ਕੰਮਕਾਜੀ ਮਾਤਾ-ਪਿਤਾ ਲਈ ਬੱਚਿਆਂ ਨੂੰ ਰੈਗੂਲਰ ਹੋਮਵਰਕ ਕਰਾਉਣਾ ਇੱਕ ਵੱਡੀ ਟੈਨਸ਼ਨ ਹੈ, ਦੂਜੇ ਪਾਸੇ ਘਰੇਲੂ ਔਰਤਾਂ ਲਈ ਵੀ ਬੱਚਿਆਂ ਨੂੰ ਇੱਕ ਥਾਂ ’ਤੇ ਬਿਠਾ ਕੇ ਹੋਮਵਰਕ ਕਰਾਉਣਾ ਕੋਈ ਅਸਾਨ ਕੰਮ ਨਹੀਂ ਹੈ ਅਜਿਹੇ ’ਚ ਇਹ ਸਮੱਸਿਆ ਕਈ ਘਰਾਂ ’ਚ ਗੰਭੀਰ ਸਮੱਸਿਆ ਬਣ ਚੁੱਕੀ ਹੈ ਮਾਹਿਰਾਂ ਨੇ ਇਸ ਬਾਰੇ ਕੁਝ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਹਨ, ਜੇਕਰ ਹੋਮਵਰਕ ਨੂੰ ਥੋੜ੍ਹਾ ਮਨਭਾਉਂਦਾ ਬਣਾ ਕੇ ਕਰਵਾਇਆ ਜਾਵੇ ਤਾਂ ਬੱਚੇ ਉਸ ਨੂੰ ਅਸਾਨੀ ਨਾਲ ਪੂਰਾ ਕਰ ਲੈਂਦੇ ਹਨ, ਜੇਕਰ ਉਸ ਨੂੰ ਬੋਝ ਸਮਝਿਆ ਜਾਵੇ ਤਾਂ ਸਮੱਸਿਆ ਵਧ ਜਾਂਦੀ ਹੈ।
- ਜੇਕਰ ਮਾਪੇ ਬੱਚਿਆਂ ਨੂੰ ਰੈਗੂਲਰ ਹੋਮਵਰਕ ਕਰਨ ਦੀ ਆਦਤ ਸ਼ੁਰੂ ਤੋਂ ਹੀ ਪਾ ਦੇਣ ਤਾਂ ਬੱਚੇ ਉਸ ਨੂੰ ਆਪਣੀ ਪੜ੍ਹਾਈ ਦਾ ਇੱਕ ਹਿੱਸਾ ਮੰਨਣਾ ਸ਼ੁਰੂ ਕਰ ਦਿੰਦੇ ਹਨ ਬੱਚਿਆਂ ਨੂੰ ਦੱਸਿਆ ਜਾਵੇ ਕਿ ਹੋਮਵਰਕ ਰੈਗੂਲਰ ਕਰਨਾ ਉਨ੍ਹਾਂ ਲਈ ਇਸ ਲਈ ਜ਼ਰੂਰੀ ਹੈ ਤਾਂ ਕਿ ਉਹ ਕਲਾਸ ’ਚ ਕਰਾਈ ਪੜ੍ਹਾਈ ਨੂੰ ਦੁਹਰਾ ਸਕਣ ਅਤੇ ਥੋੜ੍ਹਾ ਐਕਸਟਰਾ ਪੜ੍ਹ ਕੇ ਆਪਣਾ ਗਿਆਨ ਅੱਗੇ ਵਧਾ ਸਕਣ।
- ਬੱਚਾ ਹੋਮਵਰਕ ਕਰਦੇ ਸਮੇਂ ਚਿੜਚਿੜ ਕਰਦਾ ਹੈ ਜਾਂ ਗੁਸੈੱਲ ਹੋ ਜਾਂਦਾ ਹੈ ਤਾਂ ਉਸ ਨਾਲ ਗੱਲ ਕਰੋ, ਕਾਰਨ ਜਾਣੋ ਉਦੋਂ ਵੀ ਬੱਚਾ ਤੁਹਾਨੂੰ ਸਹਿਯੋਗ ਨਹੀਂ ਕਰ ਪਾ ਰਿਹਾ ਤਾਂ ਟੀਚਰ ਨੂੰ ਮਿਲੋ ਅਤੇ ਕਾਊਂਸਲਰ ਨਾਲ ਮਿਲ ਕੇ ਮੱਦਦ ਲਓ।
