Children’s story

ਬਾਲ ਕਥਾ: ਚਿੜੀਆਂ ਦਾ ਵਰਤ

ਇੱਕ ਚਿੜੀ ਦਾਣੇ ਦੀ ਖੋਜ ’ਚ ਉੱਡੀ ਜਾ ਰਹੀ ਸੀ ਦੁਪਹਿਰ ਹੋਣ ਨੂੰ ਆਈ ਸੀ, ਪਰ ਹਾਲੇ ਤੱਕ ਉਸਨੂੰ ਕੁਝ ਨਹੀਂ ਮਿਲਿਆ ਸੀ ਫਿਰ ਹੇਠਾਂ ਇੱਕ ਕਾਂ ਦਿਖਾਈ ਦਿੱਤਾ ਕੋਲ ਹੀ ਇੱਕ ਖੱਡ ’ਚ ਪਾਣੀ ਭਰਿਆ  ਸੀ ਚਿੜੀ ਨੂੰ ਪਿਆਸ ਲੱਗ ਗਈ ਉਹ ਖੱਡ ਕੋਲ ਜਾ ਉੱਤਰੀ ਅਤੇ ਪਿਆਸ ਬੁਝਾਉਣ ਲੱਗੀ ਉਦੋਂ ਜਾ ਕੇ ਉਸਦੀ ਜਾਨ ’ਚ ਜਾਨ ਆਈ

ਕਾਂ ਕੋਲ ਇੱਕ ਆਦਮੀ ਬੈਠਾ ਸੀ ਉਹ ਸ਼ਕਲ ਤੋਂ ਬਿਮਾਰ ਲੱਗਦਾ ਸੀ ਚਿੜੀ ਨੇ ਉਸਦੀ ਆਵਾਜ਼ ਸੁਣੀ, ‘ਖਾਲੀ ਪੇਟ ਪਾਣੀ ਕਿਵੇਂ ਪੀਤਾ ਜਾਵੇਗਾ? ਕੱਲ੍ਹ ਤੋਂ ਮੂੰਹ ’ਚ ਇੱਕ ਦਾਣਾ ਵੀ ਨਹੀਂ ਗਿਆ ਹੈ ਪਰ ਮੈਨੂੰ ਖਾਣਾ ਦੇਵੇਗਾ ਕੌਣ?’

ਆਵਾਜ਼ ਸੁਣ, ਚਿੜੀ ਨੇ ਮਨ ’ਚ ਕਿਹਾ, ‘ਕਾਸ਼, ਇਹ ਵੀ ਮੇਰੀ ਤਰ੍ਹਾਂ ਦਾਣਾ ਚੁਗਦਾ ਤਾਂ ਇਸਦਾ ਪੇਟ ਕਿਵੇਂ ਵੀ ਭਰ ਹੀ ਜਾਂਦਾ ਅਖੀਰ ਲੋਕ ਭੁੱਖੇ ਪੇਟ ਕਿਉਂ ਰਹਿੰਦੇ ਹਨ?’ ਅਤੇ ਫਿਰ ਉਹ ਅੱਗੇ ਉੱਡ ਗਈ ਚਿੜੀ ਨੂੰ ਇੱਕ ਦਰਖੱਤ ਦੇ ਹੇਠਾਂ ਦੋ ਆਦਮੀ ਦਿਖਾਈ ਦਿੱਤੇ ਉਹ ਖਾਣਾ ਖਾ ਰਹੇ ਸਨ ਚਿੜੀ ਉੱਥੇ ਜਾ ਉੱਤਰੀ, ਚਹਿਕਣ ਲੱਗੀ ਉਹ ਵਾਰ-ਵਾਰ ਆਪਣੇ ਪੰਖ ਫੈਲਾ ਰਹੀ ਸੀ ਦੋਵੇਂ ਆਦਮੀਆਂ ਨੇ ਖਾਣਾ ਖ਼ਤਮ ਕੀਤਾ ਤਾਂ ਇੱਕ ਰੋਟੀ ਬੱਚ ਗਈ ਸੀ ਰੋਟੀ ਉੱਥੇ ਛੱਡ ਦੋਵੇਂ ਵਿਅਕਤੀ ਅੱਗੇ ਚੱਲ ਪਏ

