ਨਮਕ ਪਾਰੇ
Table of Contents
Crispy Namak Pare: ਸਮੱਗਰੀ:
- 500 ਗ੍ਰਾਮ ਮੈਦਾ,
- 1/2 ਕੱਪ ਲਗਭਗ ਰਿਫਾਇੰਡ ਤੇਲ,
- ਸਵਾਦ ਅਨੁਸਾਰ ਨਮਕ,
- 1/2 ਚਮਚ ਅਜ਼ਵਾਇਨ,
- ਲੋੜ ਅਨੁਸਾਰ ਤਲਣ ਲਈ ਤੇਲ,
- ਇੱਕ ਚੂੰਢੀ ਮਿੱਠਾ ਸੋਢਾ
Crispy Namak Pare: ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਮੈਦੇ ’ਚ ਨਮਕ, ਅਜ਼ਵਾਇਨ ਅਤੇ ਮਿੱਠਾ ਸੋਢਾ ਮਿਲਾ ਲਓ ਹੁਣ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਪੂਰੇ ਆਟੇ ’ਚ ਮੂਣ (ਤੇਲ) ਚੰਗੀ ਤਰ੍ਹਾਂ ਮਿਲਣਾ ਚਾਹੀਦਾ ਹੈ
ਆਟੇ ਨੂੰ ਥੋੜ੍ਹਾ ਬੰਨ੍ਹ ਕੇ ਦੇਖੋ, ਜੇਕਰ ਲੱਡੂ ਜਿਹਾ ਬਣਦਾ ਹੈ, ਤਾਂ ਤੇਲ ਦੀ ਮਾਤਰਾ ਠੀਕ ਹੈ, ਜੇਕਰ ਨਹੀਂ ਤਾਂ ਥੋੜ੍ਹਾ ਹੋਰ ਤੇਲ ਮਿਲਾ ਲਓ
ਹੁਣ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਆਟੇ ਨੂੰ ਕਰੜਾ ਗੁੰਨ੍ਹ ਲਓ
ਥੋੜ੍ਹੀ ਦੇਰ ਢੱਕ ਕੇ ਰੱਖ ਦਿਓ ਫਿਰ ਚੰਗੀ ਤਰ੍ਹਾਂ ਥੋੜ੍ਹਾ ਲਾੱਚ ਲਾ ਲਓ ਇੱਕ ਪਾਸੇ ਗੈਸ ’ਤੇ ਤੇਜ ਅੱਗ ’ਤੇ ਤਲਣ ਲਈ ਤੇਲ ਚੜ੍ਹਾ ਦਿਓ
ਹੁਣ ਆਟੇ ਦਾ ਵੱਡਾ ਪੇੜਾ ਬਣਾ ਲਓ ਅਤੇ ਇਸ ਨੂੰ ਪਤਲਾ ਵੇਲ ਲਓ ਚਾਕੂ ਨਾਲ ਤਿਰਛੇ ਟੁਕੜੇ ਕੱਟ ਲਾ ਲਓ
ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋਵੇ ਤਾਂ ਗੈਸ ਨੂੰ ਬਿਲਕੁਲ ਘੱਟ ਕਰ ਦਿਓ ਅਤੇ ਕੱਟੀਆਂ ਹੋਈਆਂ ਪੱਟੀਆਂ ਪਾਓ ਅਤੇ ਛਾਨਣੀ ਨਾਲ ਹਿਲਾਉਂਦੇ ਰਹੋ
ਗੈਸ ਨੂੰ ਮੱਧਮ ਕਰ ਲਓ ਜਦੋਂ ਤੱਕ ਇਹ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ, ਇਨ੍ਹਾਂ ਨੂੰ ਤਲੋ ਲਗਭਗ 7-8 ਮਿੰਟ ਜ਼ਰੂਰ ਲੱਗਣਗੇ ਤਲਣ ’ਚ, ਨਹੀਂ ਤਾਂ ਕੁਰਕੁਰਾਪਣ ਨਹੀਂ ਆਵੇਗਾ
ਤਲਣ ਤੋਂ ਬਾਅਦ ਕੱਢੋ ਅਤੇ ਐਵੇਂ ਹੀ ਸਾਰੇ ਆਟੇ ਦੇ ਨਮਕ ਪਾਰੇ ਤਿਆਰ ਕਰੋ ਗਰਮਾ-ਗਰਮ ਚਾਹ ਆਦਿ ਨਾਲ ਪਰੋਸੋ































































