਜਨ ਸੱਚ ਦੇ ਧਾਰਨੀ ਹੁੰਦੇ ਹਨ ਉਹ ਹਮੇਸ਼ਾ ਸਮੁੱਚੇ ਸਮਾਜ ਦਾ ਭਲਾ ਚਾਹੁੰਦੇ ਹਨ, ਭਲਾ ਕਰਦੇ ਹਨ ਉਹ ਸਮਾਜ ’ਚ ਫੈਲੇ ਝੂਠ, ਕਪਟ, ਕੁਰੀਤੀਆਂ, ਪਾਖੰਡਾਂ ਦਾ ਡਟ ਕੇ ਵਿਰੋਧ ਕਰਦੇ ਹਨ ਉਨ੍ਹਾਂ ਦਾ ਪਵਿੱਤਰ ਜੀਵਨ ਪੂਰੀ ਦੁਨੀਆਂ ਲਈ ਮਿਸਾਲ ਸਾਬਤ ਹੁੰਦਾ ਹੈ
ਅਜਿਹੇ ਹੀ ਮਹਾਨ ਪਰਉਪਕਾਰੀ ਸੰਤ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਸਾਰ ’ਤੇ ਅਵਤਾਰ ਧਾਰ ਕੇ ਇਸ ਸਮੁੱਚੀ ਜੀਵ ਸ੍ਰਿਸ਼ਟੀ ’ਤੇ ਉੱਧਾਰ ਦਾ ਮਹਾਨ ਕਰਮ ਕਮਾਇਆ ਹੈ ਅਜਿਹੇ ਮਹਾਨ ਪਰਉਪਕਾਰੀ, ਰੂਹਾਨੀਅਤ ਦੇ ਸੱਚੇ ਰਹਿਬਰ, ਪੂਰਨ ਰੱਬੀ ਫਕੀਰ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕੋਟਿਨ-ਕੋਟਿ ਨਮਨ, ਲੱਖ-ਲੱਖ ਸਜਦਾ ਕਰਦੇ ਹਾਂ
Table of Contents
ਸੰਖੇਪ ਜੀਵਨ ਪਰਿਚੈ:-
ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 (ਸੰਵਤ 1948) ਦੀ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਪੂਜਨੀਕ ਪਿਤਾ ਸ੍ਰੀ ਪਿੱਲਾਮੱਲ ਜੀ ਦੇ ਘਰ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰਨ ਕੀਤਾ ਸੀ ਆਪ ਜੀ ਮੌਜੂਦਾ ਪਾਕਿਸਤਾਨ ਦੇ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕਲਾਇਤ-ਬਿਲੋਚਿਸਤਾਨ ਦੇ ਰਹਿਣ ਵਾਲੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸ੍ਰੀ ਖੇਮਾਮੱਲ ਜੀ ਰੱਖਿਆ ਸੀ ਆਪਣੇ ਸਤਿਗੁਰੂ ਪ੍ਰਤੀ ਅਥਾਹ ਸ਼ਰਧਾ, ਦ੍ਰਿੜ੍ਹ ਵਿਸ਼ਵਾਸ, ਸੱਚੀ ਭਗਤੀ, ਸੱਚੇ ਪ੍ਰੇਮ ਨੂੰ ਦੇਖ ਕੇ, ਪੂਜਨੀਕ ਬਾਬਾ ਜੀ ਆਪ ਜੀ ਨੂੰ ‘ਮਸਤਾਨਾ ਸ਼ਾਹ ਬਿਲੋਚਿਸਤਾਨੀ’ ਹੀ ਕਿਹਾ ਕਰਦੇ ਸਨ ਕਿਉਂਕਿ ਆਪ ਜੀ ਨੇ ਆਪਣੇ ਮੁਰਸ਼ਿਦੇ-ਕਾਮਿਲ ਹਜ਼ੂਰ ਬਾਬਾ ਸਾਵਣ ਸ਼ਾਹ ਜੀ ਨੂੰ ਹਮੇਸ਼ਾ ਹੀ ਪਰਮ ਪਿਤਾ ਪਰਮਾਤਮਾ, ਕੁੱਲ ਮਾਲਕ ਦੇ ਰੂਪ ’ਚ ਨਿਹਾਰਿਆ ਸੀ, ਆਪ ਜੀ ਉਨ੍ਹਾਂ ਨੂੰ ਆਪਣਾ ਖੁਦ-ਖੁਦਾ ਮੰਨਦੇ ਸਨ ਪੂਜਨੀਕ ਬਾਬਾ ਜੀ ਨੇ ਪਹਿਲੇ ਹੀ ਦਿਨ (ਨਾਮ-ਗੁਰਮੰਤਰ ਦਿੰਦੇ ਸਮੇਂ) ਆਪ ਜੀ ਨੂੰ ਆਪਣੀ ਅਪਾਰ ਦਇਆ-ਮਿਹਰ ਨਾਲ ਨਵਾਜ਼ਦੇ ਹੋਏ ਬਚਨ ਕੀਤਾ ਕਿ ‘ਹਮ ਤੁਝੇ ਆਪਣੀ ਦਇਆ-ਮਿਹਰ ਦੇਤੇ ਹੈਂ, ਜੋ ਤੁਮ੍ਹਾਰਾ ਸਾਰਾ ਕਾਮ ਕਰੇਗੀ ਡਟ ਕਰ ਭਜਨ-ਸਿਮਰਨ ਔਰ ਗੁਰੂ ਕਾ ਯਸ਼ ਕਰੋ
ਆਪਣੇ ਪੂਜਨੀਕ ਸਤਿਗੁਰੂ ਸਾਈਂ ਜੀ ਦੇ ਹੁਕਮ ਅਨੁਸਾਰ ਅਤੇ ਆਪ ਜੀ ਨੇ ਪਹਿਲਾਂ ਸਿੰਧ, ਬਿਲੋਚਿਸਤਾਨ, ਪੱਛਮੀ ਪੰਜਾਬ ਆਦਿ ਇਲਾਕਿਆਂ ’ਚ ਥਾਂ-ਥਾਂ ਸਤਿਸੰਗ, ਗੁਰੂ ਦੇ ਜੱਸ-ਗਾਇਨ ਰਾਹੀਂ ਕਈ ਜੀਵਾਂ ਨੂੰ ਬਿਆਸ ’ਚ ਲਿਜਾ ਕੇ ਪੂਜਨੀਕ ਬਾਬਾ ਜੀ ਤੋਂ ਨਾਮ ਸ਼ਬਦ ਗੁਰਮੰਤਰ ਦਿਵਾ ਕੇ ਉੱਧਾਰ ਕਰਵਾਇਆ ਉਪਰੰਤ ਪੂਜਨੀਕ ਬਾਬਾ ਜੀ ਨੇ ਆਪ ਜੀ ਨੂੰ ਆਪਣੀਆਂ ਅਪਾਰ ਰਹਿਮਤਾਂ, ਖੁਸ਼ੀਆਂ ਅਤੇ ਬਖਸ਼ਿਸ਼ਾਂ ਪ੍ਰਦਾਨ ਕਰਕੇ ਅਤੇ ਆਪਣੀ ਭਰਪੂਰ ਰੂਹਾਨੀ ਤਾਕਤ ਦੇ ਕੇ ਬਾਗੜ ਨੂੰ ਤਾਰਨ ਦਾ ਆਦੇਸ਼ ਫ਼ਰਮਾਇਆ ਕਿ ‘‘ਮਸਤਾਨਾ ਸ਼ਾਹ, ਆਪਕੋ ‘ਬਾਗੜ ਕਾ ਬਾਦਸ਼ਾਹ’ ਬਨਾਇਆ! ਜਾ ਮਸਤਾਨਾ, ਸਰਸਾ ਮੇਂ ਜਾ, ਕੁਟੀਆ (ਦਰਬਾਰ) ਬਨਾ, ਸਤਿਸੰਗ ਲਗਾ ਔਰ ਰੂਹੋਂ ਕਾ ਉੱਧਾਰ ਕਰ’’ ਪੂਜਨੀਕ ਬਾਬਾ ਜੀ ਨੇ ਆਪਣੇ ਕੁਝ ਸਤਿਸੰਗੀ-ਸੇਵਾਦਾਰਾਂ ਨੂੰ ਆਪ ਜੀ ਦਾ ਸਹਿਯੋਗ ਕਰਨ ਦੀ ਖੁਦ ਡਿਊਟੀ ਵੀ ਲਾਈ ਇਸ ਤਰ੍ਹਾਂ ਆਪਣੇ ਸਤਿਗੁਰੂ ਮੁਰਸ਼ਿਦੇ ਕਾਮਿਲ ਦੇ ਹੁਕਮ ਅਨੁਸਾਰ ਆਪ ਜੀ ਨੇ 29 ਅਪਰੈਲ 1948 ਨੂੰ ਸ਼ਾਹ ਮਸਤਾਨਾ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ
ਆਪ ਜੀ ਨੇ ਦਿਨ-ਰਾਤ ਗੁਰੂਜੱਸ, ਰੂਹਾਨੀ ਸਤਿਸੰਗ ਲਾ ਕੇ ਨਾਮ-ਸ਼ਬਦ ਗੁਰਮੰਤਰ ਦੇ ਕੇ ਰੂਹਾਂ ਨੂੰ ਭਵਸਾਗਰ ਤੋਂ ਪਾਰ ਲੰਘਾਉਣ ਦਾ ਪਰਉਪਕਾਰੀ ਕਰਮ ਸ਼ੁਰੂ ਕਰ ਦਿੱਤਾ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਅੱਜ ਕੁਝ, ਕੱਲ੍ਹ ਕੁਝ ਅਤੇ ਅਗਲੇ ਦਿਨ ਕੁਝ ਵਧ-ਚੜ੍ਹ ਕੇ ਲੋਕ ਸੱਚਾ ਸੌਦਾ ’ਚ ਆ ਕੇ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਨਾਲ ਜੁੜਨ ਲੱਗੇ ਆਪ ਜੀ ਵੱਲੋਂ ਲਾਇਆ ਸੱਚਾ ਸੌਦਾ ਰੂਪੀ ਰੂਹਾਨੀ ਬਾਗ, ਰਾਮ-ਨਾਮ ਦਾ ਬੀਜ ਦਿਨ-ਰਾਤ ਵਧਣ-ਫੁੱਲਣ ਲੱਗਾ, ਇਹ ਰੂਹਾਨੀ ਬਾਗ ਮਹਿਕਣ ਲੱਗਾ ਆਪ ਜੀ ਨੇ 1948 ਤੋਂ 1960 ਤੱਕ ਸਿਰਫ 12 ਸਾਲਾਂ ’ਚ ਹਰਿਆਣਾ, ਰਾਜਸਥਾਨ ਤੋਂ ਇਲਾਵਾ ਪੰਜਾਬ, ਦਿੱਲੀ ਆਦਿ ਸੂਬਿਆਂ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਥਾਂ-ਥਾਂ ਸਤਿਸੰਗਾਂ ਲਾ ਕੇ ਹਜ਼ਾਰਾਂ ਲੋਕਾਂ ਨੂੰ ਨਾਮ-ਸਬਦ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ੇ
