Experiences of Satsangis

ਸਿਹਤਮੰਦ ਕਾਇਆ ਦਾ ਤੋਹਫਾ ਬਖਸ਼ਿਆ- ਸਤਿਸੰਗੀਆਂ ਦੇ ਅਨੁਭਵ-ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਭੈਣ ਸੁਦਰਸ਼ਨ ਇੰਸਾਂ ਪਤਨੀ ਸ੍ਰੀ ਸੋਮਦੇਵ ਗੋਇਲ, ਅਗਰਸੈਨ ਨਗਰ ਸ੍ਰੀ ਗੰਗਾਨਗਰ (ਰਾਜਸਥਾਨ) ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਚਿੱਠੀ ਰਾਹੀਂ ਇਸ ਤਰ੍ਹਾਂ ਕਰਦੀ ਹੈ।

ਕਰੀਬ ਸੰਨ 2000 ਦੀ ਗੱਲ ਹੈ ਮੇਰੇ ਪੈਰ ਦੇ ਪੰਜੇ ’ਤੇ ਇੱਕ ਛੋਟੀ ਜਿਹੀ ਫਿਨਸੀ ਹੋ ਗਈ ਸੀ ਮੈਂ ਸੋਚਿਆ ਕਿ ਕੁਝ ਦਿਨਾਂ ’ਚ ਆਪਣੇ-ਆਪ ਠੀਕ ਹੋ ਜਾਵੇਗੀ, ਮੈਂ ਕੋਈ ਜ਼ਿਆਦਾ ਧਿਆਨ ਨਾ ਦਿੱਤਾ ਪਰ ਉਹ ਪਹਿਲਾਂ ਨਾਲੋਂ ਵੀ ਵਧ ਗਈ ਕਿਉਂਕਿ ਮੇਰਾ ਬੇਟਾ ਡਾਕਟਰ ਹੈ ਇਸ ਲਈ ਜ਼ਿਆਦਾਤਰ ਦਵਾਈਆਂ ਘਰ ’ਚ ਹੁੰਦੀਆਂ ਹੀ ਹਨ, ਸੋ ਮੈਂ ਬੇਟੇ ਤੋਂ ਘਰ ’ਚ ਹੀ ਦਵਾਈ ਲੈ ਲੈਂਦੀ ਪਰ ਉਸ ਛੋਟੀ ਜਿਹੀ ਫਿਨਸੀ ਨੇ ਠੀਕ ਹੋਣ ਦੀ ਬਜਾਏ ਇੱਕ ਵੱਡੇ ਦਾਦ ਦਾ ਰੂਪ ਲੈ ਲਿਆ ਕੋਈ ਵੀ ਦਵਾਈ ਕਾਰਗਰ ਸਿੱਧ ਨਾ ਹੁੰਦੀ ਦੇਖ ਕੇ ਮੈਂ ਹਸਪਤਾਲ ਤੋਂ ਦਵਾਈ ਸ਼ੁਰੂ ਕਰ ਦਿੱਤੀ ਪਰ ਦਾਦ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ।

