ਬਰੇਡ ਹੇਅਰ ਸਟਾਇਲ ਨਾਲ ਪਾਓ ਗਲੈਮਰਸ ਲੁਕ
ਸਦੀਆਂ ਤੋਂ ਹਰ ਪੀੜ੍ਹੀ ਨੂੰ ਬਰੇਡ ਹੇਅਰਸਟਾਇਲ ਪਸੰਦ ਆ ਰਿਹਾ ਹੈ ਸਕੂਲ ਜਾਣ ਵਾਲੀਆਂ ਲੜਕੀਆਂ ਦਾ ਤਾਂ ਇਹ ਪਸੰਦੀਦਾ ਹੇਅਰਸਟਾਇਲ ਹੈ ਹੀ ਨਾਲ ਹੀ ਕਾਲਜ ਜਾਣ ਵਾਲੀਆਂ ਲੜਕੀਆਂ ਵੀ ਇਸ ਨੂੰ ਖੂਬ ਪਸੰਦ ਕਰਦੀਆਂ ਹਨ ਹੁਣ ਬ੍ਰੇਡਿੰਗ ਹੇਅਰਸਟਾਇਲ ‘ਚ ਥੋੜ੍ਹਾ ਬਦਲਾਅ ਆ ਗਿਆ ਹੈ ਲੰਮੇ ਵਾਲਾਂ ਨੂੰ ਬ੍ਰੇਡਿੰਗ ਹੇਅਰਸਟਾਇਲ ਜ਼ਰੀਏ ਸੰਭਾਲਣਾ ਅਤੇ ਸੰਵਾਰਨਾ ਹੋਰ ਹੇਅਰਸਟਾਇਲਾਂ ਦੀ ਤੁਲਨਾ ‘ਚ ਕਾਫ਼ੀ ਅਸਾਨ ਹੈ ਬ੍ਰੇਡਿੰਗ ਹੇਅਰਸਟਾਇਲ ਘੰਟਿਆਂ ਤੱਕ ਬਿਨਾ ਕਿਸੇ ਪ੍ਰੇਸ਼ਾਨੀ ਦੇ ਟਿਕਿਆ ਰਹਿੰਦਾ ਹੈ
ਬ੍ਰੇਸਡਿੰਗ ਹੇਅਰਸਟਾਇਲ ਕਾਫੀ ਪਰੰਪਰਿਕ ਹੈ ਲੰਮੇ ਵਾਲਾਂ ਲਈ ਇਸ ਤੋਂ ਬਿਹਤਰ ਅਤੇ ਸਟਾਲਿਸ਼ ਹੇਅਰਸਟਾਇਲ ਹੋਰ ਕੋਈ ਹੋ ਹੀ ਨਹੀਂ ਸਕਦਾ ਹੈ ਅੱਜ ਅਸੀਂ ਤੁਹਾਨੂੰ ਬਰੇਡ ਹੇਅਰਸਟਾਇਲ ਦੇ ਕੁਝ ਤਰੀਕਿਆਂ ਬਾਰੇ ਤਸਵੀਰਾਂ ਰਾਹੀਂ ਦੱਸਾਂਗੇ ਬਰੇਡ ਸਟਾਇਲ ਦੇ ਤਰੀਕੇ ਤੁਸੀਂ ਕਦੇ ਵੀ, ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਲਈ ਟਰਾਈ ਕਰ ਸਕਦੇ ਹੋ
ਤੁਸੀਂ ਚਾਹੇ ਮਾਡਰਨ ਕੱਪੜੇ ਪਹਿਨੋ ਜਾਂ ਪਰੰਪਿਕ, ਬਰੇਡ ਹੇਅਰਸਟਾਇਲ ਹਰ ਤਰ੍ਹਾਂ ਨਾਲ ਤੁਹਾਡੇ ਲੁਕ ‘ਚ ਚਾਰ ਚੰਦ ਲਾ ਦਿੰਦਾ ਹੈ ਇਸ ਦੇ ਲਈ ਤੁਹਾਨੂੰ ਜ਼ਰੂਰਤ ਹੈ ਤਾਂ ਬਸ ਇਸ ਨੂੰ ਸੁੰਦਰ ਐਕਸੈਸਰੀਜ਼ ਜਿਵੇਂ ਕਲਿੱਪਸ ਅਤੇ ਕਲਚੈੱਸ ਨਾਲ ਸਜਾਉਣ ਦੀ ਇਸ ਹੇਅਰਸਟਾਇਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਹੀ ਕਾਸਮੈਟਿਕ, ਕੰਘੇ ਅਤੇ ਸ਼ੀਸ਼ੇ ਦਾ ਹੋਣਾ ਬਹੁਤ ਜ਼ਰੂਰੀ ਹੈ ਇਨ੍ਹਾਂ ਚੀਜ਼ਾਂ ਦੀ ਮੱਦਦ ਨਾਲ ਤੁਹਾਡਾ ਹੇਅਰਸਟਾਇਲ ਖਰਾਬ ਨਹੀਂ ਹੋਵੇਗਾ
Table of Contents
ਆਓ ਬਰੈਂਡ ਹੇਅਰਸਟਾਇਲ ਬਾਰੇ ਹੁਣ ਤੁਹਾਨੂੰ ਦੱਸਦੇ ਹਾਂ..
1. ਟੂ ਇੰਨ ਵੰਨ ਬਰੇਡ:
ਇਹ ਟੂ ਇੰਨ ਵੰਨ ਬਰੈਡ ਚਿਹਰੇ ਤੋਂ ਸ਼ੁਰੂ ਹੁੰਦਾ ਹੈ ਕੰਨਾਂ ਦੇ ਪਿੱਛੇ ਤੋਂ ਵਾਲ ਲੈ ਕੇ ਉਨ੍ਹਾਂ ਨੂੰ ਸਿਰ ਦੇ ਪਿੱਛੇ ਮਿਲਾਇਆ ਜਾਂਦਾ ਹੈ ਸਿਰ ਦੇ ਪਿੱਛੇ ਸੈਂਟਰ ‘ਚ ਰਬੜ ਬੈਂਡ ਨਾਲ ਦੋ ਬਰੈਂਡਾਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ
ਟਿੱਪ: ਅੱਗੇ ਦੀ ਬਰੇਡ ਨੂੰ ਤੁਸੀਂ ਮੋਤੀਆਂ ਨਾਲ ਸਜਾ ਸਕਦੇ ਹੋ ਇਸ ਨਾਲ ਇਹ ਹੋਰ ਵੀ ਜ਼ਿਆਦਾ ਖੂਬਸੂਰਤ ਲੱਗੇਗੀ
2. ਸੈਮੀ ਕਵਰਡ ਬਰੇਡ ਵਿਦ ਓਪਨ ਹੇਅਰ:
ਜੇਕਰ ਤੁਹਾਡੇ ਵਾਲ ਬਹੁਤ ਲੰਮੇ ਅਤੇ ਸੰਘਣੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਖੁੱਲ੍ਹਾ ਹੀ ਰੱਖਣਾ ਚਾਹੁੰਦੇ ਹੋ ਤਾਂ ਇਹ ਹੇਅਰਸਟਾਇਲ ਤੁਹਾਡੇ ਲਈ ਬੈਸਟ ਰਹੇਗਾ ਖੁੱਲ੍ਹੇ ਵਾਲਾਂ ‘ਚ ਸੱਜੇ ਅਤੇ ਖੱਬੇ ਦੋਵਾਂ ਪਾਸੇ ਤੋਂ ਥੋੜ੍ਹੇ-ਥੋੜ੍ਹੇ ਵਾਲ ਲੈ ਕੇ ਬਰੈਡ ਬਣਾਓ ਬਰੈਡ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਇਹ ਸੈਮੀ ਕਵਰਡ ਆਕਾਰ ‘ਚ ਹੀ ਰਹਿਣ ਆਖਰ ‘ਚ ਬਰੈਡ ਨੂੰ ਰਬੜ ਬੈਂਡ ਨਾਲ ਬੰਨਣਾ ਨਾ ਭੁੱਲੋ
ਟਿੱਪ: ਜੇਕਰ ਤੁਹਾਡੇ ਕੋਲ ਸਮੇਂ ਦੀ ਕਮੀ ਹੈ ਅਤੇ ਤੁਹਾਡੀ ਬਰੇਡ ਕਰਵਡ ਸ਼ੇਪ ‘ਚ ਨਹੀਂ ਆ ਰਹੀ ਹੈ ਤਾਂ ਤੁਸੀਂ ਇਸ ਨੂੰ ਸਿੱਧੇ ਵੀ ਸੈੱਟ ਕਰ ਸਕਦੇ ਹੋ
3. ਕਵਰਡ ਬ੍ਰੈਕੇਟ ਬਰੇਡ:
ਲੰਮੇ ਵਾਲਾਂ ‘ਤੇ ਇਹ ਹੇਅਰਸਟਾਇਲ ਬਣਾਉਣਾ ਕਾਫੀ ਅਸਾਨ ਹੈ ਇਸ ਹੇਅਰਸਟਾਇਲ ਨੂੰ ਬਣਾਉਣ ਲਈ ਤੁਹਾਨੂੰ ਬਾਬੀ ਪਿੰਨਜ਼ ਦੀ ਜ਼ਰੂਰਤ ਹੋਵੇਗੀ ਜਿਸ ਨਾਲ ਤੁਸੀਂ ਬਰੇਡ ਨੂੰ ਫਿਕਸ ਕਰ ਸਕੋ ਸਕੂਲ ਜਾਣ ਵਾਲੀਆਂ ਲੜਕੀਆਂ ਵੀ ਇਹ ਹੇਅਰਸਟਾਇਲ ਬਣਾ ਸਕਦੀਆਂ ਹਨ ਦੋਵਾਂ ਪਾਸਿਆਂ ਤੋਂ ਥੋੜ੍ਹੇ-ਥੋੜ੍ਹੇ ਵਾਲ ਲੈ ਕੇ ਦੋ ਸਿੰਪਲ ਬਰੇਡ ਬਣਾਓ ਅਤੇ ਉਨ੍ਹਾਂ ਨੂੰ ਇੱਕ ਬ੍ਰੈਕੇਟ ਵਾਂਗ ਬੰਨ੍ਹ ਦਿਓ
ਟਿੱਪ: ਬ੍ਰੈਕੇਟ ‘ਚ ਬਰੈਡਜ਼ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਇੱਕ-ਦੂਜੇ ‘ਚ ਉਲਝਣ ਨਾ
4. ਸਾਇਡ ਸਵੈਪਡ ਪਿੰਚਡ ਬਰੇਡ:
ਬਰੇਡ ਹੇਅਰਸਟਾਇਲ ਬਣਾਉਣਾ ਕਾਫੀ ਸਿੰਪਲ ਹੈ ਇਸ ‘ਚ ਤੁਸੀਂ ਕਿਸੇ ਵੀ ਪਾਸੇ ਵਾਲ ਲੈ ਕੇ ਬਰੇਡ ਬਣਾ ਸਕਦੇ ਹੋ ਪਰ ਧਿਆਨ ਰਹੇ ਇਸ ‘ਚ ਬਰੇਡ ਫਲਫੀ ਅਤੇ ਫੈਟ ਬਣਦੀ ਹੈ ਇਸ ‘ਚ ਤੁਸੀਂ ਮੱਥੇ ਤੋਂ ਵਾਲ ਲੈ ਕੇ ਸ਼ੁਰੂਆਤ ਕਰਨੀ ਹੈ ਅਤੇ ਤੁਸੀਂ ਜਿੱਥੇ ਚਾਹੇ ਇਸ ਨੂੰ ਖ਼ਤਮ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਇਸ ਨੂੰ ਵਿੱਚੋਂ ਛੱਡ ਸਕਦੇ ਹੋ
