ਖੜ੍ਹੇ ਹੋ ਕੇ ਨਾ ਪੀਓ ਪਾਣੀ
ਅਕਸਰ ਦੇਖਣ ’ਚ ਆਉਂਦਾ ਹੈ ਕਿ ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਘਰ ’ਚ ਵੜਦੇ ਹੀ ਗਲਾਸ ਜਾਂ ਫਿਰ ਜੱਗ ਚੁੱਕ ਕੇ ਜਾਂ ਫਰਿੱਜ ’ਚੋਂ ਬੋਤਲ ਕੱਢ ਕੇ ਇੱਕ ਹੀ ਘੁੱਟ ’ਚ ਗਟਾਗਟ ਪਾਣੀ ਪੀਣ ਲੱਗ ਜਾਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਆਦਤ ਤੁਹਾਡੀ ਸਿਹਤ ’ਤੇ ਬਹੁਤ ਭਾਰੀ ਪੈ ਸਕਦੀ ਹੈ ਬੇਸ਼ੱਕ ਉਂਜ ਤਾਂ ਪਾਣੀ ਪੀਣ ਨਾਲ ਸਰੀਰ ਨੂੰ ਢੇਰਾਂ ਫਾਇਦੇ ਹੁੰਦੇ ਹਨ ਇਸ ਨਾਲ ਨਾ ਸਿਰਫ ਸਾਡੀ ਪਿਆਸ ਬੁਝਦੀ ਹੈ ਸਗੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਨੇੜੇ ਨਹੀਂ ਆਉਂਦੀਆਂ ਹਨ ਪਰ ਕਈ ਮਾਹਿਰ ਡਾਕਟਰ ਦੱਸਦੇ ਹਨ ਕਿ ਬੈਠ ਕੇ ਪਾਣੀ ਪੀਣ ’ਚ ਅਤੇ ਖੜ੍ਹੇ ਹੋ ਕੇ ਪਾਣੀ ਪੀਣ ’ਚ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ।
ਜਿੱਥੇ ਇੱਕ ਪਾਸੇ ਬੈਠ ਕੇ ਪਾਣੀ ਪੀਣ ਨਾਲ ਸਾਡੀ ਸਿਹਤ ਚੰਗੀ ਬਣੀ ਰਹਿੰਦੀ ਹੈ ਉੱਥੇ ਦੂਜੇ ਪਾਸੇ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਾਡੀ ਚੰਗੀ ਬਣੀ-ਬਣਾਈ ਸਿਹਤ ਵੀ ਵਿਗੜ ਜਾਂਦੀ ਹੈ ਅੱਜ ਦੇ ਇਸ ਸਿਹਤ ਸਬੰਧੀ ਲੇਖ ਵਿੱਚ ਅਸੀਂ ਤੁਹਾਨੂੰ ਖੜ੍ਹੇ ਹੋ ਕੇ ਪਾਣੀ ਪੀਣ ਦੇ ਨੁਕਸਾਨ ਬਾਰੇ ਜਾਣੂ ਕਰਵਾਵਾਂਗੇ ਜਿਨ੍ਹਾਂ ਨੂੰ ਅਮਲ ’ਚ ਲਿਆਉਂਦੇ ਹੋਏ ਤੁਸੀਂ ਵੀ ਫਰਸ਼ ’ਤੇ ਭਲੀ-ਭਾਂਤ ਬੈਠ ਕੇ ਪਾਣੀ ਪੀਣ ਲਈ ਮਜ਼ਬੂਰ ਹੋ ਜਾਓਗੇ ਤਾਂ ਆਓ! ਜਾਣਦੇ ਹਾਂ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਕੀ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।
Table of Contents
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ:
ਪਿਆਸ ਬੁਝਾਉਣ ’ਚ ਨਾਕਾਮਯਾਬ:
