Kanishka Chauhan

Kanishka Chauhan: ਪੂਜਨੀਕ ਗੁਰੂ ਜੀ ਤੋਂ ਸਿੱਖੀਆਂ ਖੇਡ ਦੀਆਂ ਬਰੀਕੀਆਂ ਆਲਰਾਊਂਡਰ ਖਿਡਾਰੀ ਕਨਿਸ਼ਕ ਚੌਹਾਨ ਲਈ ਬਣੀਆਂ ਕਾਰਗਰ

ਡਾ. ਐੱਮਐੱਸਜੀ ਪਾਪਾ ਕੋਚ ਦੀ ‘ਯਾੱਰਕਰ’ ਟੈਕਨੀਕ ਨਾਲ ਜਿੱਤਿਆ ਵਰਲਡ ਕੱਪ

  • ਬੱਲੇਬਾਜ਼ੀ ’ਚ ਪਸੰਦੀਦਾ ਸ਼ਾੱਟ -ਪੁੱਲ ਸ਼ਾਟ
  • ਗੇਂਦਬਾਜ਼ੀ ’ਚ ਪਸੰਦੀਦਾ ਗੇਂਦ -ਯਾੱਰਕਰ ਬਾਲ

‘ਬੇਟਾ, ਮੈਚ ਦੇ ਹਾਲਾਤ ਭਾਵੇਂ ਕਿਹੋ ਜਿਹੇ ਵੀ ਹੋਣ, ਆਤਮਬਲ ਨੂੰ ਕਦੇ ਡਗਮਗਾਉਣ ਨਾ ਦੇਣਾ ਸੈਲਫ ਕੌਂਨਫੀਡੈਂਸ ਨਾਲ ਹਰ ਮੈਦਾਨ ਫਤਹਿ ਕੀਤਾ ਜਾ ਸਕਦਾ ਹੈ’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਹ ਸਿੱਖਿਆ ਮੈਨੂੰ ਹਰ ਸਮੇਂ ਪ੍ਰੇਰਨਾ ਦਿੰਦੀ ਰਹਿੰਦੀ ਹੈ ਉਸ ਦਿਨ ਵਰਲਡ ਕੱਪ ਦੇ ਫਾਈਨਲ ਮੈਚ ਦਾ ਉਹ ਅਹਿਮ ਪੜਾਅ ਮੈਂ ਜੀਵਨ ’ਚ ਕਦੇ ਨਹੀਂ ਭੁੱਲ ਸਕਦਾ, ਜਦੋਂ ਇੰਗਲੈਂਡ ਦੀ ਟੀਮ ਧੂੰਆਂਧਾਰ ਬੱਲੇਬਾਜ਼ੀ ਕਰਦੇ ਹੋਏ ਸਾਡੇ ਪਹਾੜ ਵਰਗੇ ਟੀਚੇ (411 ਦੌੜਾਂ) ਦਾ ਲਗਾਤਾਰ ਪਿੱਛਾ ਕਰ ਰਹੀ ਸੀ ਬੇਸ਼ੱਕ ਉਨ੍ਹਾਂ ਦੀਆਂ ਵਿਕਟਾਂ ਥੋੜ੍ਹੇ-ਥੋੜ੍ਹੇ ਅੰਤਰਾਲ ’ਤੇ ਡਿੱਗ ਰਹੀਆਂ ਸਨ,

ਪਰ ਦੌੜਾਂ ਦੀ ਰਫਤਾਰ ਘੱਟ ਨਹੀਂ ਹੋ ਰਹੀ ਸੀ ਮੈਂ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਟਿੱਪਸ ਨੂੰ ਫੋਲੋ ਕਰ ਰਿਹਾ ਸੀ ਕਿ ਜੇਕਰ ਸਾਹਮਣੇ ਵਾਲੀ ਟੀਮ ਲਗਾਤਾਰ ਦੌੜਾਂ ਬਣਾ ਰਹੀ ਹੋਵੇ ਤਾਂ ਯਾੱਰਕਰ ਗੇਂਦਬਾਜ਼ੀ ’ਤੇ ਫੋਕਸ ਕਰੋ ਦੂਜੀ ਪਾਰੀ ਦੇ 41ਵੇਂ ਓਵਰ ’ਚ ਇੰਗਲੈਂਡ ਦੀ ਅਖੀਰਲੀ ਵਿਕਟ ਮੈਦਾਨ (ਕਾਇਮ) ਸੀ ਮੈਂ ਜਿਵੇਂ ਹੀ ਦੂਜੀ ਗੇਂਦ ਯਾੱਰਕਰ ਸੁੱਟੀ ਤਾਂ 115 ਦੌੜਾਂ ’ਤੇ ਖੇਡ ਰਹੇ ਕਲੈਬ ਫਰਾਕਰ ਕੈਚ ਦੇ ਬੈਠੇ ਭਾਰਤ ਛੇਵੀਂ ਵਾਰ ਵਰਲਡ ਕੱਪ ਜੇਤੂ ਬਣ ਚੁੱਕਾ ਸੀ ਮੇਰੇ ਲਈ ਇਹ ਜਿੱਤ ਮੇਰੇ ਪਾਪਾ ਕੋਚ ਪੂਜਨੀਕ ਗੁਰੂ ਜੀ ਦੀ ਦਇਆ-ਮਿਹਰ ਦਾ ਹੀ ਕਮਾਲ ਸੀ ਇਹ ਕਹਿਣਾ ਸੀ ਅੰਡਰ-19 ਕ੍ਰਿਕਟ ਵਰਲਡ ਕੱਪ ਜੇਤੂ ਭਾਰਤੀ ਟੀਮ ਦੇ ਆਲਰਾਊਂਡਰ ਕਨਿਸ਼ਕ ਚੌਹਾਨ ਦਾ

ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਅਤੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਉੱਭਰਦੇ ਨੌਜਵਾਨ ਕ੍ਰਿਕਟਰ ਕਨਿਸ਼ਕ ਚੌਹਾਨ ਨੇ ਦੱਸਿਆ ਕਿ ਇਸ ਵਰਲਡ ਕੱਪ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਸਭ ਡਾ. ਐੱਮਐੱਸਜੀ ਪਾਪ ਕੋਚ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀਆਂ ਪਵਿੱਤਰ ਸਿੱਖਿਆਵਾਂ ਦਾ ਹੀ ਕਮਾਲ ਹੈ ਇੰਗਲੈਂਡ ਨਾਲ ਖਿਤਾਬੀ ਮੁਕਾਬਲੇ ’ਚ ਕਨਿਸ਼ਕ ਚੌਹਾਨ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਫਾਈਨਲ ਮੈਚ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੌੜਾਂ ਦਾ ਪਹਾੜ ਖੜ੍ਹਾ ਕਰਨਾ ਚਾਹੁੰਦੀ ਸੀ