ਟਿੱਪ: ਸਾਇਡ ਸਵੈਪਡ ਪਿੰਚਡ ਬਰੇਡ ਹੇਅਰਸਟਾਇਲ ਬਣਾਉਣ ਤੋਂ ਪਹਿਲਾਂ ਇਹ ਜਾਣ ਲਓ ਕਿ ਤੁਸੀਂ ਕਿਸ ਵੱਲ ਇਸ ਸਟਾਇਲ ਨੂੰ ਬਣਾਉਣਾ ਹੈ ਇਹ ਫੈਸਲਾ ਤੁਸੀਂ ਆਪਣੇ ਚਿਹਰੇ ਦੇ ਆਕਾਰ ਅਨੁਸਾਰ ਵੀ ਲੈ ਸਕਦੇ ਹੋ
5. ਬਰੇਡ-ਪੋਨੀ ਫਿਊਜ਼ਨ:
ਇਸ ਬਰੇਡ ਹੇਅਰਸਟਾਇਲ ‘ਚ ਤੁਸੀਂ ਪੋਨੀਟੇਲ ਵੀ ਕਰ ਸਕਦੇ ਹੋ ਇਸ ਹੇਅਰਸਟਾਇਲ ਦੀ ਸਭ ਤੋਂ ਖਾਸ ਗੱੱਲ ਹੈ ਕਿ ਇਸ ਨੂੰ ਲੰਮੇ ਅਤੇ ਛੋਟੇ ਦੋਵੇਂ ਪਾਸੇ ਦੇ ਵਾਲਾਂ ‘ਤੇ ਬਣਾਇਆ ਜਾ ਸਕਦਾ ਹੈ ਇਸ ਹੇਅਰਸਟਾਇਲ ‘ਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਬਰੇਡ ਬਣਾਈ ਜਾਂਦੀ ਹੈ ਅਤੇ ਫਿਰ ਆਖਰ ‘ਚ ਪੋਨੀਟੋਲ ਬਣਾ ਕੇ ਉਸ ਨੂੰ ਬੰਨ੍ਹ ਦਿੱਤਾ ਜਾਂਦਾ ਹੈ
ਟਿੱਪ: ਇਹ ਫਿਊਜ਼ਨ ਸਟਾਇਲ ਬਣਾਉਂਦੇ ਸਮੇਂ ਛੋਟੀ ਬਾਬੀ ਪਿੰਨਜ਼ ਅਤੇ ਕਲਚੇਜ਼ ਦਾ ਇਸਤੇਮਾਲ ਕਰੋ
6. ਬ੍ਰੇਡੇਡ ਹੇਅਰ ਬਨ:
ਇਸ ਹੇਅਰਸਟਾਇਲ ‘ਚ ਪਹਿਲਾਂ ਬਰੇਡ ਬਣਾ ਕੇ ਬਾਅਦ ‘ਚ ਉਸ ਨੂੰ ਜੂੜੇ ਦੇ ਰੂਪ ‘ਚ ਬੰਨ੍ਹ ਦਿੱਤਾ ਜਾਂਦਾ ਹੈ ਇਸ ਹੇਅਰਸਟਾਇਲ ਦੀ ਸ਼ੁਰੂਆਤ ਪੋਨੀਟੇਲ ਤੋਂ ਹੁੰਦੀ ਹੈ, ਫਿਰ ਸੈਂਟਰ ‘ਚ ਕਿਨਾਰਿਆਂ ਤੋਂ ਵਾਲ ਲੈ ਕੇ ਬਰੇਡ ਬਣਾਓ ਅਤੇ ਉਸ ਨੂੰ ਇੱਕ ਜੂੜੇ ‘ਚ ਬੰਨ੍ਹ ਦਿਓ ਤੁਸੀਂ ਜੂੜੇ ਨੂੰ ਆਪਣੀ ਮਰਜ਼ੀ ਨਾਲ ਵਿੱਚ ਜਾਂ ਉੱਪਰ-ਹੇਠਾਂ ਕਿਤੇ ਵੀ ਬੰਨ੍ਹ ਸਕਦੇ ਹੋ
