do-not-make-mistakes-in-teeth-care

do-not-make-mistakes-in-teeth-careਗਲਤੀ ਨਾ ਕਰੋ ਦੰਦਾਂ ਦੀ ਦੇਖਭਾਲ ‘ਚ do-not-make-mistakes-in-teeth-care

ਅਕਸਰ ਅਸੀਂ ਦੰਦਾਂ ਦੀ ਸੁਰੱਖਿਆ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੰਦੇ ਜਦੋਂ ਕਦੇ ਥੋੜ੍ਹੀ ਤਕਲੀਫ ਹੁੰਦੀ ਹੈ ਤਾਂ ਘਰੇਲੂ ਇਲਾਜ ਅਪਣਾ ਕੇ ਕੰਮ ਚਲਾ ਲੈਂਦੇ ਹਾਂ ਜਦਕਿ ਸਾਡੇ ਫਿੱਟ ਸਰੀਰ ਦੀ ਕੂੰਜੀ ਹੈ ਫਿੱਟ ਦੰਦ ਜੋ ਵੀ ਅਸੀਂ ਖਾਂਦੇ ਹਾਂ, ਇਨ੍ਹਾਂ ਦੰਦਾਂ ਦੀ ਮੱਦਦ ਨਾਲ ਉਸ ਨੂੰ ਚਬਾ ਕੇ ਅੰਦਰ ਪਾਉਂਦੇ ਹਾਂ ਅਗਰ ਦੰਦ ਤੰਦਰੁਸਤ ਨਹੀਂ ਹੋਣਗੇ ਤਾਂ ਅਸੀਂ ਖਾਣਾ ਠੀਕ ਤਰ੍ਹਾਂ ਨਾਲ ਬਚਾ ਨਹੀਂ ਸਕਾਂਗੇ ਅਤੇ ਜੋ ਖਾਣਾ ਅਸੀਂ ਨਿਗਲਾਂਗੇ, ਸ਼ਾਇਦ ਸਾਡਾ ਪੇਟ ਉਸ ਨੂੰ ਸਵੀਕਾਰ ਹੀ ਨਾ ਕਰ ਸਕੇ ਅਤੇ ਸਾਨੂੰ ਸਾਹਮਣਾ ਕਰਨਾ ਪਵੇ ਹੋਰ ਬਿਮਾਰੀਆਂ ਦਾ ਅਕਸਰ ਅਸੀਂ ਕੁਝ ਗਲਤੀਆਂ ਅਜਿਹੀਆਂ ਕਰਦੇ ਹਨ ਜਿਨ੍ਹਾਂ ਨਾਲ ਦੰਦਾਂ ਨੂੰ ਨੁਕਸਾਨ ਪਹੁੰਚਦਾ ਹੈ

ਰੈਗੂਲਰ ਜਾਂਚ ਤੋਂ ਪਰਹੇਜ਼ ਨਾ ਕਰੋ:-

ਦੰਦਾਂ ਦੀ ਸੁਰੱਖਿਆ ਲਈ ਦੰਦਾਂ ਦਾ ਨਿਯਮਤ ਚੈੱਕਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਦੰਦਾਂ ਦੇ ਜ਼ਿਆਦਾ ਬਿਮਾਰੀ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਹੈ ਸਾਲ ‘ਚ ਇੱਕ ਵਾਰ ਚੈਕਅੱਪ ਕਰਵਾ ਲੈਣਾ ਚਾਹੀਦਾ ਹੈ ਕਈ ਵਾਰ ਸਾਡੀ ਲਾਪਰਵਾਹੀ ਕਾਰਨ ਦੰਦਾਂ ‘ਚ ਸੜਨ ਵਧ ਜਾਂਦੀ ਹੈ ਅਤੇ ਸਾਡੇ ਮਸੂੜੇ ਨਾਜ਼ੁਕ ਹੋ ਜਾਂਦੇ ਹਨ ਅਕਸਰ ਦੰਦਾਂ ‘ਚ ਦਰਦ ਰਹਿੰਦਾ ਹੈ, ਠੰਡਾ ਗਰਮ ਮਹਿਸੂਸ ਹੁੰਦਾ ਹੈ ਅਤੇ ਅਸੀਂ ਸਹਿਦੇ ਰਹਿੰਦੇ ਹਾਂ ਅਜਿਹੀ ਗਲਤੀ ਨਾ ਕਰੋ ਆਪਣੇ ਦੰਦਾਂ ਨੂੰ ਰੈਗੂਲਰ ਚੈਕਅੱਪ ਕਰਵਾਉਣ ਤੋਂ ਪਰਹੇਜ਼ ਨਾ ਕਰੋ

ਦੰਦਾਂ ਦੀ ਪ੍ਰੇਸ਼ਾਨੀ ਨੂੰ ਭੁੱਲ ਜਾਣਾ:-

ਅਕਸਰ ਸਾਡੀ ਆਦਤ ਹੈ ਕਿ ਜਦੋਂ ਤਕਲੀਫ ਹੁੰਦੀ ਹੈ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ ਅਤੇ ਥੋੜ੍ਹਾ ਠੀਕ ਹੁੰਦੇ ਹੀ ਲਾਪਰਵਾਹ ਹੋ ਜਾਂਦੇ ਹਾਂ ਕਦੇ-ਕਦੇ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ ਬਿਮਾਰ ਦੰਦਾਂ ਦੇ ਠੀਕ ਹੋ ਜਾਣ ਤੋਂ ਬਾਅਦ ਵੀ ਰੈਗੂਲਰ ਚੈਕਅੱਪ ਕਰਵਾਉਂਦੇ ਰਹੋ ਚਾਹੇ ਦੰਦਾਂ ਦਾ ਕੋਈ ਵੀ ਇਲਾਜ ਕਰਾਓ ਜਿਵੇਂ ਰੂਟ ਕੈਨਾਲ, ਦੰਦ ਨਿਕਲਵਾਉਣਾ, ਫੀਲਿੰਗ, ਮਸੂੜਿਆਂ ਦੀ ਸਰਜਰੀ ਆਦਿ ਸਥਿਤੀ ‘ਚ ਨਾਰਮਲ ਹੋਣ ‘ਚ ਸਮਾਂ ਲੱਗਦਾ ਹੈ ਜਦੋਂ ਵੀ ਡਾਕਟਰ ਜਾਂਚ ਲਈ ਬੁਲਾਏ ਤਾਂ ਜ਼ਰੂਰ ਜਾਓ

