dharampal-khoth-generated-interest-on-organic-farming-by-watching-tv-channel

dharampal-khoth-generated-interest-on-organic-farming-by-watching-tv-channelਟੀਵੀ ਚੈਨਲ ਦੇਖ ਕੇ ਪੈਦਾ ਹੋਈ ਦਿਲਚਸਪੀ dharampal khoth generated interest on-organic farming by watching tv channel
ਪਹਿਲਾਂ ਕਣਕ ਹੁਣ ਆਰਗੈਨਿਕ ਸਬਜ਼ੀਆਂ ਪ੍ਰਤੀ ਜਾਗਰੂਕ ਕਰ ਰਹੇ ਧਰਮਪਾਲ ਖੋਥ ਕਿਸਾਨਾਂ ਨੂੰ ਆਰਗੈਨਿਕ ਖੇਤੀ ਪ੍ਰਤੀ ਜਾਗਰੂਕ ਕਰਨ ਲਈ ਹਰਿਆਣਾ ਸਰਕਾਰ ਤੇ ਖੇਤੀ ਵਿਭਾਗ ਵੱਲੋਂ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਕਿਸਾਨਾਂ ਨੇ ਹੁਣ ਆਰਗੈਨਿਕ ਖੇਤੀ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ ਅਜਿਹੇ ਹੀ ਇੱਕ ਕਿਸਾਨ ਹਨ

ਪਿੰਡ ਅਰਨੀਆਂਵਾਲੀ (ਜ਼ਿਲ੍ਹਾ ਸਰਸਾ) ਨਿਵਾਸੀ 60 ਸਾਲ ਦੇ ਧਰਮਪਾਲ ਖੋਥ, ਜਿਨ੍ਹਾਂ ਨੇ ਟੀਵੀ ਚੈਨਲ ’ਤੇ ਆਰਗੈਨਿਕ ਖੇਤੀ ਬਾਰੇ ਦੇਖਿਆ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਮਨ ’ਚ ਆਰਗੈਨਿਕ ਖੇਤੀ ਪ੍ਰਤੀ ਲਾਲਸਾ ਜਾਗੀ ਸਭ ਤੋਂ ਪਹਿਲਾਂ ਜਿੱਥੇ ਧਰਮਪਾਲ ਖੋਥ ਨੇ ਆਰਗੈਨਿਕ ਕਣਕ ਦੀ ਖੇਤੀ ਕੀਤੀ ਅਤੇ ਪਰਿਵਾਰ ਦੇ ਲੋਕ ਉਹੀ ਕਣਕ ਖਾਣ ’ਚ ਇਸਤੇਮਾਲ ਕਰ ਰਹੇ ਹਨ

ਦੂਜੇ ਪਾਸੇ ਇਸ ਵਾਰ ਉਨ੍ਹਾਂ ਨੇ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਕਰਕੇ ਪਿੰਡ ਵਾਲਿਆਂ ਸਾਹਮਣੇ ਆਰਗੈਨਿਕ ਖੇਤੀ ਦੀ ਵਧੀਆ ਉਦਾਹਰਨ ਪੇਸ਼ ਕੀਤੀ ਹੈ ਹਾਲਾਂਕਿ ਸਬਜ਼ੀਆਂ ਦੀ ਕਾਸ਼ਤ ਉਨ੍ਹਾਂ ਨੇ ਕੁਝ ਹਿੱਸੇ ’ਚ ਘਰ ਲਈ ਹੀ ਕੀਤੀ ਸੀ, ਪਰ ਘੱਟ ਲਾਗਤ ’ਚ ਉਮੀਦ ਤੋਂ ਜ਼ਿਆਦਾ ਸਬਜ਼ੀਆਂ ਦਾ ਉਤਪਾਦਨ ਹੋਇਆ ਕਿਸਾਨ ਧਰਮਪਾਲ ਨੇ ਅਗਲੇ ਸਮੇਂ ’ਚ ਹੋਰ ਕਿਸਾਨਾਂ ਨੂੰ ਵੀ ਆਰਗੈਨਿਕ ਸਬਜ਼ੀਆਂ ਤੇ ਫਸਲਾਂ ਪ੍ਰਤੀ ਜਾਗਰੂਕ ਕਰਨ ਦਾ ਮਨ ਬਣਾਇਆ ਹੈ

ਸਮੇਂ ਦੇ ਨਾਲ ਸੋਚ ’ਚ ਆਇਆ ਬਦਲਾਅ

ਕਿਸਾਨ ਧਰਮਪਾਲ ਦੱਸਦੇ ਹਨ ਕਿ ਬਦਲਦੇ ਸਮੇਂ ਦੇ ਨਾਲ-ਨਾਲ ਕਿਸਾਨਾਂ ਦੀ ਸੋਚ ਵੀ ਹੁਣ ਬਦਲਣ ਲੱਗੀ ਹੈ ਪੁਰਾਤਨ ਤਕਨੀਕ ਨੂੰ ਛੱਡ ਕੇ ਹੁਣ ਕਿਸਾਨਾਂ ਨੇ ਆਰਗੈਨਿਕ ਖੇਤੀ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਸਕਾਰਾਤਮਕ ਸਿੱਟੇ ਦੇਖਣ ਨੂੰ ਮਿਲ ਰਹੇ ਹਨ ਸਾਧਾਰਨ ਪਰਿਵਾਰ ’ਚ ਜਨਮੇ ਅਤੇ ਕਲਾਸ ਅੱਠਵੀਂ ਤੱਕ ਪੜ੍ਹੇ ਲਿਖੇ ਧਰਮਪਾਲ ਖੋਥ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਖੇਤੀ ਪ੍ਰਤੀ ਰੁਝਾਨ ਰਿਹਾ ਹੈ ਉਨ੍ਹਾਂ ਦੇ ਤਿੰਨ ਬੱਚੇ, ਜਿਨ੍ਹਾਂ ’ਚ ਇੱਕ ਲੜਕਾ ਤੇ ਦੋ ਲੜਕੀਆਂ ਹਨ ਲੜਕਾ ਵੀ ਖੇਤੀਬਾੜੀ ਕਰਦਾ ਹੈ ਉਹ ਪਹਿਲਾਂ ਰੇਡੀਓ ਤੇ ਖੇਤੀ ਨਾਲ ਸਬੰਧਿਤ ਸਾਰੇ ਪ੍ਰੋਗਰਾਮ ਸੁਣਦੇ ਸਨ,

ਦੂਜੇ ਪਾਸੇ ਹੁਣ ਰੇਡੀਓ ਦੇ ਗਾਇਬ ਹੋਣ ਤੋਂ ਬਾਅਦ ਟੀਵੀ ’ਤੇ ਖੇਤੀ ਨਾਲ ਸੰਬੰਧਿਤ ਚੈਨਲ ਨੂੰ ਦੇਖ ਕੇ ਨਵੀਂ-ਨਵੀਂ ਤਕਨੀਕ ਸਿੱਖਦੇ ਹਨ ਆਰਗੈਨਿਕ ਖੇਤੀ ਬਾਰੇ ਉਨ੍ਹਾਂ ਨੇ ਟੀਵੀ ’ਤੇ ਹੀ ਦੇਖਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ’ਚ ਆਰਗੈਨਿਕ ਖੇਤੀ ਪ੍ਰਤੀ ਲਾਲਸਾ ਜਾਗੀ ਉਨ੍ਹਾਂ ਨੇ ਪਹਿਲਾਂ ਡੇਢ ਏਕੜ ’ਚ ਕਣਕ ਦੀ ਕਾਸ਼ਤ ਕੀਤੀ, ਜਿਸ ’ਚ ਬਹੁਤ ਘੱਟ ਖਰਚ ਤੋਂ ਬਾਅਦ ਵੀ ਉਤਪਾਦਨ ਵੀ ਜ਼ਿਆਦਾ ਹੋਇਆ ਪਰਿਵਾਰ ਦੇ ਲੋਕ ਉਸੇ ਕਣਕ ਨੂੰ ਖਾਣ ’ਚ ਇਸਤੇਮਾਲ ਕਰ ਰਹੇ ਹਨ ਦੂਜੇ ਪਾਸੇ ਇਸ ਵਾਰ ਉਨ੍ਹਾਂ ਨੇ ਕੁਝ ਜ਼ਮੀਨ ’ਚ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਕੀਤੀ ਇਨ੍ਹਾਂ ’ਚ ਖੀਰਾ, ਵੰਗ੍ਹਾ, ਹਰੀ ਮਿਰਚ ਤੇ ਪੇਠਾ ਪ੍ਰਮੁੱਖ ਹਨ ਧਰਮਪਾਲ ਨੇ ਦੱਸਿਆ ਕਿ ਉਸ ਦੀ ਉਮੀਦ ਤੋਂ ਜ਼ਿਆਦਾ ਸਬਜ਼ੀਆਂ ਦਾ ਉਤਪਾਦਨ ਹੋਇਆ ਵੱਡੀ ਗੱਲ ਤਾਂ ਇਹ ਹੈ ਕਿ ਡੇਢ ਤੋਂ ਪੌਣੇ ਦੋ ਕਿੱਲੋ ਦੇ ਖੀਰੇ ਪਿੰਡ ਤੇ ਆਸ-ਪਾਸ ਦੇ ਖੇਤਰ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ

‘‘ਖਾਧ ਪਦਾਰਥਾਂ ’ਚ ਪੈਸਟੀਸਾਈਡ ਦੀ ਵਧਦੀ ਵਰਤੋਂ ਨੁਕਸਾਨਦੇਹ ਸਾਬਤ ਹੋ ਰਹੀ ਹੈ ਜੇਕਰ ਇਨਸਾਨ ਨੂੰ ਸਿਹਤਮੰਦ ਰਹਿਣਾ ਹੈ ਤਾਂ ਜ਼ਰੂਰੀ ਹੀ ਉਸ ਨੂੰ ਰੈਗੂਲਰ ਖਾਣ-ਪੀਣ ਦੇ ਪਦਾਰਥਾਂ ਦੀ ਗੁਣਵੱਤਾ ’ਤੇ ਧਿਆਨ ਦੇਣਾ ਹੋਵੇਗਾ ਇਸ ਦੇ ਲਈ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਹੋਵੇਗੀ ਕਿਸਾਨ ਧਰਮਪਾਲ ਨੇ ਆਰਗੈਨਿਕ ਤਕਨੀਕ ਅਪਣਾ ਕੇ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਅੱਜ ਦੇ ਸਮੇਂ ’ਚ ਅਨਾਜ ਤੇ ਹੋਰ ਖਾਧ ਸਮੱਗਰੀ ’ਚ ਚੰਗੀ ਗੁਣਵੱਤਾ ਹੀ ਸਭ ਤੋਂ ਬਿਹਤਰ ਉਪਾਅ ਹੈ, ਇਹ ਯਤਨ ਸ਼ਲਾਘਾਯੋਗ ਹੈ’’
-ਡਾ. ਦਵਿੰਦਰ ਜਾਖੜ, ਮਿੱਟੀ ਮਾਹਿਰ, ਖੇਤੀ ਵਿਗਿਆਨ ਕੇਂਦਰ ਸਰਸਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!