ਅਜਿਹੇ ’ਚ ਕਨਿਸ਼ਕ ਚੌਹਾਨ ਨੇ ਸਿਰਫ 20 ਗੇਂਦਾਂ ’ਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 37 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਆਖਰੀ ਓਵਰ ’ਚ 18 ਦੌੜਾਂ ਬਣਾਈਆਂ, ਜਿਸਦੀ ਬਦੌਲਤ ਭਾਰਤੀ ਟੀਮ 400 ਦੌੜਾਂ ਦਾ ਅੰਕੜਾ ਪਾਰ ਕਰ ਗਈ ਦੂਜੇ ਪਾਸੇ ਗੇਂਦਬਾਜ਼ੀ ’ਚ ਵੀ ਔਫ ਸਪਿੱਨਰ ਕਨਿਸ਼ਕ ਨੇ ਕਮਾਲ ਕਰ ਦਿਖਾਇਆ ਕਨਿਸ਼ਕ ਨੇ 8.2 ਓਵਰਾਂ ’ਚ 63 ਦੌੜਾਂ ਦੇ ਕੇ ਦੋ ਮਹੱਤਵਪੂਰਨ ਵਿਕਟਾਂ ਕੱਢੀਆਂ, ਜਿਸ ’ਚ 115 ਦੌੜਾਂ ਬਣਾਉਣ ਵਾਲੇ ਕਲੈਬ ਫਰਾਕਰ ਦੀ ਸ਼ਾਨਦਾਰ ਵਿਕਟ ਵੀ ਸ਼ਾਮਲ ਹੈ ਜ਼ਿਕਰਯੋਗ ਹੈ ਕਿ ਕਨਿਸ਼ਕ ਚੌਹਾਨ ਅਜੋਕੇ ਸਮੇਂ ’ਚ ਸ਼ਾਹ ਸਤਿਨਾਮ ਜੀ ਬੁਆਇਜ ਕਾਲਜ, ਸਰਸਾ ’ਚ ਬੀਏ ਤੀਜਾ ਸਾਲ ਦਾ ਵਿਦਿਆਰਥੀ ਹੈ ਅਤੇ ਪਿਛਲੇ 10 ਸਾਲਾਂ ਤੋਂ ਉਹ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ’ਚ ਖੇਡ ਰਿਹਾ ਹੈ

Also Read:  ਨਾਮ ਜਪੋ, ਕਿਰਤ ਕਰੋ, ਵੰਡ ਛੱਕੋ | Guru Nanak Jayanti

ਮੇਰੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬਦੌਲਤ ਹੀ ਮੈਂ ਕ੍ਰਿਕਟ ਦੇ ਇਸ ਮੁਕਾਮ ਤੱਕ ਪਹੁੰਚਿਆਂ ਹਾਂ ਉਨ੍ਹਾਂ ਦਾ ਪਵਿੱਤਰ ਅਸ਼ੀਰਵਾਦ ਮੈਨੂੰ ਪ੍ਰੇਰਨਾ ਦੇ ਨਾਲ-ਨਾਲ ਗਜ਼ਬ ਦਾ ਹੌਂਸਲਾ ਦਿੰਦਾ ਹੈ ਜੋ ਮੈਦਾਨ ’ਚ ਮੇਰੇ ਆਤਮਵਿਸ਼ਵਾਸ਼ ਨੂੰ ਹਮੇਸ਼ਾ ਵਧਾਏ ਰੱਖਦਾ ਹੈ ਪੂਜਨੀਕ ਗੁਰੂ ਜੀ ਨੇ ਮੈਨੂੰ ਬੱਲੇਬਾਜ਼ੀ ’ਚ ਅੱਕਰਡਿੰਗ-ਟੂ-ਬਾਲ ਜਾ ਕੇ ਖੇਡਣ ਅਤੇ ਸਟੇਟ ’ਚ ਵੱਧ ਸ਼ਾਟਾਂ ਖੇਡਣ ਬਾਰੇ ਕਈ ਅਹਿਮ ਟਿੱਪਸ ਦਿੱਤੇ ਹਨ ਜਦਕਿ ਗੇਂਦਬਾਜ਼ੀ ’ਚ ਯਾੱਰਕਰ ਗੇਂਦ ਕਰਨ ਦਾ ਗੁਰ ਵੀ ਦੱਸਿਆ ਹੈ ਮੈਂ ਅਕਸਰ ਖੇਡ ’ਚ ਪੂਜਨੀਕ ਗੁਰੂ ਪਾਪਾ ਕੋਚ ਦੇ ਟਿੱਪਸ ਦਾ ਹੀ ਅਨੁਸਰਨ ਕਰਦਾ ਹਾਂ ਅਤੇ ਇਸ ਦੀ ਹੀ ਬਦੌਲਤ ਮੇਰੇ ਪ੍ਰਦਰਸ਼ਨ ’ਚ ਦਿਨੋਦਿਨ ਹੋਰ ਨਿਖਾਰ ਆ ਰਿਹਾ ਹੈ
-ਕਨਿਸ਼ਕ ਚੌਹਾਨ, ਆਲਰਾਊਂਡਰ ਖਿਡਾਰੀ