ਚਿੜੀ ਦੇ ਮਨ ’ਚ ਆਇਆ, ‘ਜੇਕਰ ਇਹ ਰੋਟੀ ਉਸ ਭੁੱਖੇ ਨੂੰ ਮਿਲ ਸਕੇ ਤਾਂ ਉਸਦਾ ਪੇਟ ਭਰ ਸਕਦਾ ਹੈ’ ਚਿੜੀ ਨੇ ਰੋਟੀ ਨੂੰ ਚੁੰਝ ਨਾਲ ਫੜਿਆ ਪਰ ਉਸਨੂੰ ਖਿੱਚ ਨਾ ਸਕੀ ਉਹ ਛੋਟੀ ਜਿਹੀ ਚਿੜੀ ਰੋਟੀ ਨੂੰ ਚੁੰਜ ’ਚ ਦਬਾ ਕੇ ਉੱਡਣ ਦੀ ਸੋਚ ਰਹੀ ਸੀ ਪਰ ਇਹ ਸੰਭਵ ਨਹੀਂ ਸੀ ਫਿਰ ਵੀ ਉਹ ਉਸ ਭੁੱਖੇ ਆਦਮੀ ਦੀ ਮੱਦਦ ਕਰਨਾ ਚਾਹੁੰਦੀ ਸੀ

ਫਿਰ ਚਾਰ ਹੋਰ ਚਿੜੀਆਂ ਉਸ ਰੋਟੀ ਕੋਲ ਆ ਗਈਆਂ ਪਹਿਲਾਂ ਵਾਲੀ ਚਿੜੀ ਨੇ ਉਨ੍ਹਾਂ ਨੂੰ ਭੁੱਖੇ ਆਦਮੀ ਬਾਰੇ ਦੱਸਿਆ ਹੁਣ ਉਸਦੀਆਂ ਸਖੀਆਂ ਵੀ ਸੋਚ ’ਚ ਡੁੱਬ ਗਈਆਂ ਥੋੜ੍ਹੀ ਦੇਰ ਲਈ ਕਿਸੇ ਵੀ ਚਿੜੀ ਨੂੰ ਇਹ ਯਾਦ ਨਾ ਰਿਹਾ ਕਿ ਉਹ ਆਪਣੇ ਪਰਿਵਾਰ ਲਈ ਦਾਣੇ ਦੀ ਖੋਜ ’ਚ ਨਿਕਲੀਆਂ ਸਨ ਅਖੀਰ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਮਿਲ ਕੇ ਉਸ ਰੋਟੀ ਨੂੰ ਚੁੱਕਣਗੀਆਂ ਤਾਂ ਸ਼ਾਇਦ ਗੱਲ ਬਣ ਜਾਵੇ ਉਹ ਪੰਜੋਂ ਉਸਨੂੰ ਚੁੰਜ ਨਾਲ ਫੜ ਕੇ ਖਿੱਚਣ ਲੱਗੀਆਂ ਅਤੇ ਪੱਖ ਫੜਫੜਾਉਣ ਲੱਗੀਆਂ ਇਸ ਵਾਰ ਪੰਜੋਂ ਉਸ ਰੋਟੀ ਸਮੇਤ ਉੱਡ ਪਈਆ

