ਲੋਹੜੀ ’ਤੇ ਲਓ ਖਾਣ-ਪੀਣ ਦਾ ਮਜ਼ਾ happy lohri traditional recipes that include in lohri ki thaali
ਹੁਣ ਤਿਉਹਾਰ ਦਾ ਮੌਕਾ ਹੈ ਤਾਂ ਖਾਣ-ਪੀਣ ਤੋਂ ਬਿਨਾਂ ਤਾਂ ਤਿਉਹਾਰ ਦਾ ਮਜ਼ਾ ਅਧੂਰਾ ਹੀ ਰਹਿ ਜਾਏਗਾ ਨਾ ਅਜਿਹੇ ’ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਪੰਜ ਪਰੰਪਰਿਕ ਪਕਵਾਨਾਂ ਬਾਰੇ ਜਿਨ੍ਹਾਂ ਦੇ ਬਿਨਾਂ ਤੁਹਾਡੀ ਲੋਹੜੀ ਦੀ ਥਾਲੀ ਅਧੂਰੀ ਰਹਿ ਜਾਏਗੀ ਲਿਹਾਜ਼ਾ ਤੁਸੀਂ ਵੀ ਲੋਹੜੀ ਦੇ ਇਨ੍ਹਾਂ ਪਕਵਾਨਾਂ ਨੂੰ ਜ਼ਰੂਰ ਬਣਾਓ
Table of Contents
ਸਰ੍ਹੋਂ ਦਾ ਸਾਗ:
ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਰ੍ਹੋਂ ਦਾ ਸਾਗ ਖਾਣ ਦਾ ਮੌਸਮ ਆ ਜਾਂਦਾ ਹੈ ਅਤੇ ਲੋਹੜੀ ਦੀ ਥਾਲੀ ਸਰੋ੍ਹਂ ਦੇ ਸਾਗ ਦੇ ਬਿਨਾਂ ਤਾਂ ਬਿਲਕੁਲ ਹੀ ਅਧੂਰੀ ਹੈ ਸਰੋ੍ਹਂ ਦੇ ਸਾਗ ਦੀ ਖਾਸੀਅਤ ਇਹ ਹੈ ਕਿ ਇਸ ’ਚ ਫਾਲੇਟ, ਆਇਰਨ ਅਤੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਹੈਲਦੀ ਰੱਖਣ ’ਚ ਮੱਦਦ ਕਰਦੇ ਹਨ ਸਰੋ੍ਹਂ ਦੇ ਸਾਗ ’ਚ ਪੰਜਾਬੀ ਮਸਾਲੇ ਪਾ ਕੇ ਇਸ ਨੂੰ ਬਣਾਓ ਅਤੇ ਫਿਰ ਉੱਪਰੋਂ ਬਟਰ ਭਾਵ ਮੱਖਣ ਪਾ ਕੇ ਸਰਵ ਕਰੋ
ਆਟੇ ਦਾ ਲੱਡੂ:
ਆਟਾ, ਗੁੜ ਅਤੇ ਘਿਓ ਇਨ੍ਹਾਂ ਤਿੰਨ ਸਿੰਪਲ ਸਮੱਗਰੀਆਂ ਤੋਂ ਤਿਆਰ ਹੋ ਜਾਏਗਾ ਆਟੇ ਦਾ ਲੱਡੂ ਸਰਦੀ ਦੇ ਮੌਸਮ ’ਚ ਜ਼ਿਆਦਾਤਰ ਮਿੱਠੀਆਂ ਚੀਜ਼ਾਂ ’ਚ ਖੰਡ ਦੀ ਜਗ੍ਹਾ ਗੁੜ ਦਾ ਇਸਤੇਮਾਲ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਣ ਦਾ ਕੰਮ ਕਰਦਾ ਹੈ ਲਿਹਾਜ਼ਾ ਆਪਣੇ ਆਟੇ ਦੇ ਲੱਡੂ ਨੂੰ ਵੀ ਗੁੜ ਦੇ ਨਾਲ ਬਣਾਓ ਅਤੇ ਤੁਸੀਂ ਚਾਹੋ ਤਾਂ ਇਸ ’ਚ ਥੋੜ੍ਹਾ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ
ਗੁੜ ਦੀ ਗੱਚਕ:
ਇਹ ਪੰਜਾਬ ਦੀ ਪਰੰਪਾਰਿਕ ਰੈਸਿਪੀ ਹੈ ਜਿਸ ਦੇ ਬਿਨ੍ਹਾਂ ਲੋਹੜੀ ਦਾ ਤਿਉਹਾਰ ਅਧੂਰਾ ਜਿਹਾ ਲੱਗਦਾ ਹੈ ਤੁਸੀਂ ਚਾਹੋ ਤਾਂ ਗੱਚਕ ਨੂੰ ਘਰ ’ਚ ਬਣਾਉਣ ਦੀ ਬਜਾਇ ਮਾਰਕਿਟ ਤੋਂ ਵੀ ਖਰੀਦ ਕੇ ਲਿਆ ਸਕਦੇ ਹੋ ਸਰਦੀ ਦੇ ਮੌਸਮ ’ਚ ਗੱਚਕ ਵੱਡੀ ਤਦਾਦ ’ਚ ਮਾਰਕਿਟ ’ਚ ਵਿਕਣ ਲਗਦੀ ਹੈ ਅਜਿਹੇ ’ਚ ਲੋਹੜੀ ਮੌਕੇ ਗੁੜ ਦੀ ਗੱਚਕ ਲਿਆਓ ਅਤੇ ਅੱਗ ਦੇ ਕੋਲ ਹੀ ਬੈਠ ਕੇ ਪਰਿਵਾਰ ਸੰਗ ਇਸ ਦਾ ਲੁਤਫ ਉਠਾਓ
ਗੰਨੇ ਦੇ ਰਸ ਦੀ ਖੀਰ:
ਕੋਈ ਵੀ ਤਿਉਹਾਰ ਮਿੱਠੇ ਤੋਂ ਬਿਨਾਂ ਅਧੂਰਾ ਹੈ ਲੋਹੜੀ ਮੌਕੇ ’ਤੇ ਗੰਨੇ ਦੇ ਰਸ ਦੀ ਖੀਰ ਬਣਾਉਣ ਦਾ ਪ੍ਰਚਲਨ ਹੈ ਇਹ ਡਿਸ਼ ਬੇਹੱਦ ਸਵਾਦਿਸ਼ਟ ਹੁੰਦੀ ਹੈ ਅਤੇ ਘੱਟ ਸਮੇਂ ’ਚ ਬਣ ਵੀ ਜਾਂਦੀ ਹੈ ਇਸ ਖੀਰ ਨੂੰ ਤੁਸੀਂ ਚੌਲ ਦੀ ਖਿੱਚੜੀ ਨਾਲ ਟਰਾਈ ਕਰ ਸਕਦੇ ਹੋ
ਗਾਜਰ ਦਾ ਹਲਵਾ ਅਤੇ ਗੁੜ ਦੇ ਮਾਲਪੂੜੇ:
ਪੰਜਾਬ ’ਚ ਲੋਹੜੀ ਮੌਕੇ ਗਾਜਰ ਦਾ ਹਲਵਾ, ਮਸਾਲਾ ਮਿਲਕ ਅਤੇ ਗੁੜ ਦੇ ਮਾਲਪੂੜੇ ਬਣਾਉਣ ਦੀ ਪਰੰਪਰਾ ਹੈ ਅਤੇ ਇਹ ਕਾਫ਼ੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਭਲੇ ਹੀ ਤੁਸੀਂ ਇਸ ਲੋਹੜੀ ਪੰਜਾਬ ’ਚ ਨਹੀਂ ਹੋ ਪਰ ਤੁਸੀਂ ਇਸ ਦਿਨ ਇਨ੍ਹਾਂ ਡਿਸ਼ਾਂ ਨੂੰ ਬਣਾ ਕੇ ਇਸ ਤਿਉਹਾਰ ਨੂੰ ਖਾਸ ਬਣਾਉਂਦੇ ਹੋਏ ਪਰੰਪਾਰਿਕ ਟੱਚ ਦੇ ਸਕਦੇ ਹੋ