ਆਤਮਵਿਸ਼ਵਾਸ: ਤੁਹਾਡੀ ਵੀ ਪੂੰਜੀ ਹੈ Confidence is your capital
ਆਤਮਵਿਸ਼ਵਾਸ ਅਜਿਹੀ ਭਾਵਨਾ ਹੈ ਜੋ ਵਿਅਕਤੀ ਖੁਦ ਦੇ ਅੰਦਰ ਆਪਣੀਆਂ ਹੀ ਕੋਸ਼ਿਸ਼ਾਂ ਨਾਲ ਪੈਦਾ ਕਰਦਾ ਹੈ ਪਰ ਇਹ ਗੱਲ ਹਰ ਵਿਅਕਤੀ ‘ਚ ਨਹੀਂ ਹੁੰਦੀ ਕਿ ਉਹ ਆਤਮਵਿਸ਼ਵਾਸ ਨੂੰ ਪੈਦਾ ਕਰ ਸਕੇ ਉਸ ਦੇ ਆਤਮਵਿਸ਼ਵਾਸ ਨੂੰ ਪੈਦਾ ਕਰਨ ‘ਚ ਦੂਜੇ ਲੋਕ ਮੱਦਦ ਪਹੁੰਚਾ ਸਕਦੇ ਹਨ ਪਰ ਆਤਮਵਿਸ਼ਵਾਸ ਜਾਗ੍ਰਿਤ ਕਰਨ ਦੀ ਕੋਸ਼ਿਸ਼ ਆਪਣੇ ਆਪ ਕਰਨੀ ਚਾਹੀਦੀ ਹੈ
ਸਾਡੇ ‘ਚੋਂ ਅਜਿਹੇ ਕਈ ਲੋਕ ਹਨ ਜੋ ਇੱਕ ਗੁਣ ਨੂੰ ਛੁਪਾਉਣ ਲਈ ਆਪਣੇ ਕਈ ਸੁੰਦਰ ਗੁਣਾਂ ਨੂੰ ਵੀ ਸਾਹਮਣੇ ਨਹੀਂ ਲਿਆਉਂਦੇ ਕਾਰਨ ਹੈ ਸਿਰਫ਼ ਆਤਮਵਿਸ਼ਵਾਸ ਦੀ ਕਮੀ ਆਤਮਵਿਸ਼ਵਾਸ ਕੀ ਹੈ? ਇਹ ਕੋਈ ਕਾਲੇ, ਗੋਰੇ ਰੰਗ ਵਾਂਗ ਸਥਾਈ ਈਸ਼ਵਰੀ ਦੇਣ ਨਹੀਂ ਹੈ ਇਸ ਨੂੰ ਹਰੇਕ ਵਿਅਕਤੀ ਪਾ ਸਕਦਾ ਹੈ ਆਤਮਵਿਸ਼ਵਾਸੀ ਵਿਅਕਤੀ ਦੇ ਚਿਹਰੇ ‘ਤੇ ਇੱਕ ਵੱਖਰਾ ਤੇਜ਼ ਹੁੰਦਾ ਹੈ ਉਹ ਸਪੱਸ਼ਟਭਾਸ਼ੀ ਅਤੇ ਖੁੱਲ੍ਹੇ ਸੁਭਾਅ ਵਾਲਾ ਹੁੰਦਾ ਹੈ
ਆਤਮ-ਵਿਸ਼ਵਾਸ ਤੁਸੀਂ ਵੀ ਪਾ ਸਕਦੇ ਹੋ ਬਸ਼ਰਤੇ ਆਪਣੇ-ਆਪ ਨੂੰ ਜਾਣੋ ਅਤੇ ਦੂਜਿਆਂ ਨੂੰ ਜਾਣੋ ਕੁਝ ਲੋਕ ਸਮਝਦੇ ਹਨ ਕਿ ਜੋ ਲੋਕ ਸੁੰਦਰ ਹੁੰਦੇ ਹਨ, ਉਨ੍ਹਾਂ ‘ਚ ਆਤਮਵਿਸ਼ਵਾਸ ਖੁਦ-ਬ-ਖੁਦ ਹੁੰਦਾ ਹੈ ਅਜਿਹਾ ਨਹੀਂ ਹੈ ਜਦੋਂ ਅਸੀਂ ਉਨ੍ਹਾਂ ਨੂੰ ਅਹਿਸਾਸ ਕਰਵਾਉਂਦੇ ਹਾਂ ਕਿ ਤੁਸੀਂ ਸੁੰਦਰ ਹੋ, ਤਦ ਉਹ ਜਾਣ ਪਾਉਂਦੇ ਹਨ ਕਿ ਸ਼ਾਇਦ ਉਹ ਸੁੰਦਰ ਹਨ ਅਤੇ ਇਹ ਅਹਿਸਾਸ ਉਨ੍ਹਾਂ ਨੂੰ ਇੱਕ ਆਤਮਵਿਸ਼ਵਾਸ ਦਿੰਦਾ ਹੈ ਸੁੰਦਰਤਾ ਨਾਲ ਮਿਲਿਆ ਆਤਮਵਿਸ਼ਵਾਸ ਅਤੇ ਆਪਣੀ ਸੁੰਦਰਤਾ ਦੀ ਹੋੜ ਲੈ ਕੇ ਉਹ ਸਾਡੇ ਸਨਮੁੱਖ ਆਉਂਦੇ ਹਨ ਜਿਵੇਂ-ਫਿਲਮੀ ਕਲਾਕਾਰ ਉਨ੍ਹਾਂ ਦੀ ਸੁੰਦਰਤਾ ਦਾ ਬੋਧ ਹੀ ਉਨ੍ਹਾਂ ‘ਚ ਆਤਮਵਿਸ਼ਵਾਸ ਦਾ ਸੰਚਾਰ ਕਰਦਾ ਹੈ ਤਦ ਉਹ ਸਾਡੇ ਸਾਹਮਣੇ ਆਉਂਦੇ ਹਨ
ਇਹ ਆਤਮਵਿਸ਼ਵਾਸ ਉਨ੍ਹਾਂ ਨੂੰ ਦੂਜਿਆਂ ਵੱਲੋਂ ਹੀ ਪ੍ਰਾਪਤ ਹੋਇਆ ਹੈ
- ਤਨ ਦੀ ਅਸੁੰਦਰਤਾ ਸਬੰਧੀ ਹੀਨਤਾ ਨਾ ਲਿਆਓ ਕਿਉਂਕਿ ਤਨ ਦੀ ਸੁੰਦਰਤਾ ਨਾਲੋਂ ਜ਼ਿਆਦਾ ਮਨ ਦੀ ਸੁੰਦਰਤਾ ਦਾ ਮਹੱਤਵ ਹੁੰਦਾ ਹੈ ਤੁਹਾਡੇ ‘ਚ ਅਜਿਹਾ ਕੋਈ ਗੁਣ ਜ਼ਰੂਰ ਹੋਵੇਗਾ ਜਿਸ ਨੂੰ ਤੁਸੀਂ ਮਹਿਸੂਸ ਕਰਦੇ ਹੋ ਜਿਵੇਂ ਤੁਸੀਂ ਚੰਗਾ ਗਾ ਲੈਂਦੇ ਹੋ, ਲਿਖ ਲੈਂਦੇ ਹੋ, ਚੰਗੀਆਂ ਗੱਲਾਂ ਕਰ ਲੈਂਦੇ ਹੋ, ਜਾਂ ਖੇਡਣ ਤੇ ਪੜ੍ਹਨ ‘ਚ ਹੁਸ਼ਿਆਰ ਹੋ ਇਨ੍ਹਾਂ ਗੁਣਾਂ ਨਾਲ ਵੀ ਤੁਸੀਂ ਆਪਣੇ ਆਪ ਨੂੰ ਦੂਜਿਆਂ ਸਾਹਮਣੇ ਪੇਸ਼ ਕਰੋ ਹੌਲੀ-ਹੌਲੀ ਤੁਸੀਂ ਹੀਨਤਾ ਨੂੰ ਭੁੱਲ ਕੇ ਆਤਮਵਿਸ਼ਵਾਸ ਪਾਓਗੇ
