ਲਾਭਦਾਇਕ ਹੈ ਗਾਂ ਦਾ ਦੁੱਧ
ਅਕਸਰ ਸਭ ਦੁੱਧ ਦੇ ਗੁਣਾਂ ਨੂੰ ਜਾਣਦੇ ਹਨ ਕਿਉਂਕਿ ਸ਼ਿਸ਼ੂ ਕਾਲ ਤੋਂ ਹੀ ਮਾਪੇ ਬੱਚਿਆਂ ਨੂੰ ਦੁੱਧ ਪੀਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵਿਸ਼ੇਸ਼ ਕਰਕੇ ਗਾਂ ਦਾ ਦੁੱਧ ਸਰਵੋਤਮ ਮੰਨਿਆ ਜਾਂਦਾ ਹੈ ਗਾਂ ਦਾ ਦੁੱਧ ਆਪਣੇ ਆਪ ‘ਚ ਸੰਪੂਰਨ ਭੋਜਨ ਹੁੰਦਾ ਹੈ
ਦੁਨੀਆਂ-ਭਰ ‘ਚ ਪ੍ਰਾਚੀਨ ਸਮੇਂ ਤੋਂ ਹੀ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਗਾਂ ਦੇ ਦੁੱਧ ‘ਚ ਪੋਸ਼ਣ ਤੱਤ ਦੀ ਮਾਤਰਾ ਜ਼ਿਆਦਾ ਮਿਲਦੀ ਹੈ ਸਾਰੇ ਜਾਣਦੇ ਹਨ ਹਰ ਰੋਜ਼ ਇੱਕ ਗਿਲਾਸ ਦੁੱਧ ਦਾ ਸੇਵਨ ਸਰੀਰ ‘ਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦਾ ਹੈ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ
Also Read :-
- ਮਸਾਲੇ ਵਾਲਾ ਦੁੱਧ ਇਸ ਤਰ੍ਹਾਂ ਬਣਾਓ, ਜਿਹੜੇ ਦੁੱਧ ਨਹੀਂ ਪੀਂਦੇ ਉਹ ਵੀ ਇਸਦਾ ਅਨੰਦ ਲੈਣਗੇ
- ਬੱਚਿਆਂ ਨੂੰ ਫਾਸਟ ਫੂਡ ਨਹੀਂ, ਦੁੱਧ ਘਿਓ ਖਵਾਓ
Table of Contents
ਆਓ ਜਾਣੀਏ ਗਾਂ ਦੇ ਦੁੱਧ ‘ਚ ਪੋਸ਼ਕ
ਤੱਤਾਂ ਬਾਰੇ:-
ਗਾਂ ਦਾ ਦੁੱਧ ਕੈਲਸ਼ੀਅਮ, ਪੋਟੇਸ਼ੀਅਮ ਅਤੇ ਕੋਲਾਇਨ ਨਾਲ ਭਰਪੂਰ ਹੁੰਦਾ ਹੈ ਦੁੱਧ ਦੇ ਸੇਵਨ ਨਾਲ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤੀ ਤਾਂ ਮਿਲਦੀ ਹੀ ਹੈ, ਇਸ ਤੋਂ ਇਲਾਵਾ ਦੁੱਧ ‘ਚ ਕੈਲਸ਼ੀਅਮ ਹੋਣ ਕਾਰਨ ਜ਼ਖਮ ਭਰਨ, ਬਲੱਡ ਪ੍ਰੈਸ਼ਰ ਕੰਟਰੋਲ ਰੱਖਣ, ਦਿਲ ਦੀ ਧੜਕਣ ਅਤੇ ਪੇਸ਼ੀਆਂ ਦੀਆਂ ਗਤੀਵਿਧੀਆਂ ਨੂੰ ਬਰਾਬਰ ਬਣਾਏ ਰੱਖਣ ‘ਚ ਵੀ ਮੱਦਦ ਮਿਲਦੀ ਹੈ ਦੁੱਧ ‘ਚ ਪੋਟਾਸ਼ੀਅਮ ਹੋਣ ਕਾਰਨ ਦਿਲ ਦੀ ਬਿਮਾਰੀ, ਜ਼ਿਆਦਾ ਖੂਨ ਦੇ ਸੰਚਾਰ ਤੋਂ ਬਚਾਉਂਦਾ ਹੈ ਅਤੇ ਹੱਡੀਆਂ ਦਾ ਵਾਲਿਊਮ ਵੀ ਆਮ ਬਣਾਈ ਰੱਖਦਾ ਹੈ ਦੁੱਧ ‘ਚ ਕੋਲਾਇਨ ਦੀ ਮਾਤਰਾ ਹੋਣ ਨਾਲ ਨੀਂਦ ਲਿਆਉਣ ਵਾਲੀਆਂ ਪੇਸ਼ੀਆਂ ਐਕਟਿਵ ਰਹਿੰਦੀਆਂ ਹਨ, ਯਾਦਦਾਸ਼ਤ ਚੰਗੀ ਰਹਿੰਦੀ ਹੈ ਅਤੇ ਕੁਝ ਨਵਾਂ ਸਿੱਖਣ ਦੀ ਸਮਰੱਥਾ ਵਧਦੀ ਹੈ
ਬੱਚਿਆਂ ਲਈ ਗਾਂ ਦਾ ਦੁੱਧ ਕਿੰਨਾ ਲਾਭਦਾਇਕ:-
ਸਰੀਰਕ ਵਿਕਾਸ:-
ਗਾਂ ਦੇ ਦੁੱਧ ‘ਚ ਸਾਰੇ ਜ਼ਰੂਰੀ ਪ੍ਰੋਟੀਨ ਹੋਣ ਕਾਰਨ ਸਰੀਰ ਦੇ ਵਿਕਾਸ ‘ਚ ਮੱਦਦ ਕਰਦਾ ਹੈ ਸਰੀਰ ‘ਚ ਊਰਜਾ ਵੀ ਮਿਲਦੀ ਹੈ ਬੱਚਿਆਂ ਦੀਆਂ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ ਇਸ ਲਈ ਬੱਚਿਆਂ ਨੂੰ ਵਧਦੀ ਉਮਰ ‘ਚ ਦੁੱਧ ਰੈਗੂਲਰ ਦੇਣਾ ਚਾਹੀਦਾ ਹੈ