ਖੁਦ ਡਾਕਟਰ ਬਣਨਾ:-

ਕੋਈ ਵੀ ਦਵਾਈ ਬਿਨਾਂ ਡਾਕਟਰ ਦੀ ਸਲਾਹ ਦੇ ਲੈਣਾ ਨੁਕਸਾਨਦਾਇਕ ਹੋ ਸਕਦਾ ਹੈ ਜਦੋਂ ਕਦੇ ਦੰਦ ‘ਚ ਕੋਈ ਵੀ ਤਕਲੀਫ਼ ਹੋਵੇ, ਬਿਨਾਂ ਡਾਕਟਰ ਤੋਂ ਜਾਂਚ ਕਰਵਾਏ ਆਪਣੀ ਮਰਜ਼ੀ ਨਾਲ ਦਵਾਈ ਨਾ ਲਓ ਆਪਣੇ ਡਾਕਟਰ ਖੁਦ ਨਾ ਬਣੋ ਘਰੇਲੂ ਨੁਸਖ਼ਿਆਂ ‘ਤੇ ਨਿਰਭਰ ਨਾ ਰਹੋ ਕਦੇ-ਕਦੇ ਲਾਭ ਦੀ ਥਾਂ ‘ਤੇ ਨੁਕਸਾਨ ਵੀ ਹੋ ਸਕਦਾ ਹੈ

ਪਹਿਲਾਂ ਇਲਾਜ ਬਾਰੇ ਨਾ ਦੱਸਣਾ-ਦੰਦਾਂ ਦੀ ਤਕਲੀਫ਼ ਹੋਣ ਤੋਂ ਪਹਿਲਾਂ ਜੇਕਰ ਤੁਹਾਨੂੰ ਕੋਈ ਹੋਰ ਤਕਲੀਫ਼ ਹੈ ਅਤੇ ਇਲਾਜ ਚੱਲ ਰਿਹਾ ਹੈ ਤਾਂ ਦੰਦਾਂ ਦੇ ਡਾਕਟਰ ਨੂੰ ਜ਼ਰੂਰ ਇਸ ਦੀ ਜਾਣਕਾਰੀ ਦਿਓ ਜੇਕਰ ਕਿਸੇ ਦਵਾਈ ਤੋਂ ਐਲਰਜ਼ੀ ਹੈ ਤਾਂ ਉਸ ਦੀ ਜਾਣਕਾਰੀ ਵੀ ਡਾਕਟਰ ਨੂੰ ਜ਼ਰੂਰ ਦਿਓ ਦੰਦਾਂ ਨੂੰ ਵੀ ਆਪਣੇ ਸਰੀਰ ਦਾ ਮੁੱਖ ਅੰਗ ਮੰਨੋ ਅਤੇ ਇਨ੍ਹਾਂ ਦਾ ਇਲਾਜ ਉਂਜ ਹੀ ਕਰਵਾਓ ਜਿਵੇਂ ਕੋਈ ਹੋਰ ਬਿਮਾਰੀ ਦਾ ਜੇਕਰ ਤੁਸੀਂ ਡਾਕਟਰ ਤੋਂ ਕੁਝ ਵੀ ਛੁਪਾਓਂਗੇ ਤਾਂ ਨੁਕਸਾਨ ਤੁਹਾਡਾ ਹੀ ਹੋਵੇਗਾ

ਦੰਦਾਂ ਦੀ ਸਫਾਈ ‘ਚ ਅਣਗਹਿਲੀ:-

ਅਕਸਰ ਲੋਕ ਸਮਝਦੇ ਹਨ ਕਿ ਸਵੇਰੇ ਇੱਕ ਵਾਰ ਦੰਦਾਂ ‘ਤੇ ਬੁਰੱਸ਼ ਕਰਨਾ ਹੀ ਕਾਫੀ ਹੈ ਫਿਰ ਪੂਰਾ ਦਿਨ ਜੋ ਵੀ ਖਾਓ ਤਾਂ ਦੰਦ ਸਾਫ਼ ਕਰਨ ਦੀ ਜ਼ਰੂਰਤ ਨਹੀਂ ਦਿਨ ‘ਚ ਘੱਟ ਤੋਂ ਘੱਟ ਦੋ ਵਾਰ ਬੁਰੱਸ਼ ਜ਼ਰੂਰ ਕਰੋ ਕੁਝ ਵੀ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਜ਼ਰੂਰ ਕਰੋ ਤਾਂ ਕਿ ਕੋਈ ਵੀ ਖਾਧ ਪਦਾਰਥ ਉਨ੍ਹਾਂ ‘ਚ ਰਹਿ ਗਿਆ ਤਾਂ ਦੰਦਾਂ ਨਾਲ ਚਿਪਕ ਗਿਆ ਹੋਵੇ ਤਾਂ ਉਹ ਸਾਫ਼ ਹੋ ਜਾਵੇ

ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!