emptiness of mind

ਮਨ ਦਾ ਖਾਲੀਪਣ – ਕਈ ਵਾਰ ਅਜਿਹਾ ਹੁੰਦਾ ਹੈ ਕਿ ਮਨੁੱਖ ਦਾ ਮਨ ਬਿਨਾ ਕਿਸੇ ਕਾਰਨ ਦੇ ਪ੍ਰੇਸ਼ਾਨ ਹੋ ਜਾਂਦਾ ਹੈ ਉਸ ਸਮੇਂ ਮਨੁੱਖ ਨੂੰ ਲੱਗਦਾ ਹੈ ਕਿ ਉਹ ਸੰਸਾਰ ਦਾ ਸਭ ਤੋਂ ਜ਼ਿਆਦਾ ਦੁਖੀ ਪ੍ਰਾਣੀ ਹੈ ਇਸ ਨੂੰ ਦੂਜੇ ਸ਼ਬਦਾਂ ’ਚ ਕਹੀਏ, ਤਾਂ ਮਨੁੱਖ ਦੇ ਮਨ ’ਚ ਇੱਕ ਤਰ੍ਹਾਂ ਦਾ ਖਾਲੀਪਣ ਸਮਾ ਜਾਂਦਾ ਹੈ ਇੱਕੋ-ਜਿਹਾ ਬੋਰੀਅਤ ਵਾਲਾ ਕੰਮ ਕਰਦੇ ਹੋਏ ਮਨੁੱਖ ਬੋਰ ਹੋ ਜਾਂਦਾ ਹੈ ਜਾਂ ਅੱਕ ਜਾਂਦਾ ਹੈ ਉਸ ਸਮੇਂ ਉਹ ਉਸ ਤੋਂ ਭੱਜ ਕੇ ਕਿਤੇ ਚਲਾ ਜਾਣਾ ਚਾਹੁੰਦਾ ਹੈ, ਜੋ ਉਸਦੇ ਲਈ ਸੰਭਵ ਨਹੀਂ ਹੁੰਦਾ

ਖਾਲੀਪਣ ਦਾ ਅਰਥ ਹੈ ਕਿ ਕੋਈ ਕੰਮ ਨਾ ਹੋਣਾ ਉਂਜ ਇਹ ਖਾਲੀਪਣ ਜੀਵਨ ਲਈ ਸਹੀ ਨਹੀਂ ਹੁੰਦਾ ਜੇਕਰ ਮਨੁੱਖ ਦੇ ਜੀਵਨ ’ਚ ਕਿਤੇ ਕੁਝ ਖਾਲੀਪਣ ਆ ਜਾਂਦਾ ਹੈ, ਤਾਂ ਉਸ ਨੂੰ ਉਹ ਆਪਣੀ ਇੱਛਾ ਅਨੁਸਾਰ ਭਰਨ ਦਾ ਯਤਨ ਕਰਨਾ ਚਾਹੀਦਾ ਹੈ ਉਂਜ ਤਾਂ ਕੋਈ ਵੀ ਮਨੁੱਖ ਨਹੀਂ ਚਾਹੁੰਦਾ ਕਿ ਉਸਦੇ ਜੀਵਨ ’ਚ ਕਿਸੇ ਚੀਜ਼ ਦੀ ਕੋਈ ਕਮੀ ਰਹਿ ਜਾਵੇ ਭਾਵੇਂ ਉਹ ਕਮੀ ਘਰ ਦੀ ਹੋਵੇ, ਗੱਡੀ ਦੀ ਹੋਵੇ ਜਾਂ ਹੋਰ ਸੁਖ-ਸੁਵਿਧਾ ਦੀ ਹੋਵੇ ਜਿਨ੍ਹਾਂ ਤੋਂ ਲੋਕ ਅਕਸਰ ਆਪਣੇ ਜੀਵਨ ’ਚ ਵਾਂਝੇ ਰਹਿ ਜਾਂਦੇ ਹਨ

ਖਾਲੀਪਣ ਮਹਿਸੂਸ ਕਰਨ ਵਾਲੇ ਸਭ ਲੋਕ ਇੱਕ ਹੀ ਤਰ੍ਹਾਂ ਸੋਚਦੇ ਹਨ ਉਨ੍ਹਾਂ ਨੂੰ ਸਦਾ ਇਹੀ ਲੱਗਦਾ ਹੈ ਕਿ ਉਨ੍ਹਾਂ  ਦਾ ਜੀਵਨ ਅਰਥਹੀਣ ਹੋ ਗਿਆ ਹੈ ਉਨ੍ਹਾਂ ਕੋਲ ਕੁਝ ਵੀ ਕਰਨ ਲਈ ਨਹੀਂ ਹੈ ਮਨੁੱਖ ਤੋਂ ਮੰਨੋ ਉਸਦੇ ਹੋਣ ਦੀ ਹੋਂਦ ਦਾ ਅਹਿਸਾਸ ਖੁੱਸ ਜਾਂਦਾ ਹੈ ਉਹ ਖੁਦ ਨੂੰ ਅੰਦਰੋਂ ਖੋਖਲਾ ਮਹਿਸੂਸ ਕਰਨ ਲੱਗਦਾ ਹੈ ਉਹ ਕਿਸੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ ਪਰ ਆਪਣੇ ਇਕੱਲੇਪਣ ਤੋਂ ਉਹ ਘਬਰਾ ਜਾਂਦਾ ਹੈ

ਸਿਆਣੇ ਕਹਿੰਦੇ ਹਨ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਇੱਕ ਖਾਲੀ ਘਰ ’ਚ ਜੇਕਰ ਕੋਈ ਵਿਅਕਤੀ ਇਕੱਲਾ ਰਹਿੰਦਾ ਹੈ, ਉਸਦਾ ਉੱਥੇ ਮਨ ਨਹੀਂ ਲੱਗਦਾ ਉਹ ਪੇ੍ਰਸ਼ਾਨ ਹੋ ਜਾਂਦਾ ਹੈ ਉਸ ’ਚ ਪੁੱਠੇ-ਸਿੱਧੇ ਵਿਚਾਰ ਘਰ ਕਰਨ ਲੱਗਦੇ ਹਨ ਇਸੇ ਤਰ੍ਹਾਂ ਜਦੋਂ ਮਨੁੱਖ ਦਾ ਮਨ ਖਾਲੀ ਹੋ ਜਾਂਦਾ ਹੈ, ਤਾਂ ਉਸ ’ਚ ਨਕਾਰਾਤਮਕ ਵਿਚਾਰ ਭਰਨ ਲੱਗਦੇ ਹਨ ਉਹ ਉਸਦਾ ਸੁਖ-ਚੈਨ ਸਭ ਖੋਹ ਲੈਂਦੇ ਹਨ, ਉਸਨੂੰ ਨਿਰਾਸ਼ਾ ਘੇਰਨ ਲੱਗਦੀ ਹੈ ਅਤੇ ਉਹ ਪਰੇਸ਼ਾਨ ਹੋਣ ਲੱਗਦਾ ਹੈ

Also Read:  ਕੋਲਕਾਤਾ, ਅਯੁੱਧਿਆ ਵਰਗੇ ਪ੍ਰਸਿੱਧ ਸ਼ਹਿਰਾਂ ਤੱਕ ਮਸ਼ਹੂਰ ਹੈ ‘ਰਾਝੇੜੀ’ ਦੀ ਸ਼ਿਮਲਾ ਮਿਰਚ