ਟਿੱਪ: ਬਰੇਡ ਅਤੇ ਜੂੜਾ ਬਣਾਉਣ ਤੋਂ ਪਹਿਲਾਂ ਕਿਨਾਰਿਆਂ ਤੋਂ ਥੋੜ੍ਹਾ ਐਕਸਰਾ ਵਾਲ ਲੈਣਾ ਨਾ ਭੁੱਲੋ ਇਸ ਨਾਲ ਤੁਹਾਡੇ ਹੇਅਰਸਟਾਇਲ ‘ਚ ਵਾਲਿਊਮ ਜ਼ਿਆਦਾ ਰਹੇਗਾ
7. ਕਿਲੰਬਰ ਬਰੇਡ:
ਇਹ ਬਰੇਡ ਕਿਸੇ ਕਿਲੰਬਰ ਦਰੱਖਤ ਵਾਂਗ ਹੁੰਦਾ ਹੈ ਇਸ ਹੇਅਰਸਟਾਇਲ ‘ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੋਨੀਟੋਲ ਬਣਾਉਣਾ ਕਿਉਂਕਿ ਉਸ ‘ਤੇ ਇਹ ਪੂਰਾ ਸਟਾਇਲ ਟਿਕਿਆ ਹੁੰਦਾ ਹੈ ਪੈਨੀਟੇਲ ਦੇ ਨਾਲ ਸ਼ੁਰੂਆਤ ਕਰੋ ਅਤੇ ਫਿਰ ਦੋਵੇਂ ਪਾਸੇ ਵਾਲ ਲੈ ਕੇ ਬਰੇਡ ਬਣਾਓ ਹੁਣ ਬਰੇਡ ਅਤੇ ਪੋਨੀਟੇਲ ਨੂੰ ਇੱਕਸਾਰ ਫਿਕਸ ਕਰ ਦਿਓ
ਟਿੱਪ: ਪੋਨੀਟੇਲ ਅਤੇ ਬਰੇਡ ਦੇ ਆਖਰ ‘ਚ ਮਜ਼ਬੂਤ ਹੇਅਰਬੈਂਡ ਦੀ ਵਰਤੋਂ ਕਰੋ
8. ਟ੍ਰਿਪਲ ਥਿਨ ਬਰੇਡ ਸਟਾਇਲ ਵਿਦ ਓਪਨ ਹੇਅਰ:
ਜੇਕਰ ਤੁਸੀਂ ਵਾਲ ਖੁੱਲ੍ਹੇ ਰੱਖਣਾ ਚਾਹੁੰਦੇ ਹੋ ਤਾਂ ਇਹ ਹੇਅਰਸਟਾਇਲ ਕਰ ਸਕਦੇ ਹੋ ਤਸਵੀਰ ਅਨੁਸਾਰ ਤਿੰਨ ਬਰੇਡ ਬਣਾਓ ਤੁਸੀਂ ਚਾਹੋ ਤਾਂ ਆਪਣੇ ਵਾਲਾਂ ਦੇ ਵਾਲਿਊਮ ਦੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ਵਧਾ ਵੀ ਸਕਦੇ ਹੋ
ਟਿੱਪ: ਇਸ ਬਰੇਡ ਹੇਅਰਸਟਾਇਲ ‘ਤੇ ਬਹੁਤ ਜ਼ਿਆਦਾ ਅਸੈਸਰੀਜ਼ ਨਾ ਲਾਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.