Health Care Kids: ਕਿਤੇ ਜੀਵਨ ਨੂੰ ਬੇਰੰਗ ਨਾ ਕਰ ਦੇਣ ‘ਇਹ ਰੰਗ’ ਰਿਸਰਚ: ਫਾਸਟ ਫੂਡ ’ਚ ਆਰਟੀਫੀਸ਼ੀਅਲ ਰੰਗਾਂ ਦੀ ਬੇਤਹਾਸ਼ਾ ਵਰਤੋਂ ਖ਼ਤਰਨਾਕ
ਫਾਸਟ ਫੂਡ ਅੱਜ-ਕੱਲ੍ਹ ਨੌਜਵਾਨਾਂ ਲਈ ਹੀ ਨਹੀਂ, ਸਗੋਂ ਲਗਭਗ ਹਰੇਕ ਇਨਸਾਨ ਲਈ ਲਾਈਫਸਟਾਈਲ ਬਣਦਾ ਜਾ ਰਿਹਾ ਹੈ ਜਾਂ ਇੰਝ ਕਹੀਏ ਕਿ ਫਾਸਟ ਫੂਡ ਇਨਸਾਨ ਦਾ ਰੂਟੀਨ ਬਣ ਚੁੱਕਾ ਹੈ, ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ ਬਰਗਰ, ਪੀਜ਼ਾ, ਮਨਚੂਰੀਅਨ ਵਰਗੇ ਦਰਜ਼ਨਾਂ ਅਜਿਹੇ ਪਕਵਾਨ ਪਸੰਦੀਦਾ ਤੌਰ ’ਤੇ ਖਾਧੀਆਂ ਜਾਂਦੀਆਂ ਹਨ ਪਰ ਇਹ ਪਕਵਾਨ ਸਿਹਤ ਦੇ ਨਜ਼ਰੀਏ ਨਾਲ ਕਿੰਨੀਆਂ ਫਾਇਦੇਮੰਦ ਹਨ, ਇਸ ਬਾਰੇ ਕਦੇ ਕਿਸੇ ਨੇ ਕੋਈ ਵਿਚਾਰ ਨਹੀਂ ਕੀਤਾ ਇਸ ਵਿਸ਼ੇ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਬੜੀ ਡਰਾਉਣੀ ਹੈ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ। ਕਿ ਫਾਸਟ ਫੂਡ ਨੂੰ ਤਿਆਰ ਕਰਨ ’ਚ ਵਰਤਿਆ ਜਾਣ ਵਾਲਾ ਆਰਟੀਫੀਸ਼ਲ ਰੰਗ ਸਿਹਤ ਲਈ ਨੁਕਸਾਨਦੇਹ ਹੈ ਅੰਕੜੇ ਦੱਸਦੇ ਹਨ ਕਿ ਭਾਰਤ ’ਚ ਅਲਟ੍ਰਾ ਪ੍ਰੋਸੈੱਸਡ ਫੂਡ ਇੰਡਸਟ੍ਰੀ ਬੜੀ ਤੇਜੀ ਨਾਲ ਗ੍ਰੋਥ ਕਰ ਰਹੀ ਹੈ।
ਸਾਲ 2011 ਤੋਂ 2021 ਦਰਮਿਆਨ ਇਸ ਉਦਯੋਗ ’ਚ ਰਿਟੇਲ ਵਿਕਰੀ ’ਚ 13.37 ਫੀਸਦੀ ਦਾ ਸਾਲਾਨਾ ਇਜ਼ਾਫਾ ਦਰਜ਼ ਹੋਇਆ ਹੈ, ਜੋ ਆਪਣੇ-ਆਪ ’ਚ ਹੈਰਾਨੀਜਨਕ ਹੈ ਵਿਸ਼ਵ ਸਿਹਤ ਸੰਗਠਨ ਵੱਲੋਂ ਦਰਸਾਏ ਸੰਭਾਵਿਤ ਖਤਰੇ ਨੂੰ ਟੋਂਹਦੇ ਹੋਏ ਕਰਨਾਟਕ ਸਰਕਾਰ ਨੇ ਹਾਲ ਹੀ ’ਚ ਸੂਬੇ ’ਚ ਕਈ ਤਰ੍ਹਾਂ ਦੇ ਆਰਟੀਫੀਸ਼ਲ ਰੰਗਾਂ ’ਤੇ ਰੋਕ ਲਾ ਦਿੱਤੀ ਹੈ ਵਿਭਾਗ ਨੇ ਬਕਾਇਦਾ ਚਿਤਾਵਨੀ ਦਿੱਤੀ ਹੈ ਕਿ ਸਰਕਾਰੀ ਆਦੇਸ਼ ਦਾ ਉਲੰਘਣ ਕਰਨ ’ਤੇ ਸੱਤ ਸਾਲ ਤੋਂ ਲੈ ਕੇ ਉਮਰ ਕੈਦ ਅਤੇ 10 ਲੱਖ ਰੁਪਏ ਤੱਕ ਜ਼ੁਰਮਾਨਾ ਕੀਤਾ ਜਾ ਸਕਦਾ ਹੈ ਕਰਨਾਟਕ ਦੇ ਸਿਹਤ ਵਿਭਾਗ ਨੇ ਫੂਡ ਸਿਕਿਓਰਿਟੀ ਐਂਡ ਸਟੈਂਡਰਡ ਐਕਟ 2006 ਦੇ ਤਹਿਤ ਅਜਿਹੇ ਆਰਟੀਫੀਸ਼ਲ ਰੰਗਾਂ ਦੇ ਇਸਤੇਮਾਲ ਨੂੰ ਪਾਬੰਦੀਸ਼ੁਦਾ ਕੀਤਾ ਹੈ, ਜਿਸ ਨਾਲ ਗਾਹਕਾਂ ਦੀ ਸਿਹਤ ਨੂੰ ਗੰਭੀਰ ਖ਼ਤਰਾ ਹੈ।
