Vada Pav Recipe ਵੜਾ ਪਾਵ
Table of Contents
ਸਮੱਗਰੀ:
- 2 ਟੇਬਲ ਸਪੂਨ ਤੇਲ,
- 1/4 ਟੀ ਸਪੂਨ ਹਿੰਗ,
- 1 ਟੀ ਸਪੂਨ ਸਰ੍ਹੋਂ ਦੇ ਦਾਣੇ,
- 2 ਟੀ ਸਪੂਨ ਸੌਂਫ, 1 ਪਿਆਜ,
- 2 ਟੀ ਸਪੂਨ ਹਰੀ ਮਿਰਚ-ਅਦਰਕ ਦਾ ਪੇਸਟ,
- 2 ਆਲੂ, 1 ਟੀ ਸਪੂਨ ਹਲਦੀ ਪਾਊਡਰ,
- 1 ਟੀ ਸਪੂਨ ਨਮਕ,
- 2 ਟੀ ਸਪੂਨ ਲਾਲ ਮਿਰਚ ਪਾਊਡਰ,
- 2 ਟੀ ਸਪੂਨ ਹਰਾ ਧਨੀਆ,
- 2 ਟੀ ਸਪੂਨ ਨਿੰਬੂ ਦਾ ਰਸ
ਮਸਾਲਾ ਪੇਸਟ ਬਣਾਉਣ ਲਈ:
- 9 ਲੱਸਣ ਦੀਆਂ ਕਲੀਆਂ,
- 5 ਸਾਬਤ ਲਾਲ ਮਿਰਚਾਂ,
- 2 ਟੀ ਸਪੂਨ ਸਫੈਦ ਤਿਲ,
- 1 ਕੱਪ ਨਾਰੀਅਲ ਕੱਦੂਕਸ,
- 1 ਟੀ ਸਪੂਨ ਨਮਕ,
- 1/2 ਟੀ ਸਪੂਨ ਲਾਲ ਮਿਰਚ ਪਾਊਡਰ,
- 1/2 ਟੀ ਸਪੂਨ ਇਮਲੀ,
- 1 ਕੱਪ ਵੇਸਣ,
- 1/4 ਕੱਪ ਸੋਢਾ,
- 1 ਟੀ ਸਪੂਨ ਲਾਲ ਮਿਰਚ ਪਾਊਡਰ
- , 4 ਹਰੀਆਂ ਮਿਰਚਾਂ
ਬਣਾਉਣ ਦੀ ਵਿਧੀ:
ਆਲੂ ਵੜਾ ਬਣਾਉਣ ਲਈ:
ਇੱਕ ਪੈਨ ’ਚ ਤੇਲ ਲਓ, ਇਸ ’ਚ ਹਿੰਗ, ਸਰ੍ਹੋਂ ਦੇ ਦਾਣੇ ਅਤੇ ਸੌਂਫ ਪਾਓ ਇਨ੍ਹਾਂ ਨੂੰ ਇਕੱਠਾ ਰੋਸਟ ਕਰੋ ਪਿਆਜ ਅਤੇ ਹਰੀ ਮਿਰਚ-ਲਸਣ ਦਾ ਪੇਸਟ ਪਾ ਕੇ ਭੁੰਨੋ ਹੁਣ ਇਸ ’ਚ ਉੱਬਲੇ ਹੋਏ ਆਲੂ, ਹਲਦੀ ਪਾਊਡਰ, ਨਮਕ, ਲਾਲ ਮਿਰਚ ਪਾਊਡਰ ਅਤੇ ਹਰਾ ਧਨੀਆ ਪਾਓ ਇਸਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਨਿੰਬੂ ਦਾ ਰਸ ਪਾਓ ਇਸਨੂੰ ਭੁੰਨ ਕੇ ਇੱਕ ਪੇਸਟ ਬਣਾਓ
ਮਸਾਲਾ ਬਣਾਉਣ ਲਈ:
ਇੱਕ ਪੈਨ ’ਚ ਥੋੜ੍ਹਾ ਤੇਲ ਲਓ ਅਤੇ ਇਸ ’ਚ ਲਸਣ ਨਾਲ ਸਾਬਤ ਲਾਲ ਮਿਰਚ, ਸਫੈਦ ਤਿਲ ਅਤੇ ਨਾਰੀਅਲ ਪਾਓ ਇਸਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ’ਚ ਰੋਸਟੇੇਡ ਮੂੰਗਫਲੀ ਪਾਓ ਅਤੇ ਇਸ ’ਚ ਅੱਧਾ ਚਮਚ ਨਮਕ ਅਤੇ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਹੁਣ ਇਮਲੀ ਨੂੰ ਪਾਓ ਅਤੇ ਸਾਰੀ ਸਮੱਗਰੀ ਨੂੰ ਮਿਲਾ ਕੇ ਇੱਕ ਪੇਸਟ ਬਣਾ ਲਓ ਇੱਕ ਬਾਊਲ ਲਓ ਅਤੇ ਇਸ ’ਚ ਵੇਸਣ, ਸੋਢਾ, ਨਮਕ ਅਤੇ ਲਾਲ ਮਿਰਚ ਪਾਊਡਰ ਪਾਓ ਥੋੜ੍ਹਾ ਜਿਹਾ ਪਾਣੀ ਪਾ ਕੇ ਵੇਸਣ ਦਾ ਘੋਲ ਤਿਆਰ ਕਰ ਲਓ
ਪਹਿਲਾਂ ਤੋਂ ਤਿਆਰ ਕੀਤੇ ਗਏ ਮਸਾਲੇ ਪੇਸਟ ’ਚੋਂ ਮਸਾਲਾ ਲਓ ਅਤੇ ਛੋਟੀ ਬਾੱਲ ਬਣਾ ਲਓ ਤਿਆਰ ਕੀਤੀ ਗਈ ਬਾੱਲ ਨੂੰ ਵੇਸਣ ਦੇ ਘੋਲ ’ਚ ਪਾਉਣ ਤੋਂ ਬਾਅਦ ਡੀਪ ਫਰਾਈ ਕਰੋ ਗੋਲਡਨ ਬਰਾਊਨ ਹੋਣ ਤੱਕ ਫਰਾਈ ਕਰੋ ਕੁਝ ਹਰੀਆਂ ਮਿਰਚਾਂ ਨੂੰ ਪੈਨ ਫਰਾਈ ਕਰ ਲਓ
ਹੁਣ ਪਾਵ ਲਓ, ਇਸ ’ਚ ਹਰੀ ਚੱਟਨੀ, ਮਸਾਲਾ ਪੇਸਟ ਲਗਾ ਕੇ ਇਸਦੇ ਵਿੱਚ ਫਰਾਈ ਕੀਤਾ ਹੋਇਆ ਪਕੌੜਾ ਲਗਾਓ ਵੜਾ ਪਾਵ ਨੂੰ ਹਰੀ ਮਿਰਚ ਦੀ ਚੱਟਨੀ ਨਾਲ ਸਰਵ ਕਰੋ