ਬਾਲ ਕਹਾਣੀ: ਐਨੇ ਸਾਰੇ ਸਾਂਤਾ ਹਵਾ ’ਚ ਠੰਢਕ ਵਧੀ ਹੋਈ ਸੀ ਚਮਕੀਲੀਆਂ ਲੜੀਆਂ ਅਤੇ ਝਾਲਰ ਵਾਲੀਆਂ ਰੀਬਨਾਂ ਨਾਲ ਸੜਕਾਂ ਸਜੀਆਂ ਹੋਈਆਂ ਸਨ ਛੁੱਟੀ ਵਰਗਾ ਮਾਹੌਲ ਸੀ, ਪਰ ਸੜਕਾਂ ਅਤੇ ਗਲੀਆਂ-ਮੁਹੱਲਿਆਂ ’ਚ ਚੰਗੀ ਰੌਣਕ ਸੀ ਇੱਕ ਤਾਂ ਕ੍ਰਿਸਮਸ-ਡੇਅ ਆ ਚੁੱਕਾ ਸੀ ਅਤੇ ਉੱਪਰੋਂ ਨਵਾਂ ਸਾਲ ਵੀ ਬਿਲਕੁਲ ਨੇੜੇ ਸੀ, ਇਸ ਲਈ ਸਭ ਦੇ ਮਨ ’ਚ ਇੱਕ ਅਨੋਖੀ ਜਿਹੀ ਉਮੰਗ ਅਤੇ ਖੁਸ਼ੀ ਦਾ ਅਹਿਸਾਸ ਸੀ ਕਰਿਆਨੇ ਦੀ ਦੁਕਾਨ ਹੋਵੇ ਜਾਂ ਕੋਲਡ ਡਰਿੰਕ ਦੀ ਸਟਾਲ ਵਾਲੇ, ਸਭ ਤਰ੍ਹਾਂ-ਤਰ੍ਹਾਂ ਦੇ ਕੇਕ-ਪੇਸਟਰੀ, ਟੋਪੀਆਂ ਅਤੇ ਤੋਹਫਿਆਂ ਦੇ ਛੋਟੇ-ਮੋਟੇ ਸਾਮਾਨ ਵੇਚਣ ’ਚ ਜੁਟੇ ਹੋਏ ਸਨ
ਆਸ਼ੀਸ਼ ਅਤੇ ਉਸਦੀ ਮਿੱਤਰ ਮੰਡਲੀ ਜਿਸ ’ਚ ਰੌਣਕ, ਪ੍ਰਾਂਚਲ, ਤਿਤਿਕਸ਼ਾ, ਨੇਹਾ, ਅਮਨ ਅਤੇ ਵਨੀਤਾ ਆਦਿ ਸਨ, ਅੱਜ ਕੁਝ ਜ਼ਿਆਦਾ ਹੀ ਖੁਸ਼ ਸਨ ਇਸਦੀ ਵਜ੍ਹਾ ਇਹ ਸੀ ਕਿ ਇਨ੍ਹਾਂ ਦੇ ਕੁਝ ਫੇਸਬੁੱਕ ਫਰੈਂਡ ਜੋ ਇੰਗਲੈਂਡ ’ਚ ਰਹਿੰਦੇ ਸਨ ਇਨ੍ਹੀਂ ਦਿਨੀਂ ਭਾਰਤ ’ਚ ਆਏ ਹੋਏ ਸਨ ਅਤੇ ਅੱਜ ਉਹ ਕੋਲਕਾਤਾ ਆ ਚੁੱਕੇ ਸਨ ਲੂਸੀ, ਜਾਨ, ਅਮੇਲੀ, ਪੀਟਰ ਅਤੇ ਜੈਮਸ ਆਪਣੇ ਮਾਤਾ-ਪਿਤਾ ਨਾਲ ਇਨ੍ਹਾਂ ਦੇ ਘਰ ਆ ਰਹੇ ਸਨ ਆਸ਼ੀਸ਼ ਅਤੇ ਉਸਦੀ ਮਿੱਤਰ ਮੰਡਲੀ ਨੇ ਉਨ੍ਹਾਂ ਦੇ ਸਵਾਗਤ ਦੀਆਂ ਜ਼ੋਰਦਾਰ ਤਿਆਰੀਆਂ ਕਰ ਰੱਖੀਆਂ ਸਨ ਇਸਦੇ ਲਈ ਉਨ੍ਹਾਂ ਨੇ ਆਪਣੇ ਕੰਪਲੈਕਸ ਦੇ ਕਮਿਊਨਿਟੀ ਹਾਲ ਨੂੰ ਸਜਾਇਆ ਸੀ ਅਤੇ ਭੋਜਨ ਦਾ ਪ੍ਰਬੰਧ ਕੀਤਾ ਸੀ ਇਸ ਕੰਮ ’ਚ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਪੂਰਾ ਸਹਿਯੋਗ ਦਿੱਤਾ ਸੀ
