ਜੁਕਾਮ ਅਤੇ ਖੰਘ ਲਈ ਘਰੇਲੂ ਇਲਾਜ home-remedies-for-cold-and-cough
ਮੌਸਮ ‘ਚ ਤਬਦੀਲੀ ਹੋਣ ‘ਤੇ ਅਕਸਰ ਅਸੀਂ ਜ਼ੁਕਾਮ, ਖੰਘ ਨਾਲ ਘਿਰ ਜਾਂਦੇ ਹਾਂ ਨਾ ਚਾਹੁੰਦੇ ਹੋਏ ਵੀ ਸਰਦੀ, ਖੰਘ ਦੀ ਦਵਾਈ ਵੀ ਖਾਣੀ ਪੈਂਦੀ ਹੈ ਜੁਕਾਮ ਅਤੇ ਖੰਘ ਮੌਸਮ ‘ਚ ਤਬਦੀਲੀ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਇਨ੍ਹਾਂ ਵਿੱਚੋਂ ਜ਼ੁਕਾਮ ਅਤੇ ਖੰਘ ਸਭ ਤੋਂ ਆਮ ਹੈ ਸਾਧਾਰਨ ਜਿਹੀ ਬਿਮਾਰੀ ਲੱਗਣ ਵਾਲੀ ਇਹ ਬਿਮਾਰੀ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ ਇਸ ਦੇ ਇਲਾਜ ਲਈ ਤੁਸੀਂ ਘਰੇਲੂ ਇਲਾਜ ਅਜਮਾ ਸਕਦੇ ਹੋ ਇਹ ਅਸਾਨੀ ਨਾਲ ਉਪਲੱਬਧ ਹੁੰਦੇ ਹਨ ਅਤੇ ਇਨ੍ਹਾਂ ਦਾ ਕੋਈ ਸਾਈਡ-ਇਫੈਕਟ ਵੀ ਨਹੀਂ ਹੁੰਦਾ ਹੈ
Table of Contents
ਹਲਦੀ
ਜ਼ੁਕਾਮ ਅਤੇ ਖੰਘ ਤੋਂ ਬਚਾਅ ਲਈ ਬਹੁਤ ਹੀ ਵਧੀਆ ਉਪਾਅ ਹੈ ਇਹ ਬੰਦ ਨੱਕ ਅਤੇ ਗਲ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ਜੁਕਾਮ ਅਤੇ ਖੰਘ ਹੋਣ ‘ਤੇ ਦੋ ਚਮਚ ਹਲਦੀ ਪਾਊਡਰ ਇੱਕ ਗਿਲਾਸ ‘ਚ ਮਿਲਾ ਕੇ ਸੇਵਨ ਕਰਨ ਨਾਲ ਫਾਇਦਾ ਹੁੰਦਾ ਹੈ ਦੁੱਧ ‘ਚ ਮਿਲਾਉਣ ਤੋਂ ਪਹਿਲਾਂ ਦੁੱਧ ਨੂੰ ਗਰਮ ਕਰ ਲਓ ਇਸ ਨਾਲ ਬੰਦ ਨੱਕ ਅਤੇ ਗਲ ਦੀ ਖਰਾਸ਼ ਦੂਰ ਹੋਵੇਗੀ ਸੀਨੇ ‘ਚ ਹੋਣ ਵਾਲੀ ਜਲਨ ਤੋਂ ਵੀ ਇਹ ਬਚਾਉਂਦੀ ਹੈ ਵਗਦੀ ਨੱਕ ਨੂੰ ਠੀਕ ਕਰਨ ਲਈ ਹਲਦੀ ਨੂੰ ਜਲਾ ਕੇ ਅਤੇ ਇਸ ਦਾ ਧੂੰਆਂ ਲਓ ਇਸ ਨਾਲ ਨੱਕ ਤੋਂ ਪਾਣੀ ਵਹਿਣਾ ਬੰਦ ਹੋ ਜਾਵੇਗਾ ਅਤੇ ਤੁਰੰਤ ਅਰਾਮ ਮਿਲੇਗਾ