ਆਦਿ ਬੁਰਾਈਆਂ, ਪਖੰਡਾਂ, ਸਮਾਜਿਕ ਕੁਰੀਤੀਆਂ ਤੋਂ ਮੁਕਤ ਕੀਤਾ ‘ਹਿੰਦੂ ਮੁਸਲਿਮ ਸਿੱਖ ਈਸਾਈ, ਸਭੀ ਭਾਈ-ਭਾਈ’ ਦਾ ਪ੍ਰੈਕਟੀਕਲੀ ਸਵਰੂਪ ਆਪ ਜੀ ਵੱਲੋਂ ਸਥਾਪਿਤ ਸਰਵ ਧਰਮ ਸੰਗਮ, ਇੱਥੇ ਡੇਰਾ ਸੱਚਾ ਸੌਦਾ ’ਚ ਅੱਜ ਵੀ ਦੇਖਿਆ ਜਾ ਸਕਦਾ ਹੈ ਕੋਈ ਰਾਮ ਕਹੇ ਜਾਂ ਕੋਈ ਅੱਲ੍ਹਾ, ਵਾਹਿਗੁਰੂ, ਗੌਡ ਕਹੇ, ਇੱਕ ਹੀ ਜਗ੍ਹਾ ’ਤੇ ਸਾਰੇ ਲੋਕ ਇਕੱਠੇ ਬੈਠ ਕੇ ਆਪਣੇ-ਆਪਣੇ ਤਰੀਕੇ ਨਾਲ ਉਸ ਇੱਕ ਪਰਮ ਪਿਤਾ ਪਰਮਾਤਮਾ ਦਾ ਨਾਮ ਲੈਂਦੇ ਹਨ, ਕੋਈ ਰੋਕ-ਟੋਕ ਨਹੀਂ ਸਾਰਿਆਂ ਨੂੰ ਇੱਕ ਸਮਾਨ (ਬਰਾਬਰ) ਸਤਿਕਾਰ, ਸਨਮਾਨ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਸਮਾਜ ਅਤੇ ਜੀਵਾਂ ਦੇ ਉੱਧਾਰ ਦਾ ਇਹ ਸੱਚ ਦਾ ਕਾਰਵਾਂ ਦਿਨ-ਰਾਤ ਵਧਣ-ਫੁੱਲਣ ਲੱਗਾ
ਵਰਣਨਯੋਗ ਹੈ ਕਿ ਰਿਸ਼ੀ-ਮੁਨੀ, ਸੰਤ, ਗੁਰੂ, ਪੀਰ-ਫਕੀਰ, ਵੱਡੇ-ਵੱਡੇ ਔਲੀਆ ਜੋ ਵੀ ਸੰਸਾਰ ’ਚ ਆਏ ਉਨ੍ਹਾਂ ਨੇ ਆਪਣੇ-ਆਪਣੇ ਸਮੇਂ ’ਚ, ਉਸ ਸਮੇਂ ਅਤੇ ਹਲਾਤਾਂ ਦੇ ਅਨੁਸਾਰ ਉਪਰੋਕਤ ਅਨੁਸਾਰ ਵਧ-ਚੜ੍ਹ ਕੇ ਪਰਮਾਰਥੀ ਕੰਮ ਕੀਤੇ ਅਤੇ ਸਮਾਂ ਪੂਰਾ ਹੋਣ ’ਤੇ ਇੱਥੋਂ ਵਿਦਾ ਲੈ ਗਏ
ਮਾਤਲੋਕ ਦਾ ਨਿਯਮ:-
ਸ਼ਾਹ ਮਸਤਾਨਾ ਪਿਤਾ ਪਿਆਰਾ ਜੀ,
ਇਹ ਬਾਗ ਸਜਾ ਕੇ ਟੁਰ ਚੱਲਿਆ
ਭਵ ਸਾਗਰ ’ਚ ਡੁੱਬਦੀ ਦੁਨੀਆਂ ਨੂੰ ਕੰਢੇ ਪਾਰ ਲੰਘਾ ਕੇ ਟੁਰ ਚੱਲਿਆ
ਕੁਦਰਤ ਦੇ ਇਸੇ ਨਿਯਮ ਦੇ ਅਧੀਨ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਅੰਤਿਮ ਸਮੇਂ ਬਾਰੇ ਕਾਫੀ ਸਮਾਂ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਮਹਿਮਦਪੁਰ ਰੋਹੀ ਦਰਬਾਰ ’ਚ ਗੱਲ ਕੀਤੀ ਕਿ ਤਾਕਤ ਕਾ ਚੋਲਾ ਛੁਡਾਏਂ ਤੋ ਤੁਮ ਸਿੱਖ ਲੋਗ ਤੋ ਦਾਗ (ਅੱਗ) ਲਗਾਓਗੇ ਔਰ ਤੁਮ ਬਿਸ਼ਨੋਈ ਲੋਗ ਦਫ਼ਨਾਓਗੇ! ਪੂਜਨੀਕ ਸ਼ਹਿਨਸ਼ਾਹ ਜੀ ਨੇ ਉੱਥੇ ਮੌਜੂਦ ਪ੍ਰੇਮੀ ਪ੍ਰਤਾਪ ਸਿੰਘ, ਰੂਪਾ ਰਾਮ ਬਿਸ਼ਨੋਈ ਆਦਿ ਸੇਵਾਦਾਰਾਂ ’ਚ ਗੱਲ ਕੀਤੀ ਫਿਰ ਖੁਦ ਹੀ ਫਰਮਾਇਆ, ‘‘ਯਹਾਂ ਤੋ ਰੌਲਾ ਪੜ ਜਾਏਗਾ ਯਹਾਂ ਪਰ ਚੋਲਾ ਨਹੀਂ ਛੋੜੇਂਗੇ!’’ ਇਸੇ ਤਰ੍ਹਾਂ ਰਾਣੀਆ ਦਰਬਾਰ ’ਚ ਵੀ ਗੱਲ ਕੀਤੀ ਕਿ ‘ਸ਼ੋ’ (ਚੋਲਾ ਛੱਡਣਾ/ਜਨਾਜਾ ਕੱਢਣਾ) ਰਾਣੀਆ ਤੋਂ ਕੱਢੀਏ ਜਾਂ ਦਿੱਲੀ ਤੋਂ! ਖੁਦ ਹੀ ਫ਼ਰਮਾਇਆ, ‘‘ਦਿੱਲੀ ਸੇ ਹੀ ਠੀਕ ਰਹੇਗਾ’’ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਜੀ ਨੇ ਆਪਣਾ ਚੋਲਾ ਛੱਡਣ ਤੋਂ ਕਾਫੀ ਸਮਾਂ ਪਹਿਲਾਂ ਹੀ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ ਆਪ ਜੀ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਬਤੌਰ ਦੂਜੇ ਪਾਤਸਾਹ ਗੱਦੀਨਸ਼ੀਨ ਕੀਤਾ ਆਪ ਜੀ ਨੇ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਦੀਆਂ ਕਈ ਜ਼ਿੰਮੇਵਾਰੀਆਂ ਵੀ ਉਸੇ ਦਿਨ ਆਪਣੇ ਉੱਤਰਾਧਿਕਾਰੀ ਪੂਜਨੀਕ ਪਰਮ ਪਿਤਾ ਜੀ ਨੂੰ ਸੌਂਪਦੇ ਹੋਏ ਸਾਧ-ਸੰਗਤ ’ਚ ਬਚਨ ਫ਼ਰਮਾਇਆ:-
ਦੁਨੀਆਂ ਰੱਬ ਨੂੰ ਢੂੰਢਣ ਜਾਏ ਜੀ,
‘ਸਤਿਨਾਮ’ ਨੂੰ ਲੱਭ ਅਸੀਂ ਲਿਆਏ ਜੀ,
ਇਹਦਾ ਭੇਦ ਕੀ ਦੁਨੀਆਂ ਪਾਏ ਜੀ,
ਖੁਦ ਭੇਦ ਬਤਾ ਕੇ ਟੁਰ ਚੱਲਿਆ