- ਮਾਤਾ-ਪਿਤਾ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ ਉਨ੍ਹਾਂ ਦਾ ਸਹਿਯੋਗ ਅਤੇ ਮਾਰਗਦਰਸ਼ਨ ਬੱਚਿਆਂ ਲਈ ਜ਼ਰੂਰੀ ਹੈ।
- ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦੇ ਰਹਿਣ ਤਾਂ ਕਿ ਉਨ੍ਹਾਂ ਦਾ ਪੜ੍ਹਾਈ ’ਚ ਇੰਟਰਸਟ ਬਣਿਆ ਰਹੇ।
- ਬੱਚਿਆਂ ਲਈ ਹੋਮਵਰਕ ਕਰਨ ਦਾ ਸਮਾਂ ਤੈਅ ਕਰੋ ਜੇਕਰ ਤੁਸੀਂ ਕੰਮਕਾਜੀ ਹੋ ਤਾਂ ਆਉਣ ਤੋਂ ਬਾਅਦ ਸਮਾਂ ਬੰਨ੍ਹੋ ਜੇਕਰ ਪਿਤਾ ਹੋਮਵਰਕ ਕਰਾਉਂਦੇ ਹਨ ਤਾਂ ਉਨ੍ਹਾਂ ਨੂੰ ਬੱਚੇ ਨਾਲ ਉਸ ਦੇ ਕਮਰੇ ’ਚ ਬੈਠਣਾ ਚਾਹੀਦਾ ਹੈ ਪਹਿਲਾਂ ਸਾਰੇ ਹੋਮਵਰਕ ਦੀ ਜਾਣਕਾਰੀ ਲੈ ਕੇ ਵਿਸ਼ੇ ਅਨੁਸਾਰ ਉਸ ਨੂੰ ਹੋਮਵਰਕ ਕਰਨ ਨੂੰ ਕਹੋ ਅਤੇ ਧਿਆਨ ਦਿਓ ਬੱਚਾ ਸਮਾਂ ਖਰਾਬ ਨਾ ਕਰੇ ਉਸ ਸਮੇਂ ਤੁਸੀਂ ਅਖਬਾਰ ਪੜ੍ਹ ਸਕਦੇ ਹੋ ਮਾਤਾ ਨੇ ਹੋਮਵਰਕ ਕਰਾਉਂਦਾ ਹੈ ਤਾਂ ਬੱਚੇ ਨੂੰ ਡਾਈਨਿੰਗ ਟੇਬਲ ’ਤੇ ਬਿਠਾ ਕੇ ਨਾਲ-ਨਾਲ ਸਬਜ਼ੀ ਕੱਟਦੇ ਅਤੇ ਬਣਾਉਂਦੇ ਸਮੇਂ ਉਸ ’ਤੇ ਨਿਗਰਾਨੀ ਕਰਦੇ ਰਹੋ ਤਾਂ ਕਿ ਬੱਚਾ ਬਿਨਾਂ ਸਮੇਂ ਗੁਆਏ ਆਪਣਾ ਹੋਮਵਰਕ ਪੂਰਾ ਕਰ ਸਕੇ ਬੱਚੇ ਨੂੰ ਵੀ ਲੱਗੇ ਜੇਕਰ ਮੈਂ ਬਿਜ਼ੀ ਹਾਂ ਤਾਂ ਮਾਤਾ-ਪਿਤਾ ਵੀ ਉਸ ਸਮੇਂ ਬਿਜ਼ੀ ਹਨ।
- ਬੱਚੇ ਘਰ ਦੇ ਹੋਰ ਮੈਂਬਰਾਂ ਨੂੰ ਕੰਮ ਕਰਦੇ ਦੇਖਦੇ ਹਨ ਤਾਂ ਉਹ ਵੀ ਉਤਸ਼ਾਹਿਤ ਹੋ ਕੇ ਆਪਣਾ ਕੰਮ ਕਰਦੇ ਹਨ।
- ਪੇਰੈਂਟਸ ਨੂੰ ਸ਼ੁਰੂ ਤੋਂ ਹੀ ਅਨੁਸ਼ਾਸਨਾਤਮਕ ਰਵੱਈਆ ਜ਼ਰੂਰ ਅਪਣਾਉਣਾ ਚਾਹੀਦਾ ਹੈ ਤਾਂ ਕਿ ਆਪਣਾ ਕੰਮ ਸਮੇਂ ’ਤੇ ਪੂਰਾ ਕੀਤਾ ਜਾ ਸਕੇ।