- ਆਤਮਵਿਸ਼ਵਾਸ ਪਾਉਣ ਲਈ ਅਜਿਹਾ ਕੰਮ ਕਰਨਾ ਚਾਹੀਦਾ ਹੈ ਜਿਸ ਨੂੰ ਤੁਸੀਂ ਸਮਝਦੇ ਹੋ ਕਿ ਤੁਸੀਂ ਨਹੀਂ ਕਰ ਸਕਦੇ ਯਾਦ ਰੱਖੋ ਦੁਨੀਆਂ ‘ਚ ਅਜਿਹਾ ਕੋਈ ਕੰਮ ਨਹੀਂ ਜੋ ਸੰਭਵ ਨਾ ਹੋਵੇ
- ਕਦੇ ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਨਾ ਸਮਝੋ ਆਪਣੇ ਮਹੱਤਵ ਨੂੰ ਜਾਣੋ ਆਖਰ ਈਸ਼ਵਰ ਨੇ ਤੁਹਾਨੂੰ ਵੀ ਕਿਸੇ ਸ੍ਰੇਸ਼ਠ ਕੰਮ ਦੀ ਪੂਰਤੀ ਲਈ ਹੀ ਜਨਮ ਦਿੱਤਾ ਹੋਵੇਗਾ
- ਜੇਕਰ ਕੋਈ ਵਿਅਕਤੀ ਅਜਿਹਾ ਗੁਣ ਰੱਖਦਾ ਹੈ ਜੋ ਤੁਹਾਨੂੰ ਪਸੰਦ ਹੈ ਅਤੇ ਤੁਸੀਂ ਉਸ ਨੂੰ ਕਿਹਾ ਨਾ ਹੋਵੇ ਕਿ ਮੈਨੂੰ ਤੁਹਾਡੀ ਇਹ ਗੱਲ ਪਸੰਦ ਹੈ ਤਾਂ ਅਜਿਹੀ ਹੀ ਕੋਈ ਗੱਲ ਤੁਹਾਡੇ ‘ਚ ਵੀ ਹੋ ਸਕਦੀ ਹੈ ਜੋ ਕੋਈ ਤੁਹਾਨੂੰ ਨਾ ਕਹਿੰਦਾ ਹੋਵੇ
- ਦੂਜਿਆਂ ਸਾਹਮਣੇ ਉਨ੍ਹਾਂ ਦੇ ਗੁਣਾਂ ਨੂੰ ਦੱਸੋ ਅਤੇ ਪੂਰੀ ਇਮਾਨਦਾਰੀ ਨਾਲ ਦੱਸੋ ਝੂਠੀ ਤਾਰੀਫ ਨਾ ਕਰੋ ਇਸ ਨਾਲ ਜੇਕਰ ਤੁਸੀਂ ਕਿਸੇ ਦੀ ਖਰਾਬ ਆਦਤ ਦੀ ਝੂਠੀ ਤਾਰੀਫ ਕਰਦੇ ਹੋ ਤਾਂ ਉਹ ਵਿਅਕਤੀ ਇਸ ਨੂੰ ਆਪਣੀ ਚੰਗੀ ਆਦਤ ਸਮਝ ਕੇ ਤਿੰਨ-ਚਾਰ ਵਿਅਕਤੀਆਂ ‘ਚ ਜ਼ਰੂਰ ਦੁਹਰਾਏਗਾ ਅਤੇ ਹਾਸੇ ਦਾ ਪਾਤਰ ਬਣੇਗਾ ਵਿਅਕਤੀ ਦਾ ਮਨ ਤੁਹਾਡੇ ਪ੍ਰਤੀ ਸ਼ਰਧਾ ਨਾਲ ਭਰ ਜਾਵੇਗਾ ਅਤੇ ਜਦੋਂ ਦੋ ਵਿਅਕਤੀਆਂ ਦੇ ਮਨ ‘ਚ ਤੁਹਾਡੇ ਪ੍ਰਤੀ ਸ਼ਰਧਾ ਸਮਾਪਤ ਹੋ ਜਾਵੇਗੀ ਤਾਂ ਤੁਹਾਡਾ ਆਤਮਵਿਸ਼ਵਾਸ ਟੁੱਟੇਗਾ ਆਖਰ ਦੂਜਿਆਂ ‘ਚ ਆਤਮਵਿਸ਼ਵਾਸ ਵਧਾਉਣ ਨਾਲ ਤੁਹਾਡਾ ਆਤਮਵਿਸ਼ਵਾਸ ਵਧੇਗਾ
