Healthy Digestion Tips

Healthy Digestion Tips ਮਜ਼ਬੂਤ ਪਾਚਣ-ਸ਼ਕਤੀ ਲਈ

ਜ਼ਿਆਦਾਤਰ ਲੋਕ ਲੋੜ ਤੋਂ ਜ਼ਿਆਦਾ ਭੋਜਨ ਕਰਦੇ ਹਨ ਕੁਝ ਲੋਕ ਉਦੋਂ ਜ਼ਿਆਦਾ ਖਾਂਦੇ ਹਨ ਜਦੋਂ ਉਹ ਪਾਰਟੀ ’ਤੇ ਗਏ ਹੋਣ, ਵਿਆਹ, ਮੁੰਡਨ, ਮੰਗਣੀ, ਜਨਮ ਦਿਨ, ਵਿਆਹ ਦੀ ਵਰੇ੍ਹਗੰਢ ਸਮਾਗਮਾਂ ’ਤੇ ਗਏ ਹੋਣ ਕੁਝ ਲੋਕ ਜਦੋਂ ਖਾਣਾ ਸੁਆਦ ਲੱਗੇ ਤਾਂ ਆਪਣੀ ਭੁੱਖ ਤੋਂ ਜ਼ਿਆਦਾ ਖਾ ਲੈਂਦੇ ਹਨ ਫਿਰ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ

ਅਪੱਚ ਦੀ ਲਾਲਚ ਕਰਕੇ ਸਵਾਦ ਭੋਜਨ ਜ਼ਿਆਦਾ ਖਾਣਾ ਅਤੇ ਬਾਅਦ ’ਚ ਅਪੱਚ ਦਾ ਸ਼ਿਕਾਰ ਹੋਣਾ ਠੀਕ ਨਹੀਂ ਕਦੇ-ਕਦੇ ਅਪੱਚ ਦੀ ਸ਼ਿਕਾਇਤ ਉਦੋਂ ਵੀ ਹੁੰਦੀ ਹੈ ਜਦੋਂ ਪੇਟ ’ਚ ਡਾਈਜੈਸਟਿਵ ਜੂਸ ਸਹੀ ਤਰੀਕੇ ਨਾਲ ਨਹੀਂ ਬਣਦੇ ਉਦੋਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ।

ਸੁਝਾਅ ਅਪੱਚ ਤੋਂ ਬਚਣ ਲਈ | Healthy Digestion Tips

  • ਇੱਕ ਗਲਾਸ ਕੋਸੇ ਪਾਣੀ ’ਚ ਦੋ ਚਮਚ ਨਿੰਬੂ ਦਾ ਰਸ, ਇੱਕ ਚਮਚ ਸ਼ਹਿਦ ਅਤੇ ਇੱਕ ਛੋਟਾ ਚਮਚ ਅਦਰਕ ਰਸ ਮਿਲਾਓ ਅਤੇ ਹੌਲੀ-ਹੌਲੀ ਪੀ ਲਓ।
  • ਭੁੰਨ੍ਹੇ ਅਤੇ ਪੀਸੇ ਹੋਏ ਧਨੀਏ ਦੇ ਬੀਜਾਂ ਨੂੰ ਇੱਕ ਗਲਾਸ ਲੱਸੀ ’ਚ ਮਿਲਾ ਕੇ ਜ਼ਲਦੀ ਨਾਲ ਉਸਨੂੰ ਪੀ ਲਓ ਤਾਂ ਲਾਭ ਮਿਲੇਗਾ।
  • ਖਾਣਾ ਖਾਣ ਤੋਂ ਬਾਅਦ ਇੱਕ ਛੋਟਾ ਚਮਚ ਸੌਂਫ ਨੂੰ ਮੂੰਹ ’ਚ ਪਾ ਕੇ ਚਬਾਓ ਇੱਕ ਛੋਟਾ ਚਮਚ ਅਜ਼ਵਾਇਨ ਦੇ ਬੀਜਾਂ ਨੂੰ ਥੋੜ੍ਹੇ ਜਿਹੇ ਕਾਲੇ ਨਮਕ ਨਾਲ ਮਿਲਾ ਕੇ ਖਾਣ ਨਾਲ ਅਤੇ ਉੱਪਰੋਂ ਅੱਧਾ ਗਲਾਸ ਕੋਸਾ ਪਾਣੀ ਪੀਣ ਨਾਲ ਵੀ ਪੇਟ ਨੂੰ ਆਰਾਮ ਮਿਲੇਗਾ।
  • ਭੁੰਨ੍ਹੇ ਹੋਏ ਜੀਰੇ ਦਾ ਛੋਟਾ ਚਮਚ ਇੱਕ ਗਲਾਸ ਪਾਣੀ ’ਚ ਮਿਲਾਓ ਅਤੇ ਉਸਨੂੰ ਹੌਲੀ-ਹੌਲੀ ਪੀ ਲਓ।
  • ਭਾਰੀ ਖਾਣਾ ਖਾਣ ਤੋਂ ਬਾਅਦ ਇੱਕ ਕੱਪ ਹਰਬਲ-ਟੀ ਜਾਂ ਗ੍ਰੀਨ-ਟੀ ਪੀ ਲਓ ਤੁਹਾਡੀ ਪਾਚਣ ਕਿਰਿਆ ਠੀਕ ਹੋ ਜਾਵੇਗੀ।
  • ਛੇਤੀ ਆਰਾਮ ਪਾਉਣ ਲਈ ਇੱਕ ਗਲਾਸ ਪਾਣੀ ’ਚ ਪੁਦੀਨੇ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਪੀਓ।
  • ਇੱਕ ਗਲਾਸ ਲੱਸੀ ’ਚ ਦੋ ਚਮਚ ਧਨੀਏ ਦੇ ਪੱਤਿਆਂ ਦਾ ਜੂਸ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
  • ਜੇਕਰ ਤੁਹਾਨੂੰ ਪਹਿਲਾਂ ਤੋਂ ਜਾਣਕਾਰੀ ਹੈ ਕਿ ਤੁਸੀਂ ਕਿਤੇ ਪਾਰਟੀ ’ਤੇ ਜਾਣਾ ਹੈ ਜਾਂ ਬਾਹਰ ਡਿਨਰ ’ਤੇ ਜਾਣਾ ਹੈ, ਤਾਂ ਜਾਣ ਤੋਂ ਪਹਿਲਾਂ ਦੋ-ਤਿੰਨ ਛੋਟੇ ਟੁਕੜੇ ਅਦਰਕ ਦੇ ਨਮਕ ਲਾ ਕੇ ਉਸਨੂੰ ਚਬਾਓ ਅਜਿਹੇ ’ਚ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਰਹੇਗਾ।
  • ਅਪੱਚ ਮਹਿਸੂਸ ਹੋਣ ’ਤੇ ਪੇਟ ’ਤੇ ਬਰਫ ਕੁਝ ਸਮੇਂ ਲਈ ਰੱਖੋ ਆਰਾਮ ਮਿਲੇਗਾ।
  • ਇੱਕ ਛੋਟਾ ਚਮਚ ਬੇਕਿੰਗ ਸੋਢੇ ਨੂੰ ਅੱਧੇ ਗਲਾਸ ਪਾਣੀ ’ਚ ਮਿਲਾ ਕੇ ਪੀਓ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ ਜਲਦ ਆਰਾਮ ਪਹੁੰਚਦਾ ਹੈ।
  • ਤੁਹਾਡੀ ਪਾਚਣ ਕਿਰਿਆ ’ਚ ਅਕਸਰ ਗੜਬੜੀ ਰਹਿੰਦੀ ਹੈ ਅਤੇ ਤੁਹਾਡਾ ਬਾਹਰ ਖਾਣਾ ਖਾਣਾ ਜ਼ਰੂਰੀ ਹੋਵੇ ਤਾਂ ਅਜਿਹੇ ’ਚ ਪਾਣੀ ’ਚ ਘੋਲਣ ਵਾਲਾ ਐਂਟੀਐਸਿਡ ਆਪਣੇ ਕੋਲ ਰੱਖੋ ਐਮਰਜੈਂਸੀ ਸਮੇਂ ’ਚ ਤੁਹਾਨੂੰ ਰਾਹਤ ਮਿਲੇਗੀ।
  • ਬਹੁਤ ਜ਼ਿਆਦਾ ਪੇਟ ਭਰ ਕੇ ਭੋਜਨ ਨਾ ਕਰੋ ਖਾਸ ਕਰਕੇ ਤਲਿਆ ਹੋਇਆ ਅਜਿਹੇ ’ਚ ਪਾਰਟੀ ’ਚ ਪਹਿਲਾਂ ਕੁਝ ਫਰੂਟ ਅਤੇ ਸਲਾਦ ਖਾਓ।

ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!