ਜਲਦ ਹੀ ਵਿਦੇਸ਼ੀ ਮਹਿਮਾਨ ਆ ਗਏ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਆਪਸ ’ਚ ਇੱਕ-ਦੂਜੇ ਦੇ ਮਾਤਾ-ਪਿਤਾ ਦੀ ਜਾਣਕਾਰੀ ਹੋਈ, ਫਿਰ ਚਰਚਾ ਛਿੜ ਗਈ ਕ੍ਰਿਸਮਸ ’ਤੇ ਰੌਣਕ ਨੇ ਲੂਸੀ ਤੋਂ ਪੁੱਛਿਆ ਕਿ ਬਾਕੀ ਸਭ ਤਾਂ ਠੀਕ ਹੈ, ਪਰ ਇਸ ਮੌਕੇ ਕ੍ਰਿਸਮਸ ਟ੍ਰੀ ਸਜਾਉਣ ਦੀ ਪਰੰਪਰਾ ਕਿਵੇਂ ਸ਼ੁਰੂ ਹੋਈ? ਇਸ ’ਤੇ ਪੀਟਰ ਦੇ ਪਾਪਾ, ਜੋ ਇੱਕ ਕਾਲਜ ’ਚ ਪ੍ਰੋਫੈਸਰ ਸਨ, ਦੱਸਣ ਲੱਗੇ ਕਿ ਕ੍ਰਿਸਮਸ-ਟ੍ਰੀ ਸਜਾਉਣ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ ਉੱਤਰੀ ਯੂਰਪ ’ਚ ਇਸਦੀ ਸ਼ੁਰੂਆਤ ਹੋਈ ਪਹਿਲਾਂ ਦੇ ਸਮੇਂ ’ਚ ਕ੍ਰਿਸਮਸ-ਟ੍ਰੀ ਗਮਲੇ ’ਚ ਰੱਖਣ ਦੀ ਬਜਾਏ ਘਰ ਦੀ ਛੱਤ ਤੋਂ ਲਟਕਾਏ ਜਾਂਦੇ ਸਨ
ਫਰ ਤੋਂ ਇਲਾਵਾ ਚੇਰੀ ਦੇ ਰੁਖ ਨੂੰ ਵੀ ਕ੍ਰਿਸਮਸ-ਟ੍ਰੀ ਦੇ ਰੂਪ ’ਚ ਸਜਾਇਆ ਜਾਂਦਾ ਸੀ ਘਰਾਂ ’ਚ ਕ੍ਰਿਸਮਸ ਟ੍ਰੀ ਸਜਾਉਣ ਦੀ ਸ਼ੁਰੂਆਤ 1600 ਈ. ’ਚ ਮਾਰਟਿਨ ਲੂਥਰ ਨੇ ਕੀਤੀ ਉਨ੍ਹਾਂ ਨੇ ਕ੍ਰਿਸਮਸ ਦੀ ਸ਼ਾਮ ’ਤੇ ਫਰ, ਰੁੱਖ ਦੇ ਪੱਤਿਆਂ ’ਚੋਂ ਤਾਰਿਆਂ ਨੂੰ ਟਿਮਟਿਮਾਉਂਦੇ ਦੇਖਿਆ ਅਤੇ ਇਨ੍ਹਾਂ ਤਾਰਿਆਂ ਤੋਂ ਉਨ੍ਹਾਂ ਨੂੰ ਪ੍ਰਭੂ ਯੀਸ਼ੂ ਦੇ ਜਨਮ ਦੀ ਯਾਦ ਆਈ ਘਰ ਆ ਕੇ ਉਨ੍ਹਾਂ ਨੇ ਫਰ ਰੁੱਖ ਦੇ ਪੱਤਿਆਂ ਨੂੰ ਮੋਮਬੱਤੀਆਂ ਨਾਲ ਸਜਾਇਆ, ਤਾਂ ਕਿ ਹੋਰ ਲੋਕ ਵੀ ਉਨ੍ਹਾਂ ਦੇ ਇਸ ਤਜ਼ੁਰਬੇ ਨੂੰ ਮਹਿਸੂਸ ਕਰ ਸਕਣ ਸੰਨ 1605 ਈ. ’ਚ ਜਰਮਨੀ ’ਚ ਪਹਿਲੀ ਵਾਰ ਕ੍ਰਿਸਮਸ-ਟ੍ਰੀ ਨੂੰ ਕਾਗਜ਼ ਦੇ ਗੁਲਾਬਾਂ, ਸੇਬ ਅਤੇ ਮੋਮਬੱਤੀਆਂ ਨਾਲ ਸਜਾਇਆ ਗਿਆ ਬੱਚੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣ ਰਹੇ ਸਨ ਫਿਰ ਅਮੇਲੀ ਦੀ ਮੰਮੀ, ਜੋ ਇੱਕ ਲੇਖਕਾ ਸੀ, ਦੱਸਣ ਲੱਗੀ, ‘ਇਸ ਸੰਦਰਭ ’ਚ ਦੋ ਕਹਾਣੀਆਂ ਵੀ ਕਹੀਆਂ ਜਾਂਦੀਆਂ ਹਨ,
ਇੱਕ ਕਹਾਣੀ ਸੰਤ ਬੋਨੀਫੇਸ ਦੀ ਹੈ, ਜਿਨ੍ਹਾਂ ਨੇ ਫਰ ਦਾ ਬੂਟਾ ਲਗਵਾਇਆ ਅਤੇ ਉਸ ਨੂੰ ਪ੍ਰਭੂ ਯੀਸ਼ੂ ਦੇ ਜਨਮ ਦਾ ਪ੍ਰਤੀਕ ਮੰਨਿਆ ਗਿਆ ਉਦੋਂ ਤੋਂ ਉਨ੍ਹਾਂ ਦੇ ਸ਼ਰਧਾਲੂ ਇਸਨੂੰ ਕ੍ਰਿਸਮਸ ਟ੍ਰੀ ਦੇ ਰੂਪ ’ਚ ਸਜਾਉਣ ਲੱਗੇ ਦੂਜੀ ਕਹਾਣੀ ਇੱਕ ਛੋਟੇ ਬੱਚੇ ਦੀ ਹੈ, ਜਿਸ ’ਚ ਠੰਢ ਦੇ ਦਿਨਾਂ ’ਚ ਭਟਕ ਜਾਣ ਕਾਰਨ ਇੱਕ ਲੱਕੜਹਾਰੇ ਨੇ ਇੱਥੇ ਪਨਾਹ ਲਈ ਕ੍ਰਿਸਮਸ ਦੇ ਦਿਨ ਉਸ ਲੜਕੇ ਨੇ ਧੰਨਵਾਦ ਦੇ ਤੌਰ ’ਤੇ ਇੱਕ ਰੁੱਖ ਦੀ ਇੱਕ ਟਾਹਣੀ ਤੋੜ ਕੇ ਉਸ ਪਰਿਵਾਰ ਨੂੰ ਦਿੱਤੀ ਉਦੋਂ ਤੋਂ ਇਸ ਰਾਤ ਦੀ ਯਾਦ ’ਚ ਹਰ ਪਰਿਵਾਰ ’ਚ ਕ੍ਰਿਸਮਸ ਟ੍ਰੀ ਸਜਾਇਆ ਜਾਂਦਾ ਹੈ
