ਘਰ ਬੈਠੇ ਬੁੱਕ ਕਰੋ ਜਨਰਲ ਅਤੇ ਪਲੇਟਫਾਰਮ ਟਿਕਟ- Tickets Book general platform ਪੈਸੇਂਜਰਸ ਹੁਣ ਯੂਟੀਐੱਸ ਆਨ ਮੋਬਾਈਲ ਐਪ ਦੇ ਜ਼ਰੀਏ ਕਿਤੋਂ ਵੀ ਜਨਰਲ ਟਰੈਵਲ ਟਿਕਟ ਅਤੇ ਪਲੇਟਫਾਰਮ ਟਿਕਟ ਬੁੱਕ ਕਰ ਸਕਦੇ ਹਨ ਪਹਿਲਾਂ ਪੈਸੇਂਜਰ ਆਪਣੇ ਮੋਬਾਈਲ ਦੀ ਲੋਕੇਸ਼ਨ ਤੋਂ 20 ਕਿਲੋਮੀਟਰ ਦੇ ਦਾਇਰੇ ’ਚ ਆਉਣ ਵਾਲੇ ਸਟੇਸ਼ਨਾਂ ਤੋਂ ਚੱਲਣ ਵਾਲੀਆਂ ਟੇ੍ਰਨਾਂ ਦੀ ਹੀ ਅਨਰਿਜ਼ਰਵ ਅਤੇ ਪਲੇਟਫਾਰਮ ਟਿਕਟ ਬੁੱਕ ਕਰ ਸਕਦੇ ਸਨ ਹਾਲ ਹੀ ’ਚ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਟਿਕਟ ਬੁਕਿੰਗ ਦੀ ਆਊਟਰ ਲਿਮਟ (ਜੀਓ ਫੈਂਸਿੰਗ ਡਿਸਟੈਂਸ) ਹਟਾਈ ਹੈ, ਜਿਸ ਨਾਲ ਭਾਰਤ ਦੇ ਕਿਸੇ ਵੀ ਸਟੇਸ਼ਨ ਦੀ ਟਿਕਟ ਕਿਤੋਂ ਵੀ ਬੁੱਕ ਕੀਤੀ ਜਾ ਸਕਦੀ ਹੈ ਹਾਲਾਂਕਿ, ਜੀਓ ਫੈਂਸਿੰਗ ਦੀ ਇੰਟਰਨਲ ਬਾਊਂਡਰੀ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਭਾਵ ਲੋਕ ਸਿਰਫ ਸਟੇਸ਼ਨ ਦੇ ਬਾਹਰੋਂ ਹੀ ਟਿਕਟ ਬੁੱਕ ਕਰ ਸਕਦੇ ਹਨ।
Table of Contents
ਯੂਟੀਐੱਸ ਐਪ ਜ਼ਰੀਏ ਸੀਜ਼ਨ ਟਿਕਟ ਵੀ ਬੁੱਕ ਕਰ ਸਕਦੇ ਹਨ ਪੈਸੇਂਜਰਸ।
ਸੇਮ ਰੂਟ ’ਤੇ ਯਾਤਰਾ ਕਰਨ ਵਾਲੇ ਪੈਸੇਂਜਰਸ ਯੂਟੀਐੱਸ ਐਪ ਦੇ ਜ਼ਰੀਏ ਸੀਜ਼ਨ ਟਿਕਟ ਵੀ ਬੁੱਕ ਕਰ ਸਕਦੇ ਹਨ ਇਸ ਲਈ ਸੀਜ਼ਨ ਟਿਕਟ ਆਪਸ਼ਨ ਚੂਜ਼ ਕਰਨ ਤੋਂ ਬਾਅਦ ‘ਬੁੱਕ ਐਂਡ ਟਰੈਵਲ’ ਪੇਪਰਲੈੱਸ ਟਿਕਟ ਆਪਸ਼ਨ ਚੂਜ਼ ਕਰੋ ਤੁਸੀਂ ਮੰਥਲੀ, ਕੁਆਟਰਲੀ, ਹਾਫ ਈਅਰਲੀ ਅਤੇ ਈਅਰਲੀ ਟਿਕਟ ਬੁੱਕ ਕਰ ਸਕਦੇ ਹੋ।
ਯੂਟੀਐੱਸ ਐਪ ਦੇ ਜ਼ਰੀਏ ਪਲੇਟਫਾਰਮ ਟਿਕਟ ਕਿਵੇਂ ਬੁੱਕ ਕਰੀਏ?