ਮਾਸਪੇਸ਼ੀਆਂ ਦਾ ਨਿਰਮਾਣ:-
ਡੇਅਰੀ ਪ੍ਰੋਟੀਨ ਮਾਸਪੇਸ਼ੀਆਂ ਦੇ ਵਿਕਾਸ ਅਤੇ ਅੰਦਰੂਨੀ ਟੁੱਟ-ਫੁੱਟ ਦੀ ਮੁਰੰਮਤ ਲਈ ਜ਼ਰੂਰੀ ਹੈ ਇਸ ਲਈ ਦੁੱਧ ਦਾ ਹਰ ਰੋਜ਼ ਸੇਵਨ ਜ਼ਰੂਰੀ ਹੈ ਸਰੀਰ ‘ਚ ਮੇਟਾਬਾਲੀਜ਼ਮ ਨੂੰ ਆਮ ਬਣਾਈ ਰੱਖਣ ਲਈ ਪੇਸ਼ੀਆਂ ਦਾ ਵਿਕਾਸ ਜ਼ਰੂਰੀ ਹੈ ਮੈਟਾਬਾਲੀਜ਼ਮ ਆਮ ਬਣਿਆ ਰਹੇ ਇਸ ਲਈ ਦੁੱਧ ਦਾ ਹਰ ਰੋਜ਼ ਸੇਵਨ ਜ਼ਰੂਰੀ ਹੈ
ਵਧੀਆ ਨੀਂਦ:-
ਬੱਚੇ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਗੁਣਗੁਣਾ ਦੁੱਧ ਪੀ ਕੇ ਸੌਣ ਤਾਂ ਉਨ੍ਹਾਂ ਨੂੰ ਚੰਗੀ ਨੀਂਦ ਆਏਗੀ
ਦਿਮਾਗ ਨੂੰ ਦਰੁਸਤ ਰੱਖਦਾ ਹੈ:-
ਗਾਂ ਦੇ ਦੁੱਧ ‘ਚ ਵਿਟਾਮਿਨ-ਬੀ ਦੀ ਮਾਤਰਾ ਹੋਣ ਨਾਲ ਦਿਮਾਗ ਦੀਆਂ ਨਾੜੀਆਂ ਆਮ ਬਣੀਆਂ ਰਹਿੰਦੀਆਂ ਹਨ ਅਤੇ ਸੌਣ ਜਾਗਣ ਦਾ ਚੱਕਰ ਵੀ ਠੀਕ ਰਹਿੰਦਾ ਹੈ
ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ:-
ਦੁੱਧ ‘ਚ ਐਂਟੀਆਕਸੀਡੈਂਟ ਹੋਣ ਕਾਰਨ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਦੁੱਧ ਦੇ ਲਗਾਤਾਰ ਸੇਵਨ ਨਾਲ ਸਰੀਰ ‘ਚੋਂ ਹਾਨੀਕਾਰਕ ਫ੍ਰੀ ਰੈਡੀਕਲਸ ਬਾਹਰ ਨਿਕਲਣ ‘ਚ ਮੱਦਦ ਮਿਲਦੀ ਹੈ ਇਸੇ ਕਾਰਨ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ
ਚਮੜੀ ਚਮਕਦਾਰ ਬਣਦੀ ਹੈ:-
ਲਗਾਤਾਰ ਦੁੱਧ ਦੇ ਸੇਵਨ ਨਾਲ ਚਮੜੀ ਚਮਕਦਾਰ ਅਤੇ ਮੁਲਾਇਮ ਬਣਦੀ ਹੈ ਨਹਾਉਣ ਤੋਂ ਪਹਿਲਾਂ ਰੈਗੂਲਰ ਤੌਰ ‘ਤੇ ਸਰੀਰ ‘ਤੇ ਦੁੱਧ ਨਾਲ ਮਾਲਸ਼ ਕੀਤੀ ਜਾਵੇ ਤਾਂ ਰੰਗਤ ‘ਚ ਵੀ ਸੁਧਾਰ ਆਉਂਦਾ ਹੈ ਪੌਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਚਮੜੀ ਨੂੰ ਝੁਰੜੀਆਂ ਤੋਂ ਵੀ ਬਚਾਉਂਦਾ ਹੈ
ਕਦੇ-ਕਦੇ ਦੁੱਧ ਨਾਲ ਐਲਰਜ਼ੀ ਹੋਣ ‘ਤੇ ਦੁੱਧ ਦਾ ਸੇਵਨ ਨੁਕਸਾਨ ਵੀ ਪਹੁੰਚਾਉਂਦਾ ਹੈ ਜਿਵੇਂ ਪੇਟ ਫੁੱਲਣਾ, ਡਾਇਰੀਆ ਆਦਿ ਅਜਿਹੇ ‘ਚ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਐਂਟੀਬਾਇਓਟਿਕ ਜੇਕਰ ਤੁਸੀਂ ਲੈ ਰਹੇ ਹੋ ਉਦੋਂ ਵੀ ਦੁੱਧ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ
-ਸੁਨੀਤਾ ਗਾਬਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.