ਕਨਿਸ਼ਕ ਚੌਹਾਨ ਸਹੀ ਮਾਇਨਿਆ ’ਚ ਦੇਸ਼ ਦੀਆਂ ਉਮੀਦਾਂ ’ਤੇ ਖਰ੍ਹੇ ਉੱਤਰੇ ਹਨ ਅਤੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਸਰਸਾ ਦਾ ਨਾਂਅ ਦੇਸ਼ ’ਚ ਹੀ ਨਹੀਂ, ਸਗੋਂ ਵਿਦੇਸ਼ ’ਚ ਵੀ ਰੋਸ਼ਨ ਕੀਤਾ ਹੈ

ਆਉਣ ਵਾਲੇ ਸਮੇਂ ’ਚ ਸਰਸਾ ਦਾ ਇਹ ਬੇਟਾ ਕਨਿਸ਼ਕ ਚੌਹਾਨ ਭਾਰਤੀ ਟੀਮ ਦਾ ਵੀ ਮੈਂਬਰ ਹੋਵੇਗਾ ਅਤੇ ਭਾਰਤ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇਗਾ
ਡਾ. ਵੇਦ ਬੈਨੀਵਾਲ, ਸਕੱਤਰ ਸਰਸਾ ਕ੍ਰਿਕਟ ਐਸੋਸੀਏਸ਼ਨ

ਹਰ ਮੈਦਾਨ ਫਤਹਿ:

ਕਨਿਸ਼ਕ ਨੇ ਅੰਡਰ-19 ਵਿਸ਼ਵ ਕੱਪ ’ਚ ਲੀਗ, ਸੁਪਰ ਸਿਕਸ, ਸੈਮੀਫਾਈਨਲ ਅਤੇ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਦੂਜੇ ਪਾਸੇ ਚਿਰਾਂ ਤੋਂ ਪਰੀਚਿਤ ਮੁਕਾਬਲੇਬਾਜ਼ ਪਾਕਿਸਤਾਨ ਖਿਲਾਫ ਦਮਦਾਰ ਪ੍ਰਦਰਸ਼ਨ ਕੀਤਾ ਕਨਿਸ਼ਕ ਚੌਹਾਨ ਨੇ 29 ਗੇਂਦਾਂ ’ਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 35 ਦੌੜਾਂ ਅਤੇ ਗੇਂਦਬਾਜ਼ੀ ’ਚ 10 ਓਵਰਾਂ ’ਚ 30 ਦੌੜਾਂ ਦੇ ਕੇ ਇੱਕ ਅਹਿਮ ਵਿਕਟ ਝਟਕੀ ਜਿਸਦੀ ਬਦੌਲਤ ਉਨ੍ਹਾਂ ਨੂੰ ਪਲੇਅਰ ਆੱਫ ਦ ਮੈਚ ਐਵਾਰਡ ਵੀ ਮਿਲਿਆ ਸੀ ਸਾਲ 2024 ’ਚ ਇੰਗਲੈਂਡ ਖਿਲਾਫ ਡੇਬਿਊ ਕਰਨ ਵਾਲੇ ਕਨਿਸ਼ਕ ਬੈਸਟ ਆਲਰਾਊਂਡਰ ਆਫ ਦ ਸੀਰੀਜ਼ ਵੀ ਰਹਿ ਚੁੱਕੇ ਹਨ ਉਨ੍ਹਾਂ ਏਸ਼ੀਆ ਕੱਪ ਅਤੇ ਅੰਡਰ-19 ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿੱਥੇ ਉਹ ਲਗਾਤਾਰ ਦੋ ਵਾਰ ਮੈਨ ਆਫ ਦ ਮੈਚ ਬਣੇ ਜ਼ਿਕਰਯੋਗ ਹੈ ਕਿ ਕਨਿਸ਼ਕ ਦੀ ਇਸੇ ਸਫਲਤਾ ਨੂੰ ਦੇਖਦੇ ਹੋਏ ਰਾਇਲ ਚੈਲੰਜਰਸ ਬੰਗਲੁਰੂ (ਆਰਸੀਬੀ) ਨੇ ਉਨ੍ਹਾਂ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਜ਼ ’ਤੇ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ

Also Read:  ਖੁਦ ਨੂੰ ਪ੍ਰਮੋਸ਼ਨ ਲਈ ਕਰੋ ਤਿਆਰ

ਮੁਸ਼ਕਿਲ ਪ੍ਰਕਿਰਿਆ:

ਕ੍ਰਿਕਟ ਕੋਚ ਸ੍ਰ. ਜਸਕਰਨ ਸਿੰਘ ਨੇ ਦੱਸਿਆ ਕਿ ਵਰਲਡ ਕੱਪ ਲਈ ਭਾਰਤ ਦੀ ਅੰਡਰ-19 ਟੀਮ ’ਚ ਚੁਣੇ ਜਾਣ ਤੋਂ ਪਹਿਲਾਂ ਕਨਿਸ਼ਕ ਚੌਹਾਨ ਨੂੰ ਪ੍ਰੀਖਿਆਵਾਂ ਦੇ ਕਈ ਦੌਰ ’ਚੋਂ ਹੋ ਕੇ ਲੰਘਣਾ ਪਿਆ ਉਨ੍ਹਾਂ ਨੇ ਦੱਸਿਆ ਕਿ ਕ੍ਰਿਕਟ ਐਸੋਸੀਏਸ਼ਨ ਦੀਆਂ ਸਟੇਜ ਵਾਈਜ਼ 34 ਟੀਮਾਂ ਸਨ, ਜਿਸ ’ਚੋਂ 11 ਖਿਡਾਰੀਆਂ ਦੀ ਚੋਣ ਹੋਣੀ ਸੀ ਪਹਿਲਾ ਕੈਂਪ ਰਾਜਕੋਟ ’ਚ ਲੱਗਿਆ ਇਸੇ ਤਰ੍ਹਾਂ ਇੰਡੀਆ ’ਚ ਛੇ ਅਲੱਗ-ਅਲੱਗ  ਥਾਵਾਂ ’ਤੇ ਕੈਂਪ ਲਗਾਏ ਗਏ ਸਨ, ਜਿਨ੍ਹਾਂ ’ਚ 150 ਖਿਡਾਰੀ ਹਿੱਸਾ ਲੈ ਰਹੇ ਸਨ ਹਰ ਸਟੇਸ਼ਨ ਤੋਂ 25 ’ਚੋਂ 15 ਖਿਡਾਰੀ ਚੁਣੇ ਗਏ ਜਿਸ ਤੋਂ ਬਾਅਦ 11 ਮੈਂਬਰੀ ਟੀਮ ਬਣੀ ਕਨਿਸ਼ਕ ਨੇ ਹਰ ਮੁਸ਼ਕਿਲ ਦੌਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੁਦ ਨੂੰ ਸਾਬਤ ਕੀਤਾ

ਡਾ. ਐੱਮਐੱਸਜੀ ਪਾਪਾ ਕੋਚ ਦੇ ਰੂਪ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਨਿਸ਼ਕ ਚੌਹਾਨ ਨੂੰ ਖੇਡ ਦੀਆਂ ਬਹੁਤ ਸਾਰੀਆਂ ਬਰੀਕੀਆਂ ਸਿਖਾਈਆਂ ਹਨ ਏਸ਼ੀਆਂ ਕੱਪ ’ਚ ਖੇਡਣ ਤੋਂ ਪਹਿਲਾਂ ਅਗਸਤ 2025 ’ਚ ਕਨਿਸ਼ਕ ਚੌਹਾਨ ਦੀ ਪੂਜਨੀਕ ਪਿਤਾ ਜੀ ਨਾਲ ਰੂ-ਬ-ਰੂ ਗੱਲ ਹੋਈ ਸੀ, ਉਦੋਂ ਪੂਜਨੀਕ ਗੁਰੂ ਜੀ ਨੇ ਉਸਨੂੰ ਗੇਂਦਬਾਜ਼ੀ ’ਚ ਯਾੱਰਕਰ ਗੇਂਦ ਦਾ ਟਿਪਸ ਦਿੰਦਿਆਂ ਸਮਝਾਇਆ ਸੀ ਕਿ ‘ਜਦੋਂ ਦੂਜੀ ਟੀਮ ਦੇ ਬੱਲੇਬਾਜ਼ ਜ਼ਿਆਦਾ ਦੌੜਾਂ ਬਣਾ ਰਹੇ ਹੋਣ ਤਾਂ ਜ਼ਿਆਦਾਤਰ ਗੇਂਦ ਯਾੱਰਕਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਬੇਟਾ! ਇਹ ਯਾੱਰਕਰ ਗੇਂਦ ਕਾਫੀ ਕੰਮ ਆਉਣ ਵਾਲੀ ਹੈ’

ਸ਼ਾਇਦ ਪੂਜਨੀਕ ਗੁਰੂ ਜੀ ਆਉਣ ਵਾਲੇ ਕਿਸੇ ਸਮੇਂ ਵੱਲ ਇਸ਼ਾਰਾ ਕਰ ਰਹੇ ਸਨ, ਪਰ ਸਾਨੂੰ ਇਹ ਗੱਲ ਉਦੋਂ ਸਮਝ ’ਚ ਆਈ, ਜਦੋਂ ਵਰਲਡ ਕੱਪ ਦੇ ਫਾਈਨਲ ਮੁਕਾਬਲੇ ’ਚ ਯਾੱਰਕਰ ਗੇਂਦਬਾਜ਼ੀ ਕਰਦੇ ਹੋਏ ਕਨਿਸ਼ਕ ਨੇ ਸਭ ਤੋਂ ਘੱਟ ਦੌੜਾਂ ਦੇ ਕੇ ਮੈਚ ’ਚ ਅਹਿਮ ਵਿਕਟਾਂ ਹਾਸਲ ਕੀਤੀਆਂ ਅਤੇ ਭਾਰਤ ਨੂੰ ਜੇਤੂ ਬਣਾਉਣ ’ਚ ਅਹਿਮ ਰੋਲ ਅਦਾ ਕੀਤਾ ਵਰਲਡ ਕੱਪ ਜਿੱਤ ਕੇ ਵਾਪਸ ਆਉਣ ਤੋਂ ਬਾਅਦ ਵੀ ਜਦੋਂ ਕਨਿਸ਼ਕ ਨੂੰ ਪੂਜਨੀਕ ਗੁਰੂ ਜੀ ਨੂੰ ਮਿਲਣ ਦੀ ਖੁਸ਼ਕਿਸਮਤੀ ਮਿਲੀ ਤਾਂ ਇਸ ਦੌਰਾਨ ਵੀ ਪੂਜਨੀਕ ਗੁਰੂ ਜੀ ਨੇ ਕਨਿਸ਼ਕ ਨਾਲ ਖੇਡ ਦੇ ਉਨ੍ਹਾਂ ਟਿਪਸਾਂ ’ਤੇ ਫਿਰ ਤੋਂ ਚਰਚਾ ਕੀਤੀ ਜੋ ਪਹਿਲਾਂ ਦੱਸੇ ਗਏ ਸਨ ਅਤੇ ਕੁਝ ਨਵੀਆਂ ਗੱਲਾਂ ਵੀ ਸਿਖਾਈਆਂ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਕਨਿਸ਼ਕ ਨੂੰ ਟੀ-ਟਵੰਟੀ ਖੇਡ ਬਾਰੇ ਵੀ ਕਈ ਅਹਿਮ ਟਿੱਪਸ ਦਿੱਤੇ
-ਜਸਕਰਨ ਸਿੰਘ ਸਿੱਧੂ, ਕੋਚ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