Table of Contents
ਇਹ ਰੰਗ ਸੁਰੱਖਿਅਤ ਕਿਉਂ ਨਹੀਂ? | Health Care Kids
ਦਰਅਸਲ, ਕਰਨਾਟਕ ਸੂਬੇ ਦੇ ਸਿਹਤ ਵਿਭਾਗ ਕੋਲ ਕਈ ਮਾਮਲੇ ਸਾਹਮਣੇ ਆਏ, ਜਿਸ ’ਚ ਫਾਸਟ ਫੂਡ ਅਤੇ ਹੋਰ ਵਿਅੰਜਨਾਂ ਦੀ ਖਰਾਬ ਕੁਆਲਿਟੀ ਨੂੰ ਲੈ ਕੇ ਸ਼ਿਕਾਇਤਾਂ ਦਰਜ਼ ਹੋਈਆਂ ਜਦੋਂ ਵਿਭਾਗ ਨੇ ਇਸ ’ਤੇ ਧਿਆਨ ਦਿੰਦਿਆਂ ਖੁਰਾਕ ਸਮੱਗਰੀ ਦੇ 39 ਨਮੂਨੇ ਲਏ ਤਾਂ ਟੈਸਟਿੰਗ ਲੈਬ ’ਚ ਪਾਇਆ ਕਿ 8 ਸੈਂਪਲਾਂ ’ਚ ਆਰਟੀਫੀਸ਼ਲ ਕਲਰਾਂ ਦਾ ਇਸਤੇਮਾਲ ਕੀਤਾ ਗਿਆ ਹੈ ਇਨ੍ਹਾਂ ਰੰਗਾਂ ਨੂੰ ਮਨੁੱਖੀ ਜੀਵਨ ਲਈ ਅਸੁਰੱਖਿਅਤ ਮੰਨਿਆ ਗਿਆ ਇਨ੍ਹਾਂ ਸੈਂਪਲਾਂ ’ਚ ਸਨਸੈੱਟ ਯੈਲੋ ਅਤੇ ਕਾਰਮੋਈਸਿਨ ਨਾਂਅ ਦੇ ਰੰਗਾਂ ਦਾ ਮਿਸ਼ਰਣ ਪਾਇਆ ਗਿਆ
ਐਲਰਜੀ ਸਮੇਤ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ
ਐਨਵਾਇਰਮੈਂਟ ਹੈਲਥ ਪਰਸਪੈਕਟਿਵਸ ਜਨਰਲ ਦੀ ਰਿਸਰਚ ’ਚ ਦਾਅਵਾ ਕੀਤਾ ਹੈ ਕਿ ਸਨਸੈੱਟ ਯੈਲੋ ਅਤੇ ਤਿੰਨ ਹੋਰ ਆਮ ਤੌਰ ’ਤੇ ਇਸਤੇਮਾਲ ਹੋਣ ਵਾਲੇ ਰੰਗਾਂ ਦੇ ਸੇਵਨ ਨਾਲ ਐਲਰਜੀ ਦੀ ਸੰਭਾਵਨਾ ਰਹਿੰਦੀ ਹੈ ਇਸ ’ਚ ਚਮੜੀ ’ਚ ਸੋਜ ਹੋ ਸਕਦੀ ਹੈ ਦਮਾ ਰੋਗੀਆਂ ਨੂੰ ਸਾਹ ਲੈਣ ’ਚ ਤਕਲੀਫ ਵੀ ਵੱਧ ਸਕਦੀ ਹੈ ਅਧਿਐਨ ਅਨੁਸਾਰ, ਜੋ ਲੋਕ ਆਰਟੀਫੀਸ਼ਲ ਰੰਗਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ’ਚ ਇਹ ਜ਼ੋਖਿਮ 52 ਪ੍ਰਤੀਸ਼ਤ ਜ਼ਿਆਦਾ ਹੁੰਦਾ ਹੈ ਜ਼ਿਕਰਯੋਗ ਹੈ ਕਿ ਸਨਸੈੱਟ ਯੈਲੋ ਕਲਰ ਦਾ ਇਸਤੇਮਾਲ ਕੈਂਡੀ, ਸਾੱਸ ਅਤੇ ਬੇਕਰੀ ਉਤਪਾਦ ਬਣਾਉਣ ’ਚ ਕੀਤਾ ਜਾਂਦਾ ਹੈ ਦੂਜੇ ਪਾਸੇ ਕਾਰਮੋਈਸਿਨ ਲਾਲ ਫੂਡ ਕਲਰ ਹੈ, ਜੋ ਖਾਣ ਦੀਆਂ ਚੀਜ਼ਾਂ ’ਚ ਰੰਗ ਦਰਸਾਉਣ ਲਈ ਵਰਤਿਆ ਜਾਂਦਾ ਹੈ