- ਬੱਚਿਆਂ ਦੇ ਹੋਮਵਰਕ ਅਨੁਸਾਰ, ਬੱਚਿਆਂ ਦੀ ਸਮੱਰਥਾ ਨੂੰ ਧਿਆਨ ’ਚ ਰੱਖਦੇ ਹੋਏ ਸਮਾਂ-ਸੀਮਾ ਬੰਨੋ੍ਹ ਤਾਂ ਕਿ ਬੱਚਾ ਬਿਨਾਂ ਸਮਾਂ ਗੁਆਏ ਆਪਣਾ ਕੰਮ ਪੂਰਾ ਕਰ ਸਕੇ।
- ਬੱਚਿਆਂ ਦੇ ਪ੍ਰੋਜੈਕਟਸ ’ਚ ਉਨ੍ਹਾਂ ਦੀ ਮੱਦਦ ਜ਼ਰੂਰ ਕਰੋ।
- ਹੋਮਵਰਕ ਪੂਰਾ ਕਰਨ ’ਤੇ ਉਨ੍ਹਾਂ ਨੂੰ ਕੋਈ ਅਜਿਹਾ ਲਾਲਚ ਦਿਓ ਤਾਂ ਕਿ ਬੱਚਾ ਖੁਸ਼ੀ ਨਾਲ ਕੰਮ ਪੂਰਾ ਕਰੇ ਜਿਵੇਂ ਕੰਮ ਪੂਰਾ ਹੋਣ ’ਤੇ ਉਸ ਦੀ ਪਸੰਦ ਦੀ ਗੇਮ ਲਈ ਸਮਾਂ ਦਿਓ, ਉਸ ਦੀ ਪਸੰਦ ਦਾ ਟੀਵੀ ਸ਼ੋਅ ਦੇਖਣ ਦਿਓ, ਖੇਡਣ ਲਈ ਦੋਸਤਾਂ ਨਾਲ ਬਾਹਰ ਜਾਣ ਦਿਓ, ਉਸ ਦੀ ਪਸੰਦ ਦੀ ਕੋਈ ਖਾਣ ਜਾਂ ਪੀਣ ਵਾਲੀ ਚੀਜ਼ ਦਿਓ।
- ਬੱਚਿਆਂ ਨੂੰ ਸਮਝਾਓ ਕਿ ਹੋਮਵਰਕ ਬੋਝ ਨਹੀਂ ਹੈ ਇਹ ਉਨ੍ਹਾਂ ਦੀ ਪੜ੍ਹਾਈ ਦਾ ਅਤਿ ਜ਼ਰੂਰੀ ਅੰਗ ਹੈ ਜੋ ਉਨ੍ਹਾਂ ਨੂੰ ਅੱਗੇ ਕੰਮ ਆਵੇਗਾ।
- ਬੱਚਿਆਂ ਨੂੰ ਪੜ੍ਹਨ ਲਈ ਚੰਗਾ, ਸ਼ਾਂਤ ਮਾਹੌਲ ਦਿਓ।
- ਘਰ ਦਾ ਮਾਹੌਲ ਵੀ ਖੁਸ਼ਨੁੰਮਾ ਰੱਖੋ।
- ਲਾਈਟ ਦੀ ਸਹੀ ਵਿਵਸਥਾ ਦਾ ਧਿਆਨ ਦਿਓ, ਆਸ-ਪਾਸ ਸਫਾਈ ਰੱਖੋ।
- ਬੱਚਿਆਂ ਨੂੰ ਹੋਮਵਰਕ ਪੂਰਾ ਕਰਨ ਲਈ ਟਾਈਮ ਮੈਨੇਜਮੈਂਟ ਦਾ ਮਹੱਤਵ ਸਮਝਾਓ।
- ਰੋਜ਼ ਦਾ ਕੰਮ ਰੋਜ਼ ਨਿਪਟਾਉਣ ਦੀ ਆਦਤ ਪਾਓ, ਕੱਲ੍ਹ ਜਾਂ ਬਾਅਦ ’ਚ ਕਰਨ ਨੂੰ ਉਤਸ਼ਾਹਿਤ ਨਾ ਕਰੋ।
- ਬੱਚਿਆਂ ਦੀ ਹੈਲਦੀ ਡਾਈਟ ’ਤੇ ਧਿਆਨ ਦਿਓ।
- ਬੱਚਿਆਂ ਦੀ ਨੀਂਦ ਪੂਰੀ ਹੋਵੇ, ਉਨ੍ਹਾਂ ਨੂੰ ਸਮੇਂ ’ਤੇ ਸੁਵਾਓ।
- ਜਦੋਂ ਬੱਚੇ ਹੋਮਵਰਕ ਕਰ ਰਹੇ ਹੋਣ ਤਾਂ ਖੁਦ ਨਾ ਤਾਂ ਟੀਵੀ ਦੇਖੋ, ਨਾ ਫੋਨ ’ਤੇ ਗੱਲਾਂ ਕਰੋ ਤਾਂ ਬੱਚੇ ਵੀ ਅਨੁਸ਼ਾਸਿਤ ਹੋ ਕੇ ਕੰਮ ਕਰਨਗੇ।
ਸੁਨੀਤਾ ਗਾਬਾ