- ਜਾਣਕਾਰਾਂ ਨੂੰ ਸਮਝੋ ਅਤੇ ਜਾਣੋ ਤੁਹਾਡੇ ਬਾਰੇ ਕੀ ਰਾਇ ਰੱਖਦੇ ਹਨ, ਇਸ ਨੂੰ ਬਿਨਾਂ ਜਾਣੇ ਦੂਜਿਆਂ ਨਾਲੋਂ ਕਤਰਾਉਣ ਦੀ ਕੋਸ਼ਿਸ਼ ਨਾ ਕਰੋ
- ਜਿਸ ਗੱਲ ਦਾ ਤੁਹਾਨੂੰ ਗਿਆਨ ਹੋਵੇ, ਉਸ ਦੀ ਚਰਚਾ ਜੇਕਰ ਚਾਰ ਵਿਅਕਤੀ ਕਰ ਰਹੇ ਹਨ ਤਾਂ ਤੁਸੀਂ ਮੂਕ ਦਰਸ਼ਕ ਨਾ ਬਣੋ ਉਹ ਆਗਿਆ ਦੇਣ ਤਾਂ ਤੁਸੀਂ ਵੀ ਥੋੜ੍ਹਾ ਬੋਲੋ ਜਿੰਨਾ ਤੁਹਾਨੂੰ ਸਹੀ ਲੱਗੇ
- ਤੁਸੀਂ ਸਮਾਜ ‘ਚ ਆਓ ਤਾਂ ਆਤਮਵਿਸ਼ਵਾਸ ਵੀ ਤੁਹਾਡੇ ‘ਚ ਆਏਗਾ ਸਮਾਜ ਤੋਂ ਦੂਰ ਜਾਣ ‘ਤੇ ਇਹ ਤੁਹਾਨੂੰ ਨਹੀਂ ਮਿਲੇਗਾ ਇਹ ਨਾ ਸੋਚਦੇ ਰਹੋ ਕਿ ਮੈਂ ਮੂਰਖ ਹਾਂ, ਸਾਰੇ ਵਿਅਕਤੀ ਬੁੱਧੀਮਾਨ ਹਨ
ਭਗਵਾਨ ਨੇ ਕਿਸੇ ਨੂੰ ਵੀ ਪੂਰਨ ਨਹੀਂ ਬਣਾਇਆ ਹਰੇਕ ‘ਚ ਕਮੀ ਜ਼ਰੂਰ ਹੈ ਜਿਸ ਤਰ੍ਹਾਂ ਗਾਗਰ ‘ਚ ਸਾਗਰ ਨਹੀਂ ਆਉਂਦਾ ਉਸੇ ਤਰ੍ਹਾਂ ਇੱਕ ਵਿਅਕਤੀ ਵੀ ਸਾਰੇ ਗੁਣਾਂ ਨੂੰ ਨਹੀਂ ਰੱਖ ਸਕਦਾ ਜੇਕਰ ਕੋਈ ਵਿਦਵਾਨ ਵੀ ਹੈ ਤਾਂ ਇੱਕ ਜਾਂ ਦੋ ਵਿਸ਼ੇ ‘ਚ ਹੀ ਵਿਦਵਾਨ ਹੋਵੇਗਾ, ਸਾਰਿਆਂ ਵਿਸ਼ਿਆਂ ‘ਚ ਨਹੀਂ ਆਖਰ ਆਪਣੇ ਆਪ ਨੂੰ ਅੱਗੇ ਲਿਆਓ ਅਤੇ ਆਤਮਵਿਸ਼ਵਾਸ ਪਾਓ
ਕਾਮਿਨੀ ਕਸ਼ਿਅੱਪ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.