ਪਵਿੱਤਰ ਗ੍ਰੰਥਾਂ ’ਚ ਦਰਜ ਧਰਮ ਉਪਦੇਸ਼ ਦੇ ਅਨੁਸਾਰ ਜਦੋਂ-ਜਦੋਂ ਧਰਮ ਦੀ ਹਾਨੀ ਹੁੰਦੀ ਹੈ, ਲੋਕ ਧਰਮ ਅਤੇ ਈਸ਼ਵਰ ਤੋਂ ਮੁਨਕਰ ਹੋਣ ਲੱਗਦੇ ਹਨ ਅਤੇ ਪਾਪ, ਜ਼ੁਲਮੋਂ-ਸਿਤਮ, ਅੱਤਿਆਚਾਰ, ਬੁਰਾਈਆਂ ਦਾ ਸਮਾਜ ’ਚ ਬੋਲਬਾਲਾ ਹੁੰਦਾ ਹੈ, ਬੁਰਾਈਆਂ ਦੀ ਜਦੋਂ ਅਤਿ ਹੁੰਦੀ ਹੈ ਤਾਂ ਈਸ਼ਵਰ-ਪਰਵਰਦਿਗਾਰ ਖੁਦ ਆਪਣੇ ਕਿਸੇ ਪੂਰਨ ਸੰਤ, ਗੁਰੂ, ਪੀਰ-ਫਕੀਰ ਦੇ ਰੂਪ ’ਚ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਦੇ ਹਨ ਉਹ ਗੁਰੂ, ਸੰਤ, ਪੀਰ-ਫਕੀਰ, ਸ੍ਰਿਸ਼ਟੀ ਜਗਤ ਦੇ ਸਮੁੱਚੇ ਭਲੇ ਲਈ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ, ਉਸ ਸਰਵਸ਼ਕਤੀਮਾਨ, ਪਰਮ ਪਿਤਾ ਪ੍ਰਮਾਤਮਾ ਨੂੰ ਦੁਆ ਅਰਦਾਸ ਕਰਦੇ ਹਨ ਅਤੇ ਜਿੱਥੋਂ ਤੱਕ ਸੰਭਵ ਹੋਵੇ ਜ਼ਿਆਦਾਤਰ ਜੀਵਾਂ ਨੂੰ ਜੋ ਵੀ ਸੰਪਰਕ ’ਚ ਆਉਂਦਾ ਹੈ। (Shah Satnam Singh ji Maharaj)
ਉਨ੍ਹਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਦੀ ਦਲਦਲ ’ਚੋਂ ਕੱਢ ਕੇ ਪਰਮਪਿਤਾ ਪ੍ਰਮਾਤਮਾ ਨਾਲ ਜੋੜ ਕੇ ਉਸਨੂੰ ਸਦੈਵੀ ਮੋਕਸ਼ ਪ੍ਰਦਾਨ ਕਰਦੇ ਹਨ ਕਹਿਣ ਦਾ ਮਤਲਬ ਕਿ ਰੂਹਾਨੀ ਸੰਤ, ਪੀਰ-ਫਕੀਰ ਦਾ ਸ੍ਰਿਸ਼ਟੀ ’ਤੇ ਸ਼ੁੱਭ ਆਗਮਨ ਜੀਵ-ਜਗਤ ਲਈ ਹਮੇਸ਼ਾ ਸੁਖਦਾਈ ਸਿੱਧ ਹੁੰਦਾ ਹੈ ਸ੍ਰਿਸ਼ਟੀ ਦੇ, ਮਨੁੱਖ ਦੇ ਸਾਰੇ ਦੁੱਖ-ਸੰਤਾਪ ਨੂੰ ਆਪਣੇ ਖੁਦ ਦੇ ਉੱਪਰ ਲੈ ਕੇ ਉਸਨੂੰ ਸੁੱਖ ਪਹੁੰਚਾਉਣਾ ਇਹ ਮੁੱਖ ਵਿਸ਼ੇਸ਼ਤਾ ਪੂਰਨ ਰੂਹਾਨੀ ਸੰਤਾਂ, ਪੀਰ-ਫਕੀਰਾਂ ’ਚ ਹੀ ਪਾਈ ਜਾਂਦੀ ਹੈ ਪਰਮ ਸੰਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ:- (Shah Satnam Singh ji Maharaj)
ਸੁਖ ਦੇਵੇਂ ਦੁੱਖ ਕੋ ਹਰੇਂ, ਮੇਟੇਂ ਸਭ ਅਪਰਾਧ
ਕਹਿ ਕਬੀਰ ਕਬ ਇਹ ਮਿਲੇ, ਪਰਮ ਸਨੇਹੀ ਸਾਧ
ਦੁਨੀਆਂ ’ਚ ਹਮਦਰਦ ਅਤੇ ਪਰਉਪਕਾਰੀ ਇਨਸਾਨ ਬਹੁਤ ਮਿਲ ਜਾਂਦੇ ਹਨ ਜੋ ਭੁੱਖੇ ਨੂੰ ਭੋਜਨ, ਪਿਆਸੇ ਨੂੰ ਪਾਣੀ, ਬੀਮਾਰਾਂ ਅਤੇ ਦੀਨ-ਦੁਖੀਆਂ ਦਾ ਦੁੱਖ ਦੂਰ ਕਰਨ ਦਾ ਉਪਾਅ ਦੱਸਦੇ ਹਨ, ਉਨ੍ਹਾਂ ਦੇ ਇਲਾਜ ਦਾ ਪ੍ਰਬੰਧ ਕਰ ਦਿੰਦੇ ਹਨ ਪਰ ਅਜਿਹਾ ਮਿਲਣਾ ਮੁਸ਼ਕਿਲ ਹੈ ਜੋ ਦੂਜਿਆਂ ਦੇ ਦੁੱਖ ਆਪ ਲੈ ਲਵੇ ਸਿਰਫ਼ ਰੂਹਾਨੀ ਪੀਰ-ਫਕੀਰਾਂ ’ਚ ਹੀ ਐਨੀ ਮਹਾਨ ਸਮਰੱਥਾ (ਸ਼ਕਤੀ) ਹੈ ਜੋ ਆਪਣੇ ਦਰ ’ਤੇ ਆਏ ਇਨਸਾਨਾ ਦੀਆਂ ਦੁੱਖ-ਪ੍ਰੇਸ਼ਾਨੀਆਂ ਨੂੰ ਦੂਰ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਦੇ ਜਨਮਾਂ-ਜਨਮਾਂ ਦੇ ਦੁੱਖ-ਸੰਤਾਪਾਂ ਨੂੰ ਖੁਦ ’ਤੇ ਲੈ ਕੇ ਉਨ੍ਹਾਂ ਨੂੰ ਖੁਸ਼ੀਆਂ ਅਤੇ ਸੁੱਖ ਦਿੰਦੇ ਹਨ ਇਤਿਹਾਸ ’ਚ ਇਸ ਸੱਚਾਈ ਦੇ ਕਈ ਉਦਾਹਰਨ ਮੌਜ਼ੂਦ ਹਨ ਮਹਾਂਪੁਰਸ਼ਾਂ ਦੇ ਰੂਹਾਨੀ ਪ੍ਰਤਾਪ ਨੂੰ ਪਾ ਕੇ ਚੋਰ, ਠੱਗ, ਡਾਕੂ ਅਤੇ ਇੱਥੋਂ ਤੱਕ ਕਿ ਕੌਡਾ ਰਾਖ਼ਸ਼ ਦੀ ਪ੍ਰਵਿਰਤੀ ਵਾਲੇ ਲੋਕਾਂ ਨੂੰ ਈਸ਼ਵਰ ਦੇ ਪਰਮਭਗਤ, ਮਹਾਂਪੁਰਸ਼ਾਂ ਬਣ ਜਾਂਦੇ ਹਨ ਅਸਲ ’ਚ ਸੱਚੇ ਸੰਤ ਸ੍ਰਿਸ਼ਟੀ ’ਤੇ ਆਉਂਦੇ ਹੀ ਜੀਵ-ਸ੍ਰਿਸ਼ਟੀ ਨੂੰ ਸੁੱਖ ਪਹੁੰਚਾਉਣ ਲਈ ਹਨ। (Shah Satnam Singh ji Maharaj)
ਕੁੱਲ ਮਾਲਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਵਨ ਜਨਵਰੀ ਮਹੀਨੇ ’ਚ ਸ੍ਰਿਸ਼ਟੀ ਉੱਧਾਰ ਲਈ ਜਗਤ ’ਚ ਪਧਾਰੇ ਆਪ ਜੀ ਨੇ 25 ਜਨਵਰੀ 1919 ’ਚ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਸ਼੍ਰੀ ਜਲਾਲਆਣਾ ਸਾਹਿਬ ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਸ਼ੁੱਭ ਆਗਮਨ ’ਤੇ ਧਰਤੀ ਦਾ ਕਣ-ਕਣ ਹਰਸ਼ਾ ਗਿਆ ਰੂਹਾਂ ਨੇ ਮੰਗਲਗੀਤ ਗਾਏ ਅਤੇ ਪਰਮਪਿਤਾ ਪਰਮੇਸ਼ਵਰ ਦਾ ਕੋਟਿ-ਕੋਟਿ ਧੰਨਵਾਦ ਕੀਤਾ। (Shah Satnam Singh ji Maharaj)
ਕਿ ਦੀਨ-ਦੁਖੀਆਂ ਦਾ ਮਸੀਹਾ ਬਣ ਖੁਦ ਪਰਮੇਸ਼ਵਰ ਸਤਿਨਾਮ ਬਣ ਕੇ ਆਇਆ ਹੈ ਪੂਜਨੀਕ ਪਰਮਪਿਤਾ ਜੀ ਦੇ ਜੀਵ-ਸ੍ਰਿਸ਼ਟੀ ਪ੍ਰਤੀ ਉਪਕਾਰਾਂ ਦੀ ਗਣਨਾ ਨਹੀਂ ਹੋ ਸਕਦੀ ਆਪਜੀ ਨੇ ਸੈਂਕੜੇ-ਹਜ਼ਾਰਾਂ ਅਤੇ ਲੱਖਾਂ ਨਹੀਂ ਕਰੋੜਾਂ ਲੋਕਾਂ ਦੀ ਬਿਗੜੀ ਨੂੰ ਬਣਾਇਆ ਅਤੇ ਅੱਜ ਵੀ ਆਪਜੀ ਦੇ ਪਾਵਨ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਵਰੂਪ ’ਚ ਸਾਧ-ਸੰਗਤ ਆਪਜੀ ਦੇ ਅਪਾਰ ਰਹਿਮੋ-ਕਰਮ ਨੂੰ ਹਾਸਲ ਕਰ ਰਹੀ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਾਵਨ ਅਵਤਾਰ ਮਹੀਨੇ ਅਤੇ ਨਵੇਂ ਸਾਲ 2023 ਦੀ ਸਾਰੀ ਸ੍ਰਿਸ਼ਟੀ ਨੂੰ ਮੁਬਾਰਕਬਾਦ ਜੀ। (Shah Satnam Singh ji Maharaj)