ਜ਼ਿਆਦਾਤਰ ਡਾਕਟਰ ਮੰਨਦੇ ਹਨ ਕਿ ਖੜ੍ਹੇ ਹੋ ਕੇ ਪਾਣੀ ਪੀਣ ਦਾ ਸਭ ਤੋਂ ਵੱਡਾ ਅਤੇ ਮੁੱਖ ਨੁਕਸਾਨ ਖੁਦ ਨੂੰ ਪਿਆਸਾ ਰੱਖਣਾ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਵਿਅਕਤੀ ਦੀ ਪਿਆਸ ਪੂਰੀ ਤਰ੍ਹਾਂ ਨਹੀਂ ਬੁਝਦੀ ਅਤੇ ਵਿਅਕਤੀ ਢੇਰ ਸਾਰਾ ਪਾਣੀ ਪੀਣ ਤੋਂ ਬਾਅਦ ਵੀ ਖੁਦ ਨੂੰ ਪਿਆਸਾ ਹੀ ਮਹਿਸੂਸ ਕਰਦਾ ਹੈ।
ਕਿਡਨੀ ਨੂੰ ਪਹੁੰਚਾਵੇ ਨੁਕਸਾਨ
ਆਹਾਰ ਮਾਹਿਰਾਂ ਦੀ ਰਾਏ ’ਚ, ਖੜ੍ਹੇ ਹੋ ਕੇ ਪਾਣੀ ਪੀਣਾ ਕਿਡਨੀ ਲਈ ਨੁਕਸਾਨਦੇਹ ਹੁੰਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਪਾਣੀ ਬਿਨਾਂ ਛਣੇ ਹੀ ਕਿਡਨੀ ’ਚੋਂ ਬਾਹਰ ਨਿੱਕਲਣ ਲੱਗਦਾ ਹੈ ਜਿਸ ਦੀ ਵਜ੍ਹਾ ਨਾਲ ਕਿਡਨੀ ’ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਘਰ ਕਰਨ ਲੱਗ ਜਾਂਦੀਆਂ ਹਨ ਨਤੀਜੇ ਵਜੋਂ, ਕਿਡਨੀ ਦੇ ਖਰਾਬ ਹੋਣ ਅਤੇ ਕਿਡਨੀ ਫੇਲ੍ਹ ਹੋਣ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ।
ਦਿਲ ਨੂੰ ਕਰੇ ਨੁਕਸਾਨ
ਜੇਕਰ ਅਸੀਂ ਅਕਸਰ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਇਸ ਦਾ ਸਭ ਤੋਂ ਵੱਡਾ ਖਮਿਆਜ਼ਾ ਸਾਡੇ ਦਿਲ ਨੂੰ ਵੀ ਬਿਮਾਰ ਹੋ ਕੇ ਭੁਗਤਣਾ ਪੈਂਦਾ ਹੈ ਅਜਿਹਾ ਕਰਨ ਨਾਲ ਜਿੱਥੇ ਪਾਣੀ ਖਾਣੇ ਨੂੰ ਸਹੀ ਤਰ੍ਹਾਂ ਡਾਇਜੈਸਟ ਕਰਨ ’ਚ ਮੱਦਦ ਨਹੀਂ ਕਰ ਪਾਉਂਦਾ ਹੈ ਤਾਂ ਦੂਜੇ ਪਾਸੇ ਖਾਣਾ ਠੀਕ ਤਰ੍ਹਾਂ ਨਾਲ ਨਾ ਪਚਣ ਕਾਰਨ ਸਰੀਰ ’ਚ ਕੋਲੈਸਟਰਾਲ ਦੀ ਮਾਤਰਾ ਵਧਣ ਲੱਗਦੀ ਹੈ ਜਿਸ ਨਾਲ ਅੱਗੇ ਚੱਲ ਕੇ ਹਾਰਟ ਅਟੈਕ ਹੋਣ ਦਾ ਡਰ ਕਾਫੀ ਵੱਧ ਜਾਂਦਾ ਹੈ।
ਜੋੜਾਂ ’ਚ ਦਰਦ ਹੁੰਦੈ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਦੇ ਹੋਰ ਤਰਲ ਪਦਾਰਥਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸਦੀ ਵਜ੍ਹਾ ਨਾਲ ਵਿਅਕਤੀ ਦੇ ਜੋੜਾਂ ’ਚ ਦਰਦ ਅਤੇ ਗਠੀਆ ਵਰਗੀਆਂ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਹਨ।