ਕਣਕ ਦਾ ਛਿਲਕਾ:
ਜ਼ੁਕਾਮ ਅਤੇ ਖੰਘ ਦੇ ਇਲਾਜ ਲਈ ਕਣਕ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ. 10 ਗ੍ਰਾਮ ਕਣਕ ਦਾ ਛਿਲਕਾ, ਪੰਜ ਲੌਂਗ ਅਤੇ ਕੁਝ ਲੂਣ ਮਿਲਾ ਕੇ ਉਬਾਲ ਲਓ ਅਤੇ ਇਸ ਦਾ ਕਾੜ੍ਹਾ ਬਣਾਓ ਇਸ ਦਾ ਇੱਕ ਕੱਪ ਕਾੜ੍ਹਾ ਪੀਣ ਨਾਲ ਤੁਹਾਨੂੰ ਤੁਰੰਤ ਅਰਾਮ ਮਿਲੇਗਾ ਜ਼ੁਕਾਮ ਆਮ ਤੌਰ ‘ਤੇ ਹਲਕਾ-ਫੁਲਕਾ ਹੁੰਦਾ ਹੈ ਜਿਸ ਦੇ ਲੱਛਣ ਇੱਕ ਹਫ਼ਤੇ ਜਾਂ ਇਸ ਤੋਂ ਘੱਟ ਸਮੇਂ ਲਈ ਰਹਿੰਦੇ ਹਨ ਕਣਕ ਦੇ ਛਿਲਕੇ ਦੀ ਵਰਤੋਂ ਕਰਨ ਨਾਲ ਤੁਹਾਨੂੰ ਤਕਲੀਫ਼ ਤੋਂ ਛੁਟਕਾਰਾ ਮਿਲੇਗਾ
ਤੁਲਸੀ
ਆਮ ਜ਼ੁਕਾਮ ਅਤੇ ਖੰਘ ਦੇ ਇਲਾਜ ਲਈ ਇੱਕ ਬਹੁਤ ਪ੍ਰਭਾਵਸ਼ਾਲੀ ਘਰੇਲੂ ਉਪਾਅ ਹੈ ਤੁਲਸੀ ਇਹ ਸਰਦੀਆਂ ਵਿੱਚ ਫਾਇਦੇਮੰਦ ਹੁੰਦਾ ਹੈ ਤੁਲਸੀ ਵਿੱਚ ਬਹੁਤ ਸਾਰੇ ਇਲਾਜਮਈ ਗੁਣ ਸਮਾਏ ਹੁੰਦੇ ਹਨ ਜੋ ਜ਼ੁਕਾਮ ਅਤੇ ਫਲਿਊ ਆਦਿ ਨੂੰ ਰੋਕਣ ‘ਚ ਕਾਰਗਰ ਹੈ ਤੁਲਸੀ ਦੇ ਪੱਤੇ ਚਬਾਉਣ ਨਾਲ ਠੰਡ ਅਤੇ ਫਲਿਊ ਦੂਰ ਰਹਿੰਦਾ ਹੈ ਖੰਘ ਅਤੇ ਜ਼ੁਕਾਮ ਹੋਣ ‘ਤੇ ਇਸ ਦੇ ਪੱਤੇ (5 ਗ੍ਰਾਮ ਹਰੇਕ) ਪੀਸ ਕੇ ਪਾਣੀ ਵਿਚ ਮਿਲਾਓ ਤੇ ਕਾੜਾ ਤਿਆਰ ਕਰ ਲਓ ਇਸ ਨੂੰ ਪੀਣ ਨਾਲ ਅਰਾਮ ਮਿਲਦਾ ਹੈ
ਅਦਰਕ