‘‘ਯੇ ਵੋਹੀ ਸਤਿਨਾਮ ਹਨ, ਜਿਨ੍ਹਾਂ ਨੂੰ ਦੁਨੀਆਂ ਲੱਭਦੀ-ਲੱਭਦੀ ਮਰ ਗਈ, ਪਰ ਕਿਸੀ ਕੋ ਨਹੀਂ ਮਿਲਾ ਅਸੀਂ ਅਪਨੇ ਦਾਤਾ ਸਾਵਣ ਸ਼ਾਹ ਸਾਈਂ ਜੀ ਕੇ ਹੁਕਮ ਸੇ ਸਤਿਨਾਮ ਕੋ ਅਰਸ਼ੋਂ ਸੇ ਲਾਕਰ ਤੁਮ੍ਹਾਰੇ ਸਾਮਨੇ ਬਿਠਾ ਦੀਆ ਹੈ ਜੋ ਭੀ ਦਰਸ਼ਨ ਕਰੇਗਾ, ਇਨਕਾ ਨਾਮ ਉੱਚਾਰਣ ਕਰੇਗਾ, ਯੇ ਅਪਨੀ ਦਇਆ-ਰਹਿਮਤ ਸੇ ਉਸਕਾ ਪਾਰ ਉਤਾਰਾ ਕਰੇਂਗੇ’’ ਇਸ ਤਰ੍ਹਾਂ ਸੱਚੇ ਪਾਤਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਆਪਣੇ ਸਤਿਗੁਰੂ ਕੁੱਲ ਮਾਲਕ ਵੱਲੋਂ ਸੌਂਪੇ ਸਾਰੇ ਪਰਉਪਕਾਰੀ ਕਾਰਜਾਂ ਨੂੰ ਪੂਰਨ ਮਰਿਆਦਾ ਪੂਰਵਕ ਪੂਰਾ ਕਰਦੇ ਹੋਏ 18 ਅਪਰੈਲ 1960 ਨੂੰ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਜੋਤੀ-ਜੋਤ ਸਮਾਂ ਗਏ
ਮਨੁੱਖਤਾ ਦੀ ਸੇਵਾ ’ਚ ਸਮਰਪਿਤ:-
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਇਸ ਪਵਿੱਤਰ ਦਿਨ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਦੀ ਸੇਵਾ ’ਚ ਸਮਰਪਿਤ ਕਰਦਿਆਂ ਡੇਰਾ ਸੱਚਾ ਸੌਦਾ ’ਚ ਯਾਦ-ਏ-ਮੁਰਸ਼ਿਦ ਮੁਫਤ ਅਪੰਗਤਾ (ਕਮਜ਼ੋਰੀ, ਵਿਕਲਾਂਗਤਾ) ਨਿਵਾਰਣ ਕੈਂਪ ਸ਼ੁਰੂ ਕਰਵਾਇਆ ਹੈ ਇਸਦੇ ਤਹਿਤ ਹਰ ਸਾਲ ਇਸ ਪਵਿੱਤਰ ਮੌਕੇ ’ਤੇ ਇਸ ਪਰਮਾਰਥੀ ਕੈਂਪ ਰਾਹੀਂ ਪੋਲੀਓ ਪੀੜਤ ਦਰਜ਼ਨਾਂ ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ ਜ਼ਰੂਰਤਮੰਦਾਂ ਨੂੰ ਫਿਜੀਓਥੈਰੇਪੀ ਆਦਿ ਮੈਡੀਕਲ ਸੇਵਾਵਾਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ ਕੈਲੀਪਰ ਵੀ ਮੁਫਤ ਵੰਡੇ ਜਾਂਦੇ ਹਨ