ਉਸ ਵਿੱਚੋਂ ਹਰ ਸਮੇਂ ਪਾਣੀ ਵਹਿੰਦਾ ਰਹਿੰਦਾ ਸੀ ਪਾਣੀ ਵਹਿਣ ਦੇ ਨਾਲ ਹੀ ਉੱਥੇ ਖਾਜ-ਖੁਜ਼ਲੀ ਸ਼ੁਰੂ ਹੋ ਜਾਂਦੀ ਖੁਜਲੀ ਜਦ ਅਸਹਿਣਯੋਗ ਹੋ ਜਾਂਦੀ ਤਾਂ ਮੈਂ ਮਜ਼ਬੂਰਨ ਉਸਨੂੰ ਰਗੜਦੀ ਅਤੇ ਰਗੜਦੇ ਹੀ ਖੂਨ ਵਹਿਣਾ ਸ਼ੁਰੂ ਹੋ ਜਾਂਦਾ ਮੈਨੂੰ ਇਸ ਤਰ੍ਹਾਂ ਲਗਦਾ ਜਿਵੇਂ ਖੂਨ ਦੇ ਨਾਲ-ਨਾਲ ਰੋਗ ਦੇ ਸਾਰੇ ਕੀਟਾਣੂ ਬਾਹਰ ਆ ਰਹੇ ਹੋਣ ਅਤੇ ਮੈਂ ਫਿਰ ਥੋੜ੍ਹੀ ਦੇਰ ਲਈ ਚੈਨ ਦਾ ਸਾਹ ਲੈ ਪਾਉਂਦੀ ਮੈਂ ਇਸ ਨਰਕ ਭਰੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਸੀ ਮੇਰਾ ਬੇਟਾ ਡਾਕਟਰ ਹੁੰਦੇ ਹੋਏ ਵੀ, ਮੇਰੀ ਬਿਮਾਰੀ ਨੂੰ ਸਮਝ ਨਹੀਂ ਪਾ ਰਿਹਾ ਸੀ ਉਸਨੇ ਆਪਣੇ ਸਾਥੀ ਡਾਕਟਰ ਨਾਲ ਸਲਾਹ ਕਰਕੇ ਮੇਰਾ ਹਰ ਤਰ੍ਹਾਂ ਨਾਲ ਇਲਾਜ ਕਰਵਾਇਆ।

ਪਰ ਮੇਰੀ ਬਿਮਾਰੀ ’ਤੇ ਰੱਤੀਭਰ ਵੀ ਅਸਰ ਨਾ ਹੋਇਆ ਮੈਂ ਰਾਤ ਨੂੰ ਚੈਨ ਦੀ ਨੀਂਦ ਸੋਣ ਲਈ ਤਰਸ ਗਈ ਸੀ ਜ਼ਿਆਦਾ ਦਵਾਈਆਂ ਖਾਣ ਦੀ ਵਜ੍ਹਾ ਨਾਲ ਕੋਈ ਇੱਕ ਦਵਾਈ ਰੀਐਕਸ਼ਨ ਕਰ ਗਈ ਜਿਸ ਨਾਲ ਮੇਰੇ ਪੈਰ ’ਚ ਸੈਲਊਲਾਈਟਿਸ ਨਾਮਕ ਬਿਮਾਰੀ ਹੋ ਗਈ ਜਿੰਨਾ ਮੈਂ ਜਲਦੀ ਠੀਕ ਹੋਣ ਦੀ ਸੋਚ ਰਹੀ ਸੀ, ਓਨੀ ਹੀ ਮੇਰੀ ਬਿਮਾਰੀ ਲਮਕਦੀ ਜਾ ਰਹੀ ਸੀ ਹਰ ਸਮੇਂ ਮੈਂ ਰੱਬ ਨੂੰ ਸ਼ਿਕਵੇ ਕਰਦੀ ਕਿ ਮੈਂ ਅਜਿਹੇ ਕਿਹੜੇ ਪਾਪ ਕੀਤੇ ਹਨ ਜੋ ਮੈਨੂੰ ਐਨੀ ਭਿਆਨਕ ਸਜ਼ਾ ਮਿਲ ਰਹੀ ਹੈ ਫਿਰ ਮੇਰੀ ਬਿਮਾਰੀ ਗੋਡਿਆਂ ਤੱਕ ਫੈਲ ਚੁੱਕੀ ਸੀ ਮਾਹਿਰ ਡਾਕਟਰ ਨੇ ਦੱਸਿਆ ਕਿ ਇਹ ਬਿਮਾਰੀ ਬਹੁਤ ਹੀ ਤੇਜ਼ੀ ਨਾਲ ਫੈਲਦੀ ਹੈ।

10 ਲੋਕਾਂ ’ਚੋਂ 6 ਦੀ ਮੌਤ ਹੋ ਜਾਂਦੀ ਹੈ ‘ਮਰਦੀ ਕੀ ਨਾ ਕਰਦੀ!’ ਮੈਂ ਡਾਕਟਰ ਦੇ ਕਹੇ ਅਨੁਸਾਰ ਜਲਦੀ ਹੀ ਆਪ੍ਰੇਸ਼ਨ ਵੀ ਕਰਵਾ ਲਿਆ ਮੈਨੂੰ ਕੁਝ ਰਾਹਤ ਤਾਂ ਮਿਲੀ ਪਰ ਪੂਰੀ ਤਰ੍ਹਾਂ ਨਾਲ ਠੀਕ ਨਾ ਹੋ ਸਕੀ ਮੈਂ ਪਰਮਾਤਮਾ ਨੂੰ ਅਰਦਾਸ ਕਰਦੀ ਕਿ ਤੂੰ ਜੇਕਰ ਕਿਤੇ ਹੈਂ ਤਾਂ ਮੇਰੀ ਫਰਿਆਦ ਸੁਣ ਲੈ ਤਾਂ ਮਾਲਕ ਨੇ ਮੇਰੀ ਅਰਦਾਸ ਸੁਣ ਲਈ ਅਤੇ ਮੇਰੀ ਇੱਕ ਗੁਆਂਢਣ ਨੂੰ ਮੇਰੇ ਘਰ ਭੇਜਿਆ ਉਸਨੇ ਮੈਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਾਰੇ ਦੱਸਿਆ ਕਿ ਉਨ੍ਹਾਂ ਦੀ ਨੂਰੀ ਨਜ਼ਰ ਨਾਲ ਹੀ ਬਹੁਤ ਸਾਰੇ ਰੋਗੀ ਠੀਕ ਹੋ ਜਾਂਦੇ ਹਨ ਮੈਂ ਤੈਨੂੰ ਉਨ੍ਹਾਂ ਕੋਲ ਲੈ ਚੱਲਦੀ ਹਾਂ ਉਨ੍ਹਾਂ ਤੋਂ ਰਾਮ-ਨਾਮ ਦੀ ਦਾਤ ਲੈਂਦੇ ਹੀ ਕਰਮਾਂ ਦਾ ਲੇਖਾ-ਜੋਖਾ ਕੱਟ ਜਾਂਦਾ ਹੈ ਪਹਿਲਾਂ ਮੈਂ ਉਸਨੂੰ ਮਨ੍ਹਾ ਕਰ ਦਿੱਤਾ ਕਿ ਜਦੋਂ ਐਨੇ ਵੱਡੇ ਡਾਕਟਰ ਕੁਝ ਨਹੀਂ ਕਰ ਸਕੇ।