ਪਾਚਣ ਤੰਤਰ ਕਰੇ ਖਰਾਬ
ਜਦੋਂ ਤੁਸੀਂ ਬੈਠ ਕੇ ਪਾਣੀ ਪੀਂਦੇ ਹੋ ਤਾਂ ਤੁਹਾਡੀਆਂ ਮਾਸਪੇਸ਼ੀਆਂ ਨਾਲ ਤੁਹਾਡਾ ਨਰਵਸ ਸਿਸਟਮ ਵੀ ਆਰਾਮ ਨਾਲ ਕੰਮ ਕਰਦਾ ਹੈ ਇਸ ਦੌਰਾਨ ਤੁਹਾਡਾ ਨਰਵਸ ਸਿਸਟਮ ਤੁਹਾਡੇ ਦਿਮਾਗ ਦੀਆਂ ਨਾੜਾਂ ਨੂੰ ਤਰਲ ਪਦਾਰਥ ਤੁਰੰਤ ਪਚਾਉਣ ਦਾ ਸੰਕੇਤ ਦਿੰਦਾ ਹੈ ਦੂਜੇ ਪਾਸੇ ਜੇਕਰ ਤੁਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹੋ ਤਾਂ ਤੁਹਾਡਾ ਪਾਚਣ ਤੰਤਰ ਜ਼ਿਆਦਾਤਰ ਖਰਾਬ ਬਣਿਆ ਰਹਿੰਦਾ ਹੈ ਇਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ।
ਅਪੱਚ ਦੀ ਸਮੱਸਿਆ
ਪੁਰਾਣੇ ਲੋਕਾਂ ਦੀ ਗੱਲ ਮੰਨੀਏ ਤਾਂ ਬੈਠ ਕੇ ਪਾਣੀ ਪੀਣ ਨਾਲ ਖਾਣਾ ਸਹੀ ਤਰ੍ਹਾਂ ਪਚ ਜਾਂਦਾ ਹੈ ਜਦੋਂਕਿ ਇਸਦੇ ਉਲਟ ਖੜ੍ਹੇ ਹੋ ਕੇ ਪਾਣੀ ਪੀਣ ਕਾਰਨ ਖਾਣਾ ਠੀਕ ਤਰ੍ਹਾਂ ਨਹੀਂ ਪਚਦਾ ਅਤੇ ਅਪੱਚ ਵਰਗੀ ਬਿਮਾਰੀ ਦੀ ਸਮੱਸਿਆ ਹੋਣ ਲੱਗਦੀ ਹੈ।
ਵਧਾਵੇ ਕਬਜ਼
ਸ਼ਹਿਰਾਂ ’ਚ ਕਬਜ਼ ਹੋਣਾ ਤਾਂ ਆਮ ਗੱਲ ਹੈ ਪਰ ਪਿੰਡਾਂ ’ਚ ਵੀ ਹੁਣ ਬਹੁਤ ਸਾਰੇ ਲੋਕਾਂ ਨੂੰ ਕਬਜ਼ ਵਰਗੀਆਂ ਪ੍ਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ ਇਸ ਕਬਜ਼ ਦਾ ਸਭ ਤੋਂ ਵੱਡਾ ਕਾਰਨ ਖਾਣਾ ਠੀਕ ਤਰ੍ਹਾਂ ਨਾ ਪਚਣਾ ਹੁੰਦਾ ਹੈ ਖੜ੍ਹੇ ਰਹਿ ਕੇ ਪਾਣੀ ਪੀਣ ਨਾਲ ਖਾਣਾ ਠੀਕ ਤਰ੍ਹਾਂ ਪਚ ਨਹੀਂ ਪਾਉਂਦਾ ਸਿੱਟੇ ਵਜੋਂ ਕਬਜ਼ ਦੀ ਸ਼ਿਕਾਇਤ ਹੋਣ ਲੱਗਦੀ ਹੈ।
ਐਸੀਡਿਟੀ ਪੈਦਾ ਕਰੇ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਾਡੇ ਸਰੀਰ ’ਚ ਲੋੜ ਤੋਂ ਜ਼ਿਆਦਾ ਐਸਿਡ ਬਣਨ ਲੱਗਦਾ ਹੈ ਜੋ ਅੱਗੇ ਚੱਲ ਕੇ ਐਸੀਡਿਟੀ ਦਾ ਕਾਰਨ ਬਣਦਾ ਹੈ।
-ਅਨੂਪ ਮਿਸ਼ਰਾ