ਜੇਕਰ ਜੀਵਨ ’ਚ ਸਭ ਕੁਝ ਪਹਿਲਾਂ ਤੋਂ ਮੌਜ਼ੂਦ ਹੁੰਦਾ ਹੈ ਤਾਂ ਮਨੁੱਖ ਉਨ੍ਹਾਂ ਸਭ ਚੀਜ਼ਾਂ ਤੋਂ ਅੱਕ ਜਾਂਦਾ ਹੈ ਹੁਣ ਤੱਕ ਜੋ ਚੀਜ਼ਾਂ ਉਸਨੂੰ ਸੁਖ ਦਿੰਦੀਆਂ ਸਨ ਉਹੀ ਉਸਦੇ ਦੁੱਖ ਦਾ ਕਾਰਨ ਬਣਨ ਲੱਗਦੀਆਂ ਹਨ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਅਜਿਹੀ ਸਥਿਤੀ ’ਚ ਮਨੁੱਖ ਦੇ ਖਾਲੀਪਣ ’ਚ ਮਾਨਸਿਕ ਡਿਸਆਰਡਰ ਜਾਂ ਪਰਸਨੈਲਿਟੀ ਡਿਸਆਰਡਰ ਹੋ ਸਕਦਾ ਹੈ, ਸ਼ਰਾਬ ਜਾਂ ਡਰੱਗਸ ਦੀ ਲਤ ਲੱਗ ਸਕਦੀ ਹੈ, ਇਨਸਾਨ ਟੈਨਸ਼ਨ ਜਾਂ ਡਿਪ੍ਰੈਸ਼ਨ ’ਚ ਜਾ ਸਕਦਾ ਹੈ, ਉਸਨੂੰ ਆਪਣੀ ਹੋਂਦ ਸਬੰਧੀ ਸੰਕਟ ਹੋ ਸਕਦਾ ਹੈ

ਮਨੁੱਖ ਨੂੰ ਚਾਹੀਦਾ ਹੈ ਕਿ ਕਿਸੇ ਵੀ ਛੋਟੀ ਜਾਂ ਵੱਡੀ ਉਪਲੱਬਧੀ ’ਤੇ ਉਸਨੂੰ ਖੁਦ ਨੂੰ ਵਧਾਈ ਦੇਣੀ ਚਾਹੀਦੀ ਹੈ ਆਪਣੀ ਪਿੱਠ ਥਾਪੜਨੀ ਚਾਹੀਦੀ ਹੈ ਇਸ ਨਾਲ ਖੁਸ਼ੀ ਹੁੰਦੀ ਹੈ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਮਨੁੱਖ ਜਦੋਂ ਆਪਣੇ ਜਿਉਂਦੇ ਹੋਣ ਜਾਂ ਹੋਂਦ ਨੂੰ ਸਵੀਕਾਰ ਕਰਨ ਲੱਗਦਾ ਹੈ ਤਾਂ ਉਸ ’ਚ ਉਤਸ਼ਾਹ ਆਉਣ ਲੱਗਦਾ ਹੈ ਦੂਜਿਆਂ ਦੀ ਰਾਏ ਨੂੰ ਬੇਲੋੜਾ ਮਹੱਤਵ ਨਹੀਂ ਦੇਣਾ ਚਾਹੀਦਾ

ਮਨੁੱਖ ਦੇ ਮਨ ’ਚ ਜਦੋਂ ਕਿਸੇ ਵੀ ਕਾਰਨ ਨਾਲ ਖਾਲੀਪਣ ਸਮਾਉਣ ਲੱਗਦਾ ਹੈ, ਉਸ ਹਾਲਤ ’ਚ ਉਹ ਖੁਦਕੁਸ਼ੀ ਤੱਕ ਕਰ ਲੈਂਦਾ ਹੈ ਇਹ ਹਾਲਤ ਮਨੁੱਖ ਲਈ ਸਿਹਤਵਰਧਕ ਨਹੀਂ ਹੁੰਦੀ ਇਸ ਅਵਸਥਾ ਤੋਂ ਮਨੁੱਖ ਦਾ ਬਾਹਰ ਨਿੱਕਲਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਲਈ ਉਸਨੂੰ ਆਪਣਿਆਂ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ ਪਰਿਵਾਰ ਵਾਲਿਆਂ ਨੂੰ ਚਾਹੀਦਾ ਹੈ ਕਿ ਅਜਿਹੇ ਮਨੁੱਖ ਨੂੰ ਇਕੱਲਾ ਨਾ ਛੱਡਣ ਸਦਾ ਹੀ ਕੋਈ ਨਾ ਕੋਈ ਉਸਦੇ ਨਾਲ ਰਹਿਣਾ ਚਾਹੀਦਾ ਹੈ

