ਸਖ਼ਤ ਮਿਹਨਤ ਨਾਲ ਮਿਲਦੀ ਹੈ ਸਫ਼ਲਤਾ
ਅੱਜ ਹਰ ਵਿਅਕਤੀ ਆਪਣੇ-ਆਪਣੇ ਖੇਤਰ ’ਚ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦਾ ਹੈ ਮੁਕਾਬਲੇ ਦੇ ਇਸ ਯੁੱਗ ’ਚ ਹਰ ਖੇਤਰ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਲਗਾਤਾਰ ਸੰਘਰਸ਼ ਕਰਨਾ ਹੁੰਦਾ ਹੈ ਜੋ ਸੰਘਰਸ਼ ’ਚ ਜਿੱਤ ਹਾਸਲ ਕਰ ਲੈਂਦਾ ਹੈ ਉਸ ਨੂੰ ਹੀ ਜੀਵਨ ’ਚ ਸਫ਼ਲਤਾ ਹਾਸਲ ਹੁੰਦੀ ਹੈ ਲਾਈਨਾਂ ’ਚ ਖੜ੍ਹੇ ਰਹਿ ਕੇ ਆਪਣੀ ਵਾਰੀ ਦੀ ਉਡੀਕ ਕਰਨ ਵਾਲਾ ਅੱਜ ਪਿੱਛੇ ਹੀ ਰਹਿ ਜਾਂਦਾ ਹੈ ਜਦੋਂ ਤੋਂ ਮਨੁੱਖ ਨੇ ਇਸ ਧਰਤੀ ’ਤੇ ਜਨਮ ਲਿਆ ਹੈ
ਉਦੋਂ ਤੋਂ ਲੈ ਕੇ ਅੱਜ ਤੱਕ ਉਸ ਦੀ ਗਿਆਨ, ਸੱਚ ਅਤੇ ਸੁੱਖ ਪਾਉਣ ਦੀ ਜਗਿਆਸਾ ਸ਼ਾਂਤ ਨਹੀਂ ਹੋਈ ਹੈ ਹੁਣ ਵੀ ਉਹ ਸੁਖ, ਖੁਸ਼ਹਾਲੀ ਪਾਉਣ ਲਈ ਵਿਆਕੁਲ ਹੈ ਉਹ ਸੁਖ-ਸੁਵਿਧਾਵਾਂ ਦੇ ਸਾਧਨ ਇਕੱਠੇ ਕਰਦਾ ਹੈ ਅੱਜ ਮੁਕਾਬਲੇ ਦਾ ਯੁੱਗ ਹੈ ਹਰ ਵਿਅਕਤੀ ਅੱਗੇ ਨਿੱਕਲਣਾ ਚਾਹੁੰਦਾ ਹੈ ਹਰੇਕ ਖੇਤਰ ’ਚ ਤਰੱਕੀ ਦੇ ਦੁਆਰ ਖੁੱਲ੍ਹੇ ਹਨ ਜਿਸ ਵਿਅਕਤੀ ਨੂੰ ਬਿਨਾਂ ਮਿਹਨਤ ਦੇ ਸਫਲਤਾ ਮਿਲ ਜਾਂਦੀ ਹੈ ਜੋ ਸੰਘਰਸ਼ ’ਚ ਜਿੱਤ ਜਾਂਦਾ ਹੈ ਤਾਂ ਉਹ ਉਸ ਨੂੰ ਕਿਸਮਤ ਸਮਝਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਮੇਰੀ ਕਿਸਮਤ ’ਚ ਸੁਖ ਲਿਖਿਆ ਹੈ ਮੇਰੀ ਕਿਸਮਤ ਚੰਗੀ ਹੈ ਮੇਰੇੇ ਕੋਲ ਅੱਜ ਉਹ ਸਭ ਕੁਝ ਹੈ ਜੋ ਹੋਣਾ ਚਾਹੀਦਾ ਸੀ ਅਕਸਰ ਇਹ ਸੁਣਨ ਨੂੰ ਮਿਲਦਾ ਹੈ

ਕਰਮ ਇੱਕ ਕਿਰਿਆ ਹੈ ਜਿਸ ਵਿਚ ਵਿਅਕਤੀ ਸੁਭਾਅ ਦੇ ਅਨੁਸਾਰ ਕੰਮ ਕਰਦਾ ਹੈ ਕਿਸੇ ਇੱਛਾ ਨੂੰ ਪਾਉਣ ਲਈ ਯਤਨ ਹੀ ਕਰਮ ਹੈ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਕਿਸਮਤ ਅਤੇ ਕਰਮ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਜਿਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਮਿਹਨਤੀ ਵਿਅਕਤੀ ਮਾਰੂਥਲ ਨੂੰ ਵੀ ਹਰਿਆ-ਭਰਿਆ ਬਣਾ ਦਿੰਦਾ ਹੈ, ਸਮੁੰਦਰ ’ਚੋਂ ਮੋਤੀ ਲੈ ਆਉਂਦਾ ਹੈ, ਪਹਾੜਾਂ ਨੂੰ ਕੱਟ ਕੇ ਰਸਤਾ ਬਣਾ ਲੈਂਦਾ ਹੈ ਅਤੇ ਆਲਸੀ ਸਮੁੰਦਰ ਦੇ ਕਿਨਾਰੇ ਬੈਠ ਕੇ ਉਡੀਕ ਕਰਦਾ ਰਹਿੰਦਾ ਹੈ ਇਸ ਲਈ ਮਨੁੱਖ ਹੋਣ ਦੇ ਨਾਤੇ ਹਮੇਸ਼ਾ ਪਰਉਪਕਾਰ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਜੋ ਲੋਕ ਦੂਜਿਆਂ ਦੀ ਭਲਾਈ ਕਰਦੇ ਹਨ ਉਨ੍ਹਾਂ ਦੀ ਕਿਸਮਤ ਸੰਵਰ ਜਾਂਦੀ ਹੈ
ਕਰਮ ਨਾ ਕਰਨਾ ਅਤੇ ਕਿਸਮਤ ਦਾ ਰੋਣਾ ਰੋਣ ਨਾਲ ਕਿਸੇ ਵੀ ਕੰਮ ’ਚ ਸਫਲਤਾ ਪ੍ਰਾਪਤ ਨਹੀਂ ਹੁੰਦੀ ਜਦੋਂ ਆਦਮੀ ਦੇ ਜੀਵਨ ’ਚ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਉਹ ਯੰਤਰ ਮੰਤਰ ਤੰਤਰ ਤਾਂਤਰਿਕਾਂ ਜਾਂ ਝਾੜਫੂਕ ਕਰਨ ਵਾਲਿਆਂ ਦੀ ਪਨਾਹ ’ਚ ਚਲਿਆ ਜਾਂਦਾ ਹੈ ਜਿੱਥੇ ਇਹ ਲੋਕ ਉਸ ਦਾ ਸ਼ੋਸ਼ਣ ਕਰਦੇ ਹਨ ਅਜਿਹੀ ਅੰਨ੍ਹੀ ਸ਼ਰਧਾ ਰੱਖਣ ਵਾਲੇ ਕਿਸਮਤ ’ਤੇ ਭਰੋਸਾ ਜ਼ਿਆਦਾ ਹੀ ਕਰਦੇ ਹਨ ਇਹ ਆਲਸੀ ਕੰਮ ਤੋਂ ਟਾਲਾ ਵੱਟਦੇ ਹਨ ਜਾਂ ਗਲਤ ਕੰਮਾਂ ’ਚ ਲੱਗ ਜਾਂਦੇ ਹਨ ਰੱਬ ਦਾ ਨਾਮ ਲੈ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਰੱਬ ਦੇ ਨਾਮ ਨਾਲ ਮਨੁੱਖ ਦੀ ਅੰਦਰੂਨੀ ਸਮਰੱਥਾ ’ਚ ਵਾਧਾ ਹੁੰਦਾ ਹੈ ਉਸ ਦਾ ਆਤਮ-ਵਿਸ਼ਵਾਸ ਵਧਦਾ ਹੈ ਜਿਸ ਨਾਲ ਸੰਘਰਸ਼ ਸੌਖਾ ਹੋ ਜਾਂਦਾ ਹੈ
ਮਨੁੱਖ ਦੇ ਵੱਸ ਸਿਰਫ ਕਰਮ ਕਰਨਾ ਹੀ ਹੈ ਉਸਦੇ ਕਰਮਾਂ ਦੇ ਫ਼ਲ ਉਸਦਾ ਪਿੱਛਾ ਨਹੀਂ ਛੱਡਦੇ ਜੇਕਰ ਉਸਨੇ ਪੁੰਨ ਦੇ ਕੰਮ ਕੀਤੇ ਤਾਂ ਸੁਖ ਮਿਲੇਗਾ ਅਤੇ ਮਾੜੇ ਕਰਮ ਕੀਤੇ ਤਾਂ ਦੁੱਖ ਮਿਲਦਾ ਹੈ ਜ਼ਿੰਦਗੀ ’ਚ ਮਾੜੇ ਕੰਮ ਵਿਅਕਤੀ ਨੂੰ ਨਰਕ ਜਿਹਾ ਦੁੱਖ ਅਤੇ ਚੰਗੇ ਕੰਮ ਸਵਰਗ ਵਰਗਾ ਸੁਖ ਦਿਵਾਉਂਦੇ ਹਨ ਇਸ ਲਈ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਨਾਮ ਜਪਣ ਨਾਲ ਐਨੀ ਸ਼ਕਤੀ ਮਿਲਦੀ ਹੈ ਕਿ ਵਿਅਕਤੀ ਦੁੱਖ ਦੇ ਦਿਨ ਕੱਟ ਲੈਂਦਾ ਹੈ ਅਤੇ ਅੱਗੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ ਸਾਡੇ ਪਿਛਲੇ ਕਰਮ ਹੀ ਅੱਜ ਦੀ ਕਿਸਮਤ ਹਨ ਅੱਜ ਦੇ ਕਰਮ ਕੱਲ੍ਹ ਦੀ ਕਿਸਮਤ ਬਣਨਗੇ -ਰਾਜੇਸ਼ ਕੁਮਾਰ ਸ਼ਰਮਾ































