ਫਿਰ ਤੀਜੀ ਜਮਾਤ ’ਚ ਪੜ੍ਹਨ ਵਾਲੀ ਮਿੰਨੀ, ਜੋ ਹੁਣ ਤੱਕ ਚੁੱਪ ਸੀ, ਨੇ ਇੱਕ ਮਾਸੂਮ ਸਵਾਲ ਕੀਤਾ ਉਸਨੇ ਪੁੱਛਿਆ ਕਿ ਪਰ ਦਾਦਾ ਜੀ ਮੈਨੂੰ ਇੱਕ ਗੱਲ ਸਮਝ ’ਚ ਨਹੀਂ ਆਈ ਕਿ ਐਨੇ ਸਾਰੇ ਸਾਂਤਾ ਕਿੱਥੋਂ ਆ ਜਾਂਦੇ ਹਨ ਜੋ ਪੂਰੀ ਦੁਨੀਆਂ ਦੇ ਬੱਚਿਆਂ ਨੂੰ ਤੋਹਫੇ ਵੰਡ ਦਿੰਦੇ ਹਨ? ਮਿੰਨੀ ਦਾ ਸਵਾਲ ਸੁਣ ਕੇ ਸਭ ਨੂੰ ਹਾਸਾ ਆ ਗਿਆ ਪੀਟਰ ਦੇ ਪਾਪਾ ਬੋਲੇ, ‘ਬੇਟੀ! ਸਾਡੇ ਸਾਰਿਆਂ ਦੇ ਵਿੱਚ ਹੀ ਇੱਕ ਸਾਂਤਾ ਛੁਪਿਆ ਹੋਇਆ ਹੈ, ਪਰ ਅਸੀਂ ਉਸਨੂੰ ਪਹਿਚਾਣ ਨਹੀਂ ਸਕਦੇ ਸਾਂਤਾ ਬਿਨਾਂ ਕਿਸੇ ਸਵਾਰਥ ਦੇ ਸਭ ਦੇ ਜੀਵਨ ’ਚ ਖੁਸ਼ੀਆਂ ਲੈ ਕੇ ਆਉਂਦਾ ਹੈ
ਸਾਨੂੰ ਵੀ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਕਿਵੇਂ ਅਸੀਂ ਕਿਸੇ ਵੀ ਤਰ੍ਹਾਂ ਜੇਕਰ ਇੱਕ ਇਨਸਾਨ ਨੂੰ ਖੁਸ਼ੀ ਦੇ ਸਕੀਏ, ਤਾਂ ਸ਼ਾਇਦ ਅਸੀਂ ਵੀ ਕ੍ਰਿਸਮਸ ਨੂੰ ਸਹੀ ਮਾਇਨੇ ’ਚ ਮਨਾਉਣ ’ਚ ਕਾਮਯਾਬ ਹੋ ਸਕਾਂਗੇ ਹੁਣ ਤੱਕ ਰਾਤ ਕਾਫੀ ਹੋ ਚੁੱਕੀ ਸੀ ਵਿਦੇਸ਼ੀ ਮਹਿਮਾਨਾਂ ਨੇ ਜਾਣ ਦੀ ਇਜ਼ਾਜ਼ਤ ਚਾਹੁੰਦੇ ਹੋਏ ਉੱਠਣ ਦਾ ਯਤਨ ਕੀਤਾ ਸਾਰੇ ਬੱਚਿਆਂ ਦੇ ਦਿਲ ਭਾਰੀ ਹੋ ਗਏ ਭਰੇ ਮਨ ਨਾਲ ਵਿਦੇਸ਼ੀ ਮਹਿਮਾਨਾਂ ਨੂੰ ਵਿਦਾ ਕਰਦਿਆਂ ਬੱਚਿਆਂ ਨੇ ਕਿਹਾ ਕਿ ਅਜਿਹਾ ਕ੍ਰਿਸਮਸ ਡੇਅ ਅਸੀਂ ਪਹਿਲਾਂ ਕਦੇ ਨਹੀਂ ਮਨਾਇਆ ਵਿਦੇਸ਼ੀ ਬੱਚਿਆਂ ਨੇ ਕਿਹਾ ਕਿ ਸੇਮ ਹਿਅਰ ਫਰੈਂਡ ਸਾਡੇ ਲਈ ਵੀ ਇਹ ਕ੍ਰਿਸਮਸ ਜ਼ਿੰਦਗੀ ਭਰ ਖਾਸ ਰਹੇਗਾ -ਸ਼ਿਖਰ ਚੰਦ ਜੈਨ































