ਤਾਂ ਇੱਕ ਫਕੀਰ ਕੀ ਕਰ ਦੇਵੇਗਾ! ਪਰ ਉਨ੍ਹਾਂ ਦੇ ਵਾਰ-ਵਾਰ ਕਹਿਣ ’ਤੇ ਮੈਂ ਉਸਦੇ ਨਾਲ ਦਰਬਾਰ ’ਚ ਆ ਗਈ ਉਹ ਬੁੱਧਵਾਰ ਦਾ ਦਿਨ ਸੀ ਮੈਂ ਸਤਿਸੰਗ ’ਚ ਜਿਵੇਂ ਹੀ ਪੂਜਨੀਕ ਸਤਿਗੁਰੂ ਪਿਤਾ ਜੀ ਦੇ ਦਰਸ਼ਨ ਕੀਤੇ ਉਸੇ ਪਲ ਮੈਂ ਆਪਣੀ ਸੁੱਧ-ਬੁੱਧ ਖੋਹ ਬੈਠੀ ਮੇਰੀਆਂ ਅੱਖਾਂ ਤੋਂ ਵੈਰਾਗ ਇੰਝ ਚੱਲ ਪਿਆ ਮੰਨੋ ਜਿਸ ਰੱਬ ਨੂੰ ਮੈਂ ਪਲ-ਪਲ ਯਾਦ ਕਰਦੀ ਸੀ, ਉਹ ਮੇਰੀਆਂ ਅੱਖਾਂ ਦੇ ਅੱਗੇ ਬੈਠੇੇ ਹਨ ਉਨ੍ਹਾਂ ਦੀ ਨੂਰੀ ਝਲਕ ਤੋਂ ਲੱਗਿਆ ਕਿ ਮੈਂ ਕਿਸੇ ਦੂਜੀ ਦੁਨੀਆਂ ’ਚ ਪਹੁੰਚ ਗਈ, ਜਿੱਥੇ ਮੈਂ ਖ਼ੁਦ ਨੂੰ ਹਰ ਦੁੱਖ ਤੋਂ ਆਜਾਦ ਪਾਇਆ ਅਜਿਹਾ ਸਕੂਨ ਮਿਲਿਆ ਜਿਸਦਾ ਮੈਂ ਲਿਖ-ਬੋਲ ਕੇ ਵਰਣਨ ਨਹੀਂ ਕਰ ਸਕਦੀ ਮੈਂ ਪੂਜਨੀਕ ਗੁਰੂ ਜੀ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰ ਲਈ ਪੂਜਨੀਕ ਪਿਤਾ ਜੀ ਦੀ ਰਹਿਮਤ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ।

ਤਾਂ ਘਟ-ਘਟ ਦੀ ਜਾਨਣਹਾਰ ਸਤਿਗੁਰੂ ਜੀ ਨੇ ਤੁਰੰਤ ਮੇਰੀ ਬਿਮਾਰੀ ਬਾਰੇ ਪੁੱਛਦੇ ਹੋਏ ਮੈਨੂੰ ਇੱਕ ਡਾਕਟਰ ਤੋਂ ਦਵਾਈ ਲੈਣ ਦਾ ਵਚਨ ਫਰਮਾਇਆ ਅਤੇ ਮੈਨੂੰ ਆਪਣੇ ਪਵਿੱਤਰ ਆਸ਼ੀਰਵਾਦ ਨਾਲ ਨਿਹਾਲ ਕੀਤਾ। ਪੂਜਨੀਕ ਪਿਤਾ ਜੀ ਦੇ ਜਾਣ ਤੋਂ ਬਾਅਦ ਮੇਰੇ ਮਨ ਨੇ ਖਿਆਲ ਦਿੱਤਾ ਕਿ ਇਹ ਤਾਂ ਉਹੀ ਡਾਕਟਰ ਹਨ, ਜਿਨ੍ਹਾਂ ਤੋਂ ਮੈਂ ਕਈ ਵਾਰ ਦਵਾਈ ਲੈ ਚੁੱਕੀ ਸੀ! ਪਰ ਪੂਜਨੀਕ ਪਿਤਾ ਜੀ ਦੇ ਚਿਹਰੇ ਦਾ ਅਨੁਪਮ ਤੇਜ਼ ਦੇਖ ਕੇ ਮੈਨੂੰ ਉਨ੍ਹਾਂ ਦੀ ਰਹਿਮਤ ’ਤੇ ਪੂਰਨ ਯਕੀਨ ਹੋ ਗਿਆ ਸੀ, ਕਿ ਕੰਮ ਤਾਂ ਅਸ਼ੀਰਵਾਦ ਨੇ ਹੀ ਕਰਨਾ ਹੈ ਮੈਂ ਉਸੇ ਡਾਕਟਰ ਤੋਂ ਦਵਾਈ ਲਈ ਅਤੇ ਸਿਮਰਨ ਕਰਕੇ ਖਾਧੀ। ਤਾਂ ਕੁਝ ਦਿਨਾਂ ’ਚ ਹੀ ਉਹ ਦਾਦ ਜੜ੍ਹ ਤੋਂ ਹੀ ਖ਼ਤਮ ਹੋ ਗਿਆ।

ਅਸਲ ’ਚ ਦਵਾਈ ਦਾ ਤਾਂ ਸਿਰਫ ਬਹਾਨਾ ਮਾਤਰ ਸੀ ਦੂਜੇ ਪਾਸੇ ਉਹ ਡਾਕਟਰ ਜਿਨ੍ਹਾਂ ਤੋਂ ਮੈਂ ਐਨੇ ਸਾਲਾਂ ਤੋਂ ਦਵਾਈ ਲੈ ਰਹੀ ਸੀ ਅਤੇ ਜ਼ਰਾ ਵੀ ਅਸਰ ਨਹੀਂ ਹੋਇਆ ਸੀ, ਤਾਂ ਹੁਣ ਕੁਝ ਦਿਨਾਂ ’ਚ ਹੀ ਇਹ ਠੀਕ ਕਿਵੇਂ ਹੋ ਗਈ! ਇਸ ਗੱਲ ’ਤੇ ਉਹ ਵੀ ਸੋਚਣ ’ਚ ਮਜ਼ਬੂਰ ਸਨ ਅਤੇ ਹੈਰਾਨ ਵੀ ਸਨ ਅਸਲ ’ਚ ਬਿਮਾਰੀ ਤਾਂ ਪੂਜਨੀਕ ਪਿਤਾ ਜੀ ਨੇ ਆਪਣੀ ਦਇਆ-ਦ੍ਰਿਸ਼ਟੀ ਅਤੇ ਬਚਨਾਂ ਨਾਲ ਪਹਿਲਾਂ ਹੀ ਖ਼ਤਮ ਕਰ ਦਿੱਤੀ ਸੀ ਇਹੀ ਸੱਚ ਹੈ ਕਿ ਪੂਜਨੀਕ ਪਿਤਾ ਜੀ ਦੇ ਆਸ਼ੀਰਵਾਦ ਨਾਲ ਪਤਾ ਨਹੀਂ ਕਿੰਨੇ ਕਰਮ, ਕੱਟੇ ਜਾਂਦੇ ਹਨ ਪੂਜਨੀਕ ਪਿਤਾ ਜੀ ਨੇ ਮੈਨੂੰ ਸਾਡੀ ਗੁਆਂਢਣ ਦਾ ਰੂਪ ਧਾਰ ਕੇ ਖੁਦ ਘਰ ਤੋਂ ਬੁਲਾ ਕੇ ਮੇਰਾ ਮੌਤ ਵਰਗਾ ਕਰਮ ਕੱਟ ਦਿੱਤਾ।

ਨਾਲ ਹੀ ਮੇਰੀ ਜਨਮ-ਮਰਨ ਦੀ ਫਾਂਸੀ ਨੂੰ ਕੱਟ ਕੇ ਮੇਰਾ ਪਰਲੋਕ ਵੀ ਸੰਵਾਰ ਦਿੱਤਾ ਹੁਣ ਮੇਰੀ ਪੂਜਨੀਕ ਪਿਤਾ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਇਹੀ ਬੇਨਤੀ ਹੈ ਕਿ ਮੇਰੇ ਪੂਰੇ ਪਰਿਵਾਰ ’ਤੇ ਇਸੇ ਤਰ੍ਹਾਂ ਰਹਿਮਤ ਕਰਦੇ ਰਹਿਣਾ ਜੀ ਸਾਨੂੰ ਸਾਰਿਆਂ ਨੂੰ ਸੇਵਾ-ਸਿਮਰਨ ਕਰਨ ਦੀ ਸ਼ਕਤੀ ਦੇਣਾ ਜੀ ਸਾਡਾ ਸਭ ਦਾ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਮਨਜੂਰ ਕਰਕੇ, ਆਪਣੇ ਪਵਿੱਤਰ ਚਰਨ-ਕਮਲਾਂ ਨਾਲ ਮੇਰੀ ਓੜ ਨਿਭਾ ਦੇਣਾ ਜੀ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!