ਮਨ ਦੇ ਖਾਲੀਪਣ ਦੇ ਕਾਰਨਾਂ ਦੇ ਵਿਸ਼ੇ ’ਚ ਮਨੁੱਖ ਨੂੰ ਵਿਚਾਰ ਕਰਨਾ ਚਾਹੀਦਾ ਹੈ ਖਾਲੀਪਣ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਇਸ ਤੋਂ ਬਚਣ ਲਈ ਟੀਵੀ ਦੇਖ ਸਕਦੇ ਹੋ ਜਾਂ ਵੀਡੀਓ ਗੇਮ ਖੇਡ ਸਕਦੇ ਹੋ ਆਪਣੇ ਵਿਚਾਰਾਂ ਅਤੇ ਸੁਫਨਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ ਇਸ ਸਮੇਂ ਯੋਗ ਕਰਨਾ ਚਾਹੀਦਾ ਹੈ, ਕਿਸੇ ਮਨਪਸੰਦ ਸਾਜ ਨੂੰ ਵਜਾਉਣਾ ਚਾਹੀਦਾ ਹੈ ਲਿਖਣ ਦਾ ਕੰਮ ਵੀ ਕੀਤਾ ਜਾ ਸਕਦਾ ਹੈ, ਬਾਗਬਾਨੀ ’ਚ ਸਮਾਂ ਬਿਤਾਇਆ ਜਾ ਸਕਦਾ ਹੈ

Also Read:  ਖੂਨਦਾਨ ਕਰੋ, ਮਹਾਨ ਬਣੋ

ਮਨੁੱਖ ਨੂੰ ਜਿਸ ਕੰਮ ’ਚ ਮਜ਼ਾ ਆਉਂਦਾ ਹੋਵੇ ਜਾਂ ਜੋ ਉਸਦਾ ਸ਼ੌਂਕ ਹੋਵੇ, ਉਹ ਉਸ ਕੰਮ ਨੂੰ ਕਰ ਸਕਦਾ ਹੈ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਮਨ ਨੂੰ ਖੁਸ਼ ਕਰ ਸਕਦਾ ਹੈ ਮਨ ਨੂੰ ਪਰਚਾਉਣ ਲਈ ਕਿਸੇ ਵਧੀਆ ਥਾਂ ’ਤੇ ਘੁੰਮਣ ਜਾ ਸਕਦਾ ਹੈ ਇਨ੍ਹਾਂ ਸਭ ਤੋਂ ਵਧ ਕੇ ਉਹ ਆਪਣੀ ਰੁਚੀ ਦੀਆਂ ਕਿਤਾਬਾਂ ਪੜ੍ਹ ਸਕਦਾ ਹੈ ਈਸ਼ਵਰ ਦੀ ਭਗਤੀ ’ਚ ਆਪਣਾ ਧਿਆਨ ਲਾ ਸਕਦਾ ਹੈ ਇਸ ਤਰ੍ਹਾਂ ਕਰਨ ਨਾਲ ਕੁਝ ਸਮੇਂ ਬਾਅਦ ਇਸ ਖਾਲੀਪਣ ਦੀ ਥਾਂ ਖੁਸ਼ੀ ਦਾ ਅਨੁਭਵ ਹੋਣ ਲੱਗੇਗਾ -ਚੰਦਰ ਪ੍ਰਭਾ ਸੂਦ