Also Read:  ਘਟਦੀ ਸਹਿ-ਭੋਜ ਦੀ ਪਰੰਪਰਾ, ਦੂਰ ਹੁੰਦੇ ਰਿਸ਼ਤੇ

ਫਿਰ ਦੋ ਸ਼ਿਕਾਰੀਆਂ ਨੇ ਚੁੰਜ ’ਚ ਰੋਟੀ ਫੜੇ ਉੱਡਦੀਆਂ ਹੋਈਆਂ ਚਿੜੀਆਂ ਨੂੰ ਦੇਖਿਆ, ਤਾਂ ਅਚਰਜ ’ਚ ਡੁੱਬ ਗਏ ਅਜਿਹਾ ਅਨੋਖਾ ਨਜ਼ਾਰਾ ਉਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੇ ਜੀਵਨ ’ਚ ਕਦੇ ਨਹੀਂ ਦੇਖਿਆ ਸੀ ਇੱਕ ਸ਼ਿਕਾਰੀ ਬੋਲਿਆ, ‘ਵਾਹ, ਕਿਆ ਅਦਭੁੱਤ ਨਜ਼ਾਰਾ ਹੈ ਆਓ, ਇਨ੍ਹਾਂ ਦਾ ਸਿਕਾਰ ਕਰੀਏ’ ਦੂਜਾ ਸ਼ਿਕਾਰੀ ਬੋਲਿਆ, ‘ਹਾਲੇ ਨਹੀਂ, ਪਹਿਲਾਂ ਇਹ ਦੇਖੋ ਕਿ ਇਹ ਚਿੜੀਆਂ ਇਸ ਰੋਟੀ ਨੂੰ ਕਿੱਥੇ ਲੈ ਜਾ ਰਹੀਆਂ ਹਨ?’ ਅਤੇ ਇਸ ਤਰ੍ਹਾਂ ਸ਼ਿਕਾਰ ਦੀ ਗੱਲ ਭੁੱਲ ਕੇ ਉਹ ਚਿੜੀਆਂ ਦਾ ਅਨੋਖਾ ਵਿਵਹਾਰ ਦੇਖਣ ਲੱਗੇ ਉੱਡਦੇ-ਉੱਡਦੇ ਚਿੜੀਆਂ ਉੱਥੇ ਜਾ ਪਹੁੰਚੀਆਂ ਜਿੱਥੇ ਉਹ ਭੁੱਖਾ ਆਦਮੀ ਹਾਲੇ ਵੀ ਬੈਠਾ ਸੀ, ਪਤਾ ਨਹੀਂ ਕੀ ਉਡੀਕ ’ਚ ਚਿੜੀਆਂ ਨੇ ਚੁੰਜ ’ਚ ਫੜੀ ਰੋਟੀ ਉਸ ਭੁੱਖੇ ਆਦਮੀ ਕੋਲ ਸੁੱਟ ਦਿੱਤੀ ਅਤੇ ਫਿਰ ਸਭ ਇੱਕ ਦਰੱਖਤ ’ਤੇ ਜਾ ਉੱਤਰੀਆਂ ਉਹ ਦਿਲਚਸਪੀ ਨਾਲ ਉਸ ਭੁੱਖੇ ਆਦਮੀ ਨੂੰ ਦੇਖ ਰਹੀਆਂ ਸਨ

ਭੁੱਖੇ ਨੇ ਰੋਟੀ ਨੂੰ ਉੱਪਰ ਤੋਂ ਡਿੱਗਦੇ ਦੇਖਿਆ, ਤਾਂ ਹੈਰਾਨ ਹੋ ਕੇ ਉੱਠ ਖੜ੍ਹਾ ਹੋਇਆ ਅਤੇ ਇੱਧਰ-ਉੱਧਰ ਦੇਖਣ ਲੱਗਿਆ ’ਤੇ ਕੋਈ ਦਿਖਾਈ ਨਹੀਂ ਦਿੱਤਾ ਉਹ ਚਿੜੀਆਂ ਨੂੰ ਰੋਟੀ ਸੁੱਟਦੇ ਨਹੀਂ ਦੇਖ ਸਕਿਆ ਸੀ ਉਹ ਕੁਝ ਦੇਰ ਹੈਰਾਨੀ ਨਾਲ ਰੋਟੀ ਨੂੰ ਦੇਖਦਾ ਰਿਹਾ, ਫਿਰ ਜਲਦੀ-ਜਲਦੀ ਖਾਣ ਲੱਗਿਆ ਪਰ ਇੱਕ ਰੋਟੀ ਨਾਲ ਦੋ ਦਿਨ ਦੀ ਭੁੱਖ ਕਿੱਥੇ ਮਿੱਟਦੀ, ਉਲਟੇ ਭੁੱਖ ਹੋਰ ਭੜਕ ਉੱਠੀ ਉਸਨੂੰ ਰੋਟੀ ਖਾਂਦੇ ਦੇਖ, ਦਰਖੱਤ ’ਤੇ ਬੈਠੀਆਂ ਚਿੜੀਆਂ ਨੇ ਖੁਸ਼ੀ ਨਾਲ ਪੰਖ ਹਿਲਾਏ ਉਹ ਬਹੁਤ ਖੁਸ਼ ਹੋਈਆਂ ਇੱਕ ਰੋਟੀ ਖਾਣ ਤੋਂ ਬਾਅਦ ਉਹ ਆਦਮੀ ਉੱਥੋਂ ਚੱਲਣ ਲੱਗਿਆ ਸ਼ਾਇਦ ਉਸਨੂੰ ਉਮੀਦ ਸੀ ਕਿ ਕੁਝ ਹੋਰ ਖਾਣ ਨੂੰ ਮਿਲ ਜਾਵੇ

