Courier Fraud

ਪਾਰਸਲ ਅਤੇ ਕੋਰੀਅਰ ਫਰਾਡ ਤੋਂ ਰਹੋ ਸਾਵਧਾਨ

ਪਾਰਸਲ ਫਰਾਡ ਇੱਕ ਧੋਖਾਧੜੀ ਹੈ ਜਿਸ ’ਚ ਠੱਗ ਲੋਕ ਹੋਰਨਾਂ ਲੋਕਾਂ ਨੂੰ ਆਨਲਾਈਨ ਜਾਂ ਫੋਨ ਕਾਲ ਜ਼ਰੀਏ ਪੈਸੇ ਕੱਢਣ ਲਈ ਧੋਖਾ ਦਿੰਦੇ ਹਨ ਆਮ ਤੌਰ ’ਤੇ ਠੱਗ ਹੇਠ ਲਿਖੇ ਤਰੀਕਿਆਂ ’ਚੋਂ ਕਿਸੇ ਇੱਕ ਦੀ ਵਰਤੋਂ ਕਰਦੇ ਹਨ:-

ਕੋਰੀਅਰ ਕੰਪਨੀ ਦਾ ਕਰਮਚਾਰੀ ਬਣ ਕੇ

Courier Fraudਠੱਗ ਤੁਹਾਨੂੰ ਕਾਲ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਹ ਇੱਕ ਕੋਰੀਅਰ ਕੰਪਨੀ ਦੇ ਕਰਮਚਾਰੀ ਹਨ ਉਹ ਤੁਹਾਨੂੰ ਦੱਸਦੇ ਹਨ ਕਿ ਤੁਹਾਡੇ ਪਾਰਸਲ ’ਚ ਪਾਬੰਦੀਸ਼ੁਦਾ ਚੀਜ਼ਾਂ ਹਨ, ਜਿਵੇਂ ਡਰੱਗਸ ਜਾਂ ਨਜਾਇਜ਼ ਕਰੰਸੀ, ਅਤੇ ਤੁਹਾਨੂੰ ਇਸ ਨੂੰ ਜਬਤ ਕਰਨ ਤੋਂ ਬਚਾਉਣ ਲਈ ਤੁਹਾਨੂੰ ਚਾਰਜ਼ ਦਾ ਭੁਗਤਾਨ ਕਰਨਾ ਹੋਵੇਗਾ।

ਕਸਟਮ ਅਧਿਕਾਰੀ ਬਣ ਕੇ

ਠੱਗ ਤੁਹਾਨੂੰ ਕਾਲ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਹ ਕਸਟਮ ਅਧਿਕਾਰੀ ਹਨ ਉਹ ਤੁਹਾਨੂੰ ਦੱਸਦੇ ਹਨ ਕਿ ਤੁਹਾਡੇ ਪਾਰਸਲ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਇਸ ਨੂੰ ਜਾਰੀ ਕਰਨ ਲਈ ਤੁਹਾਨੂੰ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ।

ਫਰਜ਼ੀ ਡਿਲੀਵਰੀ ਅਲਰਟ

ਤੁਹਾਨੂੰ ਇੱਕ ਈਮੇਲ ਜਾਂ ਐੱਸਐੱਮਐੱਸ ਮਿਲਦਾ ਹੈ ਜਿਸ ’ਚ ਕਿਹਾ ਜਾਂਦਾ ਹੈ ਕਿ ਤੁਹਾਨੂੰ ਇੱਕ ਪਾਰਸਲ ਮਿਲ ਰਿਹਾ ਹੈ ਜਦੋਂ ਤੁਸੀਂ ਡਿਲੀਵਰੀ ਸ਼ਡਿਊਲ ਕਰਨ ਦਾ ਯਤਨ ਕਰਦੇ ਹੋ, ਤਾਂ ਤੁਹਾਨੂੰ ਚਾਰਜ ਦਾ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ।

Also Read:  ‘ਹਮ ਆਪਕੇ ਗਾਂਵ ਮੇਂ ਸਤਿਸੰਗ ਕਰੇਂਗੇ, ਪੂਰੇ ਲਾਮ-ਲਸ਼ਕਰ ਕੇ ਸਾਥ ਆਏਂਗੇ’ -ਸਤਿਸੰਗੀਆਂ ਦੇ ਅਨੁਭਵ

ਚਾਰਜ ਦਾ ਭੁਗਤਾਨ ਨਾ ਕਰੋ

ਕੋਰੀਅਰ ਕੰਪਨੀਆਂ ਜਾਂ ਕਸਟਮ ਵਿਭਾਗ ਕਦੇ ਵੀ ਫੋਨ ’ਤੇ ਚਾਰਜ਼ ਨਹੀਂ ਮੰਗਦੇ ਹਨ ਜੇਕਰ ਤੁਹਾਨੂੰ ਚਾਰਜ਼ ਦਾ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ, ਤਾਂ ਇਹ ਨਿਸ਼ਚਿਤ ਤੌਰ ’ਤੇ ਧੋਖਾਧੜੀ ਹੈ।

ਪਾਰਸਲ ਫਰਾਡ ਤੋਂ ਕਿਵੇਂ ਬਚੀਏ

ਪਾਰਸਲ ਫਰਾਡ ਤੋਂ ਬਚਣ ਦਾ ਸਭ ਤੋਂ ਬਿਹਤਰ ਤਰੀਕਾ ਜਾਗਰੂਕਤਾ ਹੈ ਜੇਕਰ ਤੁਹਾਨੂੰ ਧੋਖਾਧੜੀ ਦਾ ਸ਼ੱਕ ਹੈ, ਤਾਂ ਕਾਲ ਕੱਟ ਦਿਓ ਇੱਕ ਪਲ ਰੁਕੋ ਅਤੇ ਵਿਚਾਰ ਕਰੋ ਕਿ ਕੀ ਉਨ੍ਹਾਂ ਦੀਆਂ ਅਪੀਲਾਂ ਨਾਰਮਲ ਹਨ, ਅਤੇ ਇਹ ਤੈਅ ਕਰਨ ਲਈ ਪ੍ਰਾਈਵੇਸੀ, ਡੇਟਾ ਪ੍ਰੋਟੈਕਸ਼ਨ ਅਤੇ ਕਾਨੂੰਨ ਰੈਗੂਲੇਟਰੀ ’ਚ ਮਾਹਿਰਾਂ ਤੋਂ ਸਲਾਹ ਲਓ ਕਿ ਕੀ ਤੁਹਾਡੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਕਿਸੇ ਵੀ ਵਿੱਤੀ ਲੈਣ-ਦੇਣ ’ਚ ਜ਼ਲਦਬਾਜ਼ੀ ਕਰਨ ਜਾਂ ਨਿੱਜੀ ਜਾਣਕਾਰੀ ਦਾ ਖੁਲਾਸਾ ਕਰਨ ਤੋਂ ਬਚੋ।

ਅਣਪਛਾਤੇ ਨੰਬਰਾਂ ਤੋਂ ਸਾਵਧਾਨ ਰਹੋ

ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਜੋ ਤੁਹਾਨੂੰ ਪਾਰਸਲ ਨਾਲ ਸਬੰਧਿਤ ਸਮੱਸਿਆ ਬਾਰੇ ਦੱਸਦਾ ਹੈ ਤਾਂ ਸਾਵਧਾਨ ਰਹੋ ਕਾਲ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਪ੍ਰਮਾਣਿਤ ਕਰੋ ਅਤੇ ਕਿਸੇ ਵੀ ਨਿੱਜੀ ਜਾਂ ਵਿੱਤੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਕੋਰੀਅਰ ਕੰਪਨੀ ਜਾਂ ਕਸਟਮ ਵਿਭਾਗ ਨਾਲ ਸਿੱਧਾ ਸੰਪਰਕ ਕਰੋ।

ਯੂਆਰਐੱਲ ਦੀ ਬਰੀਕੀ ਨਾਲ ਜਾਂਚ ਕਰੋ

ਸਰਚ ਇੰਜਣ ਜ਼ਰੀਏ ਸਰਚ ਕਰਦੇ ਸਮੇਂ ਜਿਸ ਵੈੱਬਸਾਈਟ ’ਤੇ ਤੁਸੀਂ ਪਹੁੰਚ ਰਹੇ ਹੋ, ਉਸਦੇ ਯੂਆਰਐੱਲ ਦੀ ਬਰੀਕੀ ਨਾਲ ਜਾਂਚ ਕਰਕੇ ਉਸਦੀ ਪ੍ਰਮਾਣਿਕਤਾ ਨੂੰ ਵੈਰੀਫਾਈ ਕਰੋ ਘੱਟ-ਜਾਣਕਾਰੀ ਵਾਲੀਆਂ ਵੈੱਬਸਾਈਟਾਂ ਤੋਂ ਆਰਡਰ ਕਰਨ ਤੋਂ ਬਚੋ, ਖਾਸ ਕਰਕੇ ਉਹ ਵੈੱਬਸਾਈਟਾਂ ਜੋ ਕਿਸੇ ਸਰਚ ਇੰਜਣ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਨਾਲ ਖੋਜੀਆਂ ਗਈਆਂ ਹੋਣ।

ਕਸਟਮ ਵਿਭਾਗ ਨੂੰ ਨੋਟਿਸ (ਅਪੀਲ) ਕਰੋ:

ਜੇਕਰ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੱਦ ਪਾਰ ਸ਼ਿਪਮੈਂਟ ਨੂੰ ਕਸਟਮ ਵਿਭਾਗ ਵੱਲੋਂ ਰੋਕ ਲਿਆ ਗਿਆ ਹੈ, ਤਾਂ ਆਫੀਸ਼ੀਅਲ ਸਮਨ ਦੀ ਅਪੀਲ ਕਰੋ ਅਤੇ ਪੇਮੈਂਟ ਕਰਨ ਤੋਂ ਬਚੋ ਕਾਲ ਦੇ ਸਰੋਤ ਨੂੰ ਸੁਤੰਤਰ ਤੌਰ ’ਤੇ ਵੈਰੀਫਾਈ ਕਰੋ।

Also Read:  ਖਰਾਬ ਪਾਸਚਰ ਨਾਲ ਕਮਰ ਦਰਦ

ਐੱਸਐੱਮਐੱਸ ’ਚ ਭੇਜੇ ਗਏ ਕਿਸੇ ਵੀ Çਲੰਕ ’ਤੇ ਕਲਿੱਕ ਨਾ ਕਰੋ

ਪ੍ਰਮਾਣਿਕਤਾ ਦੀ ਪੁਸ਼ਟੀ ਕੀਤੇ ਬਿਨਾਂ ਅਸਫਲ ਡਿਲੀਵਰੀ ਨੋਟੀਫਿਕੇਸ਼ਨ ਵਾਲੇ ਐੱਸਐੱਮਐੱਸ ’ਚ Çਲੰਕ ’ਤੇ ਕਲਿੱਕ ਕਰਨ ਖਿਲਾਫ ਚਿਤਾਵਨੀ ਦਿੰਦੇ ਹਨ ਸਿਰਫ ਕੋਰੀਅਰ ਸਰਵਿਸ ਦੀ ਆਫੀਸ਼ੀਅਲ ਵੈੱਬਸਾਈਟ ’ਤੇ ਡਿਲੀਵਰੀ ਸਟੇਟਸ ਦੀ ਜਾਂਚ ਕਰਨ ਲਈ ਦਿੱਤੀ ਗਈ ਕਿਸੇ ਵੀ ਟਰੈਕਿੰਗ ਆਈਡੀ ਦੀ ਵਰਤੋਂ ਕਰੋ ਜਦੋਂ ਤੱਕ ਤੁਸੀਂ ਰਿਸੀਵਰ ਨੂੰ ਵੈਰੀਫਾਈ ਨਾ ਕਰ ਲਓ, ਉਦੋਂ ਤੱਕ ਸੰਵੇਦਨਸ਼ੀਲ ਵਿਅਕਤੀਗਤ ਜਾਂ ਵਿੱਤੀ ਜਾਣਕਾਰੀ ਸਾਂਝੀ ਕਰਨ ਜਾਂ ਓਟੀਪੀ (ਵਨ-ਟਾਈਮ ਪਾਸਵਰਡ) ਦੇਣ ਤੋਂ ਬਚੋ।

ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਸ਼ਿਕਾਇਤ ਦਰਜ ਕਰੋ

ਜੇਕਰ ਤੁਹਾਨੂੰ ਪਾਰਸਲ ਫਰਾਡ ਦਾ ਸ਼ੱਕ ਹੈ ਜਾਂ ਤੁਸੀਂ ਇਸ ਦਾ ਸ਼ਿਕਾਰ ਹੋ ਗਏ ਹੋ, ਤਾਂ ਤੁਰੰਤ ਸਥਾਨਕ ਪੁਲਿਸ ਨੂੰ ਇਸ ਦੀ ਰਿਪੋਰਟ ਕਰੋ ਅਤੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਵੁੁਾੀਂ://ਭ੍ਰਬਯਭਿੜਿਖ਼ਯ.ਲਲ਼ੁ.ੜਗ਼ ’ਤੇ ਸ਼ਿਕਾਇਤ ਦਰਜ ਕਰੋ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