ਸਰਦੀ ਤੇ ਜ਼ੁਕਾਮ ‘ਚ ਅਦਰਕ ਬਹੁਤ ਫਾਇਦੇਮੰਦ ਹੁੰਦਾ ਹੈ ਅਦਰਕ ਨੂੰ ਮਹਾਂਔਸ਼ਧੀ ਕਿਹਾ ਜਾਂਦਾ ਹੈ ਇਸ ‘ਚ ਵਿਟਾਮਿਨ, ਪ੍ਰੋਟੀਨ ਆਦਿ ਮੌਜ਼ੂਦ ਹੁੰਦੇ ਹਨ ਜੇਕਰ ਕਿਸੇ ਵਿਅਕਤੀ ਨੂੰ ਕਫ਼ ਵਾਲੀ ਖੰਘ ਹੋਵੇ ਤਾਂ ਉਸ ਨੂੰ ਰਾਤ ਨੂੰ ਸੌਂਦੇ ਸਮੇਂ ਦੁੱਧ ‘ਚ ਅਦਰਕ ਉਬਾਲ ਕੇ ਪੀਓ ਅਦਰਕ ਦੀ ਚਾਹ ਪੀਣ ਨਾਲ ਜ਼ੁਕਾਮ ‘ਚ ਫਾਇਦਾ ਹੁੰਦਾ ਹੈ ਇਸ ਤੋਂ ਇਲਾਵਾ ਅਦਰਕ ਦੀ ਚਾਹ ਪੀਣ ਨਾਲ ਜ਼ੁਕਾਮ ਫਾਇਦਾ ਹੁੰਦਾ ਹੈ ਇਸ ਤੋਂ ਇਲਾਵਾ ਅਦਰਕ ਦੇ ਰਸ ਨੂੰ ਸ਼ਹਿਦ ਨਾਲ ਮਿਲਾ ਕੇ ਪੀਣ ਨਾਲ ਅਰਾਮ ਮਿਲਦਾ ਹੈ
ਕਾਲੀ ਮਿਰਚ ਦਾ ਪਾਊਡਰ
ਜ਼ੁਕਾਮ ਤੇ ਖੰਘ ਦੇ ਇਲਾਜ ਲਈ ਇਹ ਬਹੁਤ ਵਧੀਆ ਦੇਸੀ ਇਲਾਜ ਹੈ ਦੋ ਚੁਟਕੀ ਹਲਦੀ ਪਾਊਡਰ, ਦੋ ਚੁਟਕੀ ਸੌਂਠ ਪਾਊਡਰ, ਲੌਂਗ ਦਾ ਪਾਊਡਰ, ਇੱਕ ਚੁਟਕੀ ਤੇ ਵੱਡੀ ਇਲਾਇਚੀ ਅੱਧੀ ਚੁਟਕੀ ਲੈ ਕੇ, ਇਨ੍ਹਾਂ ਸਾਰਿਆਂ ਨੂੰ ਇੱਕ ਗਿਲਾਸ ਦੁੱਧ ਵਿੱਚ ਉਬਾਲ ਲਓ ਇਸ ਦੁੱਧ ਵਿਚ ਮਿਸ਼ਰੀ ਮਿਲਾ ਕੇ ਪੀਣ ਨਾਲ ਜੁਕਾਮ ਠੀਕ ਹੋ ਜਾਂਦਾ ਹੈ ਸ਼ੂਗਰ ਵਾਲੇ ਮਿਸ਼ਰੀ ਦੀ ਜਗ੍ਹਾ ਸਟੀਵੀਆ ਤੁਲਸੀ ਦਾ ਪਾਊਡਰ ਮਿਲਾ ਕੇ ਵਰਤੋਂ ਕਰੋ
ਕਾਲੀ ਮਿਰਚ
ਅੱਧਾ ਚਮਚਾ ਕਾਲੀ ਮਿਰਚ ਦਾ ਚੂਰਨ ਤੇ ਇੱਕ ਚਮਚ ਮਿਸ਼ਰੀ ਨੂੰ ਮਿਲਾ ਕੇ ਇਕ ਕੱਪ ਗਰਮ ਦੁੱਧ ਨਾਲ ਦਿਨ ‘ਚ ਲਗਭਗ ਤਿੰਨ ਵਾਰ ਪੀਣ ਨਾਲ ਅਰਾਮ ਮਿਲਦਾ ਹੈ ਰਾਤ ਨੂੰ 10 ਕਾਲੀ ਮਿਰਚ ਚਬਾ ਕੇ ਉਸ ਦੇ ਉੱਪਰ ਇੱਕ ਗਿਲਾਸ ਗਰਮ ਦੁੱਧ ਪੀਣ ਨਾਲ ਅਰਾਮ ਮਿਲਦਾ ਹੈ ਕਾਲੀ ਮਿਰਚ ਨੂੰ ਸ਼ਹਿਦ ਵਿਚ ਮਿਲਾ ਕੇ ਪੀਣ ਨਾਲ ਵੀ ਲਾਭ ਹੁੰਦਾ ਹੈ
ਵਿਨੈ ਕੁਮਾਰ ਮਿਸ਼ਰਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.