- ਸਭ ਤੋਂ ਪਹਿਲਾਂ ਤੁਸੀਂ ਸਮਾਰਟਫੋਨ ’ਚ ਯੂਟੀਐੱਸ ਐਪ ਡਾਊਨਲੋਡ ਕਰਕੇ ਇੰਸਟਾਲ ਕਰੋ।
- ਯੂਟੀਐੱਸ ਐਪ ’ਚ ਮੋਬਾਈਲ ਨੰਬਰ ਅਤੇ ਨਾਂਅ ਸਮੇਤ ਹੋਰ ਡਿਟੇਲਸ ਭਰ ਕੇ ਅਕਾਊਂਟ ਬਣਾਓ।
- ਹੁਣ ਮੋਬਾਈਲ ਨੰਬਰ ਅਤੇ ਪਾਸਵਰਡ ਜਾਂ ਓਟੀਪੀ ਲਾ ਕੇ ਲਾੱਗਇੰਨ ਕਰੋ।
- ਐਪ ’ਤੇ ਦਿਸ ਰਹੇ ਪਲੇਟਫਾਰਮ ਟਿਕਟ ਆਪਸ਼ਨ ਨੂੰ ਸਿਲੈਕਟ ਕਰੋ।
- ਹੁਣ ਪੇਪਰਲੈੱਸ ਟਿਕਟ ਦੀ ਆਪਸ਼ਨ ਚੂਜ਼ ਕਰੋ।
- ਸਟੇਸ਼ਨ ਦਾ ਨਾਂਅ ਅਤੇ ਪੈਸੇਂਜਰ ਦੀ ਗਿਣਤੀ ਦਰਜ ਕਰੋ ਅਤੇ ਬੁੱਕ ਟਿਕਟ ’ਤੇ ਟੈਪ ਕਰੋ।
- ਵਾਲੇਟ ਜਾਂ ਹੋਰ ਪੇਮੈਂਟ ਆਪਸ਼ਨ ਦਾ ਇਸਤੇਮਾਲ ਕਰਕੇ ਪੇਮੈਂਟ ਕਰੋ।
- ਪੇਮੈਂਟ ਹੋਣ ਤੋਂ ਬਾਅਦ ਤੁਹਾਡੀ ਟਿਕਟ ਦਿਸਣ ਲੱਗੇਗੀ।
ਅਨਰਿਜ਼ਰਵ ਟਰੈਵਲ ਟਿਕਟ ਕਿਵੇਂ ਬੁੱਕ ਕਰੀਏ?
ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ’ਚ ਯੂਟੀਐੱਸ ਐਪ ਡਾਊਨਲੋਡ ਅਤੇ ਇੰਸਟਾਲ ਕਰਕੇ ਪਹਿਲਾਂ ਦੱਸੇ ਗਏ ਤਰੀਕੇ ਨਾਲ ਅਕਾਊਂਟ ਬਣਾਓ ਜੇਕਰ ਪਹਿਲਾਂ ਤੋਂ ਅਕਾਊਂਟ ਬਣਿਆ ਹੋਇਆ ਹੈ ਤਾਂ ਮੋਬਾਈਲ ਨੰਬਰ ਅਤੇ ਪਾਸਵਰਡ ਲਾ ਕੇ ਲਾੱਗਿਨ ਕਰ ਸਕਦੇ ਹੋ ਪਾਸਵਰਡ ਦੀ ਥਾਂ ਓਟੀਪੀ ਦੀ ਆੱਪਸ਼ਨ ਚੂਜ਼ ਕਰਕੇ ਲਾੱਗਇੰਨ ਕਰ ਸਕਦੇ ਹੋ।
- ਹੁਣ ਜਰਨੀ ਟਿਕਟ ਆੱਪਸ਼ਨ ਨੂੰ ਚੂਜ਼ ਕਰੋ।
- ਪੇਪਰਲੈੈੱਸ ਟਿਕਟ ਦੀ ਆੱਪਸ਼ਨ ਸਿਲੈਕਟ ਕਰੋ।
- ਡਿਪਾਰਚਰ ਸਟੇਸ਼ਨ ਅਤੇ ਡੈਸਟੀਨੇਸ਼ਨ ਸਟੇਸ਼ਨ ਦਾ ਨਾਂਅ ਪਾਓ।
- ਹੁਣ ਗੇਟ ਫੇਅਰ (ਕਿਰਾਇਆ ਜਾਣੋ) ਆੱਪਸ਼ਨ ’ਤੇ ਟੈਪ ਕਰਨਾ ਹੈ।
- ਆਪਣੀ ਡਿਟੇਲ ਕਨਫਰਮ ਕਰੋ ਅਤੇ ਵਾਲੇਟ ਜਾਂ ਹੋਰ ਪੇਮੈਂਟ ਆੱਪਸ਼ਨ ਦਾ ਇਸਤੇਮਾਲ ਕਰਕੇ ਪੇਮੈਂਟ ਕਰੋ।
- ਪੇਮੈਂਟ ਹੋਣ ਤੋਂ ਬਾਅਦ ਤੁਹਾਡੀ ਟਿਕਟ ਦਿਸਣ ਲੱਗੇਗੀ।