ਦੋਵੇਂ ਸ਼ਿਕਾਰੀ ਵੀ ਬੜੇ ਧਿਆਨ ਨਾਲ ਇਹ ਸਭ ਦੇਖ ਰਹੇ ਸਨ ਉਨ੍ਹਾਂ ਨੇ ਆਵਾਜ਼ ਦਿੱਤੀ, ‘ਓ ਭਾਈ, ਸਾਡੇ ਕੋਲ ਰੋਟੀ ਹੈ ਲੱਗਦਾ ਹੈ, ਤੁਸੀਂ ਬਹੁਤ ਭੁੱਖੇ ਹੋ ਆਓ, ਤੁਸੀਂ ਵੀ ਸਾਡੇ ਨਾਲ ਖਾ ਲਓ’ ਕੁਝ ਹੀ ਸਮੇਂ ਬਾਅਦ ਉਹ ਤਿੰਨੋਂ ਇਕੱਠੇ ਭੋਜਨ ਕਰ ਰਹੇ ਸਨ ਪੇਟ ਭਰ ਖਾਣ ਤੋਂ ਬਾਅਦ ਉਹ ਆਦਮੀ ਸ਼ਿਕਾਰੀਆਂ ਦਾ ਧੰਨਵਾਦ ਕਰਨ ਲੱਗਿਆ ਇਸ ’ਤੇ ਉਹ ਹੱਸ ਪਏ ਉਨ੍ਹਾਂ ਕਿਹਾ ਕਿ, ‘ਭਾਈ, ਸ਼ੁਕਰੀਆਂ ਤਾਂ ਉਨ੍ਹਾਂ ਚਿੜੀਆਂ ਦਾ ਕਰੋ ਜੋ ਤੁਹਾਡੇੇ ਲਈ ਰੋਟੀ ਲਿਆਈਆਂ ਸਨ’ ਉਨ੍ਹਾਂ ਨੇ ਉਸਨੂੰ ਪੂਰੀ ਘਟਨਾ ਦੱਸ ਦਿੱਤੀ ਫਿਰ ਬੋਲੇ, ‘ਪਹਿਲਾਂ ਸਾਡੇ ਮਨ ’ਚ ਚਿੜੀਆਂ ਦੇ ਸ਼ਿਕਾਰ ਦੀ ਗੱਲ ਆਈ ਸੀ ਪਰ ਜੇਕਰ ਅਸੀਂ ਉਨ੍ਹਾਂ ਦਾ ਸ਼ਿਕਾਰ ਕਰਦੇ ਤਾਂ ਸਾਡੇ ਹੱਥੋਂ ਬਹੁਤ ਵੱਡਾ ਪਾਪ ਹੋ ਜਾਂਦਾ’

Also Read:  Animal Health: ਪਸ਼ੂਆਂ ਦੀ ਸਿਹਤ ’ਤੇ ਮਾੜਾ ਅਸਰ ਪਾ ਸਕਦੀ ਹੈ ਨਵੀਂ ਤੂੜੀ

ਉਸ ਆਦਮੀ ਨੇ ਪਰਉਪਕਾਰੀ ਚਿੜੀਆਂ ਦੀ ਖੋਜ ’ਚ ਇੱਧਰ-ਉੱਧਰ ਦੇਖਿਆ ਪਰ ਉਨ੍ਹਾਂ ਦੀ ਟੋਲੀ ਤਾਂ ਉੱਥੋਂ ਜਾ ਚੁੱਕੀ ਸੀ ਸ਼ਿਕਾਰੀਆਂ ਨੇ ਉਸ ਆਦਮੀ ਤੋਂ ਪੁੱਛਿਆਂ, ‘ਤੁਸੀਂ ਕਿੱਥੇ ਰਹਿੰਦੇ ਹੋ, ਕੀ ਕਰਦੇ ਹੋ?’ ਉਸਨੇ ਦੱਸਿਆ, ‘ਮੈਂ ਬੇਘਰ ਅਤੇ ਬੇਰੁਜ਼ਗਾਰ ਹਾਂ ਰੁਜ਼ਗਾਰ ਦੀ ਤਲਾਸ਼ ’ਚ ਭਟਕ ਰਿਹਾ ਸੀ ਪਰ ਕਿਤੇ ਕੋਈ ਕੰਮ ਨਹੀਂ ਮਿਲਿਆ ਸ਼ਿਕਾਰੀਆਂ ਨੇ ਕਿਹਾ, ‘ਅਸੀਂ ਠਹਿਰੇ ਸ਼ਿਕਾਰੀ ਪਰ ਅੱਜ ਸਾਨੂੰ ਲੱਗ ਰਿਹਾ ਸੀ ਕਿ ਨਿਰਦੋਸ਼ ਪਰਿੰਦਿਆਂ ਦਾ ਸ਼ਿਕਾਰ ਬੁਰੀ ਗੱਲ ਹੈ ਅੱਜ ਤੋਂ ਅਸੀਂ ਸ਼ਿਕਾਰ ਨਹੀਂ ਕਰਾਂਗੇ ਜਦੋਂ ਤੱਕ ਕੰਮ-ਧੰਦੇ ਦਾ ਜੁਗਾੜ ਨਾ ਹੋ ਜਾਵੇ, ਉਦੋਂ ਤੱਕ ਤੁਸੀਂ ਸਾਡੇ ਨਾਲ ਰਹਿ ਸਕਦੇ ਹੋ’

ਦਿਨ ਢੱਲ ਚੱਲਿਆ ਸੀ ਹੁਣ ਉਨ੍ਹਾਂ ਚਿੜੀਆਂ ਨੂੰ ਧਿਆਨ ਆਇਆ ਕਿ ਉਹ ਭੁੱਖੇ ਆਦਮੀ ਦੀ ਭੁੱਖ ਮਿਟਾਉਣ ਦੇ ਚੱਕਰ ’ਚ ਦਾਣਾ ਚੁੱਗਣਾ ਵੀ ਭੁੱਲ ਗਈਆਂ ਸਨ ਉਨ੍ਹਾਂ ਨੇ ਆਪਸ ’ਚ ਕਿਹਾ ਕਿ ਹਨੇ੍ਹਰਾ ਹੋ ਗਿਆ ਅੱਜ ਤਾਂ ਸਭ ਨੂੰ ਵਰਤ ਰੱਖਣਾ ਪਵੇਗਾ ਸੁਣ ਕੇ ਇੱਕ ਚਿੜੀ ਬੋਲੀ, ‘ਇਹ ਦਿਨ ਸਾਨੂੰ ਸਦਾ ਯਾਦ ਰਹੇਗਾ ਜਦੋਂ ਅਸੀਂ ਸਭ ਨੇ ਵਰਤ ਰੱਖਿਆ ਸੀ’ ਫਿਰ ਉਹ ਤੇਜ਼ੀ ਨਾਲ ਆਪਣੇ-ਆਪਣੇ ਆਲ੍ਹਣਿਆਂ ਵੱਲ ਉੱਡ ਪਈਆਂ -ਨਰਿੰਦਰ ਦੇਵਾਂਗਣ