beauty-tips-for-glowing-and-healthy-skin

ਸੁੰਦਰ ਤੇ ਸਿਹਤਮੰਦ ਚਮੜੀ ਦਾ ਰਾਜ਼

ਸੁੰਦਰ ਤੇ ਸਿਹਤਮੰਦ ਚਮੜੀ ਦਾ ਰਾਜ ਹੈ ਉਸ ਦੀ ਸਹੀ ਦੇਖਭਾਲ ਸਰਦ ਹਵਾਵਾਂ, ਪ੍ਰਦੂਸ਼ਣ, ਤੇਜ਼ ਧੁੱਪ, ਮੌਸਮ ਸਾਰੇ ਚਮੜੀ ਨੂੰ ਪ੍ਰਭਾਵਿਤ ਕਰਦੇ ਹਨ ਸਰਦੀਆਂ ‘ਚ ਚਮੜੀ ਦੀ ਨਮੀ ਘੱਟ ਹੋਣ ਲੱਗਦੀ ਹੈ ਅਤੇ ਜੇਕਰ ਹਰ ਰੋਜ਼ ਚਮੜੀ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਨਮੀ ਦੀ ਕਮੀ ਨਾਲ ਚਮੜੀ ਡੀਹਾਈਡ੍ਰੇਟਿਡ ਹੋ ਜਾਂਦੀ ਹੈ ਚਮੜੀ ‘ਚ ਸਾਡੇ ਚਿਹਰੇ ਦੀ ਚਮੜੀ ਸਭ ਤੋਂ ਜ਼ਿਆਦਾ ਬਾਹਰੀ ਚਮੜੀ ਸੰਪਰਕ ‘ਚ ਆਉਂਦੀ ਹੈ, ਇਸ ਲਈ ਚਿਹਰੇ ਦੀ ਚਮੜੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਵੀ ਸੁੰਦਰ ਤੇ ਸਿਹਤਮੰਦ ਚਮੜੀ ਪਾ ਸਕਦੇ ਹੋ

ਬਸ ਕੁਝ ਗੱਲਾਂ ਦਾ ਧਿਆਨ ਰੱਖੋ:-

  • ਹਰ ਰੋਜ਼ ਚਿਹਰੇ ਨੂੰ ਕਲੀਨਜਿੰਗ ਕ੍ਰੀਮ ਨਾਲ ਦੋ ਵਾਰ ਸਾਫ਼ ਕਰੋ ਚਮੜੀ ਲਈ ਐਲੋ-ਕਲੀਨਜਰ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਹ ਚਮੜੀ ਦੀ ਨਮੀ ਦੇ ਸੰਤੁਲਨ ਨੂੰ ਬਣਾਏ ਰੱਖਦੇ ਹੋਏ ਚਮੜੀ ਦੀ ਸਫਾਈ ਕਰਦਾ ਹੈ ਚਮੜੀ ‘ਤੇ ਕਲੀਨਜ਼ਰ ਲਾਓ ਅਤੇ ਕਾੱਟਨ ਨਾਲ ਇਸ ਨੂੰ ਸਾਫ਼ ਕਰੋ
  • ਰਾਤ ਨੂੰ ਚਮੜੀ ਦੀ ਸਫਾਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਰਾ ਦਿਨ ਚਮੜੀ ਨੂੰ ਪ੍ਰਦੂਸ਼ਣ, ਤੇਜ਼ ਧੁੱਪ ਅਤੇ ਮਿੱਟੀ ਦੇ ਕਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਤ ਨੂੰ ਚਮੜੀ ‘ਤੇ ਲੱਗਿਆ ਮੇਕਅੱਪ ਵੀ ਸਾਫ਼ ਕਰਨਾ ਜ਼ਰੂਰੀ ਹੈ ਮੇਕਅਪ ਤੇ ਕਾਸਮੈਟਿਕ ਚਿਹਰੇ ਦੀ ਚਮੜੀ ਨੂੰ ਰੁੱਖਾ ਬਣਾ ਦਿੰਦੇ ਹਨ ਰਾਤ ਨੂੰ ਕਲੀਨਜ਼ਰ ਨਾਲ ਚਮੜੀ ਦੀ ਮਸਾਜ ਕਰੋ ਤੇ ਕਾੱਟਨ ਨਾਲ ਚਿਹਰੇ ਦੀ ਚਮੜੀ ਨੂੰ ਸਾਫ਼ ਕਰੋ ਕਲੀਨਜ਼ਰ ਨਾਲ ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਚਮੜੀ ‘ਤੇ ਨਰਿਸਿੰਗ ਕਰੀਮ ਲਾਓ ਅਤੇ ਚਮੜੀ ਦੀ 5 ਮਿੰਟ ਤੱਕ ਮਾਲਸ਼ ਕਰੋ ਇਸ ਤੋਂ ਬਾਅਦ ਗਿੱਲੀ ਕਾੱਟਨ ਨਾਲ ਕ੍ਰੀਮ ਹਟਾ ਦਿਓ
  • ਚਿਹਰੇ ਦੀ ਚਮੜੀ ‘ਤੇ ਮਾਲਸ਼ ਕਰਦੇ ਸਮੇਂ ਧਿਆਨ ਦਿਓ ਕਿ ਅੱਖਾਂ ਦੇ ਆਸ-ਪਾਸ ਦੀ ਚਮੜੀ ‘ਤੇ ਮਾਲਸ਼ ਨਾ ਕਰੋ ਕਿਉਂਕਿ ਇੱਥੋਂ ਦੀ ਚਮੜੀ ਬਹੁਤ ਮੁਲਾਇਮ ਹੁੰਦੀ ਹੈ ਅੱਖਾਂ ਦੇ ਆਸ-ਪਾਸ ਦੀ ਚਮੜੀ ‘ਤੇ ਨਰਮ ਹੱਥਾਂ ਨਾਲ ਆਈ ਕਰੀਮ ਲਾਓ ਇਸ ਨਾਲ ਝੁਰੜੀਆਂ ਤੇ ਕਾਲਾਪਣ ਨਹੀਂ ਆਉਂਦਾ
  • ਘਰ ਤੋਂ ਬਾਹਰ ਨਿਕਲਦੇ ਸਮੇਂ ਚਮੜੀ ਦੇ ਖੁੱਲ੍ਹੇ ਹਿੱਸੇ ਜਿਵੇਂ ਚਿਹਰਾ, ਹੱਥ, ਬਾਹਾਂ, ਗਰਦਨ ‘ਤੇ ਸਨਸਕਰੀਨ ਲਾਉਣਾ ਨਾ ਭੁੱਲੋ ਸਨਸਕਰੀਨ ਜਾਂ ਸਨ ਬਲਾਕ ਮਾੱਸ਼ਚੁਰਾਈਜ਼ਰ ਤੁਹਾਡੀ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਰੱਖਿਆ ਕਰੇਗਾ ਅਤੇ ਤੁਹਾਡੀ ਚਮੜੀ ਸੁੰਦਰ ਤੇ ਸਿਹਤਮੰਦ ਰਹੇਗੀ
  • ਦਿਨ ‘ਚ ਚਿਹਰੇ ‘ਤੇ ਕ੍ਰੀਮ ਦੀ ਥਾਂ ਮਾੱਸ਼ਚੁਰਾਈਜ਼ਰ ਲਾਓ ਕਿਉਂਕਿ ਕ੍ਰੀਮ ਮਿੱਟੀ ਦੇ ਕਣਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਅਤੇ ਤੁਹਾਡਾ ਚਿਹਰਾ ਸਾਫ਼ ਨਹੀਂ ਰਹਿੰਦਾ
  • ਹਰ ਰੋਜ਼ ਚਮੜੀ ‘ਤੇ ਮਾੱਸ਼ਚੁਰਾਈਜ਼ਰ ਜ਼ਰੂਰ ਲਾਓ ਮੇਕਅੱਪ ਕਰਨ ਤੋਂ ਪਹਿਲਾਂ ਵੀ ਚਿਹਰੇ ‘ਤੇ ਮਾੱਸ਼ਚੁਰਾਈਜ਼ਰ ਜ਼ਰੂਰ ਲਗਾਓ ਇਹ ਚਮੜੀ ‘ਚ ਨਮੀ ਨੂੰ ਬਣਾਏ ਰੱਖਦਾ ਹੈ
  • ਫੈਸ਼ੀਅਲ ਮਾਸਕ ਜਾਂ ਫੇਸ ਪੈਕ ਵੀ ਚਮੜੀ ਨੂੰ ਲਾਭ ਪਹੁੰਚਾਉਂਦੇ ਹਨ ਇਹ ਚਮੜੀ ਦੀ ਗਹਿਰਾਈ ਨਾਲ ਸਫਾਈ ਕਰਦੇ ਹੋਏ ਮ੍ਰਿਤ ਚਮੜੀ ਨੂੰ ਦੂਰ ਹਟਾਉਂਦੇ ਹਨ ਤਿੰਨ ਹਫਤਿਆਂ ‘ਚ ਇੱਕ ਵਾਰ ਫੈਸ਼ੀਅਲ ਕਰਵਾਓ ਅਤੇ ਫੈਸ਼ੀਅਲ ਮਾਸਕ ਦੀ ਵਰਤੋਂ ਕਰੋ ਫੈਸ਼ੀਅਲ ਮਾਸਕ ਤੁਸੀਂ ਬਾਜ਼ਾਰ ‘ਚ ਵੀ ਖਰੀਦ ਸਕਦੇ ਹੋ ਅਤੇ ਘਰ ਵੀ ਬਣਾ ਸਕਦੇ ਹੋ ਇੱਕ ਚਮਚ ਸ਼ਹਿਦ ‘ਚ ਥੋੜ੍ਹੀ ਜਿਹੀ ਦਹੀ, ਚੋਕਰ ਲੈ ਕੇ ਇੱਕ ਪੇਸਟ ਬਣਾ ਲਓ ਅਤੇ ਚਮੜੀ ‘ਤੇ ਲਾਓ 10-15 ਮਿੰਟ ਬਾਅਦ ਮਾਸਕ ਸੁੱਕ ਜਾਣ ‘ਤੇ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ ਮਾਸਕ ਉਤਾਰਦੇ ਸਮੇਂ ਚਿਹਰੇ ਨੂੰ ਰਗੜੋ ਨਾ ਸਗੋਂ ਨਰਮ ਹੱਥਾਂ ਨਾਲ ਪਾਣੀ ਨਾਲ ਚਿਹਰੇ ਨੂੰ ਸਾਫ਼ ਕਰੋ
  • ਚਮੜੀ ਦੇ ਅੰਦਰੂਨੀ ਪੋਸ਼ਣ ਲਈ ਸੰਤੁਲਿਤ ਆਹਾਰ ਦਾ ਸੇਵਨ ਕਰੋ ਫਲਾਂ, ਸਬਜੀਆਂ ਦਾ ਜ਼ਿਆਦਾ ਸੇਵਨ ਕਰੋ
  • ਜ਼ਿਆਦਾ ਤੇਲੀਆ ਭੋਜਨ, ਮਸਾਲੇਦਾਰ ਵਿਅੰਜਨ, ਚਾਹ, ਕਾਫ਼ੀ ਦਾ ਜ਼ਿਆਦਾ ਸੇਵਨ ਨਾ ਕਰੋ ਕਿਉਂਕਿ ਇਹ ਮੁਹਾਸਿਆਂ ਦਾ ਕਾਰਨ ਬਣ ਸਕਦੇ ਹਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!