
ਦਵਾਈ ਦਰਦ ਮਿਟਾਉਣ ਅਤੇ ਬਿਮਾਰੀ ਭਜਾਉਣ ਲਈ ਹੁੰਦੀ ਹੈ, ਪਰ ਜੇਕਰ ਉਸ ਨੂੰ ਸਹੀ ਤਰੀਕੇ ਅਤੇ ਸਹੀ ਮਾਤਰਾ ‘ਚ ਨਾ ਲਿਆ ਜਾਵੇ, ਤਾਂ ਉਹ ਦਰਦ ਦੀ ਵਜ੍ਹਾ ਵੀ ਬਣ ਸਕਦੀ ਹੈ, ਇਸ ਲਈ ਦਵਾਈਆਂ ਦਾ ਸੇਵਨ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ
Table of Contents
ਬਿਨਾਂ ਪੁੱਛੇ ਨਾ ਕਰੋ ਕਿਸੇ ਵੀ ਦਵਾਈ ਦਾ ਸੇਵਨ:
ਜੇਕਰ ਤੁਹਾਡੀ ਦਵਾਈ ਖ਼ਤਮ ਹੋ ਗਈ ਹੈ ਜਾਂ ਜਿਸ ਦਵਾਈ ਦਾ ਤੁਸੀਂ ਸੇਵਨ ਕਰ ਰਹੇ ਹੋ ਅਤੇ ਜੇਕਰ ਆਸ-ਪਾਸ ਦੀ ਕੈਮਿਸਟ ਦੀਆਂ ਦੁਕਾਨਾਂ ‘ਚ ਉਹ ਨਹੀਂ ਮਿਲ ਰਹੀ ਹੈ ਤਾਂ ਕੈਮਿਸਟ ਦੇ ਕਹਿਣ ‘ਤੇ ਉਸ ਦੀ ਥਾਂ ਕਿਸੇ ਦੂਸਰੀ ਦਵਾਈ ਦਾ ਸੇਵਨ ਨਾ ਕਰੋ ਬਿਹਤਰ ਹੈ ਕਿ ਤੁਸੀਂ ਆਪਣੇ ਡਾਕਟਰ ਨੂੰ ਫੋਨ ਕਰੋ ਅਤੇ ਉਨ੍ਹਾਂ ਤੋਂ ਦਵਾਈ ਦਾ ਕੋਈ ਦੂਜਾ ਸਬਸਟੀਚਿਊਟ ਦੱਸਣ ਨੂੰ ਕਹੋ ਡਾਕਟਰ ਤੋਂ ਦਵਾਈ ਦੀ ਡੋਜ਼ ਅਤੇ ਉਸ ਦੇ ਰੱਖ-ਰਖਾਵ ਨਾਲ ਸਬੰਧਿਤ ਜਾਣਕਾਰੀ ਵੀ ਲਓ ਜੇਕਰ ਤੁਸੀਂ ਲੰਮੇ ਸਮੇਂ ਤੋਂ ਕਿਸੇ ਦਵਾਈ ਦਾ ਸੇਵਨ ਕਰ ਰਹੇ ਹੋ,
ਤਾਂ ਉਸ ਦੇ ਸਾਇਡ-ਇਫੈਕਟ ਅਤੇ ਉਸ ਨਾਲ ਨਜਿੱਠਣ ਦੇ ਤਰੀਕਿਆਂ ਦੀ ਜਾਣਕਾਰੀ ਵੀ ਰੱਖੋ ਡਾਕਟਰ ਵੱਲੋਂ ਦਵਾਈ ਲਿਖਵਾਉਣ ਦੌਰਾਨ ਉਸ ਨਾਲ ਕੀਤੇ ਜਾਣ ਵਾਲੇ ਪਰਹੇਜ਼ਾਂ ਬਾਰੇ ਜ਼ਰੂਰ ਪੁੱਛੋ ਤੁਸੀਂ ਡਾਕਟਰ ਤੋਂ ਦਵਾਈ ਲੈਣ ਦਾ ਸਭ ਤੋਂ ਚੰਗੇ ਸਮੇਂ ਬਾਰੇ ਪੁੱਛ ਸਕਦੇ ਹੋ ਨਾਲ ਹੀ ਦਵਾਈ ਦਾ ਇੱਕ ਡੋਜ਼ ਲੈਣਾ ਭੁੱਲ ਜਾਣ ‘ਤੇ ਕੀ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਦੀ ਜਾਣਕਾਰੀ ਵੀ ਲਓ ਮਾਨਸੂਨ ਦੌਰਾਨ ਸਰਦੀ-ਜ਼ੁਕਾਮ, ਬੁਖਾਰ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਦਾ ਰਸਤਾ ਲੱਭਣ ਦੀ ਬਜਾਇ ਖੁਦ ਹੀ ਡਾਕਟਰ ਬਣ ਜਾਂਦੇ ਹਨ ਅਤੇ ਆਏ ਦਿਨ ਸਿਰ ਦਰਦ ਤੇ ਬੁਖਾਰ ਵਰਗੀਆਂ ਬਿਮਾਰੀਆਂ ਹੋਣ ‘ਤੇ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਉਸ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ ਇਸ ਰਵੱਈਏ ਦੇ ਚੱਲਦਿਆਂ ਅਕਸਰ ਦਰਦ ਤੋਂ ਰਾਹਤ ਦੇਣ ਵਾਲੀਆਂ ਦਵਾਈਆਂ ਦਰਦ ਦਾ ਕਾਰਨ ਵੀ ਬਣ ਜਾਂਦੀਆਂ ਹਨ ਜੇਕਰ ਤੁਹਾਨੂੰ ਵੀ ਬਿਨਾ ਡਾਕਟਰ ਦੀ ਸਲਾਹ ਲਏ ਦਵਾਈਆਂ ਦਾ ਸੇਵਨ ਕਰਨ ਦੀ ਬੁਰੀ ਆਦਤ ਹੈ, ਤਾਂ ਜ਼ਰਾ ਇਨ੍ਹਾਂ ਗੱਲਾਂ ‘ਤੇ ਗੌਰ ਫਰਮਾਓ
ਸਭ ਲਈ ਇੱਕ ਹੀ ਨਹੀਂ ਹੁੰਦੀ ਖੰਘ ਦੀ ਦਵਾਈ:
ਸਰਦੀ, ਖੰਘ, ਜ਼ੁਕਾਮ ਅਜਿਹੀਆਂ ਸਮੱਸਿਆਵਾਂ ਹਨ, ਜੋ ਲੋਕਾਂ ਨੂੰ ਮੌਸਮ ‘ਚ ਆਮ ਤਬਦੀਲੀ ਹੋਣ ‘ਤੇ ਵੀ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ ਅਜਿਹੇ ‘ਚ ਲੋਕ ਅਕਸਰ ਟੀਵੀ ‘ਚ ਦਿਖਾਈ ਜਾਣ ਵਾਲੀ ਦਵਾਈ ਦੇ ਇਸ਼ਤਿਹਾਰਾਂ ‘ਤੇ ਭਰੋਸਾ ਕਰਕੇ ਉਨ੍ਹਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ ਜਦਕਿ ਇਹ ਆਦਤ ਲੋਕਾਂ ਦੀ ਸਮੱਸਿਆ ਨੂੰ ਘੱਟ ਕਰਨ ਦੀ ਬਜਾਇ, ਉਨ੍ਹਾਂ ਨੂੰ ਕਾਫ਼ੀ ਗੰਭੀਰ ਬਣਾ ਸਕਦਾ ਹੈ ਜਨਰਲ ਫਿਜ਼ੀਸ਼ੀਅਨ ਡਾ. ਅੰਕੁਰ ਮਹਿਤਾ ਦੱਸਦੇ ਹਨ ਕਿ ਖੰਘ ਦੋ ਤਰ੍ਹਾਂ ਦੀ ਹੁੰਦੀ ਹੈ ਕਿਸੇ ਨੂੰ ਸੁੱਕੀ ਖੰਘ ਹੁੰਦੀ ਹੈ ਤਾਂ ਕਿਸੇ ਨੂੰ ਬਲਗਮ ਵਾਲੀ ਖੰਘ ਦੀ ਸਮੱਸਿਆ ਹੁੰਦੀ ਹੈ ਅਜਿਹੇ ‘ਚ ਦੋਵੇਂ ਤਰ੍ਹਾਂ ਦੀ ਖਾਂਘ ਲਈ ਵੱਖ-ਵੱਖ ਤਰ੍ਹਾਂ ਦੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ਟੀਵੀ ‘ਤੇ ਦਿਖਾਏ ਜਾਣ ਵਾਲੇ ਇਸ਼ਤਿਹਾਰ ‘ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਅਤੇ ਗਲਤ ਦਵਾਈ ਦਾ ਇਸਤੇਮਾਲ ਕਰਨਾ ਲੋਕਾਂ ਦੀਆਂ ਤਕਲੀਫ਼ਾਂ ਵਧਾ ਸਕਦਾ ਹੈ ਆਮ ਤੌਰ ‘ਤੇ ਖੰਘ ਦੀ ਦਵਾਈ ਓਨੀ ਅਸਰਦਾਰ ਨਹੀਂ ਹੁੰਦੀ, ਜਿੰਨੀ ਇਸ਼ਤਿਹਾਰਾਂ ‘ਚ ਦਾਅਵਾ ਕੀਤਾ ਜਾਂਦਾ ਹੈ
ਹੋ ਸਕਦਾ ਹੈ ਸਾਇਡ-ਇਫੈਕਟ:
ਅਕਸਰ ਲੋਕ ਆਪਣੇ ਆਪ ਜਿਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਸਾਇਡ-ਇਫੈਕਟ ਦੀ ਜਾਣਕਾਰੀ ਲੈਣਾ ਜ਼ਰੂਰੀ ਨਹੀਂ ਸਮਝਦੇ ਦਵਾਈਆਂ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ ਉਨ੍ਹਾਂ ਦੇ ਸਾਇਡ-ਇਫੈਕਟ ਬਾਰੇ ਜਾਣਕਾਰੀ ਲੈਣਾ ਬੇਹੱਦ ਜ਼ਰੂਰੀ ਹੁੰਦਾ ਹੈ ਇਹ ਜਾਣਕਾਰੀ ਦਵਾਈ ਦੇ ਰੈਪਰ ਜਾਂ ਬੋਤਲ ‘ਤੇ ਲਿਖੀ ਹੁੰਦੀ ਹੈ ਅਜਿਹਾ ਸੰਭਵ ਹੈ ਕਿ ਇਹ ਇੱਕ ਵਿਅਕਤੀ ਨੂੰ ਫਾਇਦਾ ਪਹੁੰਚਾ ਰਹੀ ਹੋਵੇ, ਪਰ ਕਿਸੇ ਦੂਜੇ ਨੂੰ ਉਸ ਦਵਾਈ ਦਾ ਸਾਇਡ-ਇਫੈਕਟ ਝੱਲਣਾ ਪਵੇ ਇਹੀ ਕਾਰਨ ਹੈ ਕਿ ਡਾਕਟਰ ਮਰੀਜ਼ਾਂ ਨੂੰ ਆਪਣੇ ਮਨੋਂ ਜਾਂ ਮੈਡੀਕਲ ਸਟੋਰ ਤੋਂ ਲਈ ਗਈ ਕਿਸੇ ਵੀ ਦਵਾਈ ਦੇ ਸੇਵਨ ਦੀ ਆਦਤ ਤੋਂ ਦੂਰ ਰਹਿਣ ਦੀ ਸਲਾਹ ਵਾਰ-ਵਾਰ ਦਿੰਦੇ ਹਨ
ਮਾਇਨੇ ਰੱਖਦੀ ਹੈ ਮਾਤਰਾ ਦੀ ਸਹੀ ਜਾਣਕਾਰੀ:
ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਦਾ ਸੇਵਨ ਕਰਨਾ ਇਸ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ, ਕਿਉਂਕਿ ਆਪਣੇ-ਆਪ ਦਵਾਈ ਲੈਣ ‘ਤੇ ਤੁਹਾਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਤੁਸੀਂ ਉਸ ਦਵਾਈ ਦੀ ਕਿੰਨੀ ਮਾਤਰਾ ਲੈਣੀ ਹੈ ਸਹੀ ਪ੍ਰਕਾਰ ਦੀ ਦਵਾਈ ਦਾ ਇਸਤੇਮਾਲ ਜਿੰਨਾ ਜ਼ਰੂਰੀ ਹੈ, ਸਹੀ ਮਾਤਰਾ ‘ਚ ਉਸ ਦਾ ਇਸਤੇਮਾਲ ਵੀ ਓਨਾ ਹੀ ਜ਼ਰੂਰੀ ਹੈ ਕਈ ਵਾਰ ਸਹੀ ਮਾਤਰਾ ਦੀ ਜਾਣਕਾਰੀ ਨਾ ਹੋਣਾ ਵੀ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ ਕੁਝ ਲੋਕ ਅਜਿਹੇ ਵੀ ਹਨ, ਜੋ ਸਰਦੀ-ਖੰਘ ਹੋਣ ‘ਤੇ ਟੀਵੀ ‘ਤੇ ਦਿਖਾਈ ਜਾਣ ਵਾਲੀ ਦਵਾਈ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਲੱਗਦੇ ਹਨ
ਦਰਅਸਲ, ਉਨ੍ਹਾਂ ਨੂੰ ਇਹ ਗਲਤਫਹਿਮੀ ਹੁੰਦੀ ਹੈ ਕਿ ਜ਼ਿਆਦਾ ਮਾਤਰਾ ‘ਚ ਦਵਾਈ ਲੈਣ ਨਾਲ ਉਹ ਜਲਦੀ ਠੀਕ ਹੋ ਜਾਣਗੇ, ਜਦਕਿ ਜ਼ਰੂਰਤ ਤੋਂ ਜ਼ਿਆਦਾ ਮਾਤਰਾ ‘ਚ ਲਈ ਗਈ ਦਵਾਈ ਅਕਸਰ ਨਵੀਆਂ ਪ੍ਰੇਸ਼ਾਨੀਆਂ ਪੈਦਾ ਕਰ ਦਿੰਦੀ ਹੈ
ਦਵਾਈ ਦੇ ਨਾਲ ਘਰੇਲੂ ਇਲਾਜ ਅਪਣਾਉਣਾ:
ਕੁਝ ਲੋਕ ਅਜਿਹੇ ਵੀ ਹਨ, ਜੋ ਦਵਾਈ ਤੋਂ ਜ਼ਿਆਦਾ ਘਰੇਲੂ ਨੁਸਖਿਆਂ ‘ਤੇ ਯਕੀਨ ਕਰਦੇ ਹਨ ਕਿਸੇ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਅਜਿਹੇ ਲੋਕ ਦਵਾਈ ਦਾ ਸੇਵਨ ਵੀ ਕਰਦੇ ਹਨ ਅਤੇ ਨਾਲ ਹੀ ਨਾਲ ਘਰੇਲੂ ਨੁਸਖੇ ਵੀ ਅਜਮਾਉਂਦੇ ਰਹਿੰਦੇ ਹਨ ਮਾਹਿਰਾਂ ਦੀ ਮੰਨੋ ਤਾਂ ਕਈ ਵਾਰ ਲੋਕਾਂ ਦੀ ਇਹ ਆਦਤ ਵੀ ਬਿਮਾਰੀਆਂ ਨੂੰ ਵਾਧਾ ਦੇਣ ਦਾ ਕੰਮ ਕਰਦੀ ਹੈ ਨਾਲ ਹੀ ਅਜਿਹਾ ਕਰਨ ‘ਤੇ ਕਈ ਵਾਰ ਦਵਾਈਆਂ ਦਾ ਅਸਰ ਵੀ ਖ਼ਤਮ ਹੋ ਜਾਂਦਾ ਹੈ ਅਤੇ ਸਮੱਸਿਆ ਜੱਸ ਦੀ ਤੱਸ ਬਣੀ ਰਹਿੰਦੀ ਹੈ ਅਜਿਹੇ ‘ਚ ਮਾਹਿਰ ਖਾਸ ਤੌਰ ‘ਤੇ ਲੋਕਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਨੁਸਖਾ ਅਜ਼ਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਨਾ ਭੁੱਲਣ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.


































































