Flood: ਹੜ੍ਹ ਦੇ ਜ਼ਖਮਾਂ ’ਤੇ ‘ਰਾਹਤ’ ਦੀ ਮੱਲ੍ਹਮ – ਨਿਸਵਾਰਥ ਸੇਵਾ: ਡੇਰਾ ਸੱਚਾ ਸੌਦਾ ਨੇ ਪੰਜਾਬ ਅਤੇ ਸਰਹੱਦੀ ਹਰਿਆਣਾ-ਰਾਜਸਥਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਚਲਾਇਆ ਬਚਾਅ ਅਤੇ ਰਾਹਤ ਕਾਰਜ
‘ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਜ਼ਰੂਰਤ ਦੇ ਸਮੇਂ ਇੱਕ-ਦੂਜੇ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ ਇਸ ਔਖੇ ਸਮੇਂ ’ਚ ਅਸੀਂ ਹੜ੍ਹ ਪੀੜਤਾਂ ਦੇ ਦੁੱਖ ’ਚ ਪੂਰੀ ਇਨਸਾਨੀਅਤ ਦੀ ਭਾਵਨਾ ਨਾਲ ਭਾਈਵਾਲ ਹਾਂ ਉਨ੍ਹਾਂ ਦੀ ਪੀੜ ਸਾਡੀ ਸਭ ਦੀ ਪੀੜ ਹੈ’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੀਤੀ ਗਈ ਇਸ ਅਪੀਲ ਦੇ ਨਾਲ ਹੀ ਪੰਡਾਲ ’ਚ ਸਜੀ ਅਤੇ ਆਨਲਾਈਨ ਗੁਰੂਕੁਲ ਨਾਲ ਜੁੜੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਹੜ੍ਹ ਪੀੜਤਾਂ ਦੀ ਮੱਦਦ ਦਾ ਸੰਕਲਪ ਲਿਆ
ਦਰਅਸਲ 31 ਅਗਸਤ (ਐਤਵਾਰ) ਨੂੰ ਦੁਪਹਿਰ ਕਰੀਬ ਡੇਢ ਵਜੇ ਪੂਜਨੀਕ ਗੁਰੂ ਜੀ ਰੂਹਾਨੀ ਪ੍ਰੋਗਰਾਮ ਦੇ ਤਹਿਤ ਸਾਧ-ਸੰਗਤ ਨਾਲ ਰੂਬਰੂ ਹੋ ਰਹੇ ਸਨ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਭਿਆਨਕ ਹੜ੍ਹ ਦੀ ਮਾਰ ਝੱਲ ਰਹੇ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਓੜੀਸ਼ਾ, ਮਨਾਲੀ (ਹਿਮਾਚਲ ਪ੍ਰਦੇਸ਼) ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਲੈਂਡ ਸਲਾਈਡ ਤੋਂ ਪ੍ਰਭਾਵਿਤ ਲੋਕਾਂ ਦੀ ਜਾਨ-ਮਾਲ ਅਤੇ ਸੁਰੱਖਿਆ-ਸਲਾਮਤੀ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਡੋਡਾ ਖੇਤਰ ’ਚ ਬੱਦਲ ਪਾਟਣ ਅਤੇ ਵੈਸ਼ਨੂੰ ਦੇਵੀ ਯਾਤਰਾ ਮਾਰਗ ’ਤੇ ਹੋਏ ਲੈਂਡ ਸਲਾਈਡ (ਜ਼ਮੀਨ ਖਿਸਕਣ) ’ਚ ਮ੍ਰਿਤਕ ਲੋਕਾਂ ਦੀ ਆਤਮਿਕ ਸ਼ਾਂਤੀ ਲਈ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਬੋਲ ਕੇ ਅਰਦਾਸ ਕੀਤੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹਜ਼ਾਰਾਂ ਪਿੰਡਾਂ ’ਚ ਲੱਖਾਂ ਏਕੜ ਖੇਤੀ ਵਾਲੀ ਜ਼ਮੀਨ ਪ੍ਰਭਾਵਿਤ ਹੋਈ ਅਤੇ ਅਣਗਿਣਤ ਪਰਿਵਾਰਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਕਿਸਾਨਾਂ ਦੀ ਫਸਲ ਅਤੇ ਪਸ਼ੂਧਨ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਰਾਹਤ ਅਤੇ ਬਚਾਅ ਕਾਰਜ ਹੋਰ ਤੇਜ਼ ਕੀਤੇ ਜਾਣ ਅਤੇ ਪ੍ਰਭਾਵਿਤ ਪਰਿਵਾਰਾਂ ਅਤੇ ਕਿਸਾਨਾਂ ਲਈ ਮੁਆਵਜ਼ਾ ਅਤੇ ਮੁੜ-ਵਸੇਬੇ ਦੇ ਠੋਸ ਪ੍ਰਬੰਧ ਕੀਤੇ ਜਾਣ ਆਪ ਜੀ ਨੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ, ਐੱਨਡੀਆਰਐੱਫ, ਫੌਜ, ਬੀਐੱਸਐੱਫ ਅਤੇ ਪੁਲਿਸ ਦੇ ਵੀਰ ਜਵਾਨਾਂ ਦਾ ਧੰਨਵਾਦ ਕੀਤਾ, ਜੋ ਦਿਨ-ਰਾਤ ਰਾਹਤ ਅਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਸਨ
ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਅਤੇ ਜ਼ਿੰਮੇਵਾਰਾਂ ਨੂੰ ਪ੍ਰਸ਼ਾਸਨ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਹਰ ਸੰਭਵ ਮੱਦਦ ਕਰਨ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੈਂਕੜੇ ਮੈਂਬਰ ਪੰਜਾਬ ’ਚ ਹੜ੍ਹ ਪੀੜਤਾਂ ਦੀ ਮੱਦਦ ’ਚ ਜੁਟ ਗਏ ਇਸ ਵਾਰ ਦਹਾਕਿਆਂ ਬਾਅਦ ਪੰਜਾਬ ’ਚ ਹੜ੍ਹ ਦਾ ਫਿਰ ਤੋਂ ਭਿਆਨਕ ਕਹਿਰ ਵਾਪਰਿਆ ਭਾਰੀ ਮੀਂਹ ਨਾਲ ਪੈਦਾ ਹੋਈ ਇਸ ਸਥਿਤੀ ਨਾਲ ਪੰਜਾਬ ਦੇ ਕਰੀਬ 13 ਜ਼ਿਲ੍ਹਿਆਂ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਵੀ ਅਛੂਤੇ ਨਹੀਂ ਰਹੇ ਹਜ਼ਾਰਾਂ ਪਿੰਡ ਹੜ੍ਹ ਦੀ ਚਪੇਟ ’ਚ ਆ ਗਏ, ਜਿਸ ਨਾਲ ਲੱਖਾਂ ਲੋਕਾਂ ਨੂੰ ਘਰਾਂ ਤੋਂ ਬੇਘਰ ਹੋਣਾ ਪਿਆ
ਖੇਤ ਸਭ ਮਲੀਆਮੇਟ ਹੋ ਗਏ ਪੰਜਾਬ ’ਚ ਆਈ ਇਸ ਤ੍ਰਾਸਦੀ ’ਚ ਪੀੜਤਾਂ ਦੀ ਮੱਦਦ ਲਈ ਜਿੱਥੇ ਸਰਕਾਰਾਂ ਆਪਣੇ ਪੱਧਰ ’ਤੇ ਬਚਾਅ ਅਤੇ ਰਾਹਤ ਦੇ ਯਤਨ ਕਰ ਰਹੀਆਂ ਸਨ, ਉੱਥੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਲੋਕਾਂ ਦੀ ਮੱਦਦ ਲਈ ਅੱਗੇ ਆਈਆਂ ਮਾਨਵਤਾ ’ਤੇ ਆਏ ਇਸ ਘੋਰ ਸੰਕਟ ਦੀ ਘੜੀ ’ਚ ਇਨਸਾਨੀਅਤ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਨੇ ਵੱਡੀ ਪਹਿਲਕਦਮੀ ਦਿਖਾਉਂਦੇ ਹੋਏ ਵੱਡੇ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਕੀਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਜਾਂਬਾਜ ਸੇਵਾਦਾਰਾਂ ਨੇ ਅਜਿਹੇ ਔਖੇ ਹਾਲਾਤਾਂ ’ਚ ਜਾਨ ਦਾ ਜ਼ੋਖਿਮ ਝੱਲਦਿਆਂ, ਡੇਂਜਰ ਜੋਨ ’ਚ ਪਹੁੰਚ ਕੇ ਦਰਿਆਵਾਂ ਦੇ ਟੁੱਟੇ ਬੰਨ੍ਹ ਪੂਰਨ ਦਾ ਕੰਮ ਕੀਤਾ,
ਉੱਥੇ ਹੜ੍ਹ ’ਚ ਘਿਰੇ ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ ਘਰਾਂ ਦਾ ਸਾਮਾਨ ਵੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਡੇਰਾ ਸੱਚਾ ਸੌਦੇ ਦੇ ਸ਼ਰਧਾਲੂਆਂ ਦਾ ਮਾਨਵਤਾ ਪ੍ਰਤੀ ਅਜਿਹਾ ਪਰਉਪਕਾਰ ਦੇਖ ਕੇ ਪੀੜਤ ਲੋਕਾਂ ਦੀਆਂ ਅੱਖਾਂ ਨਮ ਹੋ ਉੱਠੀਆਂ ਧੰਨਵਾਦ ਵਜੋਂ ਉਨ੍ਹਾਂ ਨੇ ਹੱਥ ਜੋੜ ਕੇ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੰਨ ਹੈ ਤੁਹਾਡੀ ਸੇਵਾ ਭਾਵਨਾ ਅਤੇ ਧੰਨਵਾਦ ਦੇ ਕਾਬਲ ਹਨ ਤੁਹਾਡੇ ਪ੍ਰੇਰਨਾਸ੍ਰੋਤ ਪੂਜਨੀਕ ਗੁਰੂ ਜੀ, ਜਿਨ੍ਹਾਂ ਨੇ ਨਿਸਵਾਰਥ ਸੇਵਾ ਦਾ ਅਜਿਹਾ ਜ਼ਜ਼ਬਾ ਭਰਿਆ ਹੈ
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਰਾਜਸਥਾਨ ਦੇ ਹਨੂੰਮਾਨਗੜ੍ਹ ’ਚ ਹੜ੍ਹ ਪੀੜਤਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਪਹੁੰਚੇ ਘਰ-ਘਰ ਜਾ ਕੇ ਤਿਰਪਾਲ, ਮੱਛਰਦਾਨੀ, ਕਛੂਆ ਛਾਪ, ਓਡੋਮਾਸ, ਜ਼ਰੂਰੀ ਦਵਾਈਆਂ (ਇਨਸਾਨਾਂ ਅਤੇ ਪਸ਼ੂਆਂ ਲਈ), ਰਾਸ਼ਨ, ਪਸ਼ੂਆਂ ਲਈ ਸੁੱਕਾ ਚਾਰਾ, ਤੂੜੀ ਅਤੇ ਹਰਾ ਚਾਰਾ ਵੰਡਿਆ ਗਿਆ ਨਾਲ ਹੀ, ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ’ਚ ਮੱਦਦ ਕੀਤੀ ਖਾਸ ਤੌਰ ’ਤੇ, ਸੇਵਾਦਾਰ ਪ੍ਰਸ਼ਾਸ਼ਨ ਨਾਲ ਮਿਲ ਕੇ ਉਨ੍ਹਾਂ ਇਲਾਕਿਆਂ ’ਚ ਵੀ ਮੱਦਦ ਪਹੁੰਚਾ ਰਹੇ ਹਨ, ਜਿੱਥੇ ਹਾਲੇ ਤੱਕ ਰਾਹਤ ਨਹੀਂ ਪਹੁੰਚੀ ਸੀ
Table of Contents
ਸੇਮਨਾਲੇ ’ਚ ਜਦੋਂ ਪਿਆ ਪਾੜ, ਰੱਖਿਅਕ ਬਣ ਸਾਹਮਣੇ ਆਏ ਸੇਵਾਦਾਰ
ਲਗਾਤਾਰ ਮੀਂਹ ਦੇ ਚੱਲਦਿਆਂ ਚੌਪਟਾ ਇਲਾਕੇ ’ਚੋਂ ਲੰਘਣ ਵਾਲੀ ਹਿਸਾਰ ਘੱਗਰ ਡਰੇਨ (ਸੇਮਨਾਲੇ) ’ਚ 6 ਸਤੰਬਰ ਨੂੰ ਸਵੇਰੇ ਮੋਡੀਆ ਖੇੜਾ ਅਤੇ ਗੁਡੀਆ ਖੇੜਾ ਦਰਮਿਆਨ ਅਚਾਨਕ ਪਾੜ ਪੈ ਗਿਆ ਇੱਕ ਪਾਸੇ ਵਧੇ ਇਸ 100 ਫੁੱਟ ਪਾੜ ਨਾਲ ਸੈਂਕੜੇ ਏਕੜ ਨਰਮਾ ਅਤੇ ਕਪਾਹ ਦੀਆਂ ਫਸਲਾਂ ਪਾਣੀ ਨਾਲ ਭਰ ਗਈਆਂ, ਉੱਥੇ ਕਈ ਕਿਸਾਨਾਂ ਦੀਆਂ ਢਾਣੀਆਂ ਅਤੇ ਟਿਊਬਵੈੱਲ ਵੀ ਇਸ ਦੀ ਚਪੇਟ ’ਚ ਆ ਗਏ ਸਥਿਤੀ ਲਗਾਤਾਰ ਵਿਗੜਦੇ ਦੇਖ ਕੇ ਪਿੰਡ ਵਾਸੀਆਂ ਅਤੇ ਪ੍ਰਸ਼ਾਸ਼ਨ ਦੀ ਮੰਗ ’ਤੇ ਡੇਰਾ ਸੱਚਾ ਸੌਦਾ ਮੱਦਦ ਲਈ ਅੱਗੇ ਆਇਆ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਲਗਭਗ 500 ਸੇਵਾਦਾਰ ਮੌਕੇ ’ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜ ’ਚ ਜੁਟ ਗਏ ਸੇਵਾਦਾਰਾਂ ਨੇ ਮਿੱਟੀ ਦੇ ਗੱਟੇ ਭਰ ਕੇ, ਮਨੁੱਖੀ ਲੜੀ ਬਣਾ ਕੇ ਅਤੇ ਲੱਕੜ ਦੀਆਂ ਜਾਲੀਆਂ ਦਾ ਸਹਾਰਾ ਲੈ ਕੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਤੇਜ਼ ਮੀਂਹ ਦੇ ਬਾਵਜ਼ੂਦ ਵੀ ਸੇਵਾਦਾਰਾਂ ਦਾ ਉਤਸ਼ਾਹ ਅਤੇ ਸੇਵਾ ਭਾਵਨਾ ਦੇਖਣਯੋਗ ਸੀ
ਸੇਵਾਦਾਰਾਂ ਦੀ ਅਨੁਸ਼ਾਸਿਤ ਸੇਵਾ ਭਾਵਨਾ ਨੂੰ ਦੇਖ ਕੇ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਐਲਨਾਬਾਦ ਦੇ ਵਿਧਾਇਕ ਭਰਤ ਸਿੰਘ ਬੈਨੀਵਾਲ ਦੇ ਪੁੱਤਰ ਸੁਮਿਤ ਬੈਨੀਵਾਲ ਵੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਵੀ ਸੇਵਾਦਾਰਾਂ ਦੇ ਕਾਰਜ ਦੀ ਪ੍ਰਸੰਸਾ ਕੀਤੀ ਦੂਜੇ ਪਾਸੇ ਗੁਡੀਆ ਖੇੜਾ ਦੇ ਸਰਪੰਚ ਆਤਮਾਰਾਮ ਭਾਟੀਆ, ਸਾਬਕਾ ਸਰਪੰਚ ਭਰਤ ਸਿੰਘ ਬਿਰੜਾ ਅਤੇ ਮੋਡੀਆ ਖੇੜਾ ਦੇ ਸਰਪੰਚ ਭਾਰਤ ਸਿੰਘ ਨੇ ਵੀ ਡੇਰਾ ਸੇਵਾਦਾਰਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਸੱਚੇ ਨਿਮਰ ਸੇਵਾਦਾਰ ਪਿਆਰੇ ਲਾਲ ਇੰਸਾਂ ਅਤੇ ਕਰਨੈਲ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪੇ੍ਰਰਨਾਵਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਬਲਾਕ ਕਲਿਆਣ ਨਗਰ, ਐਲਨਾਬਾਦ, ਮਾਧੋਸਿਘਾਣਾ ਅਤੇ ਸਰਸਾ ਸਮੇਤ ਹੋਰ ਬਲਾਕਾਂ ਦੇ ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪੂਜਨੀਕ ਗੁਰੂ ਜੀ ਦੁਆਰਾ ਸਿਖਾਏ ਤਰੀਕੇ ਅਨੁਸਾਰ ਪ੍ਰਸ਼ਾਸਨ ਨਾਲ ਮਿਲ ਕੇ ਡਰੇਨ ’ਚ ਪਏ ਪਾੜ ਨੂੰ ਬੰਦ ਕਰ ਦਿੱਤਾ
‘ਅੱਜ ਤਾਂ ਡੇਰਾ ਸੱਚਾ ਸੌੌਦਾ ਵਾਲਿਆਂ ਨੇ ਬਚਾ ਲਿਆ…’
ਭੱਟੂ ਕਲਾਂ (ਫਤਿਆਬਾਦ) ਘੱਗਰ ਡਰੇਨ (ਸੇਮਨਾਲਾ) ’ਚ ਜਾਂਡਵਾਲਾ ’ਚ ਸ਼ਾਹਪੁਰੀਆ ਰੋਡ ਕੋਲ ਬੀਤੀ 7 ਸਤੰਬਰ ਦੀ ਦੇਰ ਰਾਤ ਅਚਾਨਕ ਕਰੀਬ 40 ਫੁੱਟ ਪਾੜ ਪੈ ਗਿਆ ਸੀ ਪਾਣੀ ਪਿੰਡ ਵੱਲ ਤੇਜ਼ ਰਫ਼ਤਾਰ ਨਾਲ ਵਧ ਰਿਹਾ ਸੀ, ਪਰ ਜਿਵੇਂ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਤੁਰੰਤ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੇਵਾਦਾਰਾਂ ਨੇ ਮਿੱਟੀ ਦੇ ਗੱਟੇ ਭਰ ਕੇ, ਮਨੁੱਖੀ ਲੜੀ ਬਣਾ ਕੇ ਅਤੇ ਲੱਕੜ ਦੀਆਂ ਜਾਲੀਆਂ ਦਾ ਸਹਾਰਾ ਲੈ ਕੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ ਬਲਾਕ ਜ਼ਿੰਮੇਵਾਰਾਂ ਨੇ ਦੱਸਿਆ ਕਿ ਡਰੇਨ ’ਚ ਪਾੜ ਦੀ ਸੂਚਨਾ ਮਿਲਦਿਆਂ ਹੀ ਫਤਿਆਬਾਦ, ਬੀਗੜ, ਕੁੱਕੜਾਂਵਾਲੀ, ਭੱਟੂ ਕਲਾਂ ਸਮੇਤ ਹੋਰ ਬਲਾਕਾਂ ਦੇ ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ
ਅਤੇ ਪ੍ਰਸ਼ਾਸਨ ਨਾਲ ਮਿਲ ਕੇ ਡਰੇਨ ’ਚ ਪਏ ਪਾੜ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕੀਤਾ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਅਨੁਸ਼ਾਸਨ ਅਤੇ ਪੂਰੇ ਜ਼ਜ਼ਬੇ ਨਾਲ ਮਿਲ ਕੇ ਪਾੜ ਨੂੰ ਪੂਰ ਦਿੱਤਾ ਸਥਾਨਕ ਲੋਕਾਂ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਸੇਵਾਦਾਰ ਨਾ ਪਹੁੰਚਦੇ ਤਾਂ ਇਹ ਪਾਣੀ ਪਿੰਡ ’ਚ ਵੜ ਕੇ ਭਾਰੀ ਨੁਕਸਾਨ ਕਰ ਸਕਦਾ ਸੀ ਪਿੰਡ ਜਾਂਡਵਾਲਾ ਦੇ ਸਰਪੰਚ ਸੁਰਿੰਦਰ ਨੰਬਰਦਾਰ, ਗਊਸ਼ਾਲਾ ਪ੍ਰਧਾਨ ਬੰਸੀ ਲਾਲ ਭੀਗਾਸਰਾ, ਭੱਟੂੂ ਕਲਾਂ ਗਊਸ਼ਾਲਾ ਦੇ ਪ੍ਰਧਾਨ ਬ੍ਰਹਮਾਨੰਦ ਗੋਇਲ, ਬਲਾਕ ਸੰਮਤੀ ਮੈਂਬਰ ਗੋਵਿੰਦ ਭਾਦੂ ਨੇ ਮੁਸੀਬਤ ਦੇ ਸਮੇਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਗਏ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਅਜਿਹੇ ਮੁਸ਼ਕਿਲ ਸਮੇਂ ’ਚ ਸਾਰਿਆਂ ਨੇ ਇੱਕਜੁੱਟ ਹੋ ਕੇ ਜੋ ਕੰਮ ਕੀਤਾ, ਉਹ ਦੂਜਿਆਂ ਲਈ ਇੱਕ ਪ੍ਰੇਰਨਾ ਹੈ ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਦੀ ਤੱਤਪਰਤਾ ਅਤੇ ਨਿਸਵਾਰਥ ਸੇਵਾ ਨੇ ਇੱਕ ਵੱਡੇ ਨੁਕਸਾਨ ਨੂੰ ਟਾਲ ਦਿੱਤਾ
ਹਜ਼ਾਰਾਂ ਏਕੜ ਫ਼ਸਲ ਡੁੱਬਣ ਤੋਂ ਬਚਾਈ
ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਘੱਗਰ ਦੇ ਪਾਣੀ ਨੇ 7 ਸਤੰਬਰ ਦੇ ਆਸ-ਪਾਸ ਗੁਹਲਾ ਚੀਕਾ ਖੇਤਰ ਦੇ ਕੰਢੀ ਪਿੰਡਾਂ ’ਚ ਵੱਸੇ ਲੋਕਾਂ ਦੀਆਂ ਧੜਕਨਾਂ ਵਧਾ ਦਿੱਤੀਆਂ ਸਨ ਰੱਤਾਖੇੜਾ ਲੁਕਮਾਨ ਪਿੰਡ ’ਚ ਘੱਗਰ ਦੇ ਬੰਨ੍ਹ ’ਚ ਦਰਾਰ ਪੈਣਾ ਸ਼ੁਰੂ ਹੋ ਗਈ ਸੀ ਅਤੇ ਪਾਣੀ ਖੇਤਾਂ ਵੱਲ ਰਿਸਣ ਲੱਗਾ ਸੀ ਕਿਸੇ ਵੀ ਸਮੇਂ ਘੱਗਰ ਦਾ ਇਹ ਬੰਨ੍ਹ ਟੁੱਟ ਸਕਦਾ ਸੀ ਜਿਸ ਨੂੰ ਦੇਖਦੇ ਹੋਏ ਇਨ੍ਹਾਂ ਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਡੇਰਾ ਸੱਚਾ ਸੌਦਾ ਨੂੰ ਮੱਦਦ ਦੀ ਅਪੀਲ ਕੀਤੀ ਸੀ ਫਿਰ ਕੀ ਸੀ, ਸੂਚਨਾ ਮਿਲਦੇ ਹੀ ਕੁਝ ਹੀ ਦੇਰ ਬਾਅਦ ਸੈਂਕੜੇ ਸੇਵਾਦਾਰ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮੌਕੇ ’ਤੇ ਪਹੁੰਚ ਗਏ ਅਤੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੇਵਾਦਾਰਾਂ ਨੇ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਸੇਵਾ ਕਰਦਿਆਂ 440 ਫੁੱਟ ਲੰਬਾ ਅਤੇ ਕਰੀਬ 10 ਫੁੱਟ ਉੱਚਾ ਇਹ ਬੰਨ੍ਹ ਮਜਬੂਤ ਕਰ ਦਿੱਤਾ ਜਿਸ ਨਾਲ ਸੰਭਾਵਿਤ ਖਤਰਾ ਟਲ ਗਿਆ
ਰੱਤਾਖੇੜਾ ਦੇ ਸਰਪੰਚ ਪ੍ਰਤੀਨਿਧੀ ਰਾਕੇਸ਼ ਅਤੇ ਖੁਸ਼ਹਾਲ ਮਾਜਰਾ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਬੰਨ੍ਹ ਟੁੱਟਣ ਦੀ ਕਗਾਰ ’ਤੇ ਸੀ ਅਸੀਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੁਝ ਹੀ ਪਲਾਂ ’ਚ ਇੱਥੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੇਵਾਦਾਰਾਂ ਨੇ ਹਜ਼ਾਰਾਂ ਏਕੜ ਫਸਲ ਡੁੱਬਣ ਤੋਂ ਬਚਾ ਲਈ ਦੂਜੇ ਪਾਸੇ ਗੁਹਲਾ ਦੇ ਬੀਡੀਪੀਓ ਜਗਜੀਤ ਸਿੰਘ ਨੇ ਕਿਹਾ ਕਿ ਘੱਗਰ ਦਾ ਬੰਨ੍ਹ ਕਮਜ਼ੋਰ ਹੋਣ ਦੀ ਸੂਚਨਾ ਮਿਲੀ ਸੀ ਇਸ ਕਾਰਜ ’ਚ ਸਹਿਯੋਗ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹਾਂ, ਜੋ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ ’ਚ ਅੱਗੇ ਰਹੇ
ਹਨੂੰਮਾਨਗੜ੍ਹ (ਰਾਜ.) ’ਚ ਪੀੜਤਾਂ ਦੀ ਮੱਦਦ ਲਈ ਪਹੁੰਚੇ ਸੇਵਾਦਾਰ
ਹਨੂੰਮਾਨਗੜ੍ਹ ਇਲਾਕੇ ਦੇ ਪਿੰਡ ਮੱਕਾਸਰ ’ਚ ਮਕਾਨ ਅੱਧੇ ਤੋਂ ਜ਼ਿਆਦਾ ਤੱਕ ਪਾਣੀ ’ਚ ਡੁੱਬ ਗਏ ਸਥਾਨਕ ਸੇਵਾਦਾਰਾਂ ਨੇ ਰਾਹਤ ਕਾਰਜ ਚਲਾਉਂਦੇ ਹੋਏ ਇਨ੍ਹਾਂ ਘਰਾਂ ਦਾ ਸਾਮਾਨ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਰਖਵਾਇਆ ਸੱਚੇ ਨਿਮਰ ਸੇਵਾਦਾਰ ਸੁਖਚੰਦ ਇੰਸਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਨਾਲ ਹਨੂੰਮਾਨਗੜ੍ਹ ਸ਼ਹਿਰ ਸਮੇਤ ਪਿੰਡਾਂ ਕਸਬਿਆਂ ’ਚ ਵੀ ਜਨ-ਜੀਵਨ ਪ੍ਰਭਾਵਿਤ ਹੋਇਆ ਇੱਕ ਸੂਚਨਾ ’ਤੇ ਸੇਵਾਦਾਰ ਪ੍ਰਭਾਵਿਤ ਘਰਾਂ ’ਚ ਪਹੁੰਚੇ ਅਤੇ ਸੇਵਾ ਕਾਰਜ ਸ਼ੁਰੂ ਕਰ ਦਿੱਤਾ
ਟਰੈਕਟਰ-ਟਰਾਲੀਆਂ ਦੇ ਪਾਣੀ ਦੇ ਅੰਦਰ ਨਾ ਜਾਣ ਕਾਰਨ ਸੇਵਾਦਾਰ ਖੁਦ ਆਪਣੇ ਮੋਢਿਆਂ ’ਤੇ ਘਰ ਦਾ ਸਾਮਾਨ ਲੈ ਕੇ ਬਾਹਰ ਖੜ੍ਹੀ ਟਰਾਲੀ ’ਚ ਰੱਖਣ ਲੱਗੇ ਲਗਭਗ 40 ਸੇਵਾਦਾਰਾਂ ਨੇ 15 ਤੋਂ 20 ਪਰਿਵਾਰਾਂ ਦੇ ਮਕਾਨਾਂ ’ਚੋਂ ਸਾਮਾਨ ਸੁਰੱਖਿਅਤ ਕੱਢ ਕੇ ਟਰੈਕਟਰ-ਟਰਾਲੀਆਂ ਜ਼ਰੀਏ ਸਰਕਾਰੀ ਸਕੂਲ ’ਚ ਪਹੁੰਚਾ ਦਿੱਤਾ ਦੂਜੇ ਪਾਸੇ ਕਿਸੇ ਘਰ ’ਚ ਇੱਕ ਬਜ਼ੁਰਗ ਔਰਤ ਤੁਰਨ ਤੋਂ ਲਾਚਾਰ ਸੀ, ਜਿਸ ਕਰਕੇ ਸੇਵਾਦਾਰਾਂ ਨੇ ਆਪਣੇ ਮੋਢਿਆਂ ’ਤੇ ਬਜ਼ੁਰਗ ਦੀ ਮੰਜੀ ਚੁੱਕ ਕੇ ਉਸਨੂੰ ਸੁਰੱਖਿਅਤ ਥਾਂ ਤੱਕ ਲੈ ਕੇ ਆਏ