Health Tips ਹੈਲਥ ਟਿਪਸ
ਆਧੁਨਿਕ ਲਾਈਫ ਸਟਾਈਲ ਦਾ ਹਿੱਸਾ ਨੌਜਵਾਨ ਜਿੰਨੀ ਤੇਜ਼ੀ ਨਾਲ ਬਣਦੇ ਜਾ ਰਹੇ ਹਨ, ਓਨੀ ਹੀ ਤੇਜ਼ੀ ਨਾਲ ਬਿਮਾਰੀਆਂ ਦੀ ਗ੍ਰਿਫਤ ’ਚ ਵੀ ਆਉਂਦੇ ਜਾ ਰਹੇ ਹਨ ਜਿਵੇਂ ਮੋਟਾਪਾ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਕੈਂਸਰ, ਹਾਈ ਬਲੱਡ ਪ੍ਰੈਸ਼ਰ ਆਦਿ ਇਨ੍ਹਾਂ ਬਿਮਾਰੀਆਂ ਦਾ ਅਸਰ ਪੁਰਸ਼ਾਂ ’ਤੇ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਦੇਰ ਤੱਕ ਆੱਫਿਸ ’ਚ ਕੰਮ ਕਰਨ ਨਾਲ ਕਈ ਵਾਰ ਘਰ ਆ ਕੇ ਵੀ ਕੰਮ ਕਰਨਾ ਪੈਂਦਾ ਹੈ ਅਜਿਹੇ ਹਾਲਾਤਾਂ ’ਚ ਸਰੀਰਕ ਤੌਰ ’ਤੇਂ ਬਿਮਾਰ ਹੋਣ ਦੇ ਨਾਲ ਹੌਲੀ-ਹੌਲੀ ਮਾਨਸਿਕ ਪ੍ਰੇਸ਼ਾਨੀ ਵੀ ਵਧਣ ਲੱਗਦੀ ਹੈ ਜ਼ਿਆਦਾ ਸਮੇਂ ਤੱਕ ਕੰਮ ਕਰਨ ਨਾਲ ਨੀਂਦ ਵੀ ਪੂਰੀ ਨਹੀਂ ਹੁੰਦੀ ਅਤੇ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ ਜਿਸ ਕਾਰਨ ਕਸਰਤ ਵੀ ਨਹੀਂ ਕੀਤੀ ਜਾ ਸਕਦੀ ਸਿੱਟੇ ਵਜੋਂ ਮੋਟਾਪਾ ਵਧਣ ਲੱਗਦਾ ਹੈ ਮੋਟਾਪੇ ਨਾਲ ਕਈ ਹੋਰ ਰੋਗ ਵੀ ਜਨਮ ਲੈ ਲੈਂਦੇ ਹਨ ਜੇਕਰ ਸ਼ੁਰੂ ਤੋਂ ਹੀ ਆਪਣੀ ਸਿਹਤ ਪ੍ਰਤੀ ਸੁਚੇਤ ਰਿਹਾ ਜਾਵੇ ਤਾਂ ਖੁਦ ਨੂੰ ਕਾਫੀ ਹੱਦ ਤੱਕ ਸਿਹਤਮੰਦ ਰੱਖਿਆ ਜਾ ਸਕਦਾ ਹੈ
Table of Contents
ਬ੍ਰੇਕਫਾਸਟ ਜ਼ਰੂਰੀ:
ਸਵੇਰ ਦਾ ਨਾਸ਼ਤਾ ਸਰੀਰ ਨੂੰ ਦਿਨ ਭਰ ਊਰਜਾ ਦਿੰਦਾ ਹੈ ਇਸ ਲਈ ਨਾਸ਼ਤਾ ਕਰਨਾ ਜ਼ਰੂਰੀ ਹੈ ਨਾਸ਼ਤੇ ’ਚ ਦਲੀਆ, ਸਪ੍ਰਾਊਟਸ, ਜੂਸ, ਦੁੱਧ, ਓਟਸ, ਤਾਜ਼ੇ ਫਲ, ਸਟਫਡ ਰੋਟੀ, ਇਡਲੀ ਆਦਿ ਲਓ ਰਾਤ ਦਾ ਭੋਜਨ 8 ਵਜੇ ਤੱਕ ਜ਼ਰੂਰ ਕਰ ਲਓ ਤਾਂ ਕਿ ਖਾਣਾ ਪਚ ਸਕੇ ਜੇਕਰ ਦੇਰ ਨਾਲ ਸੌਣਾ ਹੈ ਜਾਂ ਲੇਟ ਘਰ ਪਹੁੰਚਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵੱਡਾ ਕੱਪ ਦੁੱਧ ਲੈ ਲਓ ਸਨੈਕਸ ਨਾ ਖਾਓ ਸਵੇਰੇ ਨਾਸ਼ਤੇ ਦੇ ਸਮੇਂ ਤੁਹਾਨੂੰ ਭੁੱਖ ਲੱਗੇਗੀ
ਸਵੇਰੇ ਉੱਠਣਾ ਸਿਹਤ ਲਈ ਚੰਗਾ:
ਸਿਹਤਮੰਦ, ਨਿਰੋਗੀ ਅਤੇ ਊਰਜਾ ਨਾਲ ਭਰਿਆ ਜੀਵਨ ਜਿਉਣ ਲਈ ਸਵੇਰੇ ਜ਼ਲਦੀ ਉੱਠੋ ਇਸ ਨਾਲ ਦਿਨ ਭਰ ਸਰੀਰ ਚੁਸਤ ਬਣਿਆ ਰਹਿੰਦਾ ਹੈ ਸਵੇਰੇ ਜਲਦੀ ਉੱਠਣ ਵਾਲੇ ਲੋਕ ਦੇਰ ਨਾਲ ਉੱਠਣ ਵਾਲੇ ਲੋਕਾਂ ਤੋਂ ਜ਼ਿਆਦਾ ਸਿਹਤਮੰਦ ਹੁੰਦੇ ਹਨ ਆਪਣੇ ਰੂਟੀਨ ’ਚ ਜਲਦੀ ਜਾਗਣ ਦੀ ਆਦਤ ਬਣਾ ਲਓ
ਸੰਤੁਲਿਤ ਖੁਰਾਕ ਲਓ:
ਸਿਹਤਮੰਦ ਰਹਿਣ ਲਈ ਆਪਣੇ ਰੂਟੀਨ ’ਚ ਸੰਤੁਲਿਤ ਖੁਰਾਕ ਨੂੰ ਥਾਂ ਦਿਓ ਆਪਣੀ ਖੁਰਾਕ ’ਚ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰੋ ਜਿਵੇਂ ਫਲ, ਹਰੀਆਂ ਸਬਜ਼ੀਆਂ, ਦਾਲਾਂ, ਨਟਸ, ਟੋਂਡ ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦ, ਮੋਟੇ ਅਨਾਜ, ਸਪ੍ਰਾਊਟਸ, ਓਟਸ, ਦਲੀਆ ਆਦਿ ਖਾਣੇ ’ਚ ਤੇਲ ਦੀ ਗੁਣਵੱਤਾ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਸਰ੍ਹੋਂ ਦਾ ਤੇਲ, ਆਲਿਵ ਆਇਲ, ਥੋੜ੍ਹਾ ਦੇਸੀ ਘਿਓ, ਕਨੋਲਾ, ਰਾਈਸ ਬਰਾਨ ਆਦਿ ਤੇਲ ਦਾ ਸੇਵਨ ਕਰੋ ਅਨਹੈਲਦੀ ਤੇਲ ਸਿਹਤ ਵਿਗਾੜਦੇ ਹਨ, ਇਸ ਗੱਲ ਦਾ ਧਿਆਨ ਰੱਖੋ
ਕਸਰਤ ਜ਼ਰੂਰੀ ਹੈ:
ਫਿੱਟ ਰਹਿਣ ਲਈ ਕਸਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਬਿਨਾਂ ਕਸਰਤ ਦੇ ਫਿੱਟ ਰਹਿਣਾ ਸੰਭਵ ਨਹੀਂ ਹੈ ਨਿਯਮਿਤ ਤੌਰ ’ਤੇ ਕਸਰਤ, ਯੋਗ, ਸੈਰ, ਤੈਰਾਕੀ, ਐਰੋਬਿਕਸ ਆਪਣੀ ਸੁਵਿਧਾ ਅਨੁਸਾਰ ਕਰੋ ਕਸਰਤ ਤਨ ਅਤੇ ਮਨ ਦੋਵਾਂ ਨੂੰ ਫਿੱਟ ਅਤੇ ਖੁਸ਼ ਰੱਖਦੀ ਹੈ ਜੇਕਰ ਤੁਸੀਂ ਕੋਈ ਵੀ ਕਸਰਤ ਨਹੀਂ ਕਰਦੇ ਤਾਂ ਸਰੀਰ ਨਿਕੰਮਾ ਹੋ ਜਾਂਦਾ ਹੈ, ਆਲਸ ਵੱਧ ਜਾਂਦਾ ਹੈ ਅਤੇ ਮੋਟਾਪਾ ਤੁਹਾਨੂੰ ਘੇਰ ਲੈਂਦਾ ਹੈ ਮੋਟਾਪਾ ਸਰੀਰ ਨੂੰ ਕਈ ਗੰਭੀਰ ਰੋਗਾਂ ਦਾ ਸ਼ਿਕਾਰ ਬਣਾਉਂਦਾ ਹੈ, ਇਸ ਲਈ ਮੋਟਾਪੇ ਤੋਂ ਬਚੋ, ਨਿਯਮਿਤ ਕਸਰਤ ਕਰੋ
ਮੈਂਟਲ ਹੈਲਥ ਵੀ ਜ਼ਰੂਰੀ:
ਸਰੀਰਕ ਕਸਰਤ ਸਰੀਰ ਨੂੰ ਠੀਕ ਰੱਖਦੀ ਹੈ ਮਨ ਦੀ ਸਹੀ ਖੁਰਾਕ ਸਾਡੇ ਦਿਮਾਗ ਨੂੰ ਤੰਦਰੁਸਤ ਰੱਖਦੀ ਹੈ ਜੇਕਰ ਤੁਸੀਂ ਡਿਪ੍ਰੈਸ਼ਨ, ਤਣਾਅ, ਉਨੀਂਦਰਾ, ਬਾਈਪੋਲਰ ਡਿਸਆਰਡਰ ਅਤੇ ਇਕੱਲੇਪਣ ਦੀਆਂ ਸਮੱਸਿਆਵਾਂ ’ਚੋਂ ਲੰਘ ਰਹੇ ਹੋ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਸਮਾਂ ਰਹਿੰਦੇ ਆਪਣਾ ਇਲਾਜ ਕਰਵਾਓ ਤਾਂ ਕਿ ਤੁਹਾਡਾ ਜੀਵਨ ਹੈਲਦੀ ਬਣ ਸਕੇ ਨੀਂਦ ਦੀ ਕਮੀ ਵੀ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਅਸਰ ਪਾਉਂਦੀ ਹੈ ਇਸ ਲਈ ਸਿਹਤਮੰਦ ਰਹਿਣ ਲਈ 7-8 ਘੰਟੇ ਦੀ ਨੀਂਦ ਲਓ ਸਮੇਂ ’ਤੇ ਸੌਂਵੋ, ਤਾਂ ਹੀ ਨੀਂਦ ਦਾ ਪੈਟਰਨ ਠੀਕ ਹੋ ਸਕਦਾ ਹੈ
ਖਾਣੇ ’ਚ ਸਫੈਦ ਚੀਜ਼ਾਂ ਤੋਂ ਦੂਰੀ:
ਨਿਯਮਿਤ ਖੁਰਾਕ ’ਚ ਅਸੀਂ ਸਫੈਦ ਖੰਡ, ਨਮਕ, ਮੈਦੇ ਦਾ ਸੇਵਨ ਕਰਦੇ ਰਹਿੰਦੇ ਹਾਂ ਸਾਨੂੰ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ’ਚ ਮੌਜੂਦ ਤੱਤ ਖੂਨ ’ਚ ਸ਼ੂਗਰ ਲੈਵਲ ਨੂੰ ਵਧਾ ਦਿੰਦੇ ਹਨ ਜਿਸ ਨਾਲ ਅਸੀਂ ਮੋਟਾਪੇ, ਸ਼ੂਗਰ ਅਤੇ ਦਿਲ ਦੇ ਰੋਗ ਦਾ ਸ਼ਿਕਾਰ ਹੋ ਸਕਦੇ ਹਾਂ ਅਸੀਂ ਆਪਣੀ ਨਿਯਮਿਤ ਖੁਰਾਕ ’ਚ ਫਾਈਬਰ ਨਾਲ ਭਰਪੂਰ ਫਲ, ਸਬਜ਼ੀਆਂ, ਸਾਬਤ ਅਨਾਜ, ਮੈਦੇ ਦੀ ਥਾਂ ਕਣਕ ਦੀ ਰੋਟੀ, ਪਾਸਤਾ, ਖੰਡ ਦੀ ਥਾਂ ਗੁੜ, ਸ਼ੱਕਰ, ਬ੍ਰਾਊਨ ਸ਼ੂਗਰ ਲੈਣੀ ਚਾਹੀਦੀ ਹੈ ਸਫੈਦ ਨਮਕ ਦੀ ਥਾਂ ਸੇਂਧਾ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ ਸਫੈਦ ਚੌਲਾਂ ਦੀ ਥਾਂ ਬਰਾਊਨ ਰਾਈਸ ਲਓ
ਸ਼ਰਾਬ ਅਤੇ ਸਿਗਰਟ ਦਾ ਸੇਵਨ ਨਾ ਕਰੋ ਇਹ ਦੋਵੇਂ ਹੀ ਚੀਜ਼ਾਂ ਸਿਹਤ ਨੂੰ ਗੰਭੀਰ ਤੌਰ ’ਤੇ ਨੁਕਸਾਨ ਪਹੁੰਚਾਉਂਦੀਆਂ ਹਨ
ਲੱਤਾਂ ’ਤੇ ਲੈਪਟਾਪ ਨਾ ਰੱਖੋ:
ਲੱਤਾਂ ’ਤੇ ਲੈਪਟਾਪ ਰੱਖ ਕੇ ਕੰਮ ਕਰਨਾ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਜੇਕਰ ਤੁਸੀਂ ਇਸ ਆਦਤ ਦੇ ਸ਼ਿਕਾਰ ਹੋ ਤਾਂ ਬਦਲ ਦਿਓ ਆਪਣੀ ਇਸ ਆਦਤ ਨੂੰ ਇਸ ਤੋਂ ਇਲਾਵਾ ਪੈਸੇ ਦੀ ਹੋੜ ’ਚ ਖੁਦ ਨੂੰ ਨਾ ਨਕਾਰੋ ਆਪਣੇ ਲਈ ਸਮਾਂ ਕੱਢ ਕੇ ਆਪਣੇ ਪਸੰਦੀਦਾ ਸ਼ੌਂਕ ਪੂਰੇ ਕਰੋ ਤਾਂ ਕਿ ਜਿੰਦਗੀ ਦਾ ਆਨੰਦ ਲੈ ਸਕੋ ਇਸ ਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਰਹਿ ਸਕਦੇ ਹੋ
-ਨੀਤੂ